ਗੈਂਗ ਹਿੰਸਾ ਨਾਲ ਸਬੰਧਿਤ 3 ਨੌਜਵਾਨ ਗ੍ਰਿਫ਼ਤਾਰ 

ਗੈਂਗ ਹਿੰਸਾ ਨਾਲ ਸਬੰਧਿਤ 3 ਨੌਜਵਾਨ ਗ੍ਰਿਫ਼ਤਾਰ

ਸਰੀ : ਗੈਂਗ ਹਿੰਸਾ ਨਾਲ ਸਬੰਧਿਤ ਕਥਿਤ ਦੋਸ਼ਾਂ ਅਧੀਨ ਸਰੀ ਆਰ. ਸੀ. ਐਮ. ਪੀ. ਨੇ 3 ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ, ਜਿਨ੍ਹਾ ਦੇ ਨਾਮ ਸਾਗਰ ਵਿਰਕ (18), ਸੰਦੀਪ ਮਠਾੜੂ (21) ਅਤੇ ਮਨਜੀਤ ਬਾਹੀਆ (21) ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਵਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਕੋਲੋਂ ਦੋ ਸਟਾਰਟਰ ਪਿਸਤੌਲਾਂ,  ਇੱਕ ਬੀ.ਬੀ. ਬੰਦੂਕ, 4200 ਡਾਲਰ ਨਗਦ ਅਤੇ ਨਸ਼ੀਲਾਂ ਪਦਾਰਥ ਵੀ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਖਿਲਾਫ਼ ਕਮਿਊਨਟੀ ‘ਚ ਧਮਕੀਆਂ ਦੇਣ ਅਤੇ ਨਸ਼ਾ ਵਪਾਰ ਕਰਨ ਜਿਹੇ ਕਈ ਦੋਸ਼ ਹਨ। ਤਿੰਨੇ ਜਣੇ ਪੁਲਿਸ ਰਿਮਾਂਡ ‘ਚ ਹਨ, ਜ਼ਮਾਨਤ ਲਈ ਪੇਸ਼ੀ ਹਾਲੇ ਹੋਣੀ ਹੈ।