Copyright © 2019 - ਪੰਜਾਬੀ ਹੇਰਿਟੇਜ
ਜੰਗਲਾਂ ਦੀ ਅੱਗ ਨੇ ਘੁੱਟਿਆ ਸਿਡਨੀ ਦਾ ਸਾਹ 

ਜੰਗਲਾਂ ਦੀ ਅੱਗ ਨੇ ਘੁੱਟਿਆ ਸਿਡਨੀ ਦਾ ਸਾਹ

ਸਿਡਨੀ : ਜੰਗਲਾਂ ‘ਚ ਲੱਗੀ ਅੱਗ ਦੇ ਧੂੰਏਂ ਨੇ ਆਸਟ੍ਰੇਲੀਆਈ ਸ਼ਹਿਰ ਸਿਡਨੀ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ। ਮੰਗਲਵਾਰ ਨੂੰ ਸਿਡਨੀ ਦੀਆਂ ਕੁਝ ਥਾਵਾਂ ‘ਤੇ ਹਵਾ ਗੁਣਵੱਤਾ ਸੂਚਕਅੰਕ ਖ਼ਤਰਨਾਕ ਪੱਧਰ (200) ਤੋਂ 11 ਗੁਣਾ ਜ਼ਿਆਦਾ ਦਰਜ ਕੀਤਾ ਹੈ। ਸ਼ਹਿਰ ਦੇ ਕੁਝ ਹਿੱਸਿਆਂ ‘ਚ ਆਉਣ-ਜਾਣ ‘ਤੇ ਰੋਕ ਲਾ ਦਿੱਤੀ ਗਈ ਹੈ। ਸਥਾਨਕ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਫਿਲਹਾਲ ਘਰਾਂ ‘ਚ ਹੀ ਰਹਿਣ ਤੇ ਸਾਹ ਦੇ ਮਰੀਜ਼ਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਨਿਊ ਸਾਊਥ ਵੇਲਜ਼ ‘ਚ ਐਂਬੂਲੈਂਸ ਸੇਵਾ ਦੇ ਮੁਖੀ ਬ੍ਰੇਂਟ ਆਰਮੀਟੇਜ ਨੇ ਕਿਹਾ ਕਿ ਵੱਡੀ ਗਿਣਤੀ ‘ਚ ਲੋਕ ਸਾਹ ਸਬੰਧੀ ਸ਼ਿਕਾਇਤਾਂ ਕਾਰਨ ਮਦਦ ਮੰਗ ਰਹੇ ਹਨ। ਸਿਡਨੀ ਰੇਲਵੇ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ ਕਿ ਸੰਘਣੇ ਧੂੰਏਂ ਕਾਰਨ ਸਟੇਸ਼ਨਾਂ ‘ਤੇ ਖ਼ਰਾਬ ਹਾਲਾਤ ਪੈਦਾ ਹੋ ਸਕਦੇ ਹਨ। ਯੂਨੀਅਨ ਆਗੂ ਥਾਮਸ ਕੋਸਟਾ ਨੇ ਕਿਹਾ, ‘ਅਜਿਹੇ ਹਾਲਾਤ ‘ਚ ਕਿਰਤੀਆਂ ਨੂੰ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਸ਼ਹਿਰ ‘ਚ ਹਵਾ ਬਹੁਤ ਜ਼ਹਿਰੀਲੀ ਹੈ।’ ਉੱਤਰ ਤੋਂ ਆਉਣੀ ਹਵਾ ਕਾਰਨ ਧੂੰਆਂ ਤੇਜ਼ੀ ਨਾਲ ਸ਼ਹਿਰ ‘ਚ ਆ ਰਿਹਾ ਹੈ। ਉੱਤਰੀ ਨਿਊ ਸਾਊਥ ਵੇਲਜ਼ ਦੇ ਜੰਗਲਾਂ ‘ਚ ਪਿਛਲੇ ਮਹੀਨੇ 50 ਤੋਂ ਜ਼ਿਆਦਾ ਥਾਵਾਂ ‘ਤੇ ਅੱਗ ਲੱਗੀ ਸੀ।