ਭਾਰਤ ਜਲਦ ਜਾਰੀ ਕਰੇਗਾ ਚਿੱਪ ਵਾਲੇ ਨਵੇਂ ਈ-ਪਾਸਪੋਰਟ

ਭਾਰਤ ਜਲਦ ਜਾਰੀ ਕਰੇਗਾ ਚਿੱਪ ਵਾਲੇ ਨਵੇਂ ਈ-ਪਾਸਪੋਰਟ

ਨਵੀਂ ਦਿੱਲੀ : ਹੁਣ ਜਲਦ ਹੀ ਭਾਰਤ ਦੇ ਪੁਰਾਣੇ ਪਾਸਪੋਰਟ ਬੇਕਾਰ ਹੋ ਜਾਣਗੇ। ਭਾਰਤੀ ਵਿਦੇਸ਼ ਮੰਤਰਾਲਾ ਚਿੱਪ ਵਾਲੇ ਈ-ਪਾਸਪੋਰਟ ਜਾਰੀ ਕਰਨ ਜਾ ਰਿਹਾ ਹੈ। ਇਨ੍ਹਾਂ ‘ਚ ਐਡਵਾਂਸ ਸਕਿਊਰਿਟੀ ਫੀਚਰਜ਼ ਤੇ ਬਿਹਤਰ ਪ੍ਰੀਟਿੰਗ ਤੇ ਪੇਪਰ ਕੁਆਲਿਟੀ ਹੋਵੇਗੀ। ਈ-ਪਾਸਪੋਰਟ ਦੀ ਮੈਨੀਫਕਚਰਿੰਗ ਨਾਸਿਕ ਦੇ ਇੰਡੀਅਨ ਸਕਿਊਰਿਟੀ ਪ੍ਰੈਸ (ਆਈ.ਐੱਸ.ਪੀ.) ‘ਚ ਹੋਵੇਗੀ। ਇਸ ਦੇ ਲਈ ਆਈ.ਐੱਸ.ਪੀ. ਨੂੰ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਆਰਗੇਨਾਇਜੇਸ਼ਨ (ਆਈ.ਸੀ.ਏ.ਓ.) ਵੱਲੋਂ ਸਹੀ ਸਲਾਟ ਤੇ ਆਪਰੇਟਿੰਗ ਸਿਸਟਮ ਲਿਆਉਣ ਲਈ ਟੈਂਡਰ ਪਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਕਿਰਿਆ ਦੇ ਪੂਰਾ ਹੁੰਦਿਆ ਹੀ ਈ-ਪਾਸਪੋਰਟ ਬਣਾਏ ਜਾਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਵੱਲੋਂ ਦਿੱਤੀ ਗਈ ਹੈ। ਈ-ਪਾਸਪੋਰਟ ‘ਚ ਲੱਗੀ ਇਸ ਚਿੱਪ ‘ਚ ਤੁਹਾਡੀ ਸਾਰੀ ਜਾਣਕਾਰੀ, ਬਾਇਓਮੈਟ੍ਰਿਕ ਡਾਟਾ ਤੇ ਡਿਜੀਟਲ ਸਾਈਨ ਸਟੋਰ ਕੀਤੇ ਜਾਣਗੇ। ਇਲੈਕਟ੍ਰੋਨਿਕ ਚਿੱਪ ਲਗਾ ਕੇ ਇਹ ਪਾਸਪੋਰਟ ਤੁਹਾਡੇ ਪੁਰਾਣੇ ਪਾਸਪੋਰਟ ਦੀ ਥਾਂ ਲੈ ਲਵੇਗਾ। ਜੇਕਰ ਕੋਈ ਚਿੱਪ ਨਾਲ ਛੇੜਛਾੜ ਕਰੇਗਾ ਤਾਂ ਪਾਸਪੋਰਟ ਸੇਵਾ ਸਿਸਟਮ ਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ। ਜਿਸ ਨਾਲ ਪਾਸਪੋਰਟ ਆਥੋਂਟੀਕੇਸ਼ਨ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੇਗੀ। ਇਸ ਚਿੱਪ ‘ਚ ਜਾਣਕਾਰੀ ਕੁਝ ਇਸ ਤਰ੍ਹਾਂ ਸਟੋਰ ਰਹੇਗੀ ਕਿ ਬਿਨਾਂ ਪਾਸਪੋਰਟ ਰੱਖੇ ਇਸ ਚਿੱਪ ਨੂੰ ਪੜ੍ਹਿਆ ਨਹੀਂ ਜਾ ਸਕੇਗਾ। ਵਿਦੇਸ਼ ‘ਚ ਮੌਜੂਦ ਦੇਸ਼ ਦੀਆਂ ਸਾਰੀਆਂ ਅੰਬੈਸੀਜ਼ ਨੂੰ ਪਾਸਪੋਰਟ ਸੇਵਾ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ। ਫਿਲਹਾਲ ਅਮਰੀਕਾ ਤੇ ਬ੍ਰਿਟੇਨ ‘ਚ ਭਾਰਤੀ ਦੂਤਘਰ ਤੇ ਕਾਨਸੁਲੇਟ ਨੂੰ ਇਸ ਨਾਲ ਜੋੜਿਆ ਜਾ ਚੁੱਕਾ ਹੈ।