ਨਵਾਂ ਸਾਲ ਮੁਬਾਰਕ

ਨਵਾਂ ਸਾਲ ਮੁਬਾਰਕ

ਖੁਸ਼ੀਆਂ ਦਾ ਆਵੇ ਸਭ ਨੂੰ, ਇਹ ਸਾਲ ਮੇਰੇ ਮਾਲਕਾ।
ਅੰਗ ਸੰਗ ਹੋ ਕੇ ਰਖੀਂ ਸਭ ਦਾ ਖਿਆਲ ਮੇਰੇ ਮਾਲਕਾ।

ਨਸ਼ਿਆਂ ਤੋਂ ਦੂਰ ਰੱਖੀਂ, ਮਾਪਿਆਂ ਦੇ ਪੁੱਤਾਂ ਨੂੰ।
ਜਿਹਦੇ ਨਾਲ ਬੀਤਦੀ ਏ, ਉਹੀ ਜਾਣੇ ਦੁੱਖਾਂ ਨੂੰ।
ਬਹੁਤੇ ਦੁੱਖ ਵੀ ਹੁੰਦੇ ਨਾਂ, ਸੰਭਾਲ ਮੇਰੇ ਮਾਲਕਾ।
ਖੁਸ਼ੀਆਂ ਦਾ ਆਵੇ ਸਭ ਨੂੰ…

ਪਾਂਵੀਂ ਠੱਲ ਉਥੇ, ਜਿਥੇ ਖੂਨ ਹੋਊ ਡੁੱਲਦਾ।
ਭਲਾ ਕਰੀਂ ਸਭ ਦਾ, ਤੇ ਭਲਾ ਕਰੀਂ ਕੁੱਲਦਾ।
ਬੁਰੀਆਂ ਬਲਾਵਾਂ, ਦੇਵੀਂ ਟਾਲ ਮੇਰੇ ਮਾਲਕਾ।
ਖੁਸ਼ੀਆਂ ਦਾ ਆਵੇ ਸਭ ਨੂੰ…

ਜ਼ਿੰਦਗੀ ਜ਼ਿਉਣ ਲਈ, ਕੋਈ ਹੋਵੇ ਮਜ਼ਬੂਰ ਨਾਂ।
ਬੁੱਢੇ ਮਾਂ ਬਾਪ ਕੋਲੋਂ ਬੱਚਾ ਉਹਦਾ ਹੋਵੇ ਦੂਰ ਨਾਂ।
ਜੀਣਾਂ ਕਿਸੇ ਦਾ ਹੋਵੇ ਨਾਂ ਮੁਹਾਲ ਮੇਰੇ ਮਾਲਕਾ।
ਖੁਸ਼ਆਂ ਦਾ ਆਵੇ ਸਭ ਨੂੰ…

ਰੁੱਖੀ ਮਿਸੀ ਦੇਵੀਂ ਰੋਟੀ, ਭਾਵੇਂ ਦੇਵੀਂ ਦੋ ਡੰਗ ਦੀ।
ਹਰ ਪਾਸੇ ਸੁੱਖ ਹੋਵੇ ‘ਪ੍ਰੀਤ’ ਸੁੱਖਾਂ ਪਈ ਮੰਗਦੀ।
ਸਦਾ ਸਾਡਾ ਇਹੋ ਰਹੂਗਾ ਸਵਾਲ ਮੇਰੇ ਮਾਲਕਾ।
ਖੁਸ਼ੀਆਂ ਦਾ ਆਵੇ ਸਭ ਨੂੰ…
-ਹਰਪ੍ਰੀਤ ਕੌਰ
604-442-7619