ਗੁਲਾਮੀ ਪ੍ਰਤੀ ਚੇਤੰਨਤਾ ਸਿੱਖ ਧਰਮ ਚਿੰਤਨ ਅਤੇ ਗਦਰ ਲਹਿਰ

ਗੁਲਾਮੀ ਪ੍ਰਤੀ ਚੇਤੰਨਤਾ ਸਿੱਖ ਧਰਮ ਚਿੰਤਨ ਅਤੇ ਗਦਰ ਲਹਿਰ

ਗ਼ਦਰ ਲਹਿਰ ਦਾ ਅਰੰਭ ਕੈਨੇਡਾ-ਅਮਰੀਕਾ ਤੋਂ ਹੋਇਆ। ਇਸ ਵਿਚ ਸ਼ਾਮਲ ਹੋਣ ਵਾਲੇ ਨਾ ਬਹੁਤੇ ਸਿੱਖ ਸਨ ਸਗੋਂ ਗਦਰ ਲਹਿਰ ਦਾ ਕੇਂਦਰ ਗੁਰਦੁਆਰੇ ਸਨ ਅਤੇ ਇਸ ਦੇ ਸੰਚਾਲਕਾਂ ਵਿਚੋਂ ਬਹੁਗਿਣਤੀ ਗ੍ਰੰਥੀ ਸਿੰਘਾਂ ਦੀ ਸੀ। ਦੇਸ਼ ਦੀ ਗ਼ੁਲਾਮੀ ਪ੍ਰਤੀ ਜਾਗ੍ਰਿਤੀ ਲਿਆਉਣ ਵਾਸਤੇ ਗੁਰਬਾਣੀ ਦੇ ਮਹਾਂਵਾਕਾਂ ਦੀ ਵਰਤੋਂ ਗਦਰ ਲਹਿਰ ਦੇ ਪਰਚਿਆਂ/ਅਖ਼ਬਾਰਾਂ ਵਿਚ ਕੀਤੀ ਜਾਂਦੀ। ਮਿਸਾਲ ਵਜੋਂ ਹਰਨਾਮ ਸਿੰਘ ਸਾਹਰੀ ਅਤੇ ਜੀ ਡੀ ਕੁਮਾਰ ਵੱਲੋਂ ਜਨਵਰੀ 1910 ਵਿਚ ਸ਼ੁਰੂ ਕੀਤੇ ਗੁਰਮੁਖੀ ਪਰਚੇ ਦਾ ਮਾਟੋ ਸੀ, ”ਮਰਨ ਭਲਾ ਉਸਕਾ ਜੋ ਅਪਨੇ ਲੀਏ ਜੀਏ, ਜੀਤਾ ਹੈ ਵੋਹ ਜੋ ਮਰ ਚੁਕਾ ਹੈ ਇਨਸਾਨ ਕੇ ਲੀਏ” ਅਤੇ ਇਸ ਦੀ ਦੂਸਰੀ ਪੰਕਤੀ ਵਿਚ ”ੴ ਸਤਗੁਰ ਸਹਾਏ” ਲਿਖਿਆ ਹੁੰਦਾ। ਦੂਸਰਾ ਪਰਚਾ ‘ਸੰਸਾਰ’ ਜੋ ਕਰਤਾਰ ਸਿੰਘ ਹੁੰਦਲ ਨੇ 1912 ਵਿਚ ਸ਼ੁਰੂ ਕੀਤਾ, ਦਾ ਮਾਟੋ ਵੀ ‘ਆਸਾ ਦੀ ਵਾਰ’ ਦਾ ਸਲੋਕ ਸੀ ”ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ” ਅਤੇ ਦੂਸਰੀ ਪੰਕਤੀ ਹੁੰਦੀ ‘ੴ ਸਤਿਗੁਰ ਪਰਸਾਦਿ॥”
‘ਗ਼ਦਰ ਦੀ ਗੂੰਜ’ ਅਖ਼ਬਾਰ ਵਿਚ ਵੱਖ ਵੱਖ ਸ਼ਬਦ ਗ਼ੁਲਾਮੀ ਦਾ ਜੂਲਾ ਗਲੋਂ ਲਾਹ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਪ੍ਰੇਰਨਾ ਹਿਤ ਲਿਖੇ ਜਾਂਦੇ ਜਿਵੇਂ, ”ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥” ਇਸ ਸ਼ਲੋਕ ਵਿਚ ਬਾਬਾ ਫਰੀਦ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਪਰਾਈ ਗ਼ੁਲਾਮੀ ਨਾਲੋਂ ਸਰੀਰ ਵਿਚੋਂ ਪਰਾਣ ਹੀ ਕੱਢ ਲਵੀਂ। ਇਸੇ ਤਰ੍ਹਾਂ ਭਗਤ ਕਬੀਰ ਦਾ ਸਲੋਕ ਕਿ ਅਸਲੀ ਅਧਿਆਤਮਕ ਸੂਰਮਾ ਉਹ ਹੈ ਜੋ ਗ਼ਰੀਬ ਦੀ, ਕਮਜ਼ੋਰ ਦੀ ਰੱਖਿਆ ਲਈ ਲੜਦਾ ਹੈ। ਉਹ ਭੋਰਾ ਭੋਰਾ ਕੱਟ ਕੇ ਮਰ ਜਾਂਦਾ ਹੈ ਪਰ ਰਣ-ਭੂਮੀ ਛੱਡ ਕੇ ਦੌੜਦਾ ਨਹੀਂ, ”ਕਬੀਰ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” (ਪੰਨਾ 1105)। ਇਕ ਹੋਰ ਮਿਸਾਲ, ਗਦਰ ਅਖਬਾਰ ਵਿਚ ਗੁਰੂ ਨਾਨਕ ਸਾਹਿਬ ਦੇ ਉਸ ਸਲੋਕ ਨੂੰ ਮਾਟੋ ਬਣਾਉਣਾ ਹੈ ਜੋ ਮਨੁੱਖ ਤੋਂ ਪ੍ਰੇਮ ਦੇ ਮਾਰਗ ‘ਤੇ ਚੱਲਣ ਲਈ ਪੂਰਨ ਸਮਰਪਣ ਦੀ ਮੰਗ ਕਰਦਾ ਹੈ ਕਿ ਜੇ ਇਸ ਮਾਰਗ ‘ਤੇ ਪੈਰ ਰੱਖਣਾ ਹੈ ਤਾਂ ਤੈਨੂੰ ਆਪਣਾ ਸਿਰ ਤਲੀ ‘ਤੇ ਰੱਖ ਕੇ ਆਉਣਾ ਪਵੇਗਾ, ”ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੋਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥20॥
ਰਾਜਵਿੰਦਰ ਸਿੰਘ ਰਾਹੀ ਅਨੁਸਾਰ (ਗ਼ਦਰ ਲਹਿਰ ਅਸਲੀ ਗਾਥਾ-3 ਪ੍ਰੈਸ ਵਿਚ) ਅਨੁਸਾਰ ਜਿਨ੍ਹਾਂ ਪ੍ਰਚਾਰਕਾਂ ਅਤੇ ਗੁਰਦੁਆਰਿਆਂ ਨੇ ਗਦਰ ਲਹਿਰ ਵਿਚ ਹਿੱਸਾ ਲਿਆ ਉਹ ਹਨ-ਭਾਈ ਬਲਵੰਤ ਸਿੰਘ ਗੁਰਦੁਆਰਾ ਵੈਨਕੂਵਰ, ਭਾਈ ਹਰੀ ਸਿੰਘ ਚੋਟੀਆਂ ਗੁਰਦੁਆਰਾ ਵੈਨਕੂਵਰ ਅਤੇ ਸ਼ੰਘਾਈ, ਭਾਈ ਪਿਆਰਾ ਸਿੰਘ ਲੰਗੇਰੀ ਗੁਰਦੁਆਰਾ ਵੈਨਕੂਵਰ, ਭਾਈ ਮਿੱਤ ਸਿੰਘ ਪੰਡੋਰੀ ਗੁਰਦੁਆਰਾ ਐਬਟਸਫੋਰਡ, ਭਾਈ ਮੁਨਸ਼ਾ ਸਿੰਘ ਦੁਖੀ ਗੁਰਦੁਆਰਾ ਵਿਕਟੋਰੀਆ, ਭਾਈ ਭਗਵਾਨ ਸਿੰਘ ਪ੍ਰੀਤਮ ਗੁਰਦੁਆਰਾ ਪਿਨਾਂਗ-ਕੋਰੀਆ, ਵੈਨਕੂਵਰ, ਭਾਈ ਵਰਿਆਮ ਸਿੰਘ, ਸੁੰਦਰ ਸਿੰਘ ਗੁਰਦੁਆਰਾ ਵੈਨਕੂਵਰ, ਭਾਈ ਵਸਾਖਾ ਸਿੰਘ ਦਦੇਹਰ, ਭਾਈ ਹਜ਼ਾਰਾ ਸਿੰਘ ਦਦੇਹਰ ਤੇ ਭਾਈ ਇੰਦਰ ਸਿੰਘ ਮਲ੍ਹਾ ਗੁਰਦੁਆਰਾ ਸਟਾਕਟਨ, ਭਾਈ ਬੁੱਧ ਸਿੰਘ ਗੁਰਦੁਆਰਾ ਬੈਂਕਾਕ, ਭਾਈ ਹਰਨਾਮ ਸਿੰਘ ਕਹੂਟਾ ਗੁਰਦੁਆਰਾ ਹਾਂਗਕਾਂਗ, ਭਾਈ ਵਸਾਵਾ ਸਿੰਘ ਗੁਰਦੁਆਰਾ ਚਿੰਗਮੇਈ ਥਾਈਲੈਂਡ, ਭਾਈ ਭੋਗ ਸਿੰਘ ਗੁਰਦੁਆਰਾ ਝਾੜ ਸਾਹਿਬ ਅੰਮ੍ਰਿਤਸਰ, ਭਾਈ ਪ੍ਰੇਮ ਸਿੰਘ ਗੁਰਦੁਆਰਾ ਪਿਨਾਂਗ-ਕੋਰੀਆ ਅਤੇ ਚੋਮਾਲਾ ਸਾਹਿਬ-ਲਾਹੌਰ, ਭਾਈ ਮਦਨ ਸਿੰਘ ਗਾਗਾ ਗੁਰਦੁਆਰਾ ਲਾਹੌਰ ਛਾਉਣੀ। ਇਸ ਤੋਂ ਬਿਨਾਂ ਉਹ ਪ੍ਰਚਾਰਕ ਜਿਨ੍ਹਾਂ ਨੇ ਗਦਰ ਲਹਿਰ ਵਿਚ ਹਿੱਸਾ ਲਿਆ ਪਰ ਉਨ੍ਹਾਂ ਤੇ ਕੋਈ ਕੇਸ ਨਹੀਂ ਪਾਇਆ ਗਿਆ, ਸਨ-ਭਾਈ ਜਗਤ ਸਿੰਘ ਗੁਰਦੁਆਰਾ ਸ਼ੰਘਾਈ, ਭਾਈ ਖੜਕ ਸਿੰਘ ਗੁਰਦੁਆਰਾ ਹਾਂਗ ਕਾਂਗ, ਭਾਈ ਬਿਸ਼ਨ ਸਿੰਘ ਗੁਰਦੁਆਰਾ ਹਿਆਨ-ਸ਼ੰਘਾਈ, ਭਾਈ ਹਰਨਾਮ ਸਿੰਘ ਤੇ ਭਾਈ ਨਰਾਇਣ ਸਿੰਘ ਠੀਕਰੀਵਾਲ ਗੁਰਦੁਆਰਾ ਵੈਨਕੂਵਰ, ਭਾਈ ਭਗਤ ਸਿੰਘ-ਚਰਨਜੀਤ ਸਿੰਘ ਗੁਰਦੁਆਰਾ ਸਟਾਕਟਨ, ਭਾਈ ਸਰਦਾਰਾ ਸਿੰਘ ਗੁਰਦੁਆਰਾ ਬਰਮਾ, ਭਾਈ ਜੋਗਾ ਸਿੰਘ ਗੁਰਦੁਆਰਾ ਸਿੰਘਾਪੁਰ, ਭਾਈ ਅਤਰ ਸਿੰਘ ਗੁਰਦੁਆਰਾ ਧਿਕਮਾਨਪੁਰ, ਭਾਈ ਚਟਰ ਸਿੰਘ ਗੁਰਦੁਆਰਾ ਬਾਬਾ ਬੁੱਢਾ ਜੀ ਰਾਮਦਾਸ ਅਤੇ ਖਡੂਰ ਸਾਹਿਬ, ਭਾਈ ਈਸ਼ਰ ਸਿੰਘ ਮੜਾਨਾ ਐਸ ਜੀ ਪੀ ਸੀ ਮੈਂਬਰ, ਭਾਈ ਕਰਮ ਸਿੰਘ ਨਥੋਕੇ ਬਰਕੀ ਗੁਰਦੁਆਰਾ ਲਾਹੌਰ, ਭਾਈ ਸੰਤਾ ਸਿੰਘ/ਸੰਤ ਲਖਵੀਰ ਸਿੰਘ ਚੱਕ ਲਾਇਲਪੁਰ (ਫੈਸਲਾਬਾਦ)।
ਸ਼ ਜਗਜੀਤ ਸਿੰਘ ਅਨੁਸਾਰ, ”ਅਮਰੀਕਾ ਕੈਨੇਡਾ ਅਤੇ ਧੁਰ ਪੂਰਬ ਨੂੰ ਵੀਹਵੀਂ ਸਦੀ ਦੇ ਸ਼ੁਰੂ ਵਿਚ ਗਏ ਪੰਜਾਬੀ ਕਿਸਾਨ ਅਨਸਰ ਦੇ ਆਚਾਰ ਅਤੇ ਪ੍ਰਕਿਰਤੀ ਦਾ ਖਾਕਾ ਉਹੋ ਸੀ ਅਰਥਾਤ ਅਮਨ-ਚੈਨ ਦੀ ਜ਼ਿੰਦਗੀ ਅਤੇ ਨਵੀਨ ਸਭਿਅਤਾ ਦੇ ਅਸਰਾਂ ਹੇਠ ਉਸ ਦੀ ਲੜਨ ਸ਼ਕਤੀ ਵਿਚ ਦਿਨੋ-ਦਿਨ ਫਰਕ ਪੈਣ ਲੱਗ ਪਿਆ ਸੀ, ਪਰ ਜਿਸ ਸਮੇਂ ਉਹ ਅਮਰੀਕਾ ਆਦਿ ਦੇਸ਼ਾਂ ਵਿਚ ਗਿਆ, ਉਹ ਅਜੇ ਵੀ ਬੜਾ ਬਹਾਦਰ ਸੀ, ਜਿਸ ਦੀ ਪਹਿਲੇ ਸੰਸਾਰ-ਯੁੱਧ ਵਿਚ ਬਹਾਦਰੀ ਦੀ ਦਾਦ ਯੂਰਪੀਨ ਪਾਰਖੂਆਂ ਨੇ ਵੀ ਦਿੱਤੀ ਹੈ। ਜ਼ਬਾਨ ਨਾਲੋਂ ਉਸ ਦੇ ਹੱਥ ਵਧੇਰੇ ਚਲਦੇ ਅਤੇ ਇਤਨੀ ਤੱਟ-ਫੱਟ ਕਿ ਉਸ ਦੇ ਫੁਰਨੇ ਅਤੇ ਕਰਨੀ ਵਿਚ ਬਹੁਤਾ ਵਕਫਾ ਨਾ ਹੁੰਦਾ।” (ਪੰਨਾ 55) ਅਮਰੀਕਨ ਐਂਥਰੋਪਾਲੋਜਿਸਟ ਕਾਰੇਨ ਇਸਾਕਸੇਨ ਲਿਓਨਾਰਡ ਨੇ ਆਪਣੀ ਪੁਸਤਕ ‘ਮੇਕਿੰਗ ਐਥਨਿਕ ਚੁਆਇਸਜ’ ਵਿਚ ਲਿਖਿਆ ਹੈ ਕਿ 1899 ਤੋਂ 1914 ਦੇ ਵਿਚਕਾਰ ਜਿਹੜੇ ਭਾਰਤੀ ਪੱਛਮੀ ਯੁਨਾਈਟਿਡ ਸਟੇਟਸ ਵਿਚ ਆਏ ਉਹ ਬਹੁਤੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਕਿਸਾਨ ਸਨ ਜੋ ਮਾਰਸ਼ਲ ਜਾਤਾਂ ਅਤੇ ਜ਼ਿਮੀਦਾਰ ਪਰਿਵਾਰਾਂ ਵਿਚੋਂ ਸਨ। ਉਸ ਨੇ ਅੱਗੇ ਜੁਆਇਸ ਪੈਟੀ ਗਰਿਉ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬੀ ਸਭਿਆਚਾਰ ਦੀਆਂ ਮੁੱਖ ਕੀਮਤਾਂ ਵਿਚ ਹੌਂਸਲਾ, ਖਤਰਾ ਲੈ ਸਕਣ ਦੀ ਇੱਛਾ, ਆਪਣੇ ਆਪ ਨੂੰ ਦੂਜਿਆਂ ‘ਤੇ ਭਾਰੂ ਪਾਉਣਾ, ਹਾਰ ਅਤੇ ਅਧੀਨਗੀ ਦੇ ਸੰਕਲਪਾਂ ਦੀ ਗ਼ੈਰਹਾਜ਼ਰੀ ਹੋਣਾ ਹੈ।
ਗੁਰਦੁਆਰੇ ਨਾ ਸਿਰਫ ਸਿੱਖਾਂ ਦੇ ਧਾਰਮਿਕ ਕੇਂਦਰ ਸਨ ਬਲਕਿ ਗਦਰ ਲਹਿਰ ਦੇ ਪ੍ਰਚਾਰ-ਕੇਂਦਰ ਵੀ ਸਨ ਜਿਥੇ ਸਿੱਖ, ਹਿੰਦੂ, ਮੁਸਲਮਾਨ ਸਭ ਗ਼ਦਰੀ ਇਕੱਠੇ ਹੁੰਦੇ। ਗ਼ਦਰੀ ਯੋਧਿਆਂ ਦੀਆਂ ਕਵਿਤਾਵਾਂ ਦੇ ਟੋਟਕਿਆਂ ਵਿਚੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਉਨ੍ਹਾਂ ਨੇ ਕਿਵੇਂ ਹਿੰਦੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਸਤੇ ਪ੍ਰੇਰਿਆ ਅਤੇ ਗ਼ੁਲਾਮੀ ਦਾ ਅਹਿਸਾਸ ਕਰਾਇਆ। ਸੋਹਣ ਸਿੰਘ ਪੂੰਨੀ ਨੇ ਆਪਣੀ ਪੁਸਤਕ ‘ਕੈਨੇਡਾ ਦੇ ਗਦਰੀ ਯੋਧੇ’ ਵਿਚ ਹਰ ਇੱਕ ਯੋਧੇ ਦੀ ਜੀਵਨੀ ਦੇ ਮੁੱਢ ਵਿਚ ਗ਼ਦਰੀਆਂ ਦੀਆਂ ਕਵਿਤਾਵਾਂ ਵਿਚੋਂ ਟੋਟਕੇ ਦਿੱਤੇ ਹਨ ਜਿਨ੍ਹਾਂ ਦਾ ਸੰਖੇਪ ਜਿਹਾ ਵਿਸ਼ਲੇਸ਼ਣ ਉਨ੍ਹਾਂ ਦੀ ਸਪਿਰਿਟ ਨੂੰ ਜਾਣਨ ਲਈ ਕਾਫੀ ਹੈ। ਪਹਿਲਾ ਹੀ ਜ਼ਿਕਰ ਉਨ੍ਹਾਂ ਇੱਕ ਗਦਰੀ ਦੇ ਸੁਪਨੇ ਦਾ ਕਾਵਿ-ਟੋਟੇ ਦੇ ਰੂਪ ਵਿਚ ਕੀਤਾ ਹੈ ਜਿਸ ਵਿਚ ਹਿੰਦੁਸਤਾਨ ਨੂੰ ਇੱਕ ਬਾਗ਼ ਤਸੱਵਰ ਕੀਤਾ ਗਿਆ ਹੈ ਜੋ ਮਹਿਕਦਾ ਹੀ ਸੁਹਣਾ ਲਗਦਾ ਹੈ ਅਤੇ ਜਿਥੇ ਸਭ ਨੂੰ ਬਰਾਬਰ ਦੇ ਹੱਕ ਹੋਣ,
ਬਾਗ ਹਿੰਦ ਦਾ ਟੈਹਕਦਾ ਲੱਗੇ ਸੋਹਣਾ,
ਆਵੇ ਮਹਿਕ ਤੇ ਖਿੜੀ ਗੁਲਜ਼ਾਰ ਹੋਵੇ।
ਫਿਰਨ ਮਾਣਦੇ ਬਾਗ ਵਿਚ ਰੰਗ ਰਲੀਆਂ,
ਸਿਰੋਂ ਲੱਥਾ ਗੁਲਾਮੀ ਦਾ ਭਾਰ ਹੋਵੇ।
ਊਚ ਨੀਚ ਦਾ ਸਵਾਲ ਨਾ ਛਿੜੇ ਕਿਧਰੇ,
ਮਿਲਦਾ ਸਭ ਦੇ ਤਾਈਂ ਰੁਜ਼ਗਾਰ ਹੋਵੇ।
ਹੱਕ ਹੋਵੇ ਇਕੋ ਜੇਹਾ ਸਾਰਿਆਂ ਦਾ,
ਠਾਠਾਂ ਮਾਰਦਾ ਪ੍ਰੇਮ ਪਿਆਰ ਹੋਵੇ।
ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਦੀ ਜੀਵਨੀ ਦੇ ਅੱਗੇ ਕਵਿਤਾ ਦੀਆਂ ਪੰਕਤੀਆਂ ਦੱਸਦੀਆਂ ਹਨ ਕਿ ਗ਼ੁਲਾਮ ਹੋਣ ਕਰਕੇ ਬਾਹਰਲੇ ਮੁਲਕਾਂ ਵਿਚ ਗਏ ਹਿੰਦੁਸਤਾਨੀਆਂ ਨਾਲ ਖਾਸ ਕਰਕੇ ਗੋਰਿਆਂ ਵੱਲੋਂ ਕਿਹੋ ਜਿਹਾ ਤ੍ਰਿਸਕਾਰ ਭਰਿਆ ਸਲੂਕ ਹੁੰਦਾ ਸੀ। ਅਮਰੀਕਾ ਅਤੇ ਕੈਨੇਡਾ ਵਿਚ ਹਿੰਦੁਸਤਾਨੀਆਂ ਨੂੰ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀ ਸਿੱਖਾਂ ਦੀ ਸੀ, ਇਸੇ ਸਲੂਕ ਨੇ ਆਜ਼ਾਦੀ ਲਈ ਜੰਗ ਵਿੱਢਣ ਵਾਸਤੇ ਪ੍ਰੇਰਿਆ। ਉਨ੍ਹਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਸਕੂਲਾਂ, ਹੋਟਲਾਂ ਵਿਚ ਵੜਨ ਨਹੀਂ ਸੀ ਦਿੱਤਾ ਜਾਂਦਾ ਜਾਂ ਗੋਰਿਆਂ ਦੇ ਬਰਾਬਰ ਨਹੀਂ ਸੀ ਬੈਠਣ ਦਿੱਤਾ ਜਾਂਦਾ। ਸੋਹਣ ਸਿੰਘ ਪੂੰਨੀ ਨੇ ਭਾਈ ਭਾਗ ਸਿੰਘ ਦੀ ਜੀਵਨੀ ਵਿਚ ਦੱਸਿਆ ਹੈ ਕਿ ”ਕੈਨੇਡਾ ਦੇ ਸਿੱਖਾਂ ਨੂੰ ਰਾਜਨੀਤਕ ਤੌਰ ‘ਤੇ ਜਾਗ੍ਰਿਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਪਾਉਣ ਵਿਚ ਜਿਨ੍ਹਾਂ ਲੀਡਰਾਂ ਨੇ ਰੋਲ ਨਿਭਾਇਆ ਸੀ, ਉਨ੍ਹਾਂ ਵਿਚ ਭਾਈ ਭਾਗ ਸਿੰਘ ਦਾ ਨਾਂ ਉਪਰਲੀ ਕਤਾਰ ਵਿਚ ਆਉਂਦਾ ਹੈ। (ਪੰਨਾ 23) ਭਾਈ ਭਾਗ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਵੈਨਕੂਵਰ ਵਿਚ ਉਤਰੀ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਬਣਾਇਆ। ਇਸ ਗੁਰਦੁਆਰੇ ਦੇ ਬਣਨ ਨਾਲ ਵੈਨਕੂਵਰ ਦੇ ਹਿੰਦੁਸਤਾਨੀਆਂ ਨੂੰ ਜੁੜ ਬੈਠਣ ਲਈ ਥਾਂ ਮਿਲ ਗਈ। 19 ਜਨਵਰੀ, 1908 ਨੂੰ ਖੁਲ੍ਹਾ ਇਹ ਗੁਰਦੁਆਰਾ ਸਿਰਫ ਸਿੱਖਾਂ ਦਾ ਧਾਰਮਿਕ ਕੇਂਦਰ ਹੀ ਨਹੀਂ ਸੀ। ਗੁਰਦੁਆਰੇ ਦੀ ਬੇਸਮੈਂਟ ਵਿਚ ਇਮੀਗਰੇਸ਼ਨ, ਨਸਲਵਾਦ ਅਤੇ ਰਾਜਨੀਤਕ ਮੁੱਦਿਆਂ ਬਾਰੇ ਮੀਟਿੰਗਾਂ ਹੁੰਦੀਆਂ ਸਨ ਜਿਨ੍ਹਾਂ ਵਿਚ ਹਿੰਦੂ, ਮੁਸਲਮਾਨ, ਬੰਗਾਲੀ ਅਤੇ ਗੁਜਰਾਤੀ ਵੀ ਸ਼ਾਮਲ ਹੁੰਦੇ ਸਨ।” (ਪੰਨਾ 25)
ਲੋਕੀਂ ਆਖਦੇ ਨੀਚ ਗੁਲਾਮ ਹਿੰਦੀ,
ਦਿੰਦੇ ਆਪਣੇ ਵਿਚ ਨਾ ਥਾਂਇ ਸਾਨੂੰ।
ਕਾਲਾ ਦੇਖ ਗੁਲਾਮੀ ਦਾ ਦਾਗ ਮੱਥੇ,
ਦਿੰਦੇ ਕੁੱਤਿਆਂ ਵਾਂਗ ਦਰਕਾਇ ਸਾਨੂੰ।
ਪਹਿਲਾਂ ਵੀ ਜ਼ਿਕਰ ਹੋ ਚੁੱਕਾ ਹੈ ਕਿ ਜਿਹੜੇ ਪੰਜਾਬੀ ਅਮਰੀਕਾ ਅਤੇ ਕੈਨੇਡਾ ਗਏ ਉਨ੍ਹਾਂ ਵਿਚੋਂ ਬਹੁਤੇ ਸਾਬਕਾ ਫੌਜੀ ਸੀ ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਵਸਤੇ ਲੜਾਈਆਂ ਲੜੀਆਂ। ਇਹ ਫੌਜੀ ਬਹਾਦਰੀ ਲਈ ਮਿਲੇ ਮੈਡਲ, ਫੌਜੀ ਵਰਦੀਆਂ ਅਤੇ ਹੋਰ ਫੌਜੀ ਚਿੰਨ੍ਹ ਧਾਰਨ ਕਰਕੇ ਰੱਖਦੇ। 3 ਅਕਤੂਬਰ, 1909 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਭਾਈ ਭਾਗ ਸਿੰਘ ਦੇ ਦੋਸਤ ਭਾਈ ਨੱਥਾ ਸਿੰਘ ਬਿਲਗਾ, ਜੋ ਕਿ ਬਹੁਤ ਹੀ ਵਧੀਆ ਸਿੱਖ ਅਤੇ ਸੋਸ਼ਲਿਸਟ ਵਿਚਾਰਧਾਰਾ ਵਾਲੀ ਰਾਜਨੀਤਕ ਜਥੇਬੰਦੀ ‘ਹਿੰਦੁਸਤਾਨ ਅਸੋਸੀਏਸ਼ਨ’ ਦਾ ਸਰਗਰਮ ਮੈਂਬਰ ਸੀ, ਨੇ ਸੰਗਤ ਸਾਹਮਣੇ ਹਿੰਦੁਸਤਾਨ, ਸੰਸਾਰ ਦੇ ਬਾਕੀ ਮੁਲਕਾਂ ਅਤੇ ਖਾਸ ਕਰਕੇ ਬ੍ਰਿਟਿਸ਼ ਕਲੋਨੀਆਂ ਵਿਚ ਹਿੰਦੁਸਤਾਨੀਆਂ ਦੀ ਭੈੜੀ ਹਾਲਤ ਬਾਰੇ ਬੋਲਦਿਆਂ ਦਲੀਲ ਦਿੱਤੀ, ”ਜੋ ਮੈਡਲ ਉਹ ਲਾਈ ਫਿਰਦੇ ਹਨ, ਉਨ੍ਹਾਂ ਤੋਂ ਸਿਰਫ ਇਹ ਪਤਾ ਲਗਦਾ ਹੈ ਕਿ ਉਹ ਭਾੜੇ ਦੇ ਫੌਜੀ ਹਨ, ਜੋ ਅੰਗਰੇਜ਼ਾਂ ਲਈ ਆਪਣੇ ਦੇਸ਼ ਵਾਸੀਆਂ ਤੇ ਦੂਸਰੇ ਆਜ਼ਾਦ ਲੋਕਾਂ ਦੇ ਵਿਰੁੱਧ ਲੜੇ। ਅੰਗਰੇਜ਼ੀ ਫੌਜ ਲਈ ਲੜਾਈਆਂ ਲੜ ਕੇ ਲਏ ਮੈਡਲ ਬਹਾਦਰੀ ਦੇ ਨਹੀਂ, ਸਗੋਂ ਗੁਲਾਮੀ ਦੇ ਮੈਡਲ ਕਹੇ ਜਾਣੇ ਚਾਹੀਦੇ ਹਨ।” ਸੋਹਣ ਸਿੰਘ ਪੂੰਨੀ ਅਨੁਸਾਰ ਇਸ ਤੋਂ ਬਾਅਦ ਭਾਈ ਨੱਥਾ ਸਿੰਘ ਨੇ ਇਸ ਸਬੰਧ ਵਿਚ ਇੱਕ ਮਤਾ ਰੱਖਿਆ ਕਿ ‘ਗੁਰਦੁਆਰੇ ਦੀ ਐਗਜ਼ੈਕਟਿਵ ਕਮੇਟੀ ਦਾ ਕੋਈ ਵੀ ਮੈਂਬਰ ਕੋਈ ਅਜਿਹਾ ਤਗਮਾ, ਬਟਨ, ਵਰਦੀ ਜਾਂ ਇਨਸਿਗਨੀਆ ਨਹੀਂ ਪਹਿਨੇਗਾ, ਜਿਸ ਤੋਂ ਇਹ ਪਤਾ ਲੱਗੇ ਕਿ ਇਸ ਨੂੰ ਪਹਿਨਣ ਵਾਲਾ ਅੰਗਰੇਜ਼ਾਂ ਦੇ ਇੱਕ ਗੁਲਾਮ ਤੋਂ ਵੱਧ ਕੁੱਝ ਨਹੀਂ।’ (ਪੰਨਾ 29) ਇਸ ਤੇ ਬਹੁਤ ਸਾਰੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪਣੇ ਤਗਮੇ, ਵਰਦੀ, ਆਨਰੇਬਲ ਡਿਸਚਾਰਜ ਸਰਟੀਫਿਕੇਟ ਜਲਾ ਦਿੱਤੇ। ਇਸੇ ਭਾਵਨਾ ਦਾ ਪ੍ਰਗਟਾਵਾ ਕਰਦੀ ਇਕ ਗਦਰੀ ਕਵੀ ਦੀ ਕਵਿਤਾ ਦਾ ਟੋਟਾ ਹੈ ਜੋ, ਡਾ. ਹਰੀਸ਼ ਪੁਰੀ ਨੇ ਆਪਣੀ ਪੁਸਤਕ ‘ਗ਼ਦਰ ਲਹਿਰ’ (ਪੰਜਾਬੀ ਅਨੁਵਾਦ) ਦੇ ਪੰਨਾ 172 ‘ਤੇ ਦਿੱਤਾ ਹੈ,
ਸਾਰਾ ਜੱਗ ਸਾਨੂੰ ਮੇਹਣੇ ਮਾਰਦਾ ਹੈ
ਖੂਬ ਰੱਖਣਾ ਵਕਤ ਨੂੰ ਯਾਦ ਸਿੰਘੋ।
ਜਦੋਂ ਸੰਨ ਸਤਵੰਜਾ ਵਿਚ ਗਦਰ ਹੋਇਆ
ਆਇਆ ਪੰਥ ਨੂੰ ਬਹੁਤ ਜ਼ਵਾਲ ਸਿੰਘੋ।
ਅੱਜ ਮੁਲਕ ਆਜ਼ਾਦੀ ‘ਚ ਖੇਡਣਾ ਸੀ
ਕਰਦੇ ਪਿਆਰ ਜੇ ਗਦਰ ਦੇ ਨਾਲ ਸਿੰਘੋ।
ਉਠੋ ਜਲਦੀ ਕਲੰਕ ਦਾ ਦਾਗ ਧੋਈਏ
ਵਾਕ ਗੁਰੂ ਦੇ ਜੇ ਤੁਸਾਂ ਯਾਦ ਸਿੰਘੋ।
ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ ਜੋ 1907 ਵਿਚ ਕੈਨੇਡਾ ਗਏ ਅਤੇ ਆਪਣੇ ਭਰਾ ਹਰੀ ਸਿੰਘ ਨਾਲ ਐਬਟਸਫੋਰਡ ਰਹਿੰਦੇ ਸਨ, ਭਾਈਚਾਰਕ ਕੰਮਾਂ ਵਿਚ ਵੱਧ ਚੜ੍ਹ ਕੇ ਸੇਵਾ ਕਰਦੇ। ਸੋਹਣ ਸਿੰਘ ਪੂੰਨੀ ਅਨੁਸਾਰ ਕਰਮ ਸਿੰਘ ਸੰਤ ਤੇਜਾ ਸਿੰਘ ਦੀ ਅਗਵਾਈ ਥੱਲੇ ਬਣੀ ‘ਗੁਰੂ ਨਾਨਕ ਮਾਈਨਿੰਗ ਐਂਡ ਟ੍ਰਦਟ ਕੰਪਨੀ’ ਦੇ ਹਿੱਸੇਦਾਰ ਸਨ। ਕੈਨੇਡਾ ਦੇ ਆਜ਼ਾਦ ਵਾਤਾਵਰਨ ਵਿਚ ਸਿਆਸੀ ਜਾਗ੍ਰਿਤੀ ਆਈ ਤੇ ਅਹਿਸਾਸ ਹੋਇਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਏ ਬਿਨਾਂ ਬਾਹਰਲੇ ਦੇਸ਼ਾਂ ਵਿਚ ਹਿੰਦੁਸਤਾਨੀਆਂ ਦੀ ਕੋਈ ਇੱਜ਼ਤ ਨਹੀਂ ਹੋ ਸਕਦੀ ਅਤੇ ਹਿੰਦੁਸਤਾਨ ਨੂੰ ਆਜ਼ਾਦ ਸਿਰਫ ਹਥਿਆਰਬੰਦ ਸੰਘਰਸ਼ ਰਾਹੀਂ ਹੀ ਕਰਾਇਆ ਜਾ ਸਕਦਾ ਹੈ। ਅਪ੍ਰੈਲ 1913 ਵਿਚ ਜਦੋਂ ਗਦਰ ਪਾਰਟੀ ਬਣੀ ਤਾਂ ਆਪ ਇਸ ਦੇ ਮੈਂਬਰ ਬਣ ਗਏ। ਗਦਰ ਪਾਰਟੀ ਦੇ ਸੱਦੇ ਤੇ 1914 ਵਿਚ ਭਾਈ ਕਰਮ ਸਿੰਘ ਦੇਸ਼ ਆਜ਼ਾਦ ਕਰਾਉਣ ਲਈ ਹਿੰਦੁਸਤਾਨ ਚਲੇ ਗਏ ਜਿਥੇ ਉਨ੍ਹਾਂ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਪਿੰਡ ਲਿਜਾ ਕੇ ਜੂਹਬੰਦ ਕਰ ਦਿੱਤਾ ਗਿਆ। ਇਹ ਪਾਬੰਦੀ 1918 ਤੱਕ ਲੱਗੀ ਰਹੀ। ਜੂਹਬੰਦੀ ਹਟਣ ਤੇ ਫੇਰ ਸਰਗਰਮ ਹੋ ਗਏ। (ਪੰਨਾ 121) ਭਾਈ ਕਰਮ ਸਿੰਘ ਦੀ ਕਵਿਤਾ ਦਾ ਨਮੂਨਾ ਦਿੱਤਾ ਹੈ ਜਿਸ ਵਿਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਿੰਮਤ ਕਰਨ, ਹਥਿਆਰਬੰਦ ਘੋਲ ਸ਼ੁਰੂ ਕਰਨ ਦੀ ਗੱਲ ਕਰਦੇ ਹਨ,
ਕਰਮ ਸਿੰਘ ਹੁਣ ਬੱਬਰ ਦਾ ਰੂਪ ਧਾਰੋ,
ਵੇਲਾ ਆ ਗਿਆ ਧੁਮ ਮਚਾਵਣੇ ਦਾ।

ਹਿੰਮਤ ਧਾਰ ਹੁਣ ਜੰਗ ਕਰ ਸ਼ੁਰੂ ਯਾਰਾ,
ਲੜਨ ਮਰਨ ਤੋਂ ਤੂੰ ਸ਼ਰਮਾ ਨਾਹੀਂ।
‘ਕਰਮ ਸਿੰਘ’ ਵੰਗਾਰਦਾ ਬੱਬਰ ਤੈਨੂੰ,
ਪੈਰ ਜੰਗ ਤੋਂ ਪਿਛਾਂ ਹਟਾ ਨਾਹੀਂ।
ਬੱਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ,
ਹਥੀਂ ਆਪਣੀ ਦਫਾ ਲਗਾ ਭਾਈ।
ਝੋਲੀਚੁੱਕਾਂ ਖੁਸ਼ਾਮਦੀ ਦੱਲਿਆਂ ਨੂੰ,
ਗ੍ਰਿਫਤਾਰ ਕਰ ਹੁਣ ਮੰਗਾ ਭਾਈ।
‘ਕਰਮ ਸਿੰਘ’ ਕਰਤਾਰ ਦੀ ਓਟ ਲੈ ਕੇ,
ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।
ਭਾਈ ਕਰਮ ਸਿੰਘ ਦੌਲਤਪੁਰ ਆਪਣੇ ਸਾਥੀਆਂ ਉਦੇ ਸਿੰਘ ਰਾਮਗੜ੍ਹ ਝੁੰਗੀਆਂ, ਬਿਸਨ ਸਿੰਘ ਮਾਂਗਟਾਂ ਤੇ ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਸਮੇਤ, ਅਨੂਪ ਸਿੰਘ ਦੀ ਮੁਖਬਰੀ ਤੇ ਜੋ ਬਹਾਨਾ ਲਾ ਕੇ ਕਿਸੇ ਹੋਰ ਘਰ ਠਹਿਰਿਆ ਹੋਇਆ ਸੀ, ਕਪੂਰਥਲਾ ਰਿਆਸਤ ਦੇ ਪਿੰਡ ਬਬੇਲੀ ਵਿਚ ਪਹਿਲੀ ਸਤੰਬਰ 1923 ਨੂੰ ਪੁਲਿਸ ਦੇ ਘੇਰੇ ਵਿਚ ਆ ਗਏ। ਅਨੂਪ ਸਿੰਘ ਨੇ ਉਨ੍ਹਾਂ ਦੇ ਝੋਲੇ ਵਿਚੋਂ ਬੰਬ ਵੀ ਖਿਸਕਾ ਲਿਆ ਸੀ। ਪਿੰਡ ਨੂੰ ਬਰਬਾਦ ਹੋਣੋ ਬਚਾਉਣ ਲਈ ਬੱਬਰਾਂ ਨੇ ਪਿੰਡ ਤੋਂ ਬਾਹਰ ਨਿਕਲ ਕੇ ਲੜਨ ਦਾ ਫੈਸਲਾ ਕੀਤਾ। ਕਿਰਪਾਨਾਂ ਸੂਤ ਕੇ ਜੈਕਾਰਾ ਛੱਡਿਆ ਅਤੇ ਪੁਲਿਸ ਦੀ ਟੁਕੜੀ ਤੇ ਹਮਲਾ ਕਰ ਦਿੱਤਾ। ਟੁਕੜੀ ਪਿਛਾਂਹ ਹਟ ਗਈ। ਜਥੇ ਨੇ ਗੁਰਦੁਆਰਾ ਚੌਂਤਾ ਸਾਹਿਬ ਪਹੁੰਚਣ ਲਈ ਪਿੰਡ ਨਾਲ ਵੱਗਦੇ ਚੋਅ ਵਿਚ ਛਾਲਾਂ ਮਾਰ ਦਿੱਤੀਆਂ। ਗੋਲੀ ਲੱਗਣ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਚੋਅ ਵਿਚ ਹੀ ਸ਼ਹੀਦੀ ਪਾ ਗਿਆ ਅਤੇ ਬਿਸ਼ਨ ਸਿੰਘ ਮਾਂਗਟਾਂ ਕੰਢੇ ਤੇ ਪੁੱਜ ਕੇ ਰਸਾਲੇ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦੀ ਪਾ ਗਿਆ। ਭਾਈ ਕਰਮ ਸਿੰਘ ਕੰਢੇ ਤੋਂ ਥੋੜੀ ਦੂਰ ਇੱਕ ਹੱਥ ਵਿਚ ਕਿਰਪਾਨ ਤੇ ਦੂਜੇ ਵਿਚ ਬੰਦੂਕ ਫੜੀ ਗੋਡੇ ਗੋਡੇ ਪਾਣੀ ਵਿਚ ਖੜ੍ਹੇ ਸਨ ਜਦੋਂ ਫਤਿਹ ਖਾਨ ਨੇ ਹਥਿਆਰ ਸੁੱਟਣ ਲਈ ਕਿਹਾ। ਭਾਈ ਕਰਮ ਸਿੰਘ ਨੇ ਗਰਜਵੀਂ ਆਵਾਜ਼ ਵਿਚ ਜਵਾਬ ਦਿੱਤਾ, ”ਸਿੱਖ ਮੈਦਾਨੇ ਜੰਗ ਵਿਚ ਹਥਿਆਰ ਨਹੀਂ ਸੁੱਟਿਆ ਕਰਦਾ। ਮੈਂ ਹਥਿਆਰ ਨਹੀਂ ਸੁੱਟਾਂਗਾ।” ਇਹ ਕਹਿ ਕੇ ਉਨ੍ਹਾਂ ਨੇ ਫਤਿਹ ਖਾਨ ਵੱਲ ਗੋਲੀ ਚਲਾਈ ਪਰ ਨਿਸ਼ਾਨਾ ਉਕ ਗਿਆ। ਫਤਿਹ ਖਾਨ ਨੇ ਨਿਸ਼ਾਨਾ ਸੇਧ ਕੇ ਭਾਈ ਸਾਹਿਬ ਦੇ ਮੱਥੇ ਵਿਚ ਗੋਲੀ ਮਾਰੀ ਅਤੇ ਭਾਈ ਸਾਹਿਬ ਸ਼ਹੀਦ ਹੋ ਗਏ।
(ਪੰਨਾ 129-30)

ਵਿਦੇਸ਼ੀ ਸਿੱਖ, ਗ਼ਦਰ ਪਾਰਟੀ ਲਹਿਰ
– ਗ਼ਦਰ ਲਹਿਰ ਦਾ ਸੱਚੋ-ਸੱਚ –
*ਗ਼ਦਰ ਲਹਿਰ ਸਿਰਫ਼ ਸਿੱਖ ਇਨਕਲਾਬ ਸੀ*
ਗ਼ਦਰ ਲਹਿਰ ਭਾਰਤ ਨਹੀਂ ਬਲਕਿ ਸਿੱਖ-ਪੰਜਾਬ ਦੀ ਆਜ਼ਾਦੀ ਦੀ ਲਹਿਰ ਸੀ ਤੇ ਉਸ ਦਾ ਪਿਛੋਕੜ ਸਿੱਖ ਰਾਜ ਨੂੰ ਮੁੜ ਲਿਆਉਣਾ ਸੀ; ਉਨ੍ਹਾਂ ਦੇ ਦਿਮਾਗ਼ ਜਾਂ ਦਿਲ ਵਿਚ ਭਾਰਤ ਦਾ ਕੋਈ ਸਿਧਾਂਤ ਨਹੀਂ ਸੀ। ਅਮਰੀਕਾ ਵਿਚ ਵੀ ਗ਼ਦਰ ਪਾਰਟੀ ਨਾਲ ਸਬੰਧਤ ਬਹੁਤੇ ਹਿੰਦੂ ਆਗੂ ਜਾਂ ਤਾਂ ਅੰਗਰੇਜ਼ਾਂ ਦੇ ਏਜੰਟ ਸਨ ਤੇ ਜਾਂ ਫ਼ਿਰਕੂ ਆਰੀਆ ਸਮਾਜੀ ਮੌਕਾਪ੍ਰਸਤ ਹਿੰਦੂ।
ਲਾਲਾ ਹਰਦਿਆਲ
ਲਾਲਾ ਹਰਦਿਆਲ ਮਾਥੁਰ ਇਕ ਮੂਲਵਾਦੀ ਬ੍ਰਾਹਮਣ ਪਰਵਾਰ ਵਿਚੋਂ ਸੀ। ਉਹ 17 ਸਾਲ ਦੀ ਉਮਰ ਵਿਚ ਮੂਲਵਾਦੀ ਹਿੰਦੂ ਜਮਾਤ ‘ਭਾਰਤ ਮਾਤਾ ਸੋਸਾਇਟੀ’ ਅਤੇ ਫਿਰ ਆਰੀਆ ਸਮਾਜ ਦਾ ਮੈਂਬਰ ਬਣ ਗਿਆ। ਉਸ ਨੇ ਸੰਸਕ੍ਰਿਤ ਵਿਚ ਐਮ.ਏ. ਪਾਸ ਕੀਤੀ। ਇਸ ਦੌਰਾਨ ਉਸ ਦਾ ਰਾਬਤਾ ਬਰਤਾਨਵੀ ਸਰਕਾਰ ਨਾਲ ਹੋਇਆ ਅਤੇ 1905 ਵਿਚ ਸਰਕਾਰ ਨੇ ਉਸ ਨੂੰ ਵਜ਼ੀਫ਼ਾ ਦੇ ਕੇ ਆਕਸਫ਼ੋਰਡ ਯੂਨੀਵਰਸਿਟੀ ਵਿਚ ਭੇਜ ਦਿੱਤਾ। ਪਰ ਉਥੇ ਜਾ ਕੇ ਵੀ ਉਹ ਆਰੀਆ ਸਮਾਜ ਦਾ ਹੀ ਕੰਮ ਕਰਨ ਲਗ ਪਿਆ ਜਿਸ ਕਰ ਕੇ ਸਰਕਾਰ ਨੇ ਉਸ ਦਾ ਵਜ਼ੀਫ਼ਾ ਬੰਦ ਕਰ ਦਿੱਤਾ ਤੇ ਉਸ ਨੂੰ ਵਾਪਿਸ ਆਉਣਾ ਪੈ ਗਿਆ। ਹੁਣ ਆਰੀਆ ਸਮਾਜੀ ਆਗੂ ਲਾਲਾ ਲਾਜਪਤ ਰਾਏ ਨੇ ਫ਼ਰਾਂਸ ਭੇਜ ਦਿੱਤਾ ਜਿੱਥੇ ਉਹ ਆਰੀਆ ਸਮਾਜ ਦੇ ਅਖ਼ਬਾਰ ‘ਵੰਦੇ ਮਾਤਰਮ’ ਵਾਸਤੇ ਕੰਮ ਕਰਦਾ ਰਿਹਾ। ਪਰ ਆਰੀਆ ਸਮਾਜ ਤੋਂ ਉਸ ਨੂੰ ਕਾਫ਼ੀ ਮਦਦ ਨਹੀਂ ਮਿਲਦੀ ਸੀ ਇਸ ਕਰ ਕੇ ਉਹ ਹੋਰ ਕੰਮ ਲੱਭਣ ਲਗ ਪਿਆ। ਇਸ ਦੌਰਾਨ ਆਰੀਆ ਸਮਾਜ ਨੇ ਪੰਡਤ ਪਰਮਾ ਨੰਦ (ਮਗਰੋਂ ਉਹ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਵੀ ਬਣਿਆ) ਨੂੰ ਉਸ ਵਲ ਭੇਜਿਆ। ਪਰਮਾ ਨੰਦ ਨੇ ਉਸ ਨੂੰ ਫਿਰ ਮਨਾ ਲਿਆ ਅਤੇ ਆਰੀਆ ਮਸਾਜ ਦੇ ਪ੍ਰਚਾਰ ਵਾਸਤੇ ਅਮਰੀਕਾ ਭੇਜ ਦਿੱਤਾ। ਲਾਲਾ ਹਰਦਿਆਲ ਨੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ, ਵੱਖ ਵੱਖ ਜਥੇਬੰਦੀਆਂ ਵਿਚ ਸ਼ਾਮਿਲ ਹੋ ਕੇ ਆਰੀਆ ਸਮਾਜ ਦਾ ਪ੍ਰਚਾਰ ਕੀਤਾ। ਦਸੰਬਰ 1912 ਵਿਚ ਉਸ ਨੇ ਯੁਗਾਂਤਰ ਆਸ਼ਰਮ ਦੀ ਨੀਂਹ ਰੱਖੀ। ਇਸ ਦਾ ਨਿਸ਼ਾਨਾ ਆਰੀਆ ਧਰਮ ਦਾ ਪ੍ਰਚਾਰ ਕਰਨਾ ਸੀ।
ਇਨ੍ਹੀਂ ਦਿਨੀ ਹੀ ਉਸ ਨੇ ਵੇਖਿਆ ਕਿ ਅਮਰੀਕਾ ਵਿਚ ਸਿੱਖ ਬਹੁਤ ਸੌਖੇ ਹਨ ਅਤੇ ਉਨ੍ਹਾਂ ਕੋਲ ਕਾਫ਼ੀ ਸਰਮਾਇਆ ਵੀ ਹੈ। 1912 ਵਿਚ ਇੱਥੋਂ ਦੇ ਸਿੱਖਾਂ ਨੇ ਪੰਜਾਬ ਦੇ ਸਿੱਖਾਂ ਨੇ ਵਿਦਿਆ ਦੇ ਨਾਲ-ਨਾਲ ਆਜ਼ਾਦੀ ਤੇ ਗ਼ੁਲਾਮੀ ਦਾ ਫ਼ਰਕ ਦਿਖਾਉਣ ਵਾਸਤੇ ਇਕ ਪ੍ਰਾਜੈਕਟ ਸੋਚਿਆ। ਉਨ੍ਹਾਂ ਨੇ ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਸੰਤੋਖ ਸਿੰਘ, ਬਾਬਾ ਵਿਸਾਖਾ ਸਿੰਘ ਵਗ਼ੈਰਾ ਦੀ ਅਗਵਾਈ ਹੇਠ 15 ਫ਼ਰਵਰੀ 1912 ਦੇ ਦਿਨ ਸਟਾਕਟਨ ਵਿਚ ਮੀਟਿੰਗ ਕੀਤੀ ਤੇ ਇਸ ਜਦੋਜਹਿਦ ਦੇ ਹਿੱਸੇ ਵਲੋਂ ਪੰਜਾਬ ‘ਚੋਂ ਕੁੱਝ ਨੌਜਵਾਨਾਂ ਨੂੰ ਅਮਰੀਕਾ ਵਿਚ ਪੜ੍ਹਾਈ ਕਰਨ ਵਾਸਤੇ ਤਿਆਰ ਕਰਨ ਲਈ ਛੇ ਵਜ਼ੀਫੇ ਜਾਰੀ ਕਰਨ ਲਈ ਫ਼ੰਡ ਇਕੱਠਾ ਕੀਤਾ। ਇਸ ਫ਼ੰਡ ਵਿਚ ਸਿਰਫ ਸਿੱਖਾਂ ਨੇ ਹੀ ਹਿੱਸਾ ਪਾਇਆ ਅਤੇ ਕੈਨੇਡਾ ਤੇ ਅਮਰੀਕਾ ਵਿਚ ਬੈਠੇ ਅਮੀਰ ਹਿੰਦੂਆਂ ਨੇ ਕਾਣੀ ਕੌਡੀ ਤੱਕ ਵੀ ਦੇਣੋਂ ਨਾਂਹ ਕਰ ਦਿੱਤੀ। ਉਧਰ ਹਰਦਿਆਲ ਤੇ ਹੋਰ ਹਿੰਦੂਆਂ ਨੇ ਪਿੱਛੇ ਆਰੀਆ ਸਮਾਜੀਆਂ ਨਾਲ ਰਾਬਤਾ ਕਾਇਮ ਕਰ ਕੇ ਇਨ੍ਹਾਂ ਵਜ਼ੀਫ਼ਿਆਂ ਵਾਸਤੇ ਹਿੰਦੂਆਂ ਕੋਲੋਂ ਦਰਖ਼ਾਸਤਾਂ ਦਿਵਾਉਣ ਵਾਸਤੇ ਐਕਸ਼ਨ ਕਰਨ ਵਾਸਤੇ ਕਿਹਾ। ਇਸ ਕਰ ਕੇ ਵਜ਼ੀਫਿਆਂ ਵਾਸਤੇ ਜਿੰਨ੍ਹਾਂ ਦੀਆਂ ਵੀ ਦਰਖ਼ਾਸਤਾਂ ਪੁੱਜੀਆਂ ਉਹ ਸਾਰੇ ਦੇ ਸਾਰੇ ਮੌਕਾਪ੍ਰਸਤ ਹਿੰਦੂ ਹੀ ਸਨ।
ਇਸ ਦੇ ਨਾਲ ਹੀ ਹਰਦਿਆਲ ਨੇ ਮਹਿਸੂਸ ਕੀਤਾ ਕਿ ਸਿੱਖਾਂ ਵਿਚ ਮੁਲਕ (ਪੰਜਾਬ) ਦੀ ਆਜ਼ਾਦੀ ਦੀ ਲਹਿਰ ਉਠ ਰਹੀ ਹੈ। ਉਧਰ ਕਨੇਡਾ ਵਿਚ ਗੋਰਿਆਂ ਵੱਲੋਂ ਵਿਤਕਰੇ ਨਾਲ ਵੀ ਸਿੱਖ ਜੱਦੋਜਹਿਦ ਵਿਚੋਂ ਲੰਘ ਰਹੇ ਸਨ।ਇਸ ਸਾਰੇ ਮਾਹੌਲ ਦਾ ਫ਼ਾਇਦਾ ਉਠਾਉਣ ਵਾਸਤੇ ਹਰਦਿਆਲ ਵਰਗਿਆਂ ਨੇ ਇਸ ਤਹਿਰੀਕ ਦੀ ”ਹਾਈਜੈਕਿੰਗ” ਕਰਨ ਦੀ ਸਾਜ਼ਿਸ਼ ਘੜੀ। ਉਹ ਇਸ ਲਹਿਰ ਵਿਚ ਸ਼ਾਮਿਲ ਹੋ ਗਿਆ। ਅਤੇ ਕਿਉਂ ਕਿ ਇਸ ਲਹਿਰ ਨਾਲ ਸਬੰਧਤ ਸਾਰੇ ਆਗੂ ਮਜ਼ਦੂਰ ਤੇ ਕਿਸਾਨ ਸਨ, ਅਤੇ ਉਹ ਬਹੁਤ ਵਧ ਪੜ੍ਹਿਆ ਲਿਖਿਆ ਸ਼ਖ਼ਸ ਸੀ ਇਸ ਕਰ ਕੇ ਉਸ ਨੇ ਸਾਰਿਆਂ ਨੂੰ ਅਸਰ-ਅੰਦਾਜ਼ ਕਰ ਕੇ ਸਾਰੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ। ਭੋਲੇ ਪੰਜਾਬੀਆਂ ਨੂੰ ਪਤਾ ਵੀ ਨਾ ਲੱਗਾ ਕਿ ਉਨ੍ਹਾਂ ਦੀ ਲਹਿਰ ਵਿਚ ਹਿੰਦੂ ਮੂਲਵਾਦੀ ਆਰੀਆ ਸਮਾਜ ਦਾ ਪ੍ਰਚਾਰ ਹੋ ਰਿਹਾ ਹੈ। ਹਰਦਿਆਲ ਦਾ ਸਭ ਤੋਂ ਪਹਿਲਾਂ ਕੰਮ ਸੀ ਇਸ ਲਹਿਰ ਦਾ ਗ਼ਲਤ ਨਾਂ ਰੱਖਣਾ। ਗ਼ਦਰ ਦਾ ਮਾਅਨਾ ਹੈ ਗ਼ਦਾਰੀ ਕਰਨਾ, ਨਾ ਕਿ ਆਜ਼ਾਦੀ ਦੀ ਲਹਿਰ ਜਾਂ ਇਨਕਲਾਬ (1857 ਵਿਚ ਵੀ ਅੰਗਰੇਜ਼ਾਂ ਦੀ ਰਾਖੀ ਹੇਠਲੇ ਰਜਵਾੜਿਆਂ ਨੇ ਅੰਗਰੇਜ਼ਾਂ ਨਾਲ ਕੀਤੇ ਅਹਿਦਨਾਮਿਆਂ ਦੇ ਖ਼ਿਲਾਫ਼ ਗ਼ਦਾਰੀ ਕੀਤੀ ਸੀ; ਇਸ ਕਰ ਕੇ ਉਸ ਨੂੰ ਗ਼ਦਰ ਨਾਂ ਦਿੱਤਾ ਗਿਆ ਸੀ)।
ਲਾਲਾ ਹਰਦਿਆਲ ਨੇ ਇਸ ਲਹਿਰ ਵਿਚ ਸਾਰਾ ਕੁਝ ਆਰੀਆ ਸਮਾਜੀ ਭਰਨ ਦੀ ਸੋਚ ਹੇਠ ਇਸ ਦਾ ਤਰਾਨਾ ‘ਵੰਦੇ ਮਾਤਰਮ…’ ਚੁਣਿਆ ਜੋ ਕਿ ਕਾਲਪਨਿਕ ਹਿੰਦੂ ਦੇਵੀ ਦੀ ਅਰਾਧਨਾ ਦਾ ਗੀਤ ਹੈ। ਫਿਰ ਉਸ ਨੇ ਝੰਡੇ ਵਿਚ ਵੀ ਹਿੰਦੂ ਦੇਵੀ ਦਾ ਨਿਸ਼ਾਨ ਰੱਖਿਆ। ਉਸ ਨੇ ਜਮਾਤ ਦਾ ਪਹਿਲਾ ਨਾਂ ਇਸ ਨੂੰ ਹਿੰਦੂ ਰੂਪ ਦੇਣ ਵਾਸਤੇ ‘ਹਿੰਦੂਸਤਾਨੀ ਐਸੋਸੀਏਸ਼ਨ’ ਰੱਖਿਆ ਸੀ।

ਗ਼ਦਰ ਪਾਰਟੀ ਦੇ ਆਗੂਆਂ ਦੀਆਂ ਲਿਖਤਾਂ ਵਿਚ ਹਿੰਦੂਸਤਾਨ ਮੁਲਕ ਦਾ ਨਾਅਰਾ ਸਿਰਫ਼ ਹਰਦਿਆਲ ਵਰਗੇ ਆਰੀਆ ਸਮਾਜੀਆਂ ਦੀ ਸ਼ਮੂਲੀਅਤ ਕਰ ਕੇ ਸੀ। ਅਜੇ ਭਾਰਤ ਇਕ ਮੁਲਕ ਵਾਲਾ ਨੁਕਤਾ ਕਾਇਮ ਹੀ ਨਹੀਂ ਹੋਇਆ ਸੀ। ਉਸ ਵੇਲੇ ਤਕ ਤਾਂ ਹਿੰਦੂਸਤਾਨ ਯੂ.ਪੀ., ਮੱਧ ਪ੍ਰਦੇਸ਼ ਨੂੰ ਹੀ ਕਹਿੰਦੇ ਸਨ। ਸਿਰਫ਼ 50-60 ਸਾਲ ਪਹਿਲਾਂ ਤਾਂ ਹਿੰਦੂਸਤਾਨੀਆਂ ਦੇ ਨਾਲ ਰਲ ਕੇ ਅੰਗਰੇਜ਼ਾਂ ਨੇ ਪੰਜਾਬ ਦੇਸ ‘ਤੇ ਕਬਜ਼ਾ ਕੀਤਾ ਸੀ। ਫਿਰ ਗ਼ਦਰ ਪਾਰਟੀ ਆਗੂਆਂ/ਵਰਕਰਾਂ ਦੀਆਂ ਲਿਖਤਾਂ ਵਿਚ ਕਿਸੇ ਅਖੌਤੀ ਭਾਰਤੀ ਹੀਰੋ (ਨਾ ਰਾਣੀ ਝਾਂਸੀ, ਨਾ ਤਾਂਤੀਆ ਟੋਪੇ, ਨਾ ਕਿਸੇ ਹੋਰ) ਦਾ ਜ਼ਿਕਰ ਨਹੀਂ ਸੀ; ਉਹ ਕਿਸੇ ਗ਼ੈਰ ਪੰਜਾਬੀ ਹੀਰੋ ਬਾਰੇ ਕੁਝ ਵੀ ਜਾਣਦੇ ਤਕ ਨਹੀਂ ਸਨ ਤੇ ਇਸ ਕਰ ਕੇ ਉਨ੍ਹਾਂ ਦੇ ਮਨ ਵਿਚ ਅਖੌਤੀ ਭਾਰਤੀ ਵਿਰਸੇ ਜਾਂ ਤਵਾਰੀਖ਼ ਦੀ ਗੱਲ ਆ ਹੀ ਨਹੀਂ ਸਕਦੀ ਸੀ। ਉਹ ਸਿਰਫ਼ ਬੰਦਾ ਸਿੰਘ ਬਹਾਦਰ, ਸੁੱਖਾ ਸਿੰਘ-ਮਹਿਤਾਬ ਸਿੰਘ, ਭਾਈ ਮਨੀ ਸਿੰਘ, ਹਰੀ ਸਿੰਘ ਨਲਵਾ, ਅਕਾਲੀ ਫ਼ੂਲਾ ਸਿੰਘ ਦੀ ਗੱਲ ਕਰਦੇ ਸਨ। ਉਹ ਸਿੱਖ ਹੀਰੋਜ਼ ਵਾਂਙ ਤਨ, ਮਨ-ਮਨ-ਧਨ ਨਾਲ ਕੁਰਬਾਨੀ ਕਰਨ ਦੀ ਗੱਲ ਕਰਦੇ ਸਨ – ਤੇ- ਇਹ ਸਿਧਾਂਤ ਹਿੰਦੂਸਤਾਨ ਵਿਚ ਕਿਤੇ ਮੌਜੂਦ ਨਹੀਂ ਸੀ।
ਅਮਰੀਕਾ ਦੇ ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਕਾਲਾ ਸੰਘਾ, ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਲਟਾਲਾ, ਨਿਧਾਨ ਸਿੰਘ ਚੁੱਘਾ, ਜਵਾਲਾ ਸਿੰਘ ਠੱਠੀਆਂ, ਵਿਸਾਖਾ ਸਿੰਘ ਦਦੇਹਰ, ਗੁਰਮੁਖ ਸਿੰਘ ਲਲਤੋਂ, ਊਧਮ ਸਿੰਘ ਕਸੇਲ, ਪਿਆਰਾ ਸਿੰਘ ਲੰਗੇਰੀ , ਸੰਤੋਖ ਸਿੰਘ ਵਗ਼ੈਰਾ; ਸ਼ਿੰਘਾਈ ਦੇ ਸੁੰਦਰ ਸਿੰਘ, ਡਾ: ਮਥਰਾ ਸਿੰਘ, ਵਿਸਾਖਾ ਸਿੰਘ ਦਦੇਹਰ ਤੇ ਸੱਜਣ ਸਿੰਘ; ਹਾਂਗਕਾਂਗ ਦੇ ਡਾ: ਠਾਕਰ ਸਿੰਘ ਇਕੋਲਾਹਾ, ਗਿਆਨੀ ਭਗਵਾਨ ਸਿੰਘ, ਭਾਈ ਹਰਨਾਮ ਸਿੰਘ ਤੇ ਭਾਈ ਬਿਸ਼ਨ ਸਿੰਘ ਵਿਚੋਂ ਇਕ-ਅੱਧ ਨੂੰ ਛੱਡ ਕੇ ਕੋਈ ਵੀ ਅਖੌਤੀ ਭਾਰਤੀ (ਨੈਸ਼ਨਲਿਸਟ), ਕਮਿਊਨਿਸਟ ਜਾਂ ਸਮਾਜਵਾਦੀ ਸੋਚ ਵਾਲਾ ਨਹੀਂ ਸੀ।
ਲਾਲਾ ਹਰਦਿਆਲ ਇਕ ਬੁਜ਼ਦਿਲ ਬੰਦਾ ਵੀ ਸੀ। ਜਦ ਅਮਰੀਕਨ ਸਰਕਾਰ ਨੇ ਵੇਖਿਆ ਕਿ ਇਹ ਅਜੀਬ ਕਿਸਮ ਦੀਆਂ ਸਾਜ਼ਸ਼ਾਂ ਕਰ ਰਿਹਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਿਉਂ ਕਿ ਉਹ ਤਾਂ ਇਸ ਤੇ ਕਬਜ਼ਾ ਕਰਨ ਦੀ ਸੋਚ ਨਾਲ ਇਸ ਲਹਿਰ ਵਿਚ ਸ਼ਾਮਿਲ ਹੋਇਆ ਸੀ ਨਾ ਕਿ ਜੇਲ੍ਹ ਜਾਣ ਵਾਸਤੇ;ਇਸ ਕਰ ਕੇ ਜ਼ਮਾਨਤ ‘ਤੇ ਰਿਹਾ ਹੋਣ ਮਗਰੋਂ ਇਹ ਅਮਰੀਕਾ ਛੱਡ ਕੇ ਜਰਮਨ ਭੱਜ ਗਿਆ। ਇਸ ਤੋਂ ਮਗਰੋਂ ਇਸ ਨੇ ਗ਼ਦਰ ਲਹਿਰ ਵੱਲ ਪਿੱਛੇ ਮੁੜ ਕੇ ਵੀ ਨਾ ਵੇਖਿਆ ਅਤੇ ਇਕ ਗੋਰੇ ਵਾਂਗ ਯੂਰਪ ਵਿਚ ਜ਼ਿੰਦਗੀ ਬਿਤਾਉਣ ਲਗ ਪਿਆ। ਹਾਲਾਂ ਕਿ ਉਹ ਇਸ ਦੋਰਾਨ, ਜਰਮਨ, ਸਵਿਟਜ਼ਰਲੈਂਡ, ਸਵੀਡਨ, ਇੰਗਲੈਂਡ ਤੇ ਅਮਰੀਕਾ ਵੀ ਗਿਆ ਪਰ ਉਸ ਨੇ ਕਿਤੇ ਵੀ ਇਨਕਲਾਬ ਜਾਂ ਸਮਾਜਵਾਦ ਦੀ ਜ਼ਰਾ ਮਾਸਾ ਵੀ ਗੱਲ ਨਾ ਛੇੜੀ। (ਇਕ ਹੋਰ ਵਿਚਾਰ ਮੁਤਾਬਿਕ ਉਹ ਸਰਕਾਰ ਨਾਲ ਮਿਲ ਕੇ ਏਜੰਟ ਬਣ ਚੁਕਾ ਸੀ ਅਤੇ ਉਹ ਗ਼ਦਰ ਲਹਿਰ ਦਾ ਸਾਰਾ ਕੁਝ ਅਖ਼ਬਾਰਾਂ ਵਿਚ ਸ਼ਰੇਆਮ ਐਲਾਨਾਂ ਵਜੋਂ ਛਾਪ ਕੇ ਸਾਰੀ ਜਾਣਕਾਰੀ ਸਰਕਾਰ ਨੂੰ ਦਿਆ ਕਰਦਾ ਸੀ)।
ਅਮਰੀਕਾ ਵਿਚੋਂ ਜਾਣ ਮਗਰੋਂ ਲਾਲਾ ਹਰਦਿਆਲ ਭਾਵੇਂ ਇਕ ਗੋਰੇ ਵਾਂਙ ਪੱਛਮੀ ਜ਼ਿੰਦਗੀ ਜਿਊਂਦਾ ਰਿਹਾ ਪਰ ਉਸ ਦੇ ਮਨ ਦੇ ਅੰਦਰ ਦਾ ਆਰੀਆ ਸਮਾਜੀ ਤੇ ਫ਼ਿਰਕੂ ਬ੍ਰਾਹਮਣ ਹਮੇਸ਼ਾ ਉਸ ਦੀਆਂ ਲਿਖਤਾਂ ਵਿਚ ਕਾਇਮ ਰਿਹਾ।
ਪਰਮਾ ਨੰਦ
ਗ਼ਦਰ ਲਹਿਰ ਨਾਲ ਸਬੰਧਤ ਹਿੰਦੂਆਂ ਵਿਚ ਦੂਜਾ ਅਹਿਮ ਨਾਂ ਪਰਮਾ ਨੰਦ ਦਾ ਹੈ। ਜਿਵੇਂ ਪਹਿਲਾਂ ਜ਼ਿਕਰ ਆਇਆ ਹੈ, ਉਹ ਇਕ ਆਰੀਆ ਸਮਾਜੀ ਆਗੂ ਸੀ। ਉਹ 1915 ਤਕ ਅਮਰੀਕਾ ਵਿਚ ਰਿਹਾ ਅਤੇ ਲਾਲ ਹਰਦਿਆਲ ਵਾਂਗ ਲਹਿਰ ‘ਤੇ ਕਬਜ਼ਾ ਕਰੀ ਰੱਖਿਆ। ਇਸ ਮਗਰੋਂ ਉਹ ਆਪਣੇ ਵਤਨ ਮੁੜ ਆਇਆ। ਪਰ ਇਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੇ 5 ਸਾਲ ਜੇਲ੍ਹ ਕੱਟੀ ਤੇ 1920 ਵਿਚ ਉਸ ਨੂੰ ਆਮ ਮੁਆਫ਼ੀ ਵਿਚ ਰਿਹਾ ਕਰ ਦਿੱਤਾ ਗਿਆ। ਇਸ ਸਾਰੇ ਦੌਰਾਨ ਉਸ ਦਾ ਸਾਰਾ ਜੀਵਨ ਸਿੱਖਾਂ ਦੇ ਖ਼ਿਲਾਫ਼ ਲਿਖਣ ਵਿਚ ਹੀ ਬੀਤਿਆ। ਉਸ ਨੇ ਵੀਰ ਹਕੀਕਤ ਸਿੰਘ ਨੂੰ ਹਿੰਦੂ ਸਾਬਿਤ ਕਰਨ ਦੀ ਕੋਸ਼ਿਸ਼ ਵਿਚ ਹਕੀਕਤ ਰਾਏ ਲਿਖ ਕੇ ਪਰਚਾਰ ਕੀਤਾ। ਫਿਰ ਬਾਬਾ ਬੰਦਾ ਸਿੰਘ ਨੂੰ ‘ਬੈਰਾਗੀ’ ਬਣਾਉਣ ਦੀ ਕੋਸ਼ਿਸ਼ ਵਿਚ ਉਸ ਨੇ ‘ਬੰਦਾ ਬੈਰਾਗੀ’ ਕਿਤਾਬ ਲਿਖੀ। ਇਸ ਦੇ ਜਵਾਬ ਵਿਚ ਕਰਮ ਸਿੰਘ ਹਿਸਟੋਰੀਅਨ ਨੇ ‘ਬੰਦਾ ਕੌਣ ਥਾ’ ਕਿਤਾਬ ਲਿਖ ਕੇ ਪਰਮਾ ਨੰਦ ਦੀ ਸਾਜ਼ਸ ਨੂੰ ਨੰਗਾ ਕੀਤਾ। ਪਰਮਾ ਨੰਦ ਦਸੰਬਰ 1947 ਵਿਚ ਮਰਿਆ ਪਰ ਉਹ ਸਾਰੀ ਉਮਰ ਸਿੱਖਾਂ ਦੇ ਖ਼ਿਲਾਫ਼ ਅਤੇ ਆਰੀਆ ਸਮਾਜ ਦੇ ਹੱਕ ਵਿਚ ਪਰਚਾਰ ਰਕਦਾ ਰਿਹਾ। ਉਸ ਦੀਆਂ ਸੇਵਾਵਾਂ ਨੂੰ ਮੁਖ ਰਖ ਕੇ ਜਨਸੰਘ (ਹੁਣ ਭਾਜਪਾ) ਨੇ ਉਸ ਦੇ ਪੁੱਤਰ ਡਾ: ਭਾਈ ਮਹਾਂਵੀਰ ਨੂੰ ਮੱਧ ਪ੍ਰਦੇਸ਼ ਦਾ ਗਵਰਨਰ (1998-2003) ਬਣਾਇਆ।
ਪਰਮਾ ਨੰਦ ਵੱਲੋਂ ਭਾਈ ਮਤੀ ਦਾਸ ਦੀ ਕੁਲ ਵਿਚੋਂ ਹੋਣ ਦਾ ਫ਼ਰਾਡ
ਪਰਮਾ ਨੰਦ ਨੇ ਸਿੱਖਾਂ ਨੂੰ ਬੇਵਕੂਫ਼ ਬਣਾਉਣ ਦੀ ਕਸਿਸ ਵੀ ਕੀਤੀ। ਉਹ ਆਪਣੇ ਆਪ ਨੂੰ ਭਾਈ ਮਤੀ ਦਾ ਦੀ ਕੁਲ ਵਿਚੋਂ ਦਸਦਾ ਰਿਹਾ ਜਿਹੜਾ ਕਿ ਝੂਠ ਹੈ। ਪਰਮਾ ਨੰਦ ਦਰਅਸਲ ਉਸੇ ਜ਼ਾਤ ਵਿਚੋਂ ਸੀ ਜਿਸ ਵਿਚੋਂ ਭਾਈ ਮਤੀ ਸਨ। ਇਹ ਪਰਮਾ ਨੰਦ ਮੋਹੀਆਲ ਬ੍ਰਾਹਮਣਾਂ ਦੀ ਕੁਲ ਵਿਚੋਂ ਹੈ; ਇਹ ਉਹ ਲੋਕ ਨੇ ਜੋ ਪਹਿਲਾਂ ਤਾਂ ਗੁਰੁ ਸਾਹਿਬ ਤੋਂ ਖਾਂਦੇ ਰਹੇ ਪਰ ਜਦ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਮਗਰੋਂ ਸਿੱਖਾਂ ‘ਤੇ ਜ਼ੁਲਮ ਸ਼ੁਰੂ ਹੋਇਆ ਤਾਂ ਇਹ ਸਿੱਖੀ ਨੂੰ ਛੱਡ ਕੇ ਹਿੰਦੂ ਬਣ ਗਏ ਤੇ ਉਹ ਵੀ ਸਿੱਖਾਂ ਦੇ ਖ਼ਿਲਾਫ਼ ਹਰ ਲਹਿਰ ਵਿਚ ਸ਼ਾਮਿਲ ਰਹੇ।
ਭਾਈ ਮਤੀ ਦਾਸ ਕੌਣ ਸਨ: ਆਪ ਭਾਈ ਹੀਰਾ ਨੰਦ ਦੇ ਸਪੁੱਤਰ, ਭਾਈ ਦਵਾਰਕਾ ਦਾਸ ਦੇ ਪੋਤੇ ਤੇ ਸ਼ਹੀਦ ਭਾਈ ਪਰਾਗ ਦਾਸ (ਪਰਾਗਾ) ਦੇ ਪੜਪੋਤੇ ਸਨ। ਭਾਈ ਮਤੀ ਦਾਸ ਦਾ ਇਕ ਪੁੱਤਰ ਸਾਹਿਬ ਸਿੰਘ 8 ਅਕਤੂਬਰ 1700 ਦੇ ਦਿਨ ਨਿਰਮੋਹਗੜ੍ਹ ਵਿਚ ਸ਼ਹੀਦ ਹੋਇਆ ਸੀ ਤੇ ਦੂਜਾ ਮੁਕੰਦ ਸਿੰਘ ਚਮਕੌਰ ਵਿਚ 7 ਦਸੰਬਰ 1705 ਦੇ ਦਿਨ। ਇਸ ਦਾ ਪੁੱਤਰ ਚਰਨ ਸਿੰਘ ਸੀ ਜੋ ਸਾਧੂ ਬਣ ਗਿਆ ਤੇ ਭਦੌੜ ਵਿਚ ਇਸ ਨੇ ਡੇਰਾ ਬਣਾ ਲਿਆ। ਇਸ ਨੇ ਵਿਆਹ ਨਹੀਂ ਕਰਵਾਇਆ। ਇੰਞ ਭਾਈ ਮਤੀ ਦਾਸ ਦੀ ਕੁਲ ਇੱਥੇ ਹੀ ਖ਼ਤਮ ਹੋ ਗਈ। ਇਸ ਖ਼ਾਨਦਾਨ ਵਿਚ ਪਰਮਾ ਨੰਦ ਦਾ ਕੋਈ ਵੱਡਾ-ਵਡੇਰਾ ਨਜ਼ਰ ਨਹੀਂ ਆਉਂਦਾ।
ਪੰਡਤ ਪਰਮਾ ਨੰਦ ਦਾ ਅਸਲ ਕੁਰਸੀਨਾਮਾ ਇੰਞ ਹੈ: ਪਰਮਾ ਨੰਦ ਪੁੱਤਰ ਤਾਰਾ ਚੰਦ ਪੁੱਤਰ ਅਮੀਰ ਚੰਦ ਪੁੱਤਰ ਮੇਹਰਾ ਪੁੱਤਰ ਰਾਜੂ ਪੁੱਤਰ ਜੈ ਭਾਨ ਸਿੰਘ ਪੁੱਤਰ ਰਾਇ ਸਿੰਘ ਪੁੱਤਰ ਜੰਤੀ ਦਾਸ ਪੁੱਤਰ ਕਬੂਲਾ ਪੁੱਤਰ ਦਵਾਰਕਾ ਦਾਸ। ਇਨ੍ਹਾਂ ਵਿਚ ਭਾਈ ਮਤੀ ਦਾਸ ਕਿੱਥੇ ਹੈ?
ਪਰਮਾ ਨੰਦ ਦਾ ਪੂਰਾ ਕੁਰਸੀਨਾਮਾ ਇੰਞ ਹੈ: {ਭਾਈ ਰਾਇ ਸਿੰਘ ਦੇ ਤਿੰਨ ਬੇਟੇ ਸਨ : ਭਾਈ ਹਰਿਜਸ ਸਿੰਘ, ਭਾਈ ਧਰਮਜਸ ਸਿੰਘ ਤੇ ਭਾਈ ਜੈਭਾਨ ਸਿੰਘ। ਇਨ੍ਹਾਂ ਵਿਚੋਂ ਵਿਚਕਾਰਲੇ, ਭਾਈ ਧਰਮਜਸ ਸਿੰਘ ਦੀ ਅੱਗੋਂ ਔਲਾਦ ਚਲੀ ਸੀ। ਉਹ ਇਕ ਮੁਗ਼ਲਾਂ ਦੇ ਜ਼ੁਲਮ ਤੋਂ ਡਰ ਕੇ ਅਤੇ ਦੂਜਾ ਬ੍ਰਾਹਮਣੀ-ਪੁਜਾਰੀ ਕਿੱਤਾ ਜਾਰੀ ਰੱਖਣ ਕਰ ਕੇ ਸਿੱਖ ਧਰਮ ਛੱਡ ਕੇ ਹਿੰਦੂ ਬਣ ਗਏ। ਭਾਈ ਧਰਮਜਸ ਸਿੰਘ ਦਾ ਪੁੱਤਰ ਰਾਮ ਕਿਸ਼ਨ ਸਿੰਘ ਤੋਂ ਰਾਮ ਕਿਸ਼ਨ ਬਣ ਗਿਆ। ਇੰਞ ਹੀ ਭਾਈ ਰਾਇ ਸਿੰਘ ਦੇ ਤੀਜੇ ਤੇ ਸਭ ਤੋਂ ਛੋਟੇ ਪੁੱਤਰ ਭਾਈ ਜੈਭਾਨ ਸਿੰਘ ਦੇ ਬੱਚੇ ਵੀ ਸਿੱਖ ਧਰਮ ਛੱਡ ਗੇ ਅਤੇ ਹਿੰਦੂ ਬਣ ਗਏ। ਭਾਈ ਜੈਭਾਨ ਸਿੰਘ ਦੇ ਪੰਜ ਪੁੱਤਰ ਸਨ: ਰਾਜੂ, ਰਾਮ ਦਿਆਲ, ਹਰਿ ਦਿਆਲ, ਉਤਮ ਚੰਦ ਅਤੇ ਮੰਗਲ ਸੈਨ। ਇਨ੍ਹਾਂ ਵਿਚੋਂ ਰਾਜੂ ਦਾ ਪੁੱਤਰ ਮੇਹਰ ਸੀ। ਮੇਹਰੇ ਦੇ ਅੱਗੋਂ ਸੱਤ ਪੁੱਤਰ ਸਨ। ਇਨ੍ਹਾਂ ਵਿਚੋਂ ਤੀਜੇ ਥਾਂ ‘ਤੇ ਅਮੀਰ ਚੰਦ ਸੀ ਇਸ ਦੇ ਅੱਗੋਂ ਤਿੰਨ ਪੁੱਤਰ ਸਨ। ਇਨ੍ਹਾਂ ਵਿਚੋਂ ਸਭ ਤੋਂ ਛੋਟਾ ਤਾਰਾ ਚੰਦ ਸੀ। ਤਾਰਾ ਚੰਦ ਦੇ ਅੱਗੋਂ ਦੋ ਪੁੱਤਰ ਸਨ : ਪਰਮਾ ਨੰਦ ਅਤੇ ਬਾਲ ਮੁਕੰਦ। ਭਾਈ ਪਰਮਾ ਨੰਦ ਦੇ ਭਰਾ ਬਾਲ ਮੁਕੰਦ ਦੇ ਤਿੰਨਾਂ ਵਿਚੋਂ ਸਭ ਤੋਂ ਛੋਟੇ ਬੇਟੇ ਭਾਈ ਕੁੰਦਨ ਲਾਲ ਦਾ। ਭਾਈ ਕੁੰਦਨ ਲਾਲ ਦੇ ਚਾਰ ਬੇਟੇ ਸਨ। ਇਹ ਚਾਰੇ ਸਿੰਘ ਸਜੇ ਸਨ। ਇਹ ਸਨ : ਭਾਈ ਪਰਮਜੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਭਾਰਤਦੀਪ ਸਿੰਘ ਤੇ ਭਾਈ ਅਸ਼ੋਕ ਸਿੰਘ । ਇਹ ਸਾਰੇ ਮਧੂਬਨ (ਨੇੜੇ ਕਰਨਾਲ), ਹਰਿਆਣਾ ਵਿਚ ਰਹਿੰਦੇ ਰਹੇ ਹਨ।’
ਸੋ ਪਰਮਾ ਨੰਦ ਮਤੀ ਦਾਸ ਦੀ ਕੁਲ ਵਿਚੋਂ ਨਹੀਂ ਬਲਕਿ ਰਾਇ ਸਿੰਘ ਦੱਤ ਦੀ ਕੁਲ ਵਿਚੋਂ ਸੀ।
ਲਾਲਾ ਲਾਜਪਤ ਰਾਏ
ਲਾਲਾ ਲਾਜਪਤ ਰਾਏ ਆਰੀਆ ਸਾਮਜ ਦਾ ਤੀਜਾ ਆਗੂ ਸੀ ਜੋ ਸਿੱਖਾਂ ਵਿਚ ਸ਼ਾਮਿਲ ਹੋਇਆ। (ਇਹ ਅਗਰਵਾਲ ਬਾਨੀਆਂ ਬਰਾਦਰੀ ਵਿਚੋਂ ਸੀ। ਇਹ ਪਹਿਲਾਂ ਸਿੱਖ ਸਰੂਪ ਵਿਚ ਸੀ; ਕੇਸ ਤੇ ਦਾੜ੍ਹੀ ਸਾਬਿਤ ਰੱਖੇ ਹੋਏ ਸਨ ਪਰ 1907 ਵਿਚ ਜ ਦਇਸ ਨੂੰ ਬਰਮਾ ਜਲਾਵਤਨ ਕਤਾ ਗਿਆ ਤਾਂ ਇਸ ਨੇ ਕੇਸ ਕਟਾ ਲਏ ਤੇ ਕੱਟ ੜਫ਼ਿਰਕੂ ਹਿੰਦੂ ਬਣ ਗਿਆ ਤੇ ਸਿੱਖਾਂ ਦੇਖ਼ਿਲਾਫ਼ ਪਰਚਾਰ ਕਰਨ ਲਗ ਪਿਆ। ਇਸ ਦੀ ਮਾਂ ਗੁਲਾਬ ਦੇਵੀ ਨੂੰ ਇਸ ਦੀ ਇਸ ਹਰਕਤ ਦਾ ਬਹੁਤ ਸਦਮਾ ਲੱਗਾ ਤੇ ਉਹ ਬੀਮਾਰ ਪੈ ਗਈ ਤੇ ਅਖ਼ੀਰ ਇੰਞ ਹੀ ਉਹ ਦੁਨੀਆਂ ਤੋਂ ਟੁਰ ਗਈ)। ਜਦ ਬਹੁਤੇ ਗ਼ਦਰੀ ਆਗੂ ਗ੍ਰਿਫ਼ਤਾਰ ਹੋ ਗਏ ਤਟ ਜੇਲ੍ਹਾਂ ਵਿਚ ਸੁੱਟੇ ਗਏ ਤਾਂ ਲਾਲਾ ਲਾਜਪਤ ਰਾਏ ਨੇ ਇਨ੍ਹਾਂ ਕੇਦੀਆਂ ਦੇ ਪਰਵਾਰਾਂ ਦੀ ਮਦਦ ਵਾਸਤੇ ਕਨੇਡਾ ਤੇ ਅਮਰੀਕਾ ਦੇ ਸਿੱਖਾਂ ਤੋਂ 70 ਹਜ਼ਾਰ ਰੁਪੈ (ਜੋ ਉਦੋਂ ਬਹੁਤ ਵੱਡੀ ਰਕਮ ਸੀ) ਇਕੱਠ ਕੀਤੇ ਅਤੇ ਉਹ ਸਾਰੀ ਰਕਮ ਉਸ ਨੇ ਆਰੀਆ ਮਸਾਜ ਦੇ ਸਿੱਖ ਵਿਰੋਧੀ ਪਰਚਾਰ ਵਾਸਤੇ ਖਰਚੀ। ਯਾਨਿ ਸਿੱਖਾਂ ਦੀਆਂ ਜੁੱਤੀਆਂ ਸਿੱਖਾਂ ਦੇ ਹੀ ਸਿਰ।
ਸਾਵਰਕਰ
ਸਿੱਖਾਂ ਵਿਚ ਵੜ ਕੇ ਉਨ੍ਹਾਂ ਨੂੰ ਵਰਤਣ ਦੀ ਕੋਸ਼ਿਸ਼ ਕਰਨ ਵਾਲਾ ਇਕ ਹੋਰ ਫ਼ਿਰਕੂ ਹਿੰਦੂ ਸਾਵਰਕਰ ਸੀ। ਉਹ ਸਿੱਖਾਂ ਹੀ ਨਹੀਂ ਪੰਜਾਬੀਆਂ ਨਾਲ ਵੀ ਖਾਰ ਕਾਂਦਾ ਸੀ। ਜੂਨ 1909 ਵਿਚ ਗਣੇਸ਼ ਵੀਰ ਸਾਵਰਕਰ ਨੇ ਲੰਡਨ ਵਿਚ ਇੰਜਨੀਅਰਿੰਗ ਦਾ ਕੋਰਸ ਮੁਕਾ ਕੇ ਪੰਜਾਬ ਪਰਤਣ ਵਾਲੇ ਇਕ ਨੌਜਵਾਨ ਮਦਨ ਲਾਲ ਢੀਂਗਰਾ ਨੂੰ ਭੜਕਾ ਕੇ ਅੰਗਰੇਜ਼ਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਕੀਤਾ। ਢੀਂਗਰਾ ਨੇ ਇੰਡੀਆ ਆਫ਼ਿਸ ਦੇ ਸੀਨੀਅਰ ਅਫ਼ਸਰ ਸਰ ਵਿਲੀਅਮ ਕਰਜ਼ਨ ਵਾਹਿਲੀ ਨੂੰ ਪਹਿਲੀ ਜੁਲਾਈ 1909 ਦੇ ਦਿਨ ਗੋਲੀ ਮਾਰ ਕੇ ਮਾਰ ਦਿਤਾ (ਤੇ ਇਸ ਦੋਸ਼ ਵਿਚ ਉਸ ਨੂੰ ਫ਼ਾਂਸੀ ਦੀ ਸਜ਼ਾ ਦਿਤੀ ਗਈ)। ਸਾਵਰਕਰ ਨੂੰ ਵੀ 1910 ਵਿਚ ਕੈਦ ਕੀਤਾ ਗਿਆ ਸੀ। ਪਰ ਉਸ ਕੋਲੋਂ ਕੈਦ ਨਾ ਕੱਟੀ ਗਈ ਤੇ ਉਸ ਨੇ 1921 ਵਿਚ ਲਿਖਤੀ ਮੁਆਫ਼ੀ ਮੰਗ ਕੇ ਰਿਹਾਈ ਲੈ ਲਈ (ਕਮਾਲ ਹੈ ਕਿ ਉਸ ਦੇ ਚੇਲੇ ਉਦ ਨੂੰ ਫਿਰ ਵੀ ”ਵੀਰ” ਸਵਾਰਕਰ ਲਿਖਦੇ ਹਨ)। ਇਸ ਮਗਰੋਂ ਉਸ ਨੇ ਅੰਗਰੇਜ਼ਾਂ ਨਾਲ ਪੂਰੀ ਵਫ਼ਾਦਾਰੀ ਨਿਭਾਈ ਅਤੇ 1942 ਵਿਚ ‘ਅੰਗਰੇਜ਼ੋ ਭਾਰਤ ਛੱਡੋ’ ਲਹਿਰ ਦੀ ਜ਼ੋਰਦਾਰ ਮੁਖ਼ਾਲਫ਼ਤ ਕੀਤੀ। ਇਸ ਮਗਰੋਂ ਉਸ ਨੇ ਸਾਰੀ ਜ਼ਿੰਦਗੀ ਸਿਰਫ਼ ਹਿੰਦੂਤਵ ਦਾ ਪ੍ਰਚਾਰ ਕੀਤਾ।ਉਹ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਵੀ ਬਣਿਆ।
ਕਨੇਡਾ ਦੀ ਤਸਵੀਰ
ਕਨੇਡਾ ਵਿਚ ਵੀ ਵਿਤਕਰਿਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਸਿਰਫ਼ ਸਿੱਖਾਂ ਨੂੰ ਕਰਨਾ ਪਿਆ, ਜਦ ਕਿ ਮੌਕਾਪ੍ਰਸਤ ਹਿੰਦੂ ਜਾਂ ਤਾਂ ਸਰਕਾਰ ਦੇ ਟਾਊਟ ਸਨ ਜਾਂ ਸਿੱਖਾਂ ਦੇ ਦੁਸ਼ਮਣ ਤੇ ਜਾਂ ਫਿਰ ਸਰਕਾਰ ਨਾਲ ਹਰ ਗੱਲ ਵਿਚ ਮਿਲਵਰਤਣ ਕਰਨ ਵਾਲੇ।
ਗ਼ਦਾਰ ਬੇਲਾ ਸਿੰਘ ਜਿਆਣ ਦੇ ਮੁਖ ਸਾਥੀ ਤਕਰੀਬਨ ਸਾਰੇ ਹੀ ਮੌਕਾਪ੍ਰਸਤ ਹਿੰਦੂ ਸਨ। ਉਸ ਵੱਲੋਂ 5 ਅਕਤੂਬਰ 19194 ਦੇ ਦਿਨ ਗੁਰਦੁਆਰੇ ਵਿਚ ਕੀਤੇ, ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ, ਦੇ ਕਤਲਾਂ ਸਬੰਧੀ ਮੁਕੱਦਮੇ ਵਿਚ ਸਾਰੇ ਮੌਕਾਪ੍ਰਸਤ ਹਿੰਦੂ ਉਸ ਦੇ ਹੱਕ ਵਿਚ ਭੁਗਤੇ ਸਨ; ਮਿਸਾਲ ਵਜੋਂ ਬੇਲਾ ਸਿੰਘ ਦੇ ਹੱਕ ਵਿਚ ਮੁਕਾਮੀ ਮੌਕਾਪ੍ਰਸਤ ਹਿੰਦੂਆਂ ਠਾਕਰ, ਬਾਬੂ, ਸੇਵਾ, ਅਮਰ, ਨੱਥਾ, ਗੰਗੂ ਰਾਮ ਤੇ ਡਾ: ਰਘੂ ਨਾਥ (ਕਾਮਾਗਾਟਾ ਜਹਾਜ਼ ਵਿਚ ਅੰਗਰੇਜ਼ਾਂ ਵਾਸਤੇ ਸੀ.ਆਈ.ਡੀ. ਕਰਨ ਵਾਲਾ) ਵਗ਼ੈਰਾ। ਇੰਞ ਹੀ ਵੈਨਕੂਵਰ ਵਿਚ ਇਕ ਹੋਰ ਮੌਕਾਪ੍ਰਸਤ ਹਿੰਦੂ ਰਾਮ ਚੰਦ (ਜੋ ਕਿ ਗੋਰੇ ਹਾਕਮਾਂ ਦਾ ਟਾਊਟ ਸੀ ਅਤੇ ਸਿੱਖਾਂ ਦੇ ਖ਼ਿਲਾਫ਼ ਰਿਪੋਰਟਾਂ ਪੁਲੀਸ ਕੋਲ ਪਹੁੰਚਾਇਆ ਕਰਦਾ ਸੀ) ਨੂੰ ਰਾਮ ਸਿੰਘ ਨਾਂ ਦੇ ਇਕ ਸਿੱਖ ਨੇ 23 ਅਪਰੈਲ 1915 ਦੇ ਦਿਨ ਅਦਾਲਤ ਵਿਚ ਗੋਲੀ ਮਾਰ ਕੇ ਮਾਰ ਦਿੱਤਾ । ਮਗਰੋਂ ਰਾਮ ਸਿੰਘ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
ਯਾਨਿ ਸਾਰੇ ਮੌਕਾਪ੍ਰਸਤ ਹਿੰਦੂ ਸਿੱਖਾਂ ਦੇ ਦੁਸ਼ਮਣ ਤੇ ਸਰਕਾਰ ਦੇ ਟਾਊਟ ਸਨ। ਇੰਞ ਹੀ 21 ਅਕਤੂਬਰ 1914 ਦੇ ਦਿਨ ਜਦ ਮੇਵਾ ਸਿੰਘ ਲੋਪੋਕੇ ਨੇ ਹਾਪਕਿਨਸਨ ਨੂੰ ਕਤਲ ਕੀਤਾ ਤਾਂ 25 ਤਾਰੀਖ਼ ਨੂੰ ਹਿੰਦੂਆਂ ਨੇ ਉਸ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ (ਵੈਨਕੂਵਰ ਸਨ, 26.101914)
ਇਹ ਸੀ ਅਸਲ ਚਿਹਰਾ ਗ਼ਦਰ ਪਾਰਟੀ ਨਾਲ ਸਬੰਧਤ ਮੌਕਾਪ੍ਰਸਤ ਆਗੂਆਂ ਦਾ???