ਕਿਹੋ ਜਿਹਾ ਜਮਾਨਾ

ਕਿਹੋ ਜਿਹਾ ਜਮਾਨਾ

ਕਿਹੋ ਜਿਹਾ ਜਮਾਨਾ ਆਇਆ।
ਝੂਠ ਨੇ ਸੱਚ ਤੇ ਪਰਦਾ ਪਾਇਆ।
ਮਤਲਬ ਦਾ ਪੈਮਾਨਾ ਰੱਖਕੇ,
ਬੰਦੇ ਨੇ ਹੈ ਯਾਰ ਬਣਾਇਆ
ਇਕੱਠਾ ਸੀ ਪਰਿਵਾਰ ਜੇ ਰਹਿੰਦਾ।
ਇਕ ਦੂਜੇ ਦੀ ਸਾਰ ਸੀ ਲੈਂਦਾ ।
ਦਾਦਾ ਦਾਦੀ ਦੀ ਗੱਲ ਏ ਦੂਰੇ,
ਕੌਣ ਪੁੱਛੇ ਕੀ ਚਾਚਾ ਤਾਇਆ ।
ਭੈਣ ਭਾਈ ਤੇ ਰਿਸ਼ਤੇ ਨਾਤੇ।
ਪੈਸੇ ਦੇ ਹੀ ਸਭ ਪਿਆਸੇ।
ਚਾਹ ਪਾਣੀ ਤਦ ਹਸ ਪਿਲਾਵਣ,
ਪੈਸਾ ਮੰਗਿਆ, ਜੇ ਤਲੀ ਟਿਕਾਇਆ।
ਆਪਣੇ ਪਿਆਰੇ ਪੁੱਤਰ ਧੀਆਂ।
ਅਖੇ ਲੈਣਾ ਕੁਝ ਨਹੀਂ ਦੂਜੇ ਜੀਆਂ।
ਪਿੰਡ, ਪਰਾਂਤ ਤੇ ਦੇਸ਼ ਵੀ ਰੁਲ ਰਿਹਾ,
ਨਹੀਂ ਸੇਵਾ ਦਾ ਕਿਸੇ ਮਨ ਬਣਾਇਆ।
ਵੀਰੋ ਇੰਝ ਨਹੀਂ ਗੱਡੀ ਚੱਲਣੀ।
ਸਾਨੂੰ ਵੀ ਤਕਲੀਫ ਪਊ ਝੱਲਣੀ।
‘ਜੱਸੀ’ ਰਲਕੇ ਕੁਝ ਸੰਵਾਰੀਏ,
ਤਾਂ ਹੀ ਸਾਡੀ ਪਲਟੂ ਕਾਇਆ।

-ਪ੍ਰਿੰਸੀਪਲ ਮੇਜਰ ਸਿੰਘ ਜੱਸੀ
ਭਗਤੂਪੁਰ, 96 ਏ, ਸਰੀ ।