ਰੁਝਾਨ ਖ਼ਬਰਾਂ
ਰੈਵਨਿਊ ਕੈਨੇਡਾ ਨੇ 4 ਲੱਖ ਤੋਂ ਵੱਧ ਕੈਨੇਡੀਅਨਜ਼ ਤੋਂ ਮੰਗਿਆ ਐਮਰਜੈਂਸੀ ਫੰਡ ਵਾਪਸ

ਰੈਵਨਿਊ ਕੈਨੇਡਾ ਨੇ 4 ਲੱਖ ਤੋਂ ਵੱਧ ਕੈਨੇਡੀਅਨਜ਼ ਤੋਂ ਮੰਗਿਆ ਐਮਰਜੈਂਸੀ ਫੰਡ ਵਾਪਸ

ਔਟਵਾ-ਰੈਵਨਿਊ ਕੈਨੇਡਾ ਵਲੋ ਕੈਨੇਡਾ ਐਮਰਜੈਂਸੀ ਰਿਸਪਾਂਸ ਫੰਡ ਲੈਣ ਵਾਲੇ 4 ਲੱਖ ਤੋਂ ਉਪਰ ਸਵੈ-ਰੋਜ਼ਗਾਰਿਤ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜਿਸ ਕਾਰਣ ਲੋਕਾਂ ਵਿਚ ਭਾਰੀ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਇਹ ਨੋਟਿਸ ਭੇਜਕੇ ਉਹਨਾਂ ਦੀ ਕ੍ਰਿਸਮਸ ਖਰਾਬ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਸਰਕਾਰ ਵਲੋ ਕੋਵਿਡ ਰਾਹਤ ਲਈ ਮੱਧ ਮਾਰਚ ਤੋ ਸਤੰਬਰ ਤੱਕ ਲੋਕਾਂ ਦੀ ਸਹਾਇਤਾ ਲਈ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੀ ਰਾਹਤ ਸਕੀਮ ਚਲਾਈ ਗਈ ਸੀ ਜਿਸ ਤਹਿਤ 9 ਮਿਲੀਅਨ ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ। ਪਰ ਹੁਣ ਕੈਨੇਡਾ ਰੈਵਨਿਊ ਨੇ 4,41000 ਸੈਵ ਰੋਜਗਾਰਿਤ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਕਿ ਅਗਰ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਸਾਲ 2020 ਦੇ ਅੰਤ ਤੱਕ 12,900 ਡਾਲਰ ਵਾਪਿਸ ਕਰ ਦੇਣ। ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸਰਕਾਰ ਨੂੰ ਕਿਹਾ ਹੈ ਕਿ ਉਹ ਮਹਾਂਮਾਰੀ ਦੌਰਾਨ ਲੋਕਾਂ ਨੂੰ ਸਜਾ ਨਾ ਦੇਵੇ। ਉਧਰ ਰੋਜ਼ਗਾਰ ਮੰਤਰੀ ਕਾਰਲਾ ਕੁਆਲਟਰੋ ਦਾ ਕਹਿਣਾ ਹੈ ਕਿ ਇਹ ਨੋਟਿਸ ਜਾਣਕਾਰੀ ਅਤੇ ਅਗਲੇ ਸਾਲ ਦੀ ਟੈਕਸ ਰਿਟਰਨ ਲਈ ਜ਼ਰੂਰੀ ਸਨ ਪਰ ਸਰਕਾਰ ਅਯੋਗ ਲੋਕਾਂ ਨੂੰ ਦਸੰਬਰ ਦੇ ਅੰਤ ਅਦਾਇਗੀ ਵਾਪਿਸ ਕਰਨ ਲਈ ਮਜਬੂਰ ਨਹੀਂ ਕਰੇਗੀ।