
ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ
ਸਰੀ : ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੁੱਚੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਆਸ ਪਾਸ ਦੀਆਂ ਸੰਗਤਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਿੰਘ ਸਭਾ ਸਰੀ (8115-132 ਸਟਰੀਟ) ਵਿਖੇ 21, 22 ਅਤੇ 23 ਦਸੰਬਰ ਨੂੰ ਕਰਵਾਏ ਜਾ ਰਹੇ ਹਨ। ਤਿੰਨੇ ਦਿਨ ਹੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਸਾਲ ਉਚੇਚੇ ਤੌਰ ਤੇ ਸਰੀ ਫੂਡ ਬੈਂਕ ਲਈ ਫੂਡ ਡਰਾਈਵ ਵੀ ਹੋਵੇਗੀ। ਇਸ ਲਈ ਆਪਣੀ ਸਮਰੱਥਾ ਅਨੁਸਾਰ ਕੇਨਡ ਫੂਡ, ਬੱਚਿਆਂ ਲਈ ਫਾਰਮੂਲਾ, ਡਾਈਪਰ ਜਾਂ ਦਸਤਾਨੇ ਆਦਿ ਤੁਸੀਂ ਤਿੰਨੇ ਦਿਨ ਹੀ ਦਾਨ ਕਰ ਸਕੋਗੇ। ਆਪ ਸਭਨਾਂ ਨੂੰ ਤਿੰਨੇ ਦਿਨ ਹੀ ਗੁਰਦੁਆਰਾ ਸਾਹਿਬ ਦਰਸ਼ਨ ਦੇਣ, ਸੇਬਾ ਕਰਕੇ ਆਪਣਾ ਜੀਵਨ ਸਫਲਾ ਕਰਨ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਨੂੰ ਡੀ ਪਲੱਸ ਪੀਜ਼ਾ ਵਲੋਂ ਸਪਾਂਸਰ ਕੀਤਾ ਜਾ ਰਿਹਾ ਹੈ ਅਤੇ ਵਧੇਰੇ ਜਾਣਕਾਰੀ ਲਈ ਰਛਪਾਲ ਸਿੰਘ ਮਾਨ (ਲਾਲੀ) ਨਾਲ 604-805-5422 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।