ਰੁਝਾਨ ਖ਼ਬਰਾਂ
ਪੰਜਾਬ ਭਵਨ ਸਰੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤ੍ਰੈ-ਮਾਸਿਕ ਰਸਾਲੇ ”ਸੁਗੰਧੀਆਂ” ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਮਿਲੀ

ਪੰਜਾਬ ਭਵਨ ਸਰੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤ੍ਰੈ-ਮਾਸਿਕ ਰਸਾਲੇ ”ਸੁਗੰਧੀਆਂ” ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਮਿਲੀ

ਸਰੀ, (ਹਰਦਮ ਮਾਨ): ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਸਾਹਿਤਕ ਤ੍ਰੈ-ਮਾਸਿਕ ਰਸਾਲੇ ”ਸੁਗੰਧੀਆਂ” ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਦਿੱਤੀ ਗਈ ਹੈ। ਹੁਣ ਨਵੇਂ ਸਾਲ ਤੋਂ ਇਸ ਦਾ ਹਰ ਅੰਕ ਯੂਨੀਵਰਸਿਟੀ ਦੀ ਰੈਫਰੈਂਸ ਲਾਇਬ੍ਰੇਰੀ ਵਿਚ ਉਪਲੱਬਧ ਹੋਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਗੰਧੀਆਂ ਦੇ ਸਰਪ੍ਰਸਤ ਸੁੱਖੀ ਬਾਠ ਅਤੇ ਸੰਪਾਦਕ ਕਵਿੰਦਰ ਚਾਂਦ ਨੇ ਸਾਹਿਤ ਪ੍ਰੇਮੀਆਂ ਅਤੇ ਲੇਖਕਾਂ ਵੱਲੋ ਇਸ ਮੈਗਜ਼ੀਨ ਨੂੰ ਦਿਤੇ ਜਾ ਰਹੇ ਭਰਪੂਰ ਹੁੰਗਾਰੇ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ।