ਰੁਝਾਨ ਖ਼ਬਰਾਂ
ਪਿੰਡ ਰਾਮੂਵਾਲਾ ‘ਚ 15 ਵਾਂ ਖੂਨਦਾਨ ਕੈਂਪ ਲਗਾਇਆ

ਪਿੰਡ ਰਾਮੂਵਾਲਾ ‘ਚ 15 ਵਾਂ ਖੂਨਦਾਨ ਕੈਂਪ ਲਗਾਇਆ

ਵੀਰਪਾਲ ਭਗਤਾ, ਭਗਤਾ ਭਾਈਕਾ- ਗ੍ਰਾਮ ਪੰਚਾਇਤ ਰਾਮੂਵਾਲਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 15 ਵਾਂ ਖੂਨਦਾਨ ਕੈਂਪ ਪਿੰਡ ਰਾਮੂਵਾਲਾ ਵਿਖੇ ਲਗਾਇਆ ਗਿਆ। ਜਿਸਦਾ ਸੁਭ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਅਤੇ ਸਰਪੰਚ ਜਸਵਿੰਦਰ ਸਿੰਘ ਰਾਮੂਵਾਲਾ ਨੇ ਸਾਝੇ ਤੌਰ ‘ਤੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਸਿਵਲ ਹਸਪਤਾਲ ਮੋਗਾ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਲਗਾਏ ਗਏ ਕੈਂਪ ਵਿਚ ਪਿੰਡ ਦੇ ਲੋਕਾਂ ਨੇ ਉਤਸਾਹ ਨਾਲ 40 ਯੂਨਿਟ ਖੂਨ ਦਾਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਨੇ ਗ੍ਰਾਮ ਪੰਚਾਇਤ ਦੇ ਉੱਦਮ ਦੀ ਸਲਾਘਾ ਕਰਦੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਕਿ ਕਿਸੇ ਵੀ ਖੂਨਦਾਨੀ ਵਲੋਂ ਦਾਨ ਕੀਤੇ ਗਏ ਖੂਨ ਨਾਲ ਕੋਈ ਕੀਮਤ ਜਾਨ ਬਚ ਸਕਦੀ ਹੈ। ਇਸ ਸਮੇਂ ਸਰਪੰਚ ਜਸਵਿੰਦਰ ਸਿੰਘ ਭੋਲਾ ਨੇ ਖੂਨਦਾਨੀਆਂ ਦਾ ਧੰਨਵਾਦ ਕਰਦੇ ਕਿਹਾ ਪਿੰਡ ਰਾਮੂਵਾਲਾ ਦੇ ਵੱਡੀ ਗਿਣਤੀ ਲੋਕ ਸਮਾਜ ਸੇਵੀ ਕਾਰਜਾਂ ਵਿਚ ਉਤਸਾਹ ਨਾਲ ਹਿੱਸਾ ਲੈਦੇ ਹਨ। ਉਨ੍ਹਾ ਦੱਸਿਆ ਕਿ ਪਿੰਡ ਦੇ ਲੋਕ ਹਰ ਸਾਲ ਖੂਨਦਾਨ ਕਰਦੇ ਹਨ। ਉਨ੍ਹਾ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਵਰਗੇ ਸਮਾਜ ਸੇਵਾ ਦੇ ਕਾਰਜ ਕਰਨ ਨੂੰ ਤਰਜੀਹ ਦੇਣ।
ਇਸ ਮੌਕੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਗੋਪੀ ਰਾਮੂਵਾਲਾ, ਐਨਆਰਆਈ ਹਰਪ੍ਰੀਤ ਸਿੰਘ, ਅਕਾਲੀ ਆਗੂ ਜਗਦੀਸ਼ ਸਿੰਘ ਬੱਬੀ, ਛੋਟਾ ਸਿੰਘ ਪੰਚ, ਸੁਖਮੰਦਰ ਸਿੰਘ, ਗੁਲਾਬ ਸਿੰਘ, ਹਰਜੀਤ ਸਿੰਘ, ਜਗਸੀਰ ਸਿੰਘ ਡੇਅਰੀ ਵਾਲਾ, ਦੀਪ ਸਿੰਘ ਸ਼ੋਕੀਨ, ਗੁਰਚਰਨ ਸਿੰਘ, ਲਖਵੀਰ ਸਿੰਘ ਲੱਖਾ, ਅਮਰ ਸਿੰਘ ਫੌਜੀ, ਨਿਰਮਲ ਸਿੰਘ ਆਦਿ ਹਾਜਰ ਸਨ।