ਕੋਲੈਸਟ੍ਰੋਲ ਅਤੇ ਦਿਲ ਦਾ ਬਚਾਅ

ਸਰੀਰ ਵਿਚ ਖੂਨ ਦੀ ਮਾਤਰਾ ਵਧਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ। ਦਿਲ ਦਾ ਕੰਮ ਖੂਨ ਨੂੰ ਪੰਪ ਕਰਕੇ ਫੇਫੜਿਆਂ ਵਿਚ ਪਹੁੰਚਾਉਣਾ ਅਤੇ ਉਸ ਦੇ ਸ਼ੁੱਧੀਕਰਨ ਤੋਂ ਬਾਅਦ ਸ਼ੁੱਧ ਖੂਨ ਸਰੀਰ ਦੇ ਅੰਗ-ਅੰਗ ਵਿਚ ਪਹੁੰਚਾ ਕੇ ਸਰੀਰ ਨੂੰ ਕੰਮ ਕਰਨ ਦੇ ਯੋਗ ਬਣਾਉਣਾ ਜਾਂ ਸਰੀਰ ਨੂੰ ਤਾਕਤ ਜਾਂ ਊਰਜਾ ਦੇਣਾ ਹੈ ਪਰ ਜੇਕਰ ਖੂਨ ਗਾੜ੍ਹਾ ਹੋ ਜਾਵੇ ਤਾਂ ਦਿਲ ਦਾ ਕੰਮ ਵਧ ਜਾਂਦਾ ਹੈ, ਦਿਲ ਨੂੰ ਖੂਨ ਪੰਪ ਕਰਨ ਵਿਚ ਮੁਸ਼ਕਿਲ ਆਉਂਦੀ ਹੈ। ਇਸ ਨਾਲ ਕਈ ਵਾਰ ਦਿਲ ਜਾਂ ਦਿਲ ਦੇ ਪੱਠਿਆਂ ‘ਤੇ ਸੋਜਿਸ਼ ਆ ਜਾਂਦੀ ਹੈ, ਜਿਸ ਨੂੰ ਹਾਈਪਰ ਟ੍ਰਾਫੀ ਆਫ ਹਾਰਟ ਕਹਿੰਦੇ ਹਨ। ਖੂਨ ਗਾੜ੍ਹਾ ਹੋਣ ਨਾਲ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਾਰਨ ਦਿਲ ਉੱਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ। ਸਰੀਰ ਵਿਚ ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਮਰੀਜ਼ ਨੂੰ ਬਾਈਪਾਸ ਸਰਜਰੀ ਤੱਕ ਪਹੁੰਚਾ ਸਕਦੀ ਹੈ।
ਹੁਣ ਹੋਮਿਓਪੈਥੀ ਦਵਾਈਆਂ ਨਾਲ ਲਿਪਿਡਜ਼ ਨੂੰ ਯਾਨੀ ਕੋਲੈਸਟ੍ਰੋਲ, ਟ੍ਰਾਈਗਲਿਸਰੀਡਜ਼, ਐਲ.ਡੀ.ਐਲ., ਵੀ.ਐਲ.ਡੀ.ਐਲ. ਆਦਿ ਨੂੰ ਬਹੁਤ ਛੇਤੀ ਬਿਨਾਂ ਕਿਸੇ ਬੁਰੇ ਪ੍ਰਭਾਵ ਦੇ ਅਤੇ ਖੁਰਾਕ ਕੰਟਰੋਲ ਕਰਕੇ ਪੱਕੇ ਤੌਰ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਹੋਮਿਓਪੈਥੀ ਦਵਾਈਆਂ ਨਾਲ ਦਿਲ ਦੇ ਦੌਰੇ ਤੋਂ ਬਚਿਆ ਜਾ ਸਕਦਾ ਹੈ। ਹੋਮਿਓਪੈਥੀ ਵਿਚ ਗੁਰਦੇ, ਲਿਵਰ, ਥਾਈਰਾਈਡ, ਇਸਤਰੀ ਰੋਗ, ਚਮੜੀ ਰੋਗ ਅਤੇ ਕਈ ਹੋਰ ਬਿਮਾਰੀਆਂ ਦਾ ਇਲਾਜ ਪੱਕੇ ਤੌਰ ‘ਤੇ ਸੰਭਵ ਹੈ ਅਤੇ ਮਰੀਜ਼ ਨੂੰ ਡਾਇਲਸਿਸ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗੁਰਦੇ ਦੀ ਪੱਥਰੀ ਦਾ ਇਲਾਜ ਵੀ ਪੱਕੇ ਤੌਰ ‘ਤੇ ਕੀਤਾ ਜਾਂਦਾ ਹੈ।
ਹੋਮਿਓਪੈਥੀ ਇਕ ਚਮਤਕਾਰਿਤ ਪੈਥੀ ਹੈ ਅਤੇ ਇਹ ਧਾਰਨਾ ਹੁਣ ਗ਼ਲਤ ਸਿੱਧ ਹੋ ਚੁੱਕੀ ਹੈ ਕਿ ਹੋਮਿਓਪੈਥੀ ਦਵਾਈਆਂ ਦੇਰ ਨਾਲ ਅਸਰ ਕਰਦੀਆਂ ਹਨ। ਸਗੋਂ ਅਲਾਮਤਾਂ ਦੇ ਆਧਾਰ ‘ਤੇ ਜੀਭ ‘ਤੇ ਪਾਈ ਇਕ ਬੂੰਦ ਟੀਕੇ ਤੋਂ ਵੱਧ ਅਤੇ ਵਧੀਆ ਅਸਰ ਕਰਦੀ ਹੈ ਅਤੇ ਇਕ ਹੀ ਦਵਾਈ ਸਰੀਰ ਵਿਚ ਆਏ ਕਈ ਤਰ੍ਹਾਂ ਦੇ ਵਿਕਾਰਾਂ ਨੂੰ ਖ਼ਤਮ ਕਰਨ ਦੀ ਤਾਕਤ ਰੱਖਦੀ ਹੈ।

– ਡਾ. ਗੁਰਪ੍ਰੀਤ ਕੌਰ ਬਾਵਾ