10 ਸਰਕਾਰੀ ਏਜੰਸੀਆਂ ਦੀ ਹੋਵੇਗੀ ਭਾਰਤ ਦੇ ਹਰੇਕ ਕੰਪਿਊਟਰ ‘ਤੇ ਤਿਰਛੀ ਨਜ਼ਰ

10 ਸਰਕਾਰੀ ਏਜੰਸੀਆਂ ਦੀ ਹੋਵੇਗੀ ਭਾਰਤ ਦੇ ਹਰੇਕ ਕੰਪਿਊਟਰ ‘ਤੇ ਤਿਰਛੀ ਨਜ਼ਰ

ਚੰਡੀਗੜ੍ਹ: ਭਾਰਤ ਦੀ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 10 ਸਰਕਾਰੀ ਏਜੰਸੀਆਂ ਨੂੰ ਭਾਰਤ ਦੇ ਕਿਸੇ ਵੀ ਕੰਪਿਊਟਰ ਵਿਚਲੀਆਂ ਸੂਚਨਾਂਵਾਂ ਤੇ ਨਿਗਾਹ ਰੱਖਣ, ਉਸਨੂੰ ਰੋਕਣ, ਕਾਬੂ ਹੇਠ ਰੱਖਣ ਦੇ ਹੱਕ ਦੇ ਦਿੱਤੇ ਹਨ ।ਭਾਰਤੀ ਗ੍ਰਹਿ ਸਕੱਤਰ ਰਾਜੀਵ ਗੌਬਾ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ”ਸੂਚਨਾ ਅਤੇ ਤਕਨਾਲੋਜੀ ਐਕਟ, 2000 (2000 ਦਾ 21) ਸੈਕਸ਼ਨ 69 ਵਿਚ ਸਬ ਸੈਕਸ਼ਨ ਇੱਕ ਵਿਚ ਦਿੱਤੀਆਂ ਤਾਕਤਾਂ ਅਤੇ ਸੂਚਨਾ ਅਤੇ ਤਕਨੀਕ ਨਿਯਮ 2009 ਦੇ ਹਵਾਲੇ ਨਾਲ ਅਸੀਂ ਸੁੱਰਖਿਆ ਅਤੇ ਇੰਟੈਲੀਜੈਂਸ ਏਜੰਸੀਆਂ ਨੂੰ ਕਿਸੇ ਵੀ ਕੰਪਿਯੂਟਰ ਵਿਚਲੀਆਂ ਸੂਚਨਾਵਾਂ ਨੂੰ ਰੋਕਣ,ਨਿਗਾਹ ਰੱਖਣ, ਕਾਬੂ ਹੇਠ ਰੱਖਣ ਅਤੇ ਵਰਤਣ ਦੇ ਹੱਕ ਦਿੰਦੇ ਹਾਂ”। ਦੱਸ ਏਜੰਸੀਆਂ ਜਿਹਨਾਂ ਨੂੰ ਇਹ ਹੱਕ ਦਿੱਤੇ ਗਏ ਹਨ : ਇੰਟੈਲੀਜੈਂਸ ਬਿਯੂਰੋ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ), ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.), ਨਾਰਕੋਟਿਕਸ ਕੰਟਰੋਲ ਬੋਰਡ, ਸੈਂਟਰਲ ਬੋਰਡ ਆਫ ਡਾਇਰੈਕਰ ਟੈਕਸ, ਡਾਇਰੈਕਟੋਰੇਟ ਆਫ ਰੇਵੇਨਿਊ ਇੰਟੈਲੀਜੈਂਸ, ਕੈਬਨਿਟ ਸੈਕਰੇਟਰੀ (ਰਾਅ), ਡਾਇਰੈਕਟਰੇਟ ਆਫ ਸਿਗਨਲ ਇੰਟੈਲੀਜੈਂਸ ਅਤੇ ਪੁਲਸ ਕਮਿਸ਼ਨਰ ਦਿੱਲੀ।