ਰੁਝਾਨ ਖ਼ਬਰਾਂ
1984 ਦੀ ਸਿੱਖ ਨਸਲਕੁਸ਼ੀ ਸਬੰਧੀ ਟਰੂਡੋ ਤੇ ਫੋਰਡ ਵੱਲੋਂ ਕਈ ਬਿਆਨ ਨਾ ਦੇਣ ‘ਤੇ ਨਿਰਾਸ਼ ਹਨ ਸਿੱਖ : ਡਬਲਿਊ.ਐਸ.ਓ.

1984 ਦੀ ਸਿੱਖ ਨਸਲਕੁਸ਼ੀ ਸਬੰਧੀ ਟਰੂਡੋ ਤੇ ਫੋਰਡ ਵੱਲੋਂ ਕਈ ਬਿਆਨ ਨਾ ਦੇਣ ‘ਤੇ ਨਿਰਾਸ਼ ਹਨ ਸਿੱਖ : ਡਬਲਿਊ.ਐਸ.ਓ.

ਓਟਵਾ, : 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੰਧ ਵਿੱਚ ਨਾ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤੇ ਨਾ ਹੀ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਕੋਈ ਬਿਆਨ ਨਾ ਜਾਰੀ ਕਰਨ ‘ਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵੱਲੋਂ ਇਸ ਗੱਲ ਉੱਤੇ ਅਫਸੋਸ ਕੀਤਾ ਗਿਆ ਹੈ । 1984 ਵਿੱਚ ਨਵੰਬਰ ਦੇ ਮਹੀਨੇ ਦੇ ਪਹਿਲੇ ਹਫਤੇ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਦੇ ਸਬੰਧ ਵਿੱਚ ਦੁਨੀਆ ਭਰ ਵਿੱਚ ਤੇ ਕੈਨੇਡਾ ਵਿੱਚ ਇਸ ਦੌਰਾਨ ਮਨਾਏ ਜਾਣ ਵਾਲੇ ਯਾਦਗਾਰੀ ਸਮਾਰੋਹਾਂ ਵਿੱਚ ਟਰੂਡੋ ਤੇ ਫੋਰਡ ਵੱਲੋਂ ਕੋਈ ਬਿਆਨ ਜਾਰੀ ਨਾ ਕੀਤੇ ਜਾਣ ਕਾਰਨ ਡਬਲਿਊਐਸਓ ਖਫਾ ਹੈ। 1984 ਵਿੱਚ ਭਾਰਤ ਵਿੱਚ ਹੋਏ ਸਿੱਖਾਂ ਵਿਰੋਧੀ ਦੰਗਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਪੁਰਸ਼, ਔਰਤਾਂ ਤੇ ਬੱਚਿਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ਸੀ। ਇਹ ਘਟਨਾ ਭਾਰਤੀ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਦਰਜ ਹੈ। ਇਹ ਹਮਲੇ ਜਾਣਬੁੱਝ ਕੇ ਤੇ ਬੜੀ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਰਤ ਦੀ ਤਤਕਾਲੀਨ ਸੱਤਾਧਾਰੀ ਧਿਰ ਕਾਂਗਰਸ ਦੇ ਮੈਂਬਰਾਂ ਦੀ ਦੇਖਰੇਖ ਤੇ ਅਗਵਾਈ ਵਿੱਚ ਹੋਏ ਸਨ। ਇਸ ਦੌਰਾਨ ਪੁਲਿਸ ਨੇ ਵੀ ਜਾਂ ਤਾਂ ਅੱਖਾਂ ਮੀਟ ਲਈਆਂ ਤੇ ਜਾਂ ਫਿਰ ਆਪ ਵੀ ਹਮਲਾਵਰਾਂ ਦਾ ਹੀ ਸਾਥ ਦਿੱਤਾ। ਭਾਰਤ ਵਿੱਚ ਉਸ ਸਮੇਂ ਚਾਰ ਦਿਨਾਂ ਦੇ ਅੰਦਰ ਅੰਦਰ ਹੀ 30,000 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
2014 ਵਿੱਚ ਲਿਬਰਲ ਪਾਰਟੀ ਦੇ ਆਗੂ ਵਜੋਂ ਪ੍ਰਧਾਨ ਮੰਤਰੀ ਟਰੂਡੋ ਨੇ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਇਸ ਹਫਤੇ ਪਾਰਲੀਆਮੈਂਟ ਵਿੱਚ ਜਿਵੇਂ ਉਨ੍ਹਾਂ ਆਖਿਆ ਸੀ ਕਿ ਸਾਨੂੰ ਭਾਰਤ ਸਰਕਾਰ ਨੂੰ ਸੱਚ ਤੋਂ ਪਰਦਾ ਚੁੱਕਣ ਲਈ ਆਖਦੇ ਰਹਿਣਾ ਚਾਹੀਦਾ ਹੈ ਤੇ ਜਿਨ੍ਹਾਂ ਦੇ 1984 ਵਾਲੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ ਉਨ੍ਹਾਂ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਚੂਕ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਭਾਰਤੀ ਲੋਕਾਂ ਦੀ ਜਵਾਬਦੇਹੀ ਵੀ ਤੈਅ ਕਰਨੀ ਚਾਹੀਦੀ ਹੈ। 1984 ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ। ਸੱਚਾਈ ਤੇ ਸੁਲ੍ਹਾ ਨੇ ਕੈਨੇਡਾ ਨੂੰ ਵੀ ਮਜ਼ਬੂਤ ਕੀਤਾ ਹੈ ਤੇ ਇਸ ਨਾਲ ਭਾਰਤ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਆਖਿਆ ਸੀ ਕਿ ਅਸੀਂ ਕੈਨੇਡਾ ਤੇ ਵਿਦੇਸ਼ਾਂ ਵਿੱਚ ਖੁੱਲ੍ਹੇਪਣ, ਨਿਆਂ, ਮਨੁੱਖੀ ਅਧਿਕਾਰਾਂ ਲਈ ਲੜਦੇ ਰਹੇ ਹਾਂ ਤੇ ਲੜਦੇ ਰਹਾਂਗੇ। ਅਸੀਂ ਰਲ ਕੇ ਅੱਗੇ ਵੱਧ ਸਕਦੇ ਹਾਂ ਤੇ ਵਧਾਂਗੇ।