ਕੈਨੇਡਾ ‘ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਦੀ ਸ਼ੁਰੂਆਤ

ਕੈਨੇਡਾ ‘ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਦੀ ਸ਼ੁਰੂਆਤ

ਪਾਕਿਸਤਾਨ ਤੋਂ ਪੁਜੇ ਰਾਏ ਅਜ਼ੀਜ਼ ਉਲਾ ਵਲੋਂ ਕਰਤਾਰਪੁਰ ਲਾਂਘੇ ਦੀ ਪੁਰਜ਼ੋਰ ਸ਼ਲਾਂਘਾ

ਸਰੀ : ਗੁਰੂ ਨਾਨਕ ਦੇਵ ਜੀ 550ਦੇ ਵੇਂ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ, ਕੈਨੇਡਾ ਵਿੱਚ ਸ਼ੁਰੂਆਤ ਸੈਮੀਨਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਦੇ ਰੂਪ ਵਿੱਚ ਕੀਤੀ ਗਈ, ਜੋ ਕਿ ਗੁਰੂ ਨਾਨਕ ਸਿੱਖ ਸੀਨੀਅਰ ਸੈਂਟਰ ਸਰੀ -ਡੈਲਟਾ ਵਿਖੇ ਹੋਈ।ਇਸ ਸਮਾਗਮ ਵਿਚ ਕੈਨੇਡਾ ਦੀਆਂ ਸਿਖ ਸੰਗਤਾਂ ਗੁਰਦੁਆਰਾ ਪ੍ਰਬੰਧਕਾਂ ,ਸਿਖ ਚਿੰਤਕਾਂ ,ਬਹੁਜਨ ਭਾਈਚਾਰੇ .ਅੰਬੇਦਕਰੀ ਚਿੰਤਕਾਂ ਤੇ ਖੱਬੇ ਪੱਖੀ ਲੇਖਕਾਂ ਨੇ ਰਲਕੇ ਸਮਾਜ ਤੇ ਪੰਜਾਬ ਦੀ ਭਲਾਈ ਲਈ ਚੱਲਣ ਅਤੇ ਜਾਤੀਵਾਦ ਵਿਰੁਧ ਅਵਾਜ਼ ਉਠਾਉਣ ਦਾ ਫੈਸਲਾ ਕੀਤਾ ਤੇ ਕਰਤਾਰਪੁਰ ਖੁੱਲੇ ਲਾਂਘੇ ਦਾ ਸਮਰਥਨ ਕੀਤਾ।ਇਸ ਮੌਕੇ ਪ੍ਰੋ: ਬਲਵਿੰਦਰ ਪਾਲ ਸਿੰਘ ਦੀਆਂ ਸੰਪਾਦਿਤ ਦੋ ਪੁਸਤਕਾਂ ‘ਜਬੈ ਬਾਣ ਲਾਗਯੋ’ ‘ਤੇ ‘ਜਗਤੁ ਜਲੰਦਾ ਰਖਿ ਲੈ’ ਰਿਲੀਜ਼ ਕੀਤੀਆਂ।ਇਹ ਪ੍ਰਬੰਧ ਗੁਰੂ ਨਾਨਕ ਫਾਊਡੇਸ਼ਨ ਕੈਨੇਡਾ ਵਲੋਂ ਕੀਤਾ ਗਿਆ।ਇਸ ਮੌਕੇ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਨੇ ਪੁਸਤਕਾਂ ਬਾਰੇ ਤੇ ਗੁਰੂ ਨਾਨਕ ਸਾਹਿਬ ਦੇ ਚਿੰਤਨ ਦੀ ਮਹਤਤਾ ਅਤੇ ਸਿੱਖ ਇਤਿਹਾਸ ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਅਹਿਮ ਜਾਣਕਾਰੀ ਦਿੱਤੀ।ਪਾਕਿਸਤਾਨ ਤੋਂ ਪੁੱਜੇ ਮੁਖ ਮਹਿਮਾਨ ਸਾਬਕਾ ਸਾਂਸਦੀ ਸਕਤਰ ਜਨਾਬ ਰਾਏ ਅਜ਼ੀਜ਼ ਉਲਾ ਖਾਨ ਜੀ ਨੇ ਕਿਹਾ ਕਿ ਭਾਰਤ -ਪਾਕਿ ਨੇ ਖੁਲੇ ਲਾਂਘੇ ਬਾਰੇ ਦੋਸਤੀ ਕਰਕੇ ਅਹਿਮ ਰੋਲ ਨਿਭਾਇਆ ਤੇ ਹੁਣ ਵਾਘਾ ਬਾਰਡਰ ਵੀ ਖੁਲਣਾ ਚਾਹੀਦਾ।
ਵਿਸ਼ਵ ਸਿੱਖ ਸੰਸਥਾ ਦੇ ਬਾਨੀ ਪ੍ਰਧਾਨ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਲੋੜ ਹੈ ਅਜਿਹੇ ਸੈਮੀਨਾਰ ਅਤੇ ਵਿੱਦਿਆਕ ਸਮਾਗਮ ਹੋਰਨਾਂ ਭਾਈਚਾਰਿਆਂ ਅਤੇ ਵਿੱਦਿਆਕ ਅਦਾਰਿਆਂ ਵਿੱਚ ਵੀ ਲਗਾਤਾਰ ਕੀਤੇ ਜਾਣ।
ਇਸ ਮੌਕੇ ਡਾਕਟਰ ਪੂਰਨ ਸਿੰਘ ਨੇ ਕਿਹਾ ਕਿ ਗੁਰਦੁਆਰੇ ਸਿੱਖ ਬੌਧਿਕਤਾ ਤੇ ਗੁਰੂ ਗਰੰਥ ਸਾਹਿਬ ਦੀ ਵਿਚਾਰਾਧਾਰਾ ਫੈਲਾਉਣ ਦਾ ਕੇਂਦਰ ਹੋਣੇ ਚਾਹੀਦੇ ਹਨ। ਪ੍ਰਸਿਧ ਸਾਹਿਤਕਾਰ ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਕਿਹਾ ਕਿ ਕੌਮੀ ਏਕਤਾ ਦੇ ਨਾਲ ਸਿੱਖ ਲਈ ਸ਼ਬਦ ਗੁਰੂ ਦਾ ਗਿਆਨ ਜ਼ਰੂਰੀ ਹੈ।
ਇੰਡੋਕੈਨੇਡੀਅਨ ਸੀਨੀਅਰ ਸੈਂਟਰ ਸੁਸਾਇਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਗਿੱਲ ਨੇ ਸੈਮੀਨਾਰ ਲਈ ਸੁਸਾਇਟੀ ਵਲੋਂ ਦਿੱਤੇ ਸਹਿਯੋਗ ਅਤੇ ਭਵਿੱਖ ਵਿੱਚ ਵੀ ਅਜਿਹੇ ਉਦਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦਿਆਂ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਮਨਮੋਹਣ ਸਿੰਘ ਸਮਰਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਮੌਕੇ ‘ਤੇ ਹਾਜ਼ਰ ਸ਼ਖਸੀਅਤਾਂ ਵਿੱਚ ਸਰੀ ਸੈਂਟਰ ਤੋਂ ਐਮ.ਪੀ. ਰਣਦੀਪ ਸਿੰਘ ਸਰਾਏ, ਮੋਤਾ ਸਿੰਘ ਝੀਤਾ, ਡਾ. ਗੁਰਨਾਮ ਸਿੰਘ ਸੰਘੇੜਾਦਸਤਾਰ ਦਾ ਕੇਸ ਜਿੱਤਣ ਵਾਲੇ ਅਵਤਾਰ ਸਿੰਘ ਢਿੱਲੋਂ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਕੇਂਦਰੀ ਪੰਜਾਬੀ ਸਭਾ ਉੱਤਰੀ ਅਮਰੀਕਾ ਦੇ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਪੰਜਾਬੀ ਲੇਖਕ ਮੰਚ ਦੇ ਅਮਰੀਕ ਪਲਾਹੀ ਹਰਪਾਲ ਸਿੰਘ ਲੱਖਾ, ਜਗਤਾਰ ਸਿੰਘ ਸੰਧੂ, ਸਾਇੰਸਦਾਨ ਡਾ. ਜਗਜੀਤ ਸਿੰਘ ਵੈਨਕੂਵਰ ਤੋਂ ਇਲਾਵਾ ਵੱਡੀ ਗਿਣਤੀ ‘ਚ ਅਹਿਮ ਸ਼ਖਸ਼ੀਅਤਾਂ ਹਾਜ਼ਰ ਸਨ।