
ਬਾਗੀ ਹਾਂ ਅੱਤਵਾਦੀ ਨਹੀਂ
ਲੋਕਾਂ ਦੇ ਧਰਮ ਬਚਾਉਣ ਵਾਲੇ, ਹੋਰਾਂ ਲਈ ਸੀਸ ਕਟਾਉਣ ਵਾਲੇ
ਪੁੱਤ ਸ਼ਹੀਦ ਕਰਾਉਣ ਵਾਲੇ, ਸਾਰਾ ਸਰਬੰਸ ਮਿਟਾਉਣ ਵਾਲੇ
ਇਹ ਲਾੜੇ ਤਾਂ ਹੋ ਸਕਦੇ ਆ ਪਰ ਲਾਗੀ ਨਹੀ ਹੁੰਦੇ
ਸਿੱਖ ਬਾਗੀ ਤਾਂ ਹੋ ਸਕਦੇ, ਅਤਵਾਦੀ ਨਹੀਂ ਹੁੰਦੇ
ਕਰ ਕਿਰਤਾਂ ਵੰਡ ਕੇ ਛਕਦੇ ਆ, ਉੱਠ ਤੜਕੇ ਬਾਣੀ ਜਪਦੇ ਆ
ਡਿਗਿਆਂ ਨੂੰ ਹੱਥੀਂ ਚੱਕਦੇ ਆ, ਨਾ ਬੁਰਾ ਕਿਸੇ ਦਾ ਤੱਕਦੇ ਆ
ਇਹ ਢਾਡੀ ਤਾਂ ਹੋ ਸਕਦੇ ਆ, ਪਰ ਦਾਗੀ ਨਹੀਂ ਹੁੰਦੇ
ਸਿੱਖ ਬਾਗੀ ਤਾਂ ਹੋ ਸਕਦੇ ਆ ਅੱਤਵਾਦੀ ਨਹੀਂ ਹੁੰਦੇ
ਲੰਗਰ ਲਾਉਂਦੇ ਭੁੱਖਿਆਂ ਲਈ, ਜੋ ਬਣਨ ਸਹਾਰਾ ਦੁਖਿਆਂ ਲਈ
ਬਲੱਡ donation ਕਰਦੇ ਆ, ਜਖਮਾਂ ਲਈ ਮੱਲਮਾਂ ਬਣਦੇ ਆ
ਇਹ ਕਦੇ ਵੀ ਮੰਗ ਕੇ ਖਾਂਦੇ ਨਾ, ਹੱਡ ਤੋੜ ਮਿਹਨਤਾਂ ਕਰਦੇ ਆ
ਜਿੱਤਾ ਦੇ ਇਹ ਆਦੀ ਨੇ, ਕਦੇ ਫਾਡੀ ਨਹੀਂ ਹੁੰਦੇ
ਸਿੱਖ ਬਾਗੀ ਤਾਂ ਹੋ ਸਕਦੇ ਆ ਅੱਤਵਾਦੀ ਨਹੀਂ ਹੁੰਦੇ
ਐਵੇ ਇਲਜਾਮ ਨਾ ਲਾ ਮਿੱਤਰਾ, ਕੋਈ ਹੈ ਤਾਂ proof ਦਿਖਾ ਮਿੱਤਰਾ
ਅਸੀਂ ਕਿਹੜੀ ਕੌਮ ਦੇ ਵਾਰਿਸ ਹਾਂ, ਕਿਤੇ ਵੇਖ ਅਨੰਦਪੁਰ ਆ ਮਿੱਤਰਾ
ਜੜਾਂ ਤੋਂ ਸਾਨੂੰ ਪੁੱਟਿਆ ਏ, ਤੇ ਇੰਨਾ ਵੱਢਿਆ ਟੁੱਕਿਆ ਏ
ਡਾਨਸੀਵਾਲੀਆ ਜਖਮ ਹਰੇ, ਸਾਡੇ ਰਾਜੀ ਨਹੀਂ ਹੁੰਦੇ
ਸਿੱਖ ਬਾਗੀ ਤਾਂ ਹੋ ਸਕਦੇ ਆ, ਅੱਤਵਾਦੀ ਨਹੀਂ ਹੁੰਦੇ
ਕੁਲਵੀਰ ਸਿੰਘ ਡਾਨਸੀਵਾਲ 778 863 2472