ਮਾਤਾ ਗੁਜ਼ਰੀ ਦੇ ਦੁਲਾਰੇ

ਮਾਤਾ ਗੁਜ਼ਰੀ ਦੇ ਦੁਲਾਰੇ

ਕੰਧਾਂ ਨੂੰ ਵੀ ਜ਼ਾਲਮ ਬਣਾ ਤਾਂ ਉਹ ਕਿਹੋ-ਜਿਹੇ ਪਾਪੀ ਬੰਦੇ ਸੀ,
ਸਰਹੰਦ ਤੇ ਦਾਗ਼ ਲਗਾ ਗਏ ਉਹ ਕਰਦੇ ਕਿਹੋ-ਜਿਹੇ ਧੰਦੇ ।

ਤੱਕ ਕੇ ਚਿਹਰੇ ਮਾਸੂਮ ਜਿਹੇ ਨਾ ਜ਼ਾਲਮਾਂ ਦੇ ਹਿਰਦੇ ਕੰਬੇ ਸੀ,
ਨਵਾਬ ਦੇ ਦਰਬਾਰ ਵਿੱਚ ਆ ਕੇ ਜ਼ੈਕਾਰੇ ਉਹਨਾਂ ਛੱਡੇ ਸੀ।

ਬਾਲ ਉਮਰ ਸੀ ਭਾਵੇਂ ਐਪਰ ਜਿਗਰੇ ਪਹਾੜਾਂ ਤੋਂ ਵੀ ਵੱਡੇ ਸੀ,
ਉਹ ਮਾਤਾ ਗੁਜ਼ਰੀ ਦੇ ਦੁਲਾਰੇ ਯਾਰੋ ਨਾ ਕਿਸੇ ਪੱਖੋ ਛੋਟੇ ਸੀ।

ਧਰਮ ਖ਼ਾਤਿਰ ਮਰ ਮਿਟਣ ਦੀ ਗੁੜ੍ਹਤੀ ਮਿਲੀ ਸੀ ਵਿਰਾਸਤ ਚੋਂ,
ਜਿਸ ਤੋਂ ਐਂ ਲਾਲ ਡਰ ਜਾਂਦੇ ਜ਼ਾਲਮਾਂ ਕੋਲ ਨਾ ਉਹ ਫੰਦੇ ਸੀ।

ਪਾਪੀਆਂ ਨੇ ਕਸਰ ਕੋਈ ਵੀ ਨਾ ਛੱਡੀ ਈਨ ਮਨਾਉਂਣ ਖ਼ਾਤਿਰ,
ਕਦੇ ਉਹ ਸ਼ਾਹੀ ਲਾਲਚ ਤੇ ਕਦੇ ਡਰਾਵਾਂ ਮੌਤ ਦਾ ਦਿੰਦੇ ਸੀ।

ਵੇਖ-ਵੇਖ ਜ਼ਾਲਮਾਂ ਦੇ ਦਿਲ ਕੰਬਦੇ ਤੇ ਰੋਂਦੀਆਂ ਸੀ ਇੱਟਾਂ,
ਪਰ ਲਾਲ ਗੋਬਿੰਦ ਸਿੰਘ ਜੀ ਦੇ ਨੀਂਹਾਂ ਵਿੱਚ ਮੁਸਕਰੌਦੇ ਸੀ ;

ਮਨ ਤੋਂ ਹੋਸਲਾਂ ਨਾ ਹਾਰੇ, ਸਾਥ ਛੱਡ ਗਿਆ ਭਾਵੇਂ ਤਨ ਵੀ,
ਜ਼ੁਲਮ ਦੀ ਇੰਤਹਾਂ ਵੇਖ ਕੇ ਕੁਰਲਾਹਟ ਮਚਾਉਂਦੇ ਪਰਿੰਦੇ ਸੀ।

ਤੱਕ-ਤੱਕ ਚਿਹਰੇ ਮਾਸੂਮਾਂ ਦੇ ਥੱਕਦੇ ਨਾ ਸੀ ਯਾਰੋ ਦਰਬਾਰੀ,
ਤੱਕ ਇਨਾਂ ਬਾਲਾਂ ਦੇ ਹੌਂਸਲੇ ਦਿਲ ਜ਼ਾਲਮ ਦੇ ਵੀ ਕੰਬਦੇ ਸੀ।

ਮਨਦੀਪ ਗਿੱਲ ਧੜਾਕ, 9988111134