ਲਾਲਾਂ ਦੀ ਸ਼ਹਾਦਤ

ਲਾਲਾਂ ਦੀ ਸ਼ਹਾਦਤ

ਹੋਏ ਸ਼ਹੀਦ ਗੜੀ ਚਮਕੌਰ ਅੰਦਰ
ਅਜੀਤ ਸਿੰਘ ਅਤੇ ਜੁਝਾਰ ਦੋਵੇਂ
ਵਾਂਗ ਸ਼ੇਰਾਂ ਦੇ ਲੜੇ ਸੀ ਲਾਲ ਸੂਰੇ
ਫੜ ਕੇ ਹੱਥਾਂ ਵਿਚ ਤਲਵਾਰ ਦੋਵੇਂ
ਬਿਜਲੀ ਵਾਂਗ ਵਰ੍ਹੇ ਸੀ ਵੈਰੀਆਂ ਤੇ
ਜੰਗ ਵਿਚ ਮਚਾਉਦੇ ਹਾਹਾਕਾਰ ਦੋਵੇਂ
ਪੱਤ ਦੇਸ਼ ਕੌਮ ਦੀ ਢੱਕਣ ਖਾਤਿਰ
ਬੇ ਕੱਢਣੇ ਗਏ ਸਰਦਾਰ ਦੇਵੇ
ਦੂਜ ਪਾਸ ਗੁਰੂ ਦ ਲਾਲ ਛਟ
ਹੋਏ ਸ਼ਹਾਦਤ ਲਈ ਤਿਆਰ ਦੋਵੇਂ
ਇਕ ਪੋਹ ਠਰਦਾ, ਦੂਜਾ ਬੁਰਜ ਠੇਡਾ
ਚੰਦਰੇ ਕੱਢਦੇ ਸੀ ਜਾਨ, ਠੇਡੇ ਠਾਰ ਦੋਵੇਂ
ਮਾਤਾ ਗੁਜਰ ਨੇ ਸਿਰਾਂ ਤੇ ਹੱਥ ਫੇਰੇ
ਲਾਡਾਂ ਨਾਲ ਕਰਕੇ ਤਿਆਰ ਦੋਵੇਂ
ਰਹੇ ਕਾਇਮ ਸਿਦਕ ਤੇ ਸਿਰੜ ਉਤੇ
ਗਏ ਤਖਤ ਨੂੰ ਠੋਕਰ ਮਾਰ ਦੇਵੇ
ਡਾਨਸੀਵਾਲੀਆ ਕੌਮ ਦੀ ਸ਼ਾਨ ਖਾਤਿਰ
ਚਿਣੇ ਗਏ ਵਿਚ ਦੀਵਾਰ ਦੋਵੇਂ

– ਕੁਲਵੀਰ ਸਿੰਘ ਡਾਨਸੀਵਾਲ, 778 – 863 -2472