ਯਾਦਾਂ ਦੀ ਧੁੱਪ

ਯਾਦਾਂ ਦੀ ਧੁੱਪ

ਮੁੜ ਗਏ ਕਈ ਦੁੱਖ ਵੰਡਾ ਕੇ,
ਤੇ ਦੇ ਗਏ ਕਈੇ ਦੁਆਵਾਂ।
ਪਰ ਉਹ ਸੱਜਣ ਨਾ ਆਇਆ,
ਮੈਂ ਜੀਹਦਾ ਦਰਦ ਹੰਡਾਵਾਂ।
ਜੋ ਰਤਾ ਦੂਰ ਨਾ ਹੋਇਆ ਸੀ,
ਗਲ ਪਾ ਰੱਖਦਾ ਸੀ ਬਾਹਵਾਂ।
ਮੁੱਦਤਾਂ ਹੋਈਆਂ ਵਿਛੜੇ ਨੂੰ,
ਖੌਰੇ ਭੁੱਲਿਆ ਕਾਹਤੋਂ ਰਾਹਵਾਂ?

ਮੈਂ ਬੈਠਾ ਉਹਦੀ ਜੁਦਾਈ ‘ਚ,
ਨਿੱਤ ਗੀਤ ਹਿਜਰ ਦੇ ਗਾਵਾਂ।
ਉਹਦੀਆਂ ਯਾਦਾਂ ਦੀ ਧੁੱਪ ਲਹਿੰਦੀ ਨਾ,
ਜੋ ਹੱਥੀਂ ਕਰਦਾ ਸੀ ਛਾਂਵਾ।
ਘੜੀ ਪਲ ਜੇ ਆਕੇ ਮਿਲ ਜਾਏ,
ਮੈਂ ਦਿਲ ਦਾ ਹਾਲ ਸੁਣਾਵਾਂ।
ਉਹ ਇੱਕ ਵਾਰ ਜੇ ਕਹਿ ਦਏ ਭੁੱਲ ਜਾ,
ਉਸੇ ਘੜੀ ਹੀ ਮਰ ਜਾਵਾਂ।

-ਸਨੀ ਸਹੋਤਾ