ਰੁਝਾਨ ਖ਼ਬਰਾਂ
ਆਪ ਵਲੋ ਪੰਜਾਬ ਜੇਤੂ ਨਿਸ਼ਾਨੇਬਾਜ਼ ਹਰਵਿੰਦਰ ਸਨਮਾਨ

ਆਪ ਵਲੋ ਪੰਜਾਬ ਜੇਤੂ ਨਿਸ਼ਾਨੇਬਾਜ਼ ਹਰਵਿੰਦਰ ਸਨਮਾਨ

ਵੀਰਪਾਲ ਭਗਤਾ, ਭਗਤਾ ਭਾਈਕਾ : ਬੀਤੇ ਦਿਨੀਂ ਪੰਜਾਬ ਨਿਸ਼ਾਨੇਬਾਜ਼ ਐਸੋਸ਼ੀਏਸ਼ਨ ਵਲੋਂ ਅੰਮ੍ਰਿਤਸਰ ਵਿਖੇ ਸੂਬੇ ਭਰ ਦੇ ਵਿਦਿਆਰਥੀਆਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚ ਭਗਤਾ ਭਾਈ ਦੇ ਵਿਦਿਆਰਥੀ ਹਰਵਿੰਦਰ ਸਿੰਘ ਵੱਲੋਂ ਪਹਿਲਾ ਸਥਾਨ ਹਾਸਲ ਕਰਨ ‘ਤੇ ਆਮ ਆਦਮੀ ਪਾਰਟੀ ਆਗੂ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਵਿਚ ਆਪ ਵਰਕਰਾਂ ਨੇ ਖਿਡਾਰੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਇਸ ਮੌਕੇ ਭੱਲਾ ਨੇ ਦੱਸਿਆ ਕਿ ਇਸ ਵਿਦਿਆਰਥੀ ਨੇ ਨਿਸ਼ਾਨੇਬਾਜ਼ੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਭਰ ‘ਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾ ਦੋਸ਼ ਲਾਇਆ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਅਖੀਰਲੇ ਸਮੇਂ ਤੱਕ ਖੇਡ ਨੀਤੀ ਬਨਾਉਣ ਵਿਚ ਫੇਲ੍ਹ ਸਾਬਤ ਹੋਈ ਹੈ। ਉਹਨਾ ਕਿਹਾ ਕਿ ਸੂਬਾਈ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੱਕ ਗੋਲਡ ਮੈਡਲ ਹਾਸਲ ਕਰਨ ਵਾਲੇ ਸਨਮਾਨਯੋਗ ਖਿਡਾਰੀ ਸਰਕਾਰੀ ਬੇਰੁੱਖੀ ਦਾ ਸ਼ਿਕਾਰ ਹੋ ਕੇ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ। ਇਸ ਮੌਕੇ ਆਪ ਆਗੂ ਰਾਜਵਿੰਦਰ ਸਿੰਘ ਭਗਤਾ, ਮੇਜਰ ਸਿੰਘ ਜਲਾਲ, ਕੁਲਦੀਪ ਕੌਰ ਬਰਾੜ, ਇਬਰਾਹਿਮ ਖਾਨ, ਕਿਰਨਦੀਪ ਕੌਰ, ਪ੍ਰੀਤੀ ਕੌਰ, ਅਰਮਾਨਦੀਪ ਸਿੰਘ ਆਦਿ ਹਾਜ਼ਰ ਸਨ।