ਹੈਰੀ ਸਿੰਘ ਸਿੱਧੂ ਬਣੇ ਕੈਲੀਫੋਰਨੀਆ ਦੇ ਅਨਾਹਿਮ ਸ਼ਹਿਰ ਦੇ ਪਹਿਲੇ ਪੰਜਾਬੀ ਮੇਅਰ

ਹੈਰੀ ਸਿੰਘ ਸਿੱਧੂ ਬਣੇ ਕੈਲੀਫੋਰਨੀਆ ਦੇ ਅਨਾਹਿਮ ਸ਼ਹਿਰ ਦੇ ਪਹਿਲੇ ਪੰਜਾਬੀ ਮੇਅਰ 

ਵਾਸ਼ਿੰਗਟਨ ਭਾਰਤੀ-ਅਮਰੀਕੀ ਕਾਰੋਬਾਰੀ ਹੈਰੀ ਸਿੰਘ ਸਿੱਧੂ ਕੈਲੀਫੋਰਨੀਆ ਰਾਜ ਦੇ ਵੱਡੇ ਸ਼ਹਿਰਾਂ ‘ਚੋਂ ਇਕ ਅਨਾਹਿਮ ਦੇ ਮੇਅਰ ਚੁਣੇ ਗਏ ਹਨ। ਸਿੱਧੂ 2002 ਤੋਂ 2012 ਵਿਚਾਲੇ 8 ਸਾਲ ਤੱਕ ਅਨਾਹਿਮ ਸਿਟੀ ਕਾਊਂਸਿਲ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ 6 ਨਵੰਬਰ ਨੂੰ ਹੋਈਆਂ ਮਿੱਡ ਟਰਮ ਚੋਣਾਂ ‘ਚ ਆਪਣੇ ਵਿਰੋਧੀ ਧਿਰ ਦੇ ਐਸ਼ਲੇਘ ਐਟਕੇਨ ਨੂੰ ਹਰਾਇਆ। ਸਿੱਧੂ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਹੋਣਗੇ।
ਚੋਣਾਂ ‘ਚ ਜਿੱਤ ਤੋਂ ਬਾਅਦ ਸਿੱਧੂ ਨੇ ਆਖਿਆ ਕਿ ਮੈਂ ਬਹੁਤ ਚੰਗਾ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਆਪਣੇ ਸ਼ਹਿਰ ਨੂੰ ਇਕੱਠਾ ਰੱਖਣ ਅਤੇ ਇਸ ਦੀ ਅਗਵਾਈ ਕਰਨ ਦਾ ਮੈਨੂੰ ਮਿਲ ਰਿਹਾ ਹੈ। ਭਾਰਤ ‘ਚ ਜਨਮੇ ਸਿੱਧੂ ਆਪਣੇ ਪਰਿਵਾਰ ਨਾਲ 1974 ‘ਚ ਅਮਰੀਕਾ ਆ ਗਏ ਸਨ ਅਤੇ ਫਿਲਾਡੇਲਫੀਆ ‘ਚ ਰਹਿਣ ਲੱਗ ਪਏ।