ਮੈਂ ਕੁਦਰਤ ਬੋਲ ਰਹੀ ਹਾਂ

ਮੈਂ ਕੁਦਰਤ ਬੋਲ ਰਹੀ ਹਾਂ

ਮੈਂ ਕੁਦਰਤ ਬੋਲ ਰਹੀ ਹਾਂ ,
ਆਪਣਾ ਦਰਦ ਫਰੋਲ ਰਹੀ ਹਾਂ ।

ਅੱਜ ਮੇਰੇ ਆਪਣੇ ਹੀ ਮੇਰੇ ਖਿਲਾਫ ਹੋਏ ਨੇ ,
ਮੇਰੇ ਪ੍ਰਤੀ ਉਨ੍ਹਾਂ ਦੇ ਜਜ਼ਬਾਤ ਮੋਏ ਨੇ ।
ਮੈਂ ਕੁਦਰਤ ਬੋਲ ਰਹੀ ਹਾਂ ,
ਆਪਣਾ ਦਰਦ ਫਰੋਲ ਰਹੀ ਹਾਂ ।

ਪਵਨ ਮੇਰੀ ਨੂੰ ਦੂਸ਼ਿਤ ਕਰਤਾ,
ਮੇਰਾ ਸਾਹ ਲੈਣਾ ਵੀ ਔਖਾ ਕਰਤਾ।
ਰੁੱਖ ਸਭ ਕੱਟੀ ਜਾਂਦੇ ਮੇਰੇ,
ਕਾਲਖ ਫੈਲ ਰਹੀ ਚਾਰ ਚੁਫੇਰੇ ।
ਜਲ ਵਿੱਚ ਵੀ ਹੈ ਮੇੈਲ ਘੋਲਤੀ ,
ਵਿੱਚ ਇਸ ਦੇ ਗੰਦਗੀ ਰੋੜਤੀ।
ਹੁਣ ਪਿਆਸੀ ਮੈਂ ਘਬਰਾਉਂਦੀ ਹਾਂ ,
ਇੱਕ ਘੁਟ ਲਈ ਵੀ ਮਨ ਤਰਸਾਓਦੀ ਹਾ,
ਤੇ ਵਿੱਚੋ ਵਿਚ ਕਰਲਾਉਦੀ ਹਾਂ ।
ਮੈਂ ਕੁਦਰਤ ਬੋਲ ਰਹੀ ਹਾਂ,
ਆਪਣਾ ਦਰਦ ਫਰੋਲ ਰਹੀ ਹਾਂ ।

ਕੂੜਾ ਕਰਕਟ ਤੁਸਾਂ ਇੰਨ੍ਹਾਂ ਵਧਾਤਾ,
ਮਿੱਟੀ ਨੂੰ ਵੀ ਪ੍ਰਦੂਸ਼ਿਤ ਬਣਾਤਾ ।
ਉਪਜ ਸ਼ਕਤੀ ਤੇ ਹੈ ਸੱਟ ਮਾਰੀ,
ਹੁਣ ਦਵਾਈਆਂ ਤੋਂ ਬਿਨਾਂ
ਨਾ ਲੱਗ ਦੀ ਕੋਈ ਕਿਆਰੀ ।

ਫੁੱਲ ਬੂਟੇ ਮੇਰੇ ਤੋਂ ਰੁੱਸ ਗਏ,
ਪੰਛੂ ਪੰਛੀ ਵੀ ਸਭ ਖੁੱਸ ਗਏ ।
ਹਰ ਪਾਸੇ ਹੁਣ ਮਾਰਾ ਮਾਰੀ,

ਰਹੀ ਨਹੀਂ ਮੇਰੀ ਸੁੰਦਰਤਾ ਪਿਆਰੀ ।
ਮੈਂ ਕੁਦਰਤ ਬੋਲ ਰਹੀ ਹਾਂ,
ਆਪਣਾ ਦਰਦ ਫਰੋਲ ਰਹੀ ਹਾਂ ।

ਕਿਰਨਪ੍ਰੀਤ ਕੌਰ, +436607370487