ਏਕੇ ਦਾ ਗੀਤ

ਏਕੇ ਦਾ ਗੀਤ

ਆਓ ਮਿਲ ਕੇ ਏਕੇ ਦਾ ਗੀਤ ਗਾਈਏ ਸਾਥੀਓ,
ਸਾਂਝੀਵਾਲਤਾ ਦੀ ਜੋਤ ਜਗਾਈਏ ਸਾਥੀਓ।
ਹਰ ਪਾਸੇ ਗੂੰਜ ਆਵੇ ਖੁਸ਼ੀਆਂ ਦੇ ਰਾਗ ਦੀ,
ਚੜਦੀ ਕਲਾ ਰਹੇ ਆਪਣੇ ਸਮਾਜ ਦੀ,
ਰਾਹ ਉੱਨਤੀ ਦੇ ਕਦਮ ਵਧਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ…….
ਕਰੋ ਨੇਕ ਕੰਮ ਹੋਣ ਦੂਰ ਕਮੀਆਂ,
ਕਰੋ ਹਮਦਰਦੀ ਭੁੱਲ ਜਾਣ ਗਮੀਆਂ,
ਗਿਲੇ ਸ਼ਿਕਵੇ ਦਿਲਾਂ ‘ਚੋਂ ਮਿਟਾਈਏ ਸਾਥੀਓ।
ਆਓ ਮਿਲ ਕੇ ਏਕੇ ਦਾ ਗੀਤ…..
ਪ੍ਰੀਤ ਵਾਲੀ ਬੱਤੀ ਬਣੇ ਸੱਚ ਦੇ ਚਿਰਾਗ ਦੀ,
ਭਰਮ ਭਜਾਵੇ ਪੱਕਾ ਕਰੇ ਇਨਸਾਫ਼ ਜੀ,
ਸਾਂਝੀਵਾਲਤਾ ਦੀ ਜੋਤ ਜਗਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ…..
ਛੱਡ ਦਿਓ ਰੀਤ ਭੁੱਖੀ ਲਾਲਚਾਂ ਦੇ ਭੁੱਖ ਦੀ,
ਪੁੱਤਾਂ ਵਾਂਗ ਸਾਂਭੋ ਹੋਂਦ ਧੀ ਅਤੇ ਰੁੱਖ ਦੀ,
ਐਸੀ ਚੇਤਨਾ ਦੀ ਲਹਿਰ ਚਲਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ…..
ਹਰ ਇੱਕ ਦੇਸ਼ ਵਾਸੀ ਦਿਸੇ ਪਿਆ ਹੱਸਦਾ,
ਖੁਸ਼ੀਆਂ ਦਾ ਬਣ ਜਾਏ ‘ਸੁੱਖੇ’ ਗੁਲਦਸਤਾ,
ਐਸੀ ਖੁਸ਼ੀਆ ਦੀ ਫੁੱਲਵਾੜੀ ਲਾਈਏ ਸਾਥੀਓ,
ਆਓ ਮਿਲ ਕੇ ਏਕੇ ਦਾ ਗੀਤ….
-ਸੁਖਦੇਵ ਸਿੰਘ ਗੰਢਵਾ