ਘੁੱਪ ਹਨੇਰੇ

ਘੁੱਪ ਹਨੇਰੇ

ਮੈਂਨੂੰ ਘੁੱਪ ਹਨੇਰੇ ਲਗਦੇ ਮੇਰੇ ਨੇ
ਛੁਪਾ ਜੁ ਲੈਂਦੇ ਆਪਣਿਆਂ ਦੇ ਚਹਿਰੇ ਨੇ

ਮੈਂ ਉਸ ਭਖਦੇ ਸੂਰਜ ਕੋਲੋਂ ਕੀ ਲੈਣਾ
ਰਾਖ ਜਿਹੇ ਜਿਸ ਕਰਤੇ ਤਨ ਮਨ ਮੇਰੇ ਨੇ

ਖੰਜਰ ਬਣਕੇ ਖੁਭਣ ਖਾਮੋਸ਼ ਹਵਾਵਾਂ ਵੀ
ਨਗਮੇ ਨਾਂ ਦੇ ਗਾਉਦੀਆਂ ਇਹ ਵੀ ਤੇਰੇ ਨੇ

ਨਾਗ ਜਿਹੜਾ ਆ ਦੁੱਖਾਂ ਵਾਲੇ ਕੀਲ ਲਵੇ
ਲੱਭਦੇ ਨਹੀਂ ਉਹ ਯੋਗੀ ਨਾ ਸਪੇਰੇ ਨੇ

ਬਿਖਰ ਜਾਣਾ ਬਣ ਮਹਿਕ ਮੈਂ ਵਿੱਚ ਫਿਜ਼ਾਵਾ ਦੇ
ਤੂੰ ਲੱਭਦਾ ਰਹਿ ਜਾਣਾ ਮੇਰੇ ਡੇਰੇ ਨੇ

ਉਹ ਬਸ ਮੇਰੀ ਹਿੰਮਤ ਕਿ ਜਗਦਾ ਰੱਖਿਆ
ਸੱਜਣ ਦੀਪ ਬੁਝਾਵਣ ਆਏ ਬਥੇਰੇ ਨੇ

ਆਖਰ ਗੱਲ ਆ ਮੁੱਕ ਜਾਂਦੀ ਏ ਸਬਰਾਂ ਤੇ
ਦੇਖ ਸੌਹਣਿਆਂ ਸਾਡੇ ਵੀ ਤਾਂ ਜ਼ੇਰੇ ਨੇ

– ਦਵਿੰਦਰ ਨਾਇਰ