ਰੁਝਾਨ ਖ਼ਬਰਾਂ
ਦਸੰਬਰ ਦੇ ਅੰਤ ਤੱਕ ਹੈਲਥ ਕੈਨੇਡਾ ਵਲੋਂ ਮੋਡਰਨਾ ਦੀ ਕਰੋਨਾ ਵੈਕਸੀਨ ਨੂੰ ਵੀ ਮਿਲ ਸਕਦੀ ਹੈ ਮਨਜ਼ੂਰੀ

ਦਸੰਬਰ ਦੇ ਅੰਤ ਤੱਕ ਹੈਲਥ ਕੈਨੇਡਾ ਵਲੋਂ ਮੋਡਰਨਾ ਦੀ ਕਰੋਨਾ ਵੈਕਸੀਨ ਨੂੰ ਵੀ ਮਿਲ ਸਕਦੀ ਹੈ ਮਨਜ਼ੂਰੀ

ਸਰੀ (ਇਸ਼ਪ੍ਰੀਤ ਕੌਰ): ਹੈਲਥ ਕੈਨੇਡਾ ਵਲੋਂ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਹੈਲਥ ਕੈਨੇਡਾ ਵਲੋਂ ਜਲਦ ਹੀ ਮੋਡਰਨਾ ਵਲੋਂ ਤਿਆਰ ਕੀਤੀ ਕੋਰੋਨਾ ਦੀ ਵੈਕਸੀਨ ਨੂੰ ਦਸੰਬਰ ਦੇ ਅੰਤ ਤੱਕ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਲੋਂ ਵੀ ਬੀਤੇ ਦਿਨੀਂ ਇਸ ਗੱਲ ਬਾਰੇ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਸਰਕਾਰ ਮੋਡਰਨਾ ਦੀ ਵੈਕਸੀਨ ਲਈ ਪਹੁੰਚ ਬਣਾ ਰਹੀ ਹੈ ਅਤੇ 168000 ਦੇ ਕਰੀਬ ਵੈਕਸੀਨ ਜਲਦ ਹੀ ਕੈਨੇਡਾ ਪਹੁੰਚ ਜਾਵੇਗੀ ਪਰ ਉਸ ਤੋਂ ਪਹਿਲਾਂ ਹੈਲਥ ਕੈਨੇਡਾ ਵਲੋਂ ਇਸ ਵੈਕਸੀਨ ਨੂੰ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਦੁਨੀਆ ‘ਚ ਕੋਰੋਨਾਵਾਇਰਸ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ, ਮਾਹਰਾਂ ਨੇ ਕਿਹਾ ਹੈ ਕਿ ਜਦੋਂ ਤੱਕ ਕੋਰੋਨਾ ਟੀਕਾ ਨਹੀਂ ਆਉਂਦਾ ਉਦੋਂ ਤੱਕ ਕੋਰੋਨਾ ਸਾਡੀ ਜ਼ਿੰਦਗੀ ‘ਚੋਂ ਅਸਾਨੀ ਨਾਲ ਨਹੀਂ ਜਾਵੇਗਾ।