ਇੰਜ ਰਹੋ ਤਣਾਅਮੁਕਤ

ਇੰਜ ਰਹੋ ਤਣਾਅਮੁਕਤ

* ਤਣਾਅ ਦੇ ਪੱਧਰ ਨੂੰ ਘੱਟ ਕਰਨ ਲਈ ਆਪਣੇ ਸਮੇਂ ਨੂੰ ਸਹੀ ਕਰੋ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਯੋਜਨਾ ਬਣਾਓ। ਆਪਣੇ-ਆਪ ‘ਤੇ ਕੰਮ ਦਾ ਜ਼ਿਆਦਾ ਬੋਝ ਨਾ ਲਓ ਅਤੇ ਆਰਾਮ ਲਈ ਸਮਾਂ ਜ਼ਰੂਰ ਰੱਖੋ। ਜਿਸ ਸਮੱਸਿਆ ਕਾਰਨ ਤੁਸੀਂ ਤਣਾਅਗ੍ਰਸਤ ਹੋ, ਉਸ ਨਾਲ ਨਿਪਟਣ ਲਈ ਠੰਢੇ ਦਿਮਾਗ ਨਾਲ ਸੋਚੋ ਅਤੇ ਉਸ ਦਾ ਹੱਲ ਕੱਢੋ।
* ਤਣਾਅਪੂਰਨ ਸਥਿਤੀ ਨਾਲ ਇਕੱਲੇ ਨਿਪਟਣ ਤੋਂ ਚੰਗਾ ਹੈ ਕਿ ਤੁਸੀਂ ਕੋਈ ਅਜਿਹਾ ਸਾਥੀ ਚੁਣੋ, ਜੋ ਇਸ ਤਣਾਅਪੂਰਨ ਸਥਿਤੀ ਵਿਚ ਤੁਹਾਡੇ ਲਈ ਮਦਦਗਾਰ ਸਾਬਤ ਹੋਵੇ। ਉਸ ਦੇ ਸਾਹਮਣੇ ਸਥਿਤੀ ਸਪੱਸ਼ਟ ਕਰੋ। ਹੋ ਸਕਦਾ ਹੈ ਉਹ ਤੁਹਾਨੂੰ ਤਣਾਅ ਵਿਚੋਂ ਬਾਹਰ ਕੱਢਣ ਵਿਚ ਸਫਲ ਹੋ ਜਾਵੇ।

* ਭਵਿੱਖ ਵਿਚ ਕੀ ਹੋਣ ਵਾਲਾ ਹੈ, ਇਸ ਬਾਰੇ ਜ਼ਿਆਦਾ ਚਿੰਤਾ ਨਾ ਕਰੋ, ਕਿਉਂਕਿ ਸਾਡੇ ਹੱਥ ਵਿਚ ਸਾਡਾ ਵਰਤਮਾਨ ਹੁੰਦਾ ਹੈ। ਭਵਿੱਖ ਸਾਡੇ ਕਾਬੂ ਤੋਂ ਬਾਹਰ ਹੁੰਦਾ ਹੈ, ਇਸ ਲਈ ਭਵਿੱਖ ਬਾਰੇ ਸੋਚ-ਸੋਚ ਕੇ ਤਣਾਅਗ੍ਰਸਤ ਨਾ ਰਹੋ।
* ਕੰਮ ਦੇ ਨਾਲ ਵਿਚ-ਵਿਚ ਆਰਾਮ ਕਰੋ। ਲਗਾਤਾਰ ਕੰਮ ਨਾ ਕਰੋ। ਪਰਿਵਾਰ, ਮਿੱਤਰਾਂ ਦੇ ਨਾਲ ਛੁੱਟੀ ਮਨਾਉਣ ਬਾਹਰ ਜਾਓ।
* ਨਿਯਮਤ ਕਸਰਤ ਕਰੋ, ਕਿਉਂਕਿ ਨਿਯਮਤ ਕਸਰਤ ਤਣਾਅ ਘੱਟ ਕਰਦੀ ਹੈ। ਤੁਹਾਨੂੰ ਚੰਗੀ ਨੀਂਦ ਦਿਵਾਉਣ ਵਿਚ ਮਦਦ ਕਰਦੀ ਹੈ ਅਤੇ ਤੁਹਾਨੂੰ ਚਿੰਤਾਵਾਂ ਤੋਂ ਦੂਰ ਰੱਖਦੀ ਹੈ।