Copyright & copy; 2019 ਪੰਜਾਬ ਟਾਈਮਜ਼, All Right Reserved
ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਨਮਿਤ ਸ਼ਰਧਾਂਜਲੀ ਸਮਾਗਮ

ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਨਮਿਤ ਸ਼ਰਧਾਂਜਲੀ ਸਮਾਗਮ

ਪੰਜਾਬ ਸਰਕਾਰ ਨੇ ਸਰਕਾਰੀ ਕਾਲਜ ਢੁੱਡੀਕੇ ਦੇ ਆਡੀਟੋਰੀਅਮ ਦਾ ਨਾਂ ਜਸਵੰਤ ਸਿੰਘ ਕੰਵਲ ਦੇ ਨਾਮ ਤੇ ਰੱਖਣ ਦਾ ਲਿਆ ਫੈਸਲਾ

ਢੁੱਡੀਕੇ (ਮੋਗਾ) : ਦੁਨੀਆਂ ਵਿੱਚੋ ਸਭ ਤੋ ਵੱਧ ਦੋਨਾਂ ਪੰਜਾਬਾਂ ਵਿੱਚ ਪੜ੍ਹੇ ਜਾਣ ਵਾਲੇ ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਜੋ ਕਿ 1 ਫਰਵਰੀ, 2020 ਨੂੰ ਸਵੇਰੇ 8 ਵਜੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਿਮਕ ਸਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਉਨ੍ਹਾਂ ਦੇ ਪਿੰਡ ਢੁੱਡੀਕੇ ਦੇ ਗੁਰਦੁਆਰਾ ਉੱਚਾ ਡੇਰਾ ਵਿਖੇ ਪਾਇਆ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਹਮਦਰਦੀ ਪ੍ਰਗਟਾਈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੇਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਜੀ ਅੱਜ ਜਸਵੰਤ ਸਿੰਘ ਕੰਵਲ ਜੀ ਦੇ ਸਹਿਜ ਪਾਠ ਦੇ ਭੋਗ ਵਿੱਚ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਨਾ ਚਹੁੰਦੇ ਸਨ ਪ੍ਰੰਤੂ ਪਹਿਲਾਂ ਰੱਖੇ ਗਏ ਬਹੁਤ ਹੀ ਜ਼ਰੂਰੀ ਅਤੇ ਨਾ ਟਾਲੇ ਜਾ ਸਕਣ ਵਾਲੇ ਕੁਝ ਜਰੂਰੀ ਰੁਝੇਵਿਆਂ ਕਾਰਣ ਅਜਿਹਾ ਸੰਭਵ ਨਹੀ ਹੋ ਸਕਿਆ ਅਤੇ ਉਨ੍ਹਾਂ ਕੰਵਲ ਪਰਿਵਾਰ ਦੇ ਮੈਬਰਾਂ ਤੋ ਮੁਆਫੀ ਵੀ ਮੰਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਬੋਲੀ ਅਤੇ ਸੱਭਿਅਚਾਰ ਦੀ ਪ੍ਰਫੁੱਲਤਾ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸ: ਕੰਵਲ ਨੇ ਹਜ਼ਾਰਾਂ ਨਹੀ ਲੱਖਾਂ ਨਵੇ ਪੰਜਾਬੀ ਪਾਠਕ ਪੈਦਾ ਕਰਕੇ ਪੰਜਾਬੀ ਭਾਸ਼ਾ ਦਾ ਦਾਇਰਾ ਵਿਸ਼ਾਲ ਕੀਤਾ।
ਉਪ ਮੰਡਲ ਮੈਜਿਸਟ੍ਰੇਟ ਸ: ਸਤਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਜੀ ਦੀ ਯਾਦ ਵਿੱਚ ਸਰਕਾਰੀ ਕਾਲਜ ਢੁੱਡੀਕੇ ਵਿੱਚ ਬਣੇ ਹੋਏ ਆਡੋਟੋਰੀਅਮ ਦਾ ਨਾਂ ਜਸਵੰਤ ਸਿੰਘ ਕੰਵਲ ਦੇ ਨਾਮ ਉੱਤੇ ਰੱਖਣ ਦਾ ਫੈਸਲਾ ਲਿਆ ਹੈ ਪ੍ਰਿੰਸੀਪਲ ਸਰਵਣ ਸਿੰਘ ਨੇ ਸੰਗਤਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ।ਮੌਕੇ ਤੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਅਜੀਤਵਾਲ ਤੋਂ ਢੁੱਡੀਕੇ ਸੜਕ ਨੂੰ ਸ: ਜਸਵੰਤ ਸਿੰਘ ਕੰਵਲ ਮਾਰਗ ਐਲਾਨੇ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ,ਮਲਕੀਤ ਸਿੰਘ ਦਾਖਾ ਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਇਹ ਕਾਰਜ ਨੇਪਰੇ ਚੜ੍ਹਾਉਣ ਦੀ ਜ਼ੁੰਮੇਵਾਰੀ ਲਈ।
ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਵਿੱਚ ਪਾਰਲੀਮੈਟ ਮੈਬਰ ਮੁਹੰਮਦ ਸਦੀਕ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ,ਤੋ ਇਲਾਵਾ ਹੋਰ ਸਾਹਿਤਕ ਦੇ ਖੇਤਰ ਨਾਲ ਸਬੰਧਤ ਉੰਘੀਆਂ ਸ਼ਖਸ਼ੀਅਤਾਂ, ਹਾਜ਼ਰ ਸਨ। ਇਸ ਦੌਰਾਨ ਵੱਖ ਵੱਖ ਬੁਲਾਰਿਆਂ ਪ੍ਰਿਸੀਪਲ ਸਰਵਣ ਸਿੰਘ ,ਕੰਵਲ ਜੀ ਦੇ ਦੋਹਤੇ ਡਾ: ਸੁਮੇਲ ਸਿੰਘ ਸਿੱਧੂ, ਡਾ: ਸਰਦਾਰਾ ਸਿੰਘ ਜੌਹਲ, ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਸਾਬਕਾ ਡਿਪਟੀ ਸਪੀਕਰ ਸ: ਬੀਰਦਵਿੰਦਰ ਸਿੰਘ, ਸਾਬਕਾ ਮੰਤਰੀ ਤੋਤਾ ਸਿੰਘ, ਡਾ: ਸੁਰਜੀਤ ਪਾਤਰ, ਡਾ: ਸਵਰਾਜਬੀਰ ਸੰਪਾਦਕ ਪੰਜਾਬੀ ਟ੍ਰਿਬਿਊਨ, ਸ: ਜਗਮੀਤ ਸਿੰਘ ਬਰਾੜ ਸਾਬਕਾ ਐੱਮ ਪੀ, ਪ੍ਰੋ: ਗੁਰਭਜਨ ਗਿੱਲ, ਡਾ:,ਤੇਜਵੰਤ ਸਿੰਘ ਮਾਨ, ਡਾ: ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ ਪਟਿਆਲਾ,ਕਾਮਰੇਡ ਸਵਰਨ ਸਿੰਘ, ਬਲਵੰਤ ਸਿੰਘ ਰਾਮੂੰਵਾਲੀਆ, ਜਸਦੀਪ ਸਿੰਘ ਗਿੱਲ ਅਤੇ ਸਰਪੰਚ ਜਸਵੀਰ ਸਿੰਘ ਨੇ ਜਸਵੰਤ ਸਿੰਘ ਕੰਵਲ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਜਸਵੰਤ ਸਿੰਘ ਕੰਵਲ ਜੀ ਨੇ ਆਪਣੀ ਜਿੰਦਗੀ ਦੇ 80 ਸਾਲ ਸਾਹਿਤ ਦੇ ਲੇਖੇ ਲਗਾ ਕੇ ਵਧੀਆ ਰਚਨਾਵਾਂ ਨੂੰ ਜਨਮ ਦਿੱਤਾ। ਇਹ ਵੀ ਖਾਸ ਗੱਲ ਹੈ ਕਿ ਸ ਕੰਵਲ ਨੇ ਆਪਣਾ 100 ਵਾਂ ਜਨਮ ਦਿਨ ਪਿਛਲੇ ਸਾਲ 27 ਜੂਨ ਨੂੰ ਹੀ ਮਨਾਇਆ। ਇਹ ਵੀ ਸਾਡੇ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਜਸਵੰਤ ਸਿੰਘ ਕੰਵਲ, ਦੁਨੀਆਂ ਦੇ ਅਜਿਹੇ ਲੇਖਕਾਂ ਵਿੱਚੋ ਹਨ ਜਿੰਨ੍ਹਾਂ ਨੇ ਆਪਣੀ ਜਿੰਦਗੀ ਦੇ 100 ਵਰ੍ਹੇ ਪੂਰੇ ਕਰਕੇ ਇਹ ਪੰਧ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 102 ਦੇ ਕਰੀਬ ਕਿਤਾਬਾਂ ਅਤੇ ਨਾਵਲ ਲੇਖਕ ਵਜੋ ਲਿਖੇ। ਉਨ੍ਹਾਂ ਨੇ ਸਾਂਝੇ ਪੰਜਾਬ ਮੌਕੇ 1940 ਤੋ ਹੁਣ ਤੱਕ ਚਰਚਿਤ ਨਾਵਲ ਸੱਚ ਨੁੰ ਫਾਂਸੀ, ਪੂਰਨਮਾਸ਼ੀ, ਪਾਲੀ, ਰਾਤ ਬਾਕੀ ਹੈ, ਮਿੱਤਰ ਪਿਆਰੇ ਨੂੰ, ਹਾਣੀ, ਬਰਫ਼ ਦੀ ਅੱਗ, ਲਹੂ ਦੀ ਲੋਹ, ਜਿੰਦਗੀ ਦੂਰ ਨਹੀ, ਸਮੇਤ ਹੋਰ ਵੀ ਚਰਚਿਤ ਰਚਨਾਵਾਂ ਕੀਤੀਆਂ।
ਹੋਰਨਾਂ ਤੋ ਇਲਾਵਾ ਇਸ ਮੌਕੇ ਸਾਬਕਾ ਵਾਈਸ ਚਾਂਸਲਰ ਪੀਏ ਯੂ ਡਾ: ਕ੍ਰਿਪਾਲ ਸਿੰਘ ਔਲਖ,ਗੁਰਪ੍ਰੀਤ ਸਿੰਘ ਤੂਰ ਡੀ ਆਈ ਜੀ, ਤੇਜਪ੍ਰਤਾਪ ਸਿੰਘ ਸੰਧੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜੈਨਿੰਦਰ ਚੌਹਾਨ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਚੇਅਰਮੈਨ ਜ਼ਿਲ੍ਹਾ; ਪਲੈਨਿੰਗ ਬੋਰਡ ਇੰਦਰਜੀਤ ਸਿੰਘ ਬੀੜਚੜਿੱਕ, ਗੀਤਕਾਰ ਬਾਬੂ ਸਿੰਘ ਮਾਨ, ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਪੀ ਐੱਸ ਆਈ ਡੀ ਸੀ, ਪੱਤਰਕਾਰ ਰਛਪਾਲ ਗਿੱਲ ਸੱਰੀ ਕੈਨੇਡਾ, ਰਾਜਵਿੰਦਰ ਸਿੰਘ ਰਾਹੀ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ ਪੰਜਾਬ ਦੇ ਪ੍ਰਸਿੱਧ ਗਾਇਕ ਹਰਭਜਨ ਮਾਨ, ਫ਼ਿਲਮਸਾਜ਼ ਮਨਮੋਹਣ ਸਿੰਘ, ਪ੍ਰਿ: ਬਲਦੇਵ ਬਾਵਾ, ਜਸਮੇਰ ਸਿੰਘ ਢੱਟ ਚੇਅਰਮੈਨ ਸਭਿਆਚਾਰਕ ਸੱਥ ,ਡਾ: ਹਰਜੋਧ ਸਿੰਘ ਜੋਗਰ,ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ, ਫੋਟੋਗਰਾਫਰ ਹਰਭਜਨ ਸਿੰਘ ਬਾਜਵਾ ਬਟਾਲਾ, ਦੇਵਿੰਦਰ ਦੀਦਾਰ, ਭੁਪਿੰਦਰ ਸਿੰਘ ਸੰਧੂ, ਹਰਬੰਸ ਸਿੰਘ ਅਖਾੜਾ, ਪ੍ਰੋ: ਅਨੂਪ ਵਿਰਕ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਜਗਰਾਜ ਸਿੰਘ ਦੌਧਰ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਹਾਜ਼ਰ ਸਨ।