ਜੋੜਾਂ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼

ਜੋੜਾਂ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼

ਸਾਡੇ ਸਰੀਰ ਵਿਚ ਮੌਜੂਦ ਰੋਗਾਂ ਨਾਲ ਲੜਨ ਦੀ ਸ਼ਕਤੀ ਰੱਬ ਵੱਲੋਂ ਬਖਸ਼ਿਆ ਹਥਿਆਰ ਹੈ, ਜੋ ਸਰੀਰ ਵਿਚ ਪ੍ਰਵੇਸ਼ ਕਰਨ ਵਾਲੇ ਕਿਸੇ ਤਰ੍ਹਾਂ ਦੇ ਬਾਹਰੀ ਜ਼ਹਿਰੀਲੇ ਪਦਾਰਥਾਂ ਨੂੰ ਖ਼ਤਮ ਕਰਕੇ ਸਰੀਰ ਦੀ ਰੱਖਿਆ ਕਰਦੀ ਹੈ। ਕਿਸੇ ਬਿਮਾਰੀ ਦੇ ਜੀਵਾਣੂ ਦੇ ਸਰੀਰ ਵਿਚ ਦਾਖ਼ਲ ਹੋਣ ਦੀ ਸਥਿਤੀ ਵਿਚ ਉਸ ਦੇ ਵਿਰੁੱਧ ਪ੍ਰਤੀਰੋਧੀ ਸਮਰੱਥਾ ਵਾਲੇ ਐਂਟੀਬਾਡੀ ਤਿਆਰ ਕਰਕੇ ਜੀਵਾਣੂ ਦੇ ਦੁਰਪ੍ਰਭਾਵ ਤੋਂ ਸਰੀਰ ਨੂੰ ਬਚਾਉਣ ਦਾ ਕੰਮ ਕਰਦੀ ਹੈ।
ਵਰਤਮਾਨ ਸਮੇਂ ਵਿਚ ਟੀਕਾਕਰਨ ਰਾਹੀਂ ਸਰੀਰ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਐਂਟੀਬਾਡੀ ਤਿਆਰ ਕੀਤੇ ਜਾ ਰਹੇ ਹਨ, ਜੋ ਸਰੀਰ ਦੀ ਪ੍ਰਤੀਰੋਧਕ ਸਮਰਥਾ ਵਧਾ ਕੇ ਅਨੇਕਾਂ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦੇ ਹਨ, ਹਾਲਾਂਕਿ ਉਨ੍ਹਾਂ ਦਾ ਕੁਝ ਬੁਰਾ ਪ੍ਰਭਾਵ ਵੀ ਦੇਖਣ ਵਿਚ ਮਿਲ ਰਿਹਾ ਹੈ।
ਰੂਮੈਟਾਇਡ ਆਰਥਰਾਇਟਸ ਜੋੜ ਦਰਦ ਦੇ ਸਮੇਂ ਵਿਸ਼ੇਸ਼ ਐਂਟੀਬਾਡੀਜ਼ ਪੈਦਾ ਕਰਦੇ ਹਨ, ਜੋ ਜੋੜਾਂ ਦੀਆਂ ਝਿੱਲੀਆਂ ਨੂੰ ਨਸ਼ਟ ਕਰਦੇ ਹਨ। ਸ਼ੁਰੂਆਤ ਵਿਚ ਝਿੱਲੀਆਂ ਵਿਚ ਸੋਜ਼ ਆ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਜੋੜਾਂ ਵਿਚ ਸੋਜ਼, ਦਰਦ ਅਤੇ ਕਠੋਰਤਾ ਆ ਜਾਂਦੀ ਹੈ। ਜੇ ਸਮਾਂ ਰਹਿੰਦੇ ਇਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਝਿੱਲੀਆਂ ਦੇ ਨਸ਼ਟ ਹੋਣ ਤੋਂ ਬਾਅਦ ਹੱਡੀਆਂ ਵੀ ਨਸ਼ਟ ਹੋਣ ਲਗਦੀਆਂ ਹਨ, ਜਿਸ ਨਾਲ ਜੋੜ ਵਿਸ਼ੇਸ਼ ਦੇ ਨਸ਼ਟ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਸਰੀਰ ਵਿਚ ਪੈਦਾ ਅਸਾਧਾਰਨ ਪ੍ਰਤੀਰੋਧਕ ਸਮਰਥਾ ਮੁੱਖ ਤੌਰ ‘ਤੇ ਔਰਤਾਂ ਵਿਚ 30-40 ਸਾਲ ਦੀ ਉਮਰ ਵਿਚ ਪੈਦਾ ਹੁੰਦੀ ਹੈ। ਬਿਮਾਰੀ ਵਿਚ ਹੱਥਾਂ-ਪੈਰਾਂ ਦੇ ਛੋਟੇ-ਛੋਟੇ ਜੋੜ, ਸਰੀਰ ਦੇ ਦੋਵੇਂ ਪਾਸੇ ਇਕੋ ਵਾਰ ਪੰਜ ਤੋਂ ਜ਼ਿਆਦਾ ਥਾਵਾਂ ਨੂੰ ਪ੍ਰਭਾਵਿਤ ਕਰਦੇ ਹਨ। ਸਮਾਂ ਰਹਿੰਦੇ ਇਲਾਜ ਨਾ ਕੀਤਾ ਗਿਆ ਤਾਂ ਸਰੀਰ ਦੇ ਹੋਰ ਅੰਗ ਜਿਵੇਂ ਅੱਖ, ਫੇਫੜੇ, ਗੁਰਦੇ, ਦਿਲ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।
ਰੂਮੈਟਾਈਅਡ ਆਰਥਰਾਈਟਿਸ ਦੇ ਇਲਾਜ ਨਾਲ ਮਰੀਜ਼ ਨੂੰ ਵਿਸ਼ੇਸ਼ ਲਾਭ ਮਿਲਦਾ ਹੈ, ਹਾਲਾਂਕਿ ਇਸ ਦੇ ਇਲਾਜ ਵਿਚ ਲੰਬੇ ਸਮੇਂ ਤੱਕ ਧਿਆਨ ਦੇਣ ਦੀ ਲੋੜ ਹੁੰਦੀ ਹੈ। ਲੋੜ ਅਨੁਸਾਰ ਸਮੇਂ-ਸਮੇਂ ‘ਤੇ ਖੂਨ ਜਾਂਚ ਅਤੇ ਦਵਾਈਆਂ ਦਾ ਨਿਯਮਤ ਸੇਵਨ ਨਾ ਕੇਵਲ ਦਰਦ ਤੋਂ ਰਾਹਤ ਦਿਵਾਉਂਦਾ ਹੈ, ਸਗੋਂ ਦਵਾਈ ਦੇ ਕਿਸੇ ਤਰ੍ਹਾਂ ਦੇ ਦੁਸ਼ਪ੍ਰਭਾਵ ਤੋਂ ਵੀ ਬਚਾਉਂਦਾ ਹੈ।
ਅਕਸਰ ਜੋੜਾਂ ਦੇ ਦਰਦ ਵਿਚ ਕੇਂਦਰੀ ਜੋੜ ਕਮਰ, ਛਾਤੀ ਅਤੇ ਧੌਣ ਦੀਆਂ ਹੱਡੀਆਂ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਹੁੰਦੀਆਂ ਹਨ। ਧੌਣ ਅਤੇ ਕਮਰ ਦਰਦ ਇਕੱਠਾ ਵੀ ਹੋ ਸਕਦਾ ਹੈ ਜਾਂ ਅਲੱਗ-ਅਲੱਗ ਵੀ। ਆਰਥਰਾਈਟਿਸ ਕਮਰ ਦਰਦ ਨਾਲ ਸ਼ੁਰੂ ਹੁੰਦਾ ਹੈ, ਜੋ ਅਕਸਰ ਸਵੇਰੇ ਬਿਸਤਰ ਤੋਂ ਉੱਠਦੇ ਸਮੇਂ ਜਾਂ ਬਾਅਦ ਵਿਚ ਚੱਲਣ ਅਤੇ ਝੁਕਣ ਸਮੇਂ ਹੁੰਦਾ ਹੈ, ਜੋ ਇਕ-ਦੋ ਘੰਟੇ ਬਾਅਦ ਆਪਣੇ-ਆਪ ਘੱਟ ਹੋ ਜਾਂਦਾ ਹੈ।
ਛਾਤੀ ਦਰਦ ਵਿਚ ਫੇਫੜਿਆਂ ਦੀਆਂ ਹੱਡੀਆਂ ਦੇ ਪ੍ਰਭਾਵਿਤ ਹੋਣ ‘ਤੇ ਸਾਹ ਲੈਣ ਅਤੇ ਖੰਘਣ ਵਿਚ ਪ੍ਰੇਸ਼ਾਨੀ ਆਉਂਦੀ ਹੈ, ਜਦੋਂ ਕਿ ਗਲੇ ਦੇ ਪ੍ਰਭਾਵਿਤ ਹੋਣ ‘ਤੇ ਗਲੇ ਦੀਆਂ ਅਨੇਕਾਂ ਹੱਡੀਆਂ ਅਨੇਕਾਂ ਸਥਿਤੀਆਂ ਵਿਚ ਆਪਸ ਵਿਚ ਕੱਸ ਜਾਂਦੀਆਂ ਹਨ, ਜਿਸ ਦੇ ਕਾਰਨ ਪ੍ਰਭਾਵਿਤ ਵਿਅਕਤੀ ਸਾਧਾਰਨ ਵਿਅਕਤੀ ਦੀ ਤਰ੍ਹਾਂ ਧੌਣ ਘੁੰਮਾਉਣ-ਫਿਰਾਉਣ ਤੋਂ ਅਸਮਰੱਥ ਹੋ ਜਾਂਦਾ ਹੈ ਅਤੇ ਥੋੜ੍ਹਾ ਜਿਹਾ ਘੁਮਾਉਣ ਨਾਲ ਕਾਫੀ ਦਰਦ ਹੁੰਦੀ ਹੈ। ਆਰਥਰਾਈਟਿਸ ਇਕ ਵਿਸ਼ੇਸ਼ ਤਰ੍ਹਾਂ ਦੇ ਅਨੁਵੰਸ਼ਕ ਗੁਣਸੂਤਰ ਵਾਲੇ ਵਿਅਕਤੀਆਂ ਵਿਚ ਹੁੰਦਾ ਹੈ।
ਆਰਥਰਾਈਟਿਸ ਦਾ ਮੂਲਭੂਤ ਇਲਾਜ ਫਿਜ਼ਿਓਥਰੈਪਿਕ ਚਿਕਿਤਸਾ ਪ੍ਰਣਾਲੀ ਦੁਆਰਾ ਕੀਤਾ ਜਾਂਦਾ ਹੈ, ਜਿਸ ਨਾਲ ਵਿਸ਼ੇਸ਼ ਲਾਭ ਮਿਲਦਾ ਹੈ, ਹਾਲਾਂਕਿ ਚਿਕਿਤਸਕ ਦੀ ਸਲਾਹ ਨਾਲ ਹਲਕੀ-ਫੁਲਕੀ ਕਸਰਤ ਵੀ ਵਿਸ਼ੇਸ਼ ਲਾਭਕਾਰੀ ਹੁੰਦੀ ਹੈ।

-ਰਵਿੰਦਰ ਪ੍ਰਸਾਦ ਯਾਦਵ