Copyright & copy; 2019 ਪੰਜਾਬ ਟਾਈਮਜ਼, All Right Reserved
ਰਾਜਵੰਤ ਸਿੰਘ ਬਰਾੜ, ਮਾਰਕੀਟ ਕਮੇਟੀ ਭਗਤਾ ਭਾਈ ਕਾ ਦੇ ਚੇਅਰਮੈਨ ਨਿਯੁਕਤ

ਰਾਜਵੰਤ ਸਿੰਘ ਬਰਾੜ, ਮਾਰਕੀਟ ਕਮੇਟੀ ਭਗਤਾ ਭਾਈ ਕਾ ਦੇ ਚੇਅਰਮੈਨ ਨਿਯੁਕਤ

ਵੈਨਕੂਵਰ : (ਸੁਖਮੰਦਰ ਸਿੰਘ ਬਰਾੜ): ਪੰਜਾਬ ਸਰਕਾਰ ਨੇ ਆਪਣੇ ਤਿੰਨ ਸਾਲ ਦਾ ਰਾਜਕਾਲ ਪੂਰਾ ਕਰਨ ਉਪਰੰਤ ਪੰਜਾਬ ‘ਚ ਮਾਰਕੀਟ ਕਮੇਟੀਆਂ ਦੇ ਅਹੁਦੇਦਾਰ ਨਿਯੁਕਤ ਕਰਕੇ ਉਨ੍ਹਾਂ ਨੂੰ ਉਨ੍ਹਾਂ ਦਾ ਕਾਰਜਭਾਗ ਸੰਭਾਲ ਦਿੱਤਾ ਹੈ। ਚੇਅਰਮੈਨ, ਵਾਈਸ ਚੇਅਰਮੈਨ ਅਤੇ ਹੋਰ ਅਹੁਦਿਆਂ ਦੀ ਪੂਰਤੀ ਕਰਕੇ ਸਰਕਾਰ ਨੇ ਆਪਣੀ ਪਰਜਾ ਦਾ ਕੁਝ ਬੋਝ ਭਾਵੇਂ ਆਪਣੇ ਸਿਰ ਤੋਂ ਹਲਕਾ ਤਾਂ ਜਰੂਰ ਕਰ ਲਿਆ ਹੈ ਪਰ ਪੰਜਾਬ ਦੀ ਆਰਥਿਕਤਾ ਦੇ ਟੁੱਟ ਚੁੱਕੇ ਲੱਕ ਨੂੰ ਮਾਰਕੀਟ ਕਮੇਟੀਆਂ ਵੀ ਕੀ ਦਵਾ-ਬੂਟੀ ਕਰ ਸਕਣਗੀਆਂ। ਪੰਜਾਬ ਦੀਆਂ ਹੋਰਨਾਂ ਮਾਰਕੀਟ ਕਮੇਟੀਆਂ ਵਾਂਗ ਜਿਲ੍ਹਾ ਬਠਿੰਡਾ ਦੇ ਇਤਿਹਾਹਕ ਪਿੰਡ ਭਗਤਾ ਭਾਈ ਕਾ ਦੀ ਮਾਰਕੀਟ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿੱਚ ਸ. ਰਾਜਵੰਤ ਸਿੰਘ ਬਰਾੜ ਨੂੰ ਇਸ ਦੇ ਚੇਅਰਮੈਨ ਅਤੇ ਸੁਖਮੰਦਰ ਸਿੰਘ ਮੰਦਰ ਨੂੰ ਉਪ ਚੇਅਰਮੈਨ ਦੀ ਜ਼ੁੰਮੇਵਾਰੀ ਸੰਭਾਲ਼ੀ ਹੈ। ਰਾਜਵੰਤ ਸਿੰਘ ਬਰਾੜ ਇਲਾਕੇ ਵਿੱਚ ਇੱਕ ਇਮਾਨਦਾਰ ਅਤੇ ਸ਼ਰੀਫ ਇਨਸਾਨ ਵਜੋਂ ਜਾਣਿਆਂ ਜਾਂਦਾ ਹੈ। ਉਸ ਨੂੰ ਇਸ ਜ਼ੁੰਮੇਵਾਰੀ ਲਈ ਕਾਬਲ ਸਮਝਿਆ ਗਿਆ ਕਰਕੇ ਹੀ ਇਲਾਕੇ ਦੇ ਲੋਕਾਂ ਦੀ ਪੁਰ-ਜ਼ੋਰ ਮੰਗ ਵੀ ਸੀ ਕਿ ਰਾਜਵੰਤ ਸਿੰਘ ਬਰਾੜ ਨੂੰ ਹੀ ਭਗਤਾ ਭਾਈ ਕਾ ਦੀ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਜਾਣਾ ਸਰਕਾਰ ਦੀ ਸਹੀ ਚੋਣ ਹੋਵੇਗੀ।