ਅਸਲ ਦੀਵਾਲੀ

ਅਸਲ ਦੀਵਾਲੀ

ਮੁਹੱਬਤਾਂ ਵਾਲੇ ਦੀਪ ਜਗਾਉਣਾ,
jealous ego ਦਿਲੋਂ ਮਿਟਾਉਣਾ
ਕਿਸੇ ਗਰੀਬ ਦੀ ਭੁੱਖ ਮਿਟਾਉਣਾ,
ਕਿਸ ਦੁਖੀ ਦਾ ਦੁੱਖ ਵੰਡਾਉਣਾ
ਅਸਲ ਦੀਵਾਲੀ ਹੋਵੇਗੀ,
ਅਸਲ ਦੀਵਾਲੀ ਹੋਵੇਗੀ

ਬੰਬ ਪਟਾਕੇ ਘੱਟ ਚਲਾਉਣਾ,
ਆਪਣਾਂ ਵਾਤਾਵਰਣ ਬਚਾਉਣਾ
ਧਰਤੀ ਉੱਤੇ ਰੁੱਖ ਲਗਾਉਣਾ,
ਹਵਾ ਪਾਣੀ ਨੂੰ pure ਬਣਾਉਣਾ
ਅਸਲ ਦੀਵਾਲੀ ਹੋਵੇਗੀ
ਅਸਲ ਦੀਵਾਲੀ ਹੋਵੇਗੀ

Granth ਸਾਹਿਬ ਨੂੰ ਸੀਸ ਝੁਕਾਉਣਾ ,
ਦੁੱਧ ਮਠਿਆਈਆਂ ਘੱਟ ਚੜਾਉਣਾ
ਨਿਸ਼ਾਨ ਸਾਹਿਬ ਤੇ ਗੰਦ ਨਾ ਪਾਉਣਾ,
food ਬੈਂਕ ਵਿਚ food ਲਿਜਾਣਾ
ਅਸਲ ਦੀਵਾਲੀ ਹੋਵੇਗੀ,
real ਦੀਵਾਲੀ ਹੋਵੇਗੀ

ਸਾਂਝਾਂ ਵਾਲੀਆਂ ਲੜੀਆਂ ਲਾਣਾ,
ਗਿਫਟਾਂ ਦੀ ਥਾਂ ਪਿਆਰ ਵਟਾਉਣਾ
ਮਨ ਵਿਚੋਂ ਹੰਕਾਰ ਘਟਾਉਣਾ,
ਲਛਮੀ ਦੀ ਥਾਂ ਰੱਬ ਧਿਆਉਣਾ
ਅਸਲ ਦੀਵਾਲੀ ਹੋਵੇਗੀ
ਰੀਅਲ ਦੀਵਾਲੀ ਹੋਵੇਗੀ

ਕੁਲਵੀਰ ਸਿੰਘ ਡਾਨਸੀਵਾਲ
778 863 2472