ਸਾਹਿਬਜ਼ਾਦਿਆਂ ਦੀ ਸ਼ਹਾਦਤ

ਸਾਹਿਬਜ਼ਾਦਿਆਂ ਦੀ ਸ਼ਹਾਦਤ

ਹੰਝੂ ਤਾਹੀਂ ਕੇਰਦੇ ਅੱਖ ਵਿੱਚੋਂ,
ਅਕਾਲ ਪੁਰਖ ‘ਤੇ ਨਾ ਯਕੀਨ ਹੁੰਦਾ।
ਪਿਤਾ ਹੁੰਦਾ ਨਾ ਪੁੰਜ ਕੁਰਬਾਨੀਆਂ ਦਾ,
ਕਬੂਲ ਪੁੱਤਰਾਂ ਨੇ ਲਿਆ ਦੀਨ ਹੁੰਦਾ।

ਖ਼ੈਰ ਸਾਹਾਂ ਦੀ ਹੁੰਦੀ ਮੰਗਣੀ ਜੇ,
ਰੱਖ ਕੰਧ ‘ਚ ਲਿਆ ਬਹੀਨ ਹੁੰਦਾ।
ਭੱਜ ਨਿੱਕਲਣਾ ਸੀ ਅੱਜ ਦੇ ਗਿਰਗਟਾਂ ਨੇ,
ਚਿਣਦੇ ਕੰਧ ‘ਚ ਵੇਖਿਆ ਸੀਨ ਹੁੰਦਾ।
ਰਾਜ ਭਾਗ ਲੈ ਬੇਗਮਾਂ ਵਿਆਹ ਲੈਂਦੇ,
ਜੀਵਨ ਮਾਨਣਾ ਜੇ ਰੰਗੀਨ ਹੁੰਦਾ।
ਗੁੱੜਤੀ ਮਿਲਦੀ ਨਾ ਜੇ ਸ਼ਹਾਦਤਾਂ ਦੀ,
ਧਰਮ ਸਿੱਖਾਂ ਦਾ ‘ਭਗਤਾ’ ਦੀਨ ਹੁੰਦਾ।

ਸਿੱਖੀ ਸਿਦਕ ਸੀ ਜਾਣਾ ਉੱਖੜ ਜੜ੍ਹੋਂ,
ਜੇ ਕਰ ਉੱਗਿਆ ਵਿੱਚ ਜ਼ਮੀਨ ਹੁੰਦਾ।
ਜੜ੍ਹਾਂ ਪਤਾਲ ਨਾ ਸਿਦਕ ਹੁੰਦਾ ਅੰਬਰੀਂ,
ਜੀਵਨ ਸਿੱਖੀ ਦਾ ਗ਼ਮਗੀਨ ਹੁੰਦਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’, 604-751-1113