ਪੰਜਾਬੀ ਪਰਿਵਾਰਾਂ ‘ਚ ਹਿੰਸਕ ਵਾਰਦਾਤਾਂ

ਪੰਜਾਬੀ ਪਰਿਵਾਰਾਂ ‘ਚ ਹਿੰਸਕ ਵਾਰਦਾਤਾਂ

ਜੇ ਇਸ ਵਿਸ਼ੇ ਦੀ ਚਰਚਾ ਕਰੀਏ ਤਾਂ ਇਕ ਗੱਲ ਸਪਸ਼ਟ ਹੈ ਕਿ ਹਿੰਸਕ ਵਾਰਦਾਤਾਂ ਇੱਕਲੇ ਪੰਜਾਬੀਆਂ ਜਾਂ ਭਾਰਤੀ ਸਮਾਜ ਵਿਚ ਹੀ ਨਹੀੱ ਸਗੋੱ ਇਹ ਸਮਸਿਆਂ ਸਾਰੀਆਂ ਕੌਮਾਂ ਵਿਚ ਹੈ ਪੰਜਾਬੀਆਂ ਉਪਰ ਇਹ ਦੋਸ਼ ਲਗਦਾ ਹੈ ਕਿ ਪੰਜਾਬੀ ਪਰਿਵਾਰਾਂ ਵਿੱਚ ਇਸਤਰੀ ਹੀ ਜ਼ਿਆਦਾ ਹਿੰਸਾ ਦਾ ਸ਼ਿਕਾਰ ਹੁੰਦੀ ਹੈ । ਇਸ ਤੱਥ ਵਿਚ ਜ਼ਿਆਦਾ ਸਚਾਈ ਹੈ ਪਰ ਸੌਫੀ ਸਦੀ ਠੀਕ ਵੀ ਨਹੀੱ । ਕੁਝ ਸਾਲ ਪਹਿਲਾਂ ਅਮਰੀਕਾ ਦੀ ਪ੍ਰਸਿੱਧ ਟੀ.ਵੀ. ਪ੍ਰੋਗਰਾਮ ਕਰਨ ਵਾਲੀ ਓਪਰਾ ਵਿਨਫਰੀ ਨੇ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਸੀ ਜਿਸ ਵਿਚ ਉਸਨੇ ਪਤੀ (ਮਰਦ) ਸੱਦੇ ਜੋ ਆਪਣੀਆਂ ਪਤਨੀਆਂ ਹੱਥੀੱ ਹਿੰਸਾ ਦਾ ਸ਼ਿਕਾਰ ਹੁੰਦੇ ਸਨ । ਹੈਰਾਨੀ ਇਸ ਗੱਲ ਦੀ ਸੀ ਕਿ ਬਹੁਤ ਮਰਦ ਸਰੀਰਕ ਤੌਰ ਤੇ ਤਕੜੇ ਅਤੇઠ ਛੇ-ਛੇ ਫੁੱਟ ਲੰਬੇ ਸਨ ਪਰ ਆਪਣੀਆਂ ਪਤਨੀਆਂ ਤੋੱ ਮਾਰ ਖਾਹ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਹਿੱਤਾਂ ਖ਼ਾਤਰ ਉਹ ਹਿੰਸਾ ਵੀ ਸਹਿ ਰਹੇ ਹਨ ਤਾਂ ਜੋ ਪਰਿਵਾਰ ਟੁੱਟਣ ਤੋੱ ਬਚ ਜਾਣ । ਆਖ਼ਰ ਨਿਚੋੜ ਇਹੀ ਸੀ ਕਿ ਸਾਰੇ ਮਨੋ-ਵਿਗਿਆਨੀਆਂ ਨੇ ਵੱਖ ਵੱਖ ਕਾਰਨ ਦੱਸੇ ਹਨ । ਤੱਤ ਸਾਰ ਹੈ ਕਿ ਜਿਵੇੱ ਇਸਤਰੀਆਂ ਮਰਦਾਂ ਦੇ ਹੱਥੀੱ ਹਿੰਸਾ ਦਾ ਸ਼ਿਕਾਰ ਹਨ, ਉਸ ਤਰ੍ਹਾਂ ਹੀ ਮਰਦ ਵੀ ਇਸਤਰੀਆਂ ਵਲੋੱ ਵਖਰੇ ਵਖਰੇ ਰੂਪਾਂ ਵਿਚ ਹਿੰਸਕ ਵਾਤਾਵਰਣ ਵਿੱਚ ਜੀ ਰਹੇ ਹਨ । ਪੰਜਾਬੀ ਪਰਿਵਾਰਾਂ ਵਿਚ ਮਰਦਾਂ ਵਲੋੱ ਹਿੰਸਾਂ ਸਹਿਣ ਕਰੀ ਜਾਣਾ ਪਰ ਅਣਖ ਤੇ ਇੱਜ਼ਤ ਨੂੰ ਰੱਖਕੇ ਇਸਤਰੀਆਂ ਵਲੋੱ ਵਧੀਕੀਆਂ ਦੀ ਸ਼ਿਕਾਇਤ ਘਟ ਕੀਤੀ ਜਾਂਦੀ ਹੈ । ਸਾਡੀ ਇਥੇ ਮੁੱਖ ਚਰਚਾ ਪੰਜਾਬੀ ਪਰਿਵਾਰਾਂ ਬਾਰੇ ਹੀ ਹੈ ।
ਜਦੋੱ ਕਦੀ ਪੰਜਾਬੀ ਪਰਿਵਾਰ ਵਿੱਚ ਪਤਨੀ ਨਾਲ ਦੁਰ-ਵਿਹਾਰ ਅਤੇ ਜਾਂ ਪਤਨੀ ਦਾ ਕਤਲ ਹੋ ਜਾਂਦਾ ਹੈ ਤਾਂ ਮੁੱਖ ਸਮਾਜ ਵਲੋੱ ਕਲਪਿਆਂ ਜਾਂਦਾ ਹੈ ਕਿ ਪੰਜਾਬੀਆਂ ਅੰਦਰ ਬੱਚਿਆਂ ਦੇ ਵਿਆਹ ਬੰਧਨ ਮਾਤਾ ਪਿਤਾ ਵਲੋੱ ਵਿਉੱਤੇ ਜਾਂਦੇ ਹਨ ਅਤੇ ਲੜਕੇ-ਲੜਕੀ ਦੀ ਮਰਜੀ ਤੋੱ ਵਿਗੈਰ ਕੀਤੇ ਜਾਂਦੇ ਹਨ । ਇਸ ਤੱਥ ਵਿੱਚ ਪੂਰੀ ਸੱਚਾਈ ਨਹੀੱ ਹੈ ਭਰ ਕਿਉੱਕਿ ਪੰਜਾਬੀ ਸਮਾਜ ਦੀ ਇਹ ਪ੍ਰੰਪਰਾ ਰਹੀ ਹੈ ਕਿ ਵਿਆਹ ਬੰਧਨ ਮਾਤਾ – ਪਿਤਾ ਦੀ ਸੋਚ ਅਨੁਸਾਰ ਹੁੰਦੇ ਸਨ, ਇਸ ਕਰਕੇ ਇਹ ਆਮ ਲੋਕਾਂ ਦਾ ਖਿਆਲ ਬਣ ਚੁੱਕਾ ਹੈ ਹੁਣ ਵੀ ਇੰਝ ਹੀ ਕੀਤਾ ਜਾਂਦਾ ਹੈ । ਜਿਨ੍ਹਾਂ ਪਰਿਵਾਰਾਂ ਵਿਚ ਮਾਂ-ਬਾਪ ਆਪਣੇ ਫੈਸਲੇ ਠੋਸਦੇ ਹਨ, ਉਥੇ ਕਈ ਬੱਚੇ ਬੱਚੀਆਂ ਨਾਖੁੱਸ਼ ਹੁੰਦੇ ਹਨ ਅਤੇ ਬਾਅਦ ਵਿਚ ਆਪਸੀ ਤੌਰ ਤੇ ਵਿਆਹ ਬੰਧਨ ਤੋੜਨ ਲਈ ਮੌਕੇ ਦੀ ਭਾਲ ‘ਚ ਹਿੰਸਕ ਵੀ ਹੋ ਜਾਂਦੇ ਹਨ । ਦੂਸਰਾ, ਇਨ੍ਹਾਂ ਦੇਸ਼ਾਂ ਵਿੱਚ ਜੰਮੇ ਪਲੇ ਬੱਚੇ ਜਦੋੱ ਆਪਣੀ ਮਰਜੀ ਨਾਲ ਵਿਆਹ ਬੰਧਨ ਜਾਂ ਅੰਤਰਜਾਤ ਵਿਆਹ ਸਬੰਧੀ ਫੈਸਲੇ ਜਾਂ ਪਿਆਰ ਸਬੰਧ ਜੋੜਨਾ ਚਾਹੁੰਦੇ ਹਨ ਤਾਂ ਕੁੱਝ ਪਰਿਵਾਰ ਅਜੇਹੀ ਖੁੱਲ੍ਹ ਦੀ ਆਗਿਆ ਨਹੀੱ ਦਿੰਦੇ । ਇਸਦਾ ਨਤੀਜਾ ਇਹ ਹੁੰਦਾ ਹੈ ਕਿ ਕਈ ਬੱਚਿਆਂ ਦੇ ਕਤਲ ਹੋ ਜਾਂਦੇ ਹਨ, ਜਿਸ ਵਿਚ ਮੁੱਖ ਦੋਸ਼ੀ ਮਾਤਾ-ਪਿਤਾ ਹੁੰਦੇ ਹਨ । ਕੁਝ ਕੇਸ ਅਜਿਹੇ ਗੁੰਝਲਦਾਰ ਹੁੰਦੇ ਹਨ, ਜਿਨ੍ਹਾਂ ਬਾਰੇ ਪੂਰਾ ਭੇਤ ਲਗਾਉਣਾ ਅਸੰਭਵ ਹੈ। ਜਿਵੇੱ ਪਿਛੇ ਜਿਹੇ ਮਨਜੀਤ ਕੌਰ ਪਾਂਗਲੀ ਦਾ ਕਤਲ ਹੋਇਆ । ਇਨ੍ਹਾਂ ਨੇ ਪਹਿਲਾਂ ਆਪਸੀ ਪਿਆਰ ਪਾਇਆ ਅਤੇ ਆਪਣੀ ਮਰਜੀ ਨਾਲ ਵਿਆਹ ਕਰਾਇਆ, ਤਾਂ ਪ੍ਰਸ਼ਨ ਉਠਦਾ ਹੈ ਕਿ ਮਨਜੀਤ ਦੇ ਕਤਲ ਦਾ ਕੀ ਮੁੱਖ ਕਾਰਨ ਸੀ। ਹੁਣ ਦੇਖੀਏ ਕਿ ਕਿਵੇੱ ਉਸਦਾ ਕਤਲ ਕਰਕੇ ਉਸਦੀ ਦੇਹ ਨੂੰ ਸਾੜਨ ਦਾ ਜਤਨ ਕੀਤਾ ਗਿਆ । ਕੀ ਜੀਵਨ ਸਾਥੀ ਇਤਨਾ ਨਿਰਦਈ ਹੋ ਗਿਆ ? ਅਜਿਹੇ ਹਾਦਸੇ ਕਿਉੱ ਵਾਪਰਦੇ ਹਨ? ਪਰ ਸਮਾਜ ਲਈ ਦੁਖਾਂਤ ਹੈ।
ਮੌਜੂਦਾ ਸਮੇੱ ਪੰਜਾਬੀਆਂ ਵਿੱਚ ਨਵੀਆਂ ਦੀ ਪ੍ਰੰਪਰਾਵਾਂ ਸਥਾਪਤ ਹੋ ਰਹੀਆਂ ਹਨ ਜੋ ਕਿ ਪੰਜਾਬੀ ਸਮਾਜ ਤੇ ਇਕ ਧੱਬਾ ਹੈ । ਅਸੀੱ ਪੰਜਾਬੀ ਲੋਕ ਆਪਣੀ ਪੰਜਾਬੀਅਤ ਦਾ ਗੌਰਵ ਕਰਦੇ ਸਾਂ ਅਤੇ ਆਪਣੇ ਆਪ ਨੂੰ ਅਣਖ ਵਾਲੇ ਲੋਕ ਸਮਝਦੇ ਸਾਂ ਪਰ ਹੁਣ ਅਸੀੱ ਮਾਇਆ ਪ੍ਰਾਪਤੀ ਲਈ ਹਰ ਤੌਰ ਤਰੀਕੇ ਨੂੰ ਆਪਣੀ ਝੋਲੀ ਪਾ ਲੈਂਦੇ ਹਾਂ । ਧਰਮ, ਸਚਾਈ, ਅਣਖ ਅਤੇ ਅਨੇਕਾਂ ਉੱਚ ਪ੍ਰੰਪਰਾਵਾਂ ਦਾ ਹੱਥੀੱ ਕਤਲ ਕਰ ਰਹੇ ਹਾਂ। ਜਿਨ੍ਹਾਂ ਪਰਿਵਾਰਾਂ ਨੇ 20 ਤੋੱ ਚਾਲੀ ਚਾਲੀ ਲੱਖ ਦੇਕੇ ਲਾੜੇ ਖਰੀਦੇ ਅਤੇ ਆਪਣੀਆਂ ਪਿਆਰੀਆਂ ਪੜ੍ਹੀਆઠ ਲਿਖੀਆਂ ਧੀਆਂ ਨੂੰ ਹੱਥੀ ਵਿਦੇਸ਼ਾਂ ‘ਚ ਤੋਰਿਆ, ਉਥੇ ਜੋੜ ਅਜੋੜ ਬਾਰੇ ਘੱਟ ਹੀ ਸੋਚਿਆ ਜਾਂਦਾ ਹੈ । ਉਥੇ ਚਾਲੀ ਲੱਖ ਨਕਦ ਦੇਕੇ ਸੋਚਿਆਂ ਜਾਂਦਾ ਹੈ ਕਿ ਸਾਰਾਂ ਪਰਿਵਾਰ ਵਿਦੇਸ਼ ਪਹੁੰਚ ਜਾਵੇਗਾ। ਅਜਿਹੇ ਪਰਿਵਾਰ ਦੀ ਮੁੱਲ ਖਰੀਦੀ ਲਾੜੀ ਸਾਰੀ ਉਮਰ ਡਰ ਅਤੇ ਸਹਿਮ ਅਧੀਨ ਜੀਵੇਗੀ ਕਿਉੱਕਿ ਉਹ ਮਾਂ-ਬਾਪ ਦੀ ਬੱਚੀ, ਮਾਂ-ਬਾਪ ਨੇ ਵਸਤੂ ਸਮਝਕੇ ਵੇਚ ਦਿੱਤੀ । ਅਜਿਹੇ ਵਿਆਹ ਪਿਛੋੱ ਹਿੰਸਕ ਵਾਰਦਾਤ ਵਾਪਰਨ ਦੇ ਮੁੱਖ ਦੋਸ਼ੀ ਲੜਕੀ ਦੇ ਮਾਂ-ਬਾਪ ਵੀ ਸਮਝੇ ਜਾਣੇ ਚਾਹੀਦੇ ਹਨ ਦੂਜੇ ਪਾਸੇ ਨਿਹੱਥੇ ਤੇ ਜੁਲਮ ਕਰਨਾ ਵੀ ਅਣਮਨੁੱਖੀ ਵਤੀਰਾ ਹੈ । ਸਦੀਆਂ ਤੱਕ ਜੁਲਮ ਕਰਨ ਵਾਲਾ ਦੋਸ਼ੀ ਬਣਿਆ ਰਹੇਗਾ ਅਤੇ ਖੁੱਲੇ ਸਮਾਜ ਵਿੱਚ ਹਿੱਕ ਕੱਢਕੇ ਵੀ ਅਜਿਹੇ ਪਰਿਵਾਰਾਂ ਨੂੰ ਤੁਰਨਾ ਸੰਭਵ ਨਹੀੱ ਹੁੰਦਾ ।
ਪੰਜਾਬ ਦੇ ਜੱਟਾਂ ਵਿੱਚ ਫੌਕੀ ਅਣਖ ਵੀ ਹੈ । ਜਦੋੱ ਉਹ ਭਾਵੁਕ ਹੋਕੇ ਫੈਸਲੇ ਕਰਦੇ ਹਨ । ਜਿਵੇੱ ਜਸਵਿੰਦਰ ਕੌਰ ਜੱਸੀ ਦਾ ਕੇਸ ਸੀ । ਹੁਣ ਹਰ ਰੋਜ਼ ਮੀਡੀਆ ਵਾਲੇ ਪਰਿਵਾਰਾਂ ਨੂੰ ‘ਬੱਗ’ ਕਰਦੇ ਹਨ, ਦੂਰ-ਦਰਸ਼ਨ ਤੇ ਚਰਚਾ ਹੁੰਦੀ ਹੈ । ਅਸੀੱ ਆਪ ਮੁਲਾਂਕਣ ਕਰੀਏ ਕਿ ਸਾਡੀ ਅਣਖ ਕਿਵੇੱ ਬਰਕਰਾਰ ਰਹਿ ਸਕਦੀ ਹੈ । ਜੇ ਬੱਚੇ ਬੱਚੀ ਨੇ ਕਿਸੇ ਗਰੀਬ ਪਰਿਵਾਰ ਨਾਲ ਸਬੰਧ ਜੋੜ ਲਿਆ ਤਾਂ ਉਸ ਵਿਚ ਮਾਣ ਵਾਲੀ ਗੱਲ ਹੈ । ਸਾਡੇ ਲਈ ਸੁਨਹਿਰੀ ਮੌਕਾ ਹੈ ਕਿ ਕਿਸੇ ਲੋੜਵੰਦ ਪਰਿਵਾਰ ਦਾ ਭਲਾ ਕੀਤਾ ਜਾਵੇ ।
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਸਾਡੀ ਦੂਰ ਦੀ ਸੋਚ ਚਾਹੀਦੀ ਹੈ ਕਿ ਕਿਸੇ ਨਾਲ ਕੋਈ ਦੂਰ ਵਿਵਹਾਰ ਨ ਕਰੋ ਜੇ ਸਾਨੂੰ ਪਤਾ ਹੈ ਕਿ ਮਾੜੇ ਕੰਮ ਦੀ ਸਜਾ ਮਿਲੇਗੀ ਫਿਰ ਕਿਉੱ ਕਰਦੇ ਹਾਂ :
ਜਿਤੁ ਕੀਤਾ ਪਾਈਐ ਆਪਣਾ ਸਾ
ਘਾਲ ਬੁਰੀ ਕਿਉ ਘਾਲੀਐ
ਸਰਬਤ ਦਾ ਭਲਾ ਮੰਗੀਏ
ਜੋ ਲੋਕ ਸਿੱਖ ਧਰਮ ਦੇ ਅਣੁਸਾਈ ਹਨ, ਉਨ੍ਹਾਂ ਅੰਦਰ ਗਰੀਬ ਜਾਂ ਲੋੜਵੰਦ ਪਰਿਵਾਰ ਦੀ ਮਦਦ ਕਰਨ ਦੀ ਸੋਚ ਪ੍ਰਬੱਲ ਹੋਣੀ ਚਾਹੀਦੀ ਹੈ ਅਤੇ ਧਰਮ ਕਿਸੇ ਉਤੇ ਜੁਲਮ ਕਰਨ ਲਈ ਨਹੀੱ ਆਖਦਾ, ਸਗੋੱ ਧਰਮੀ ਪੁਰਸ਼ ਨਰਮ ਦਿਲ ਹੁੰਦਾ ਹੈ, ਉਹ ਸਭਦਾ ਭਲਾ ਲੋੜਦਾ ਹੈ ।
ਇੱਕ ਦੋ ਪੰਜਾਬੀ ਜੱਟਾਂ ਵਲੋੱ ਲਾਲਚ ਨੂੰ ਮੁੱਖ ਰੱਖਕੇ ਵਿਆਹ ਕੀਤੇ ਗਏ ਅਤੇ ਲਾਲਚ ਵਿੱਚ ਜਾਇਦਾਦ ਹੜੱਪ ਕਰਨ ਲਈ ਪਤਨੀਆਂ ਦੇ ਕਤਲ ਕੀਤੇ ਗਏ । ਹੁਣ ਨਾ ਹੀ ਉਨ੍ਹਾਂ ਇਸਤਰੀਆਂ ਦੀ ਜਾਇਦਾਦ ਮਿਲੇਗੀ ਅਤੇ ਨਾ ਹੀ ਅਜ਼ਾਦੀ ਵਾਲਾ ਜੀਵਨ । ਇੰਝ ਵੀ ਸੁਣਿਆ ਗਿਆ ਕਿ ਪੰਜਾਬੀਆਂ ਨੇ ਆਪਣੀਆਂ ਪਤਨੀਆਂ ਦਾ ਪੰਜਾਬ ਵਿੱਚ ਕਤਲ ਕਰਾਇਆ, ਜਿਨ੍ਹਾਂ ਵਿੱਚੋੱ ਇੱਕ ਇੰਗਲੈਂਡ ਦੀ ਬੀਬੀ ਸੀ, ਜਿਸ ਵਿੱਚ ਉਸਦੀ ਸੱਸ ਤੇ ਪਤੀ ਨੂੰ ਦੋਸ਼ੀ ਪਾਇਆ ਗਿਆ । ਅਨੇਕਾਂ ਵਾਰ ਜਦੋੱ ਅਸੀੱ ਸੁਣਦੇ ਹਾਂ ਕਿ ਫਲਾਣੇ ਕਤਲ ਦਾ ਕਾਰਨ ਵਿਭਚਾਰੀਪੁਣਾ ਸੀ ਤਾਂ ਆਖ ਦਿੰਦੇ ਹਾਂ, ਉਸ ਭਾਈ ਨੇ ਠੀਕ ਕੀਤਾ । ਇਹ ਉੱਤਰઠ ਜੱਟ ਸੋਚ ਵਾਲਾ ਹੈ, ਪਰ ਉਚਿਤ ਨਹੀੱ। ਕਤਲ ਨਾਲ ਕੈਦ ਅਵੱਸ਼ ਹੋਵੇਗੀ ਉਪਰੰਤ ਚਰਚਾ ਸਾਰੇ ਸਮਾਜ ਵਿਚ ਹੋਵੇਗੀ । ਬੇਹਤਰ ਇਹੀ ਹੁੰਦਾ ਕਿ ਸ਼ੱਕੀ ਹੋਣ ਤੇ ਕੋਈ ਸਮਝੋਤੇ ਵਾਲਾ ਹੱਲ ਨਿਕਲ ਸਕਦਾ ਸੀ । ਤਲਾਕ ਵੀ ਸੰਭਵ ਹੈ ਪਰ ਕਤਲ ਕਰਨ ਨਾਲ ਪਰਿਵਾਰਾਂ ਨੂੰ ਕਿਸੇ ਨੇ ਸਨਮਾਨਤ ਨਹੀੱ ਕਰਨਾ, ਸਗੋੱ ਪਛਤਾਵਾਂ ਵੱਧ ਹੋਵੇਗਾ। ਕਚਹਿਰੀਆਂ ਦੇ ਖਰਚੇ ਨਾਲ ਪਰਿਵਾਰਾਂ ਦੇ ਉਜਾੜੇ ਵੀ ਹੋ ਜਾਂਦੇ ਹਨ ।
ਇੱਕ ਪੰਜਾਬੀ ਪਰਿਵਾਰਾਂ ਵਿੱਚ ਲੜਕੀ ਦੇ ਮੁਕਾਬਲੇ ਲੜਕੇ ਨੂੰ ਜਿਆਦਾ ਪਿਆਰ ਕੀਤਾ ਜਾਂਦਾ ਹੈ ਅਤੇ ਜਿਸ ਇਸਤਰੀ ਦੇ ਲੜਕੀਆਂ ਹੀ ਹੋਣ ਉਸ ਪ੍ਰਤੀઠ ਵਤੀਰਾ ਹੋਰ ਹੁੰਦਾ ਹੈ । ਇਹ ਅਣਵਿਗਿਆਨਿਕ ਸੋਚ ਹੈ ਕਿ ਲੜਕੀਆਂ ਜੰਮਣ ਵਾਲੀ ਦੋਸ਼ੀ ਜਾਣੀ ਜਾਂਦੀ ਹੈ ਜਦ ਕਿ ਵਿਗਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਲਿੰਗ ਭੇਦ ਦਾ ਕਾਰਨ ਪਤੀ ਹੁੰਦਾ ਹੈ ਨਾ ਕਿ ਪਤਨੀ । ਪਰ ਧੀਆਂ ਜੰਮਣ ਵਾਲੀਆਂ ਇਸਤਰੀਆਂ ਨਾਲ ਦੁਰ-ਵਿਹਾਰ ਆਪ ਦੇਖਿਆ ਜਾਂਦਾ ਹੈ ਅਤੇ ਕਈ ਤਲਾਕਾਂ ਦਾ ਇਹ ਵੀ ਕਾਰਨ ਹੁੰਦਾ ਹੈ। ਜਿਵੇੱ ਪਹਿਲਾਂ ਗੱਲ ਕੀਤੀ ਹੈ ਕਿ ਪੰਜਾਬੀਆਂ ਅੰਦਰ ‘ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ’ ਵਾਲੀ ਗੱਲ ਵੀ ਹੈ । ਜਦੋੱ ਕੈਨੇਡਾ ਨੂੰ ਮੁੱਖ ਰੱਖਕੇ ਰਿਸ਼ਤੇ ਤਹਿ ਹੁੰਦੇ ਹਨ, ਉਥੇ ਵਿਦਿਆ ਬਾਰੇ ਪੁੱਛ-ਗਿੱਛ ਘੱਟ ਹੁੰਦੀ ਹੈ । ਜਦੋੱ ਕਈ ਮੌਕਾ ਪ੍ਰਸਤ ਲੋਕ ਕੈਨੇਡਾ ਪਹੁੰਚਦੇ ਹਨ, ਉਹ ਮੌਕਾ ਪਾ ਕੇ ਖਿਸਕ ਜਾਂਦੇ ਹਨ ਜਾਂ ਘਰ ਵਿੱਚ ਹਿੰਸਕ ਹੋ ਜਾਂਦੇ ਹਨ, ਤਾਂ ਜੋ ਵਿਆਹ ਬੰਧਨਾਂ ਤੋੱ ਮੁਕਤੀ ਮਿਲ ਜਾਵੇ । ਸਾਡੇ ਲੋਕਾਂ ਵਿੱਚ ਅਹਿਸਾਣ ਜਿਤਾਉਣਾ ਵੀ ਆਪ ਹੀ ਹੁੰਦਾ ਹੈ । ਜੇਕਰ ਕਿਸੇ ਲੜਕੀ ਨੇ ਆਪਣਾ ਪਤੀ ਸਪਾਂਸਰ ਕੀਤਾ, ਉਹ ਆਖੇਗੀ ਕਿ ਮੇਰੀ ਕਦਰ ਕਰੋ ਕਿਉੱਕਿ ਮੈਂ ਹੀ ਮੰਗਇਆ ਹੈ । ਜੇ ਲੜਕਾ ਸਪਾਂਸਰ ਕਰੇ, ਤਾਂ ਉਹ ਵੀ ਆਖੇਗਾ ਕਿ ਉਸਦੀ ਕਿਰਪਾ ਸਦਕਾ, ਉਸਦੀ ਘਰਵਾਲੀ ਕੈਨੇਡਾ ਆਈ । ਜਦੋੱ ਲੜਕੀ ਅਤੇ ਲੜਕੇ ਦੇ ਪਰਿਵਾਰ ਕੈਨੇਡਾ ਪਹੁੰਚਦੇ ਹਨ ਤਾਂ ਨਾਲ ਆਏ ਕੁਆਰੇ ਬੱਚਿਆਂ ਦੇ ਰਿਸ਼ਤਿਆਂ ਦੀ ਖਿਚੋਤਾਣ ਵੱਧ ਜਾਂਦੀ ਹੈ । ਕਈਆਂ ਨੇ ਤਾਂ ਪਹਿਲਾਂ ਹੀ ਸੌਦੇ ਕੀਤੇ ਹੁੰਦੇ ਹਨ ਜੇਕਰ ਕੋਈ ਸੌਦੇ ਤੋੱ ਮੁਕਰੇ ਤਾਂ ਵੀ ਹਿੰਸਾ ਦਾ ਕਾਰਨ ਬਣ ਜਾਂਦਾ ਸੁਭਾਵਕ ਹੈ ।
ઠઠઠઠઠઠઠ ਆਖ਼ਰ ਸਾਨੂੰ ਸੋਚਣਾ ਪਵੇਗਾ ਕਿ ਪੰਜਾਬੀ ਦੇ ਪਰਿਵਾਰਾਂ ਵਿੱਚ ਵੱਧ ਰਹੀਆਂ ਹਿੰਸਕ ਘਟਨਾਵਾਂ ਨੂੰ ਕਿਵੇੱ ਠੱਲ ਪਾਈ ਜਾਵੇ । ਸਭ ਤੋੱ ਪਹਿਲਾਂ ਪੰਜਾਬ ਵਿਚ ਜੇ ਲੋਕ ਅੰਨੇਵਾਹ ਲੜਕੀਆਂ ਜਾਂ ਲੜਕਿਆਂ ਦੇ ਵਿਦੇਸ਼ ਜਾਣ ਦੇ ਲਾਲਚ ਨੂੰ ਮੁੱਖ ਰੱਖਕੇ ਵਿਆਹ ਕਰ ਦਿੰਦੇ ਹਨ, ਉਨ੍ਹਾਂ ਨੂੰ ਅਜੋੜ ਰਿਸ਼ਤੇ ਜੋੜਨ ਵੇਲੇ ਚੌਕਸੀ ਵਰਤਣੀ ਪਵੇਗੀઠ ਅਤੇ ਬੱਚੇ ਬੱਚੀਆਂ ਦੇ ਵਸਤੂਆਂ ਵਾਂਗ ਮੁੱਲ ਪਾਉਣਾ ਅਸਭਿਅੱਕ ਕਰਮ ਆਖਣਾ ਪਵੇਗਾ। ਦੂਸਰਾ ਅਸੀੱ ਆਪਣੇ ਵਿਦੇਸ਼ਾਂ ‘ਚ ਜੰਮੇ ਪਲੇ ਬੱਚਿਆਂ ਪ੍ਰਤੀ ਵਿਵਹਾਰ ਨਿਮ੍ਰਤਾ ਵਾਲਾ ਰੱਖਣਾ ਚਾਹੀਦਾ ਹੈ । ਜੇ ਅਸੀੱ ਮਹਿਸੂਸ ਕਰਦੇ ਹਾਂ ਕਿ ਸਾਡੇ ਬੱਚੇ ਗਲਤ ਰਾਹਾਂ ਤੇ ਚੱਲ ਰਹੇ ਹਨ, ਤਾਂ ਮਨੋਵਿਗਿਆਨੀਆਂ ਦੀ ਸਲਾਹ ਲੈਣੀ ਚਾਹੀਦੀ ਹੈ । ਕਈ ਕੁਕਰਮ ਪੱਛਮੀ ਸਮਾਜ ਅੰਦਰ ਵੀ ਵਿਵਰਜਿਤ ਹਨ, ਉਸ ਦੇ ਉਪਾਅ ਲੱਭੇ ਜਾ ਸਕਦੇ ਹਨ । ਅਸੀੱ ਪੰਜਾਬੀ ਲੋਕ ਥੋੜਾ ਜਿਹਾ ਸ਼ੱਕੀ ਸੁਭਾਅ ਦੇ ਵੀ ਹੁੰਦੇ ਹਾਂ, ਪਰ ਪੜ੍ਹੇ ਲਿਖੇ ਲੋਕਾਂ ਵਿਚ ਅਜਿਹੀ ਗੱਲ ਨਹੀੱ ਹੋਣੀ ਚਾਹੀਦੀ । ਸਾਨੂੰ ਇਸਤਰੀ ਜਾਤੀ ਦਾ ਪੂਰਾ ਸਤਿਕਾਰ ਅਤੇ ਬਰਾਬਰ ਦਾ ਹੱਕ ਦੇਣਾ ਚਾਹੀਦਾ ਹੈ । ਸਚਾਈ ਇਹ ਹੈ ਕਿ 95ਫੀ ਸਦੀ ਪਰਿਵਾਰ ਲੜਕੀਆਂ ਨੂੰ ਜਾਇਦਾਦ ਦੇ ਹੱਕ ਨਹੀੱ ਦੇਣਾ ਚਾਹੁੰਦੇ ਪਰ ਕਈ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਨੂਹਾਂ ਆਪਣੇ ਮਾਂ-ਬਾਪ ਪਾਸੋੱ ਜਾਇਦਾਦઠ ਲੈਕੇ ਸਹੁਰੇ ਪਰਿਵਾਰ ਨੂੰ ਦੇਣ । ਕਈ ਲੋਕ ਰਿਸ਼ਤੇ ਵੀ ਇਸ ਲਾਲਚ ਨੂੰ ਮੁੱਖ ਰੱਖਕੇ ਕਰਦੇ ਹਨ ਕਿ ਲੜਕੀ ਦੀ ਜਾਇਦਾਦ ਚੋਖੀ ਹੈ ਤੇ ਵਿਆਹ ਤੋੱ ਬਾਅਦ ਛੇਤੀ ਹੀ ਜਾਇਦਾਦ ਹੜੱਪ ਕਰਨ ਦਾ ਲਾਲਚ ਰਿਸ਼ਤਿਆਂ ਵਿਚ ਤ੍ਰੇੜਾਂ ਪਾ ਦਿੰਦਾ ਹੈ । ਜੇ ਅਸੀੱ ਸਹੀ ਰੂਪ ਵਿੱਚ ਧਰਮੀ ਹਾਂ ਤਾਂ ਦੁੱਖ , ਕਲੇਸ਼, ਲਾਲਚ ਅਤੇ ਅਨਿਆਏ ਕਰਨ ਤੋੱ ਸੰਕੋਚ ਕਰਾਂਗੇ ।ઠ ਬਸ, ਭਾਵੇੱ ਸਾਡਾ ਜੀਵਣ ਜੀਣ ਲਈ ਅਧਾਰઠ ਧਰਮ ਹੈ ਜਾਂ ਮਨੁੱਖੀ ਉੱਚ ਕਦਰਾਂ ਕੀਮਤਾਂ, ਫਿਰ ਅਸੀੱ ਸਰਬ-ਪੱਖੀ ਗੁਣਾਂ ਦੇ ਧਾਰਨੀ ਬਣ ਸਕਦੇ ਹਾਂ। ਚੇ ਅਸੀੱ ਚਾਹੁੰਦੇ ਹਾਂ ਕਿ ਸਾਡਾ ਪੰਜਾਬੀ ਸਮਾਜ ਦਾ ਨਾਂ ਉੱਚਾ ਹੋਵੇ, ਸਾਡੇ ਪਰਿਵਾਰਾਂ ਦਾ ਨਾਂ ਬਦਨਾਮ ਨਾ ਹੋਵੇ, ਫਿਰ ਜਤਨਸ਼ੀਲ ਹੋਈਏ ਕਿ ਹਿੰਸਕ ਵਾਰਦਾਤਾਂ ‘ਚ ਭਾਈਵਾਲ ਨ ਬਣੀਏ ਅਤੇ ਸਦਾ ਦ੍ਰਿੜ ਕਰੀਏ ਕਿ ਹਰ ਇਨਸਾਨ ਰੱਬ ਦਾ ਰੂਪ ਹੈ ।
ਪਰ ਕਾ ਬੁਰਾ ਨਾ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ ॥