Copyright © 2019 - ਪੰਜਾਬੀ ਹੇਰਿਟੇਜ
ਯੂ.ਐਨ. ਨੇ ਦੀਵਾਲੀ ਤੇ ਜਾਰੀ ਕੀਤਾ ਵਿਸ਼ੇਸ਼ ਡਾਕ ਟਿਕਟ

ਯੂ.ਐਨ. ਨੇ ਦੀਵਾਲੀ ਤੇ ਜਾਰੀ ਕੀਤਾ ਵਿਸ਼ੇਸ਼ ਡਾਕ ਟਿਕਟ

ਵਾਸ਼ਿੰਗਟਨ : ਦੀਵਾਲੀ ਭਾਰਤ ‘ਚ ਬੜੇ ਹੀ ਧੁਮਧਾਮ ਨਾਲ ਮਨਾਈ ਜਾਦੀਂ ਹੈ ਅਤੇ ਦਿਵਾਲੀ ਭਰਤਾ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਖਾਸ ਤਰੀਕੇ ਨਾਲ ਮਨਾਈ ਜਾਂਦੀ ਹੈ। ਵਿਸ਼ਵ ਵਿਚ ਸ਼ਾਂਤੀ ਕਾਇਮ ਰੱਖਣ ਵਿਚ ਜੁਟੇ ਗਲੋਬਲ ਸੰਗਠਨ ਸੰਯੁਕਤ ਰਾਸ਼ਟਰ ਦੇ ਡਾਕ ਵਿਭਾਗ ਨੇ ਦਿਵਾਲੀ ਮੌਕੇ ਵਿਸ਼ੇਸ਼ ਡਾਕ ਟਿਕਟ ਜ਼ਾਰੀ ਕੀਤਾ ਹੈ।ਭਾਰਤ ਨੇ ਇਸ ਲਈ ਸੰਯੁਕਤ ਰਾਸ਼ਟਰ ਦਾ ਧੰਨਵਾਦ ਕੀਤਾ ਹੈ।
ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਦੀਵਾਲੀ ਦੇ ਮੌਕੇ ‘ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਕਰੀਬ 1ਅਰਬ ਲੋਕ ਦੀਵੇ ਭਾਲ ਕੇ ਇਸ ਗੱਲ ਨੂੰ ਯਾਦ ਕਰਨਗੇ ਕਿ ਬੁਰਾਈ ‘ਤੇ ਚੰਗਿਆਈ, ਅਗਿਆਨ ‘ਤੇ ਗਿਆਨ ਅਤੇ ਕੁੜੱਤਣ ‘ਤੇ ਦਇਆ ਦੀ ਜਿੱਤ ਹੁੰਦੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਟਵੀਟ ਕੀਤਾ,”ਚੰਗਿਆਈ ਤੇ ਬੁਰਾਈ ਵਿਚਕਾਰ ਸੰਘਰਸ ਰੋਜ਼ਾਨਾ ਹੁੰਦਾ ਹੈ। ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੀ ਸਾਡੀ ਸਾਂਝੀ ਇੱਛਾ ਜ਼ਾਹਰ ਕਰਨ ਲਈ ਯੂਐਨ ਦੇ ਡਾਕ ਵਿਭਾਗ ਨੂੰ ਦੀਵਾਲੀ ਦੇ ਮੌਕੇ ਤੇ ਡਾਕ ਟਿਕਟ ਦਾ ਪਹਿਲਾ ਸੈੱਟ ਜਾਰੀ ਕਰਨ ਲਈ ਧੰਨਵਾਦ।”
ਮੈਂ ਅਮਰੀਕਾ ਵਿਚ ਦੀਵਾਲੀ ਮਨਾ ਰਹੇ ਆਪਣੇ ਭਾਰਤੀ ਦੋਸਤਾਂ ਦੀ ਪ੍ਰਸ਼ੰਸਾ ਕਰਨੀ ਚਾਹੁੰਦਾ ਹਾਂ। ਉਨ੍ਹਾਂ ਨੇ ਹਰੇਕ ਦਿਨ ਸਾਡੇ ਦੇਸ਼ ਲਈ ਮਹੱਤਵਪੂਰਣ ਯੋਗਦਾਨ ਦਿਤਾ ਹੈ।”