Copyright © 2019 - ਪੰਜਾਬੀ ਹੇਰਿਟੇਜ
ਦੁਨੀਆ ਦੀ ਸਭ ਤੋਂ ਲੰਮੀ ਇਲੈਕਟ੍ਰਿਕ ਬੱਸ, 250 ਯਾਤਰੀਆਂ ਕਰ ਸਕਣਗੇ ਇਕੱਠੇ ਸਫ਼ਰ

ਦੁਨੀਆ ਦੀ ਸਭ ਤੋਂ ਲੰਮੀ ਇਲੈਕਟ੍ਰਿਕ ਬੱਸ, 250 ਯਾਤਰੀਆਂ ਕਰ ਸਕਣਗੇ ਇਕੱਠੇ ਸਫ਼ਰ

ਫੁਲ ਚਾਰਜ ਵਿਚ 300 ਕਿ. ਮੀ. ਚੱਲਣ ਦਾ ਦਾਅਵਾ

ਚੀਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ BYD Auto ਨੇ ਦੁਨੀਆ ਦੀ ਸਭ ਤੋਂ ਲੰਮੀ ਬੱਸ ਤਿਆਰ ਕੀਤੀ ਹੈ, ਜੋ ਇਕ ਵਾਰ ਵਿਚ 250 ਯਾਤਰੀਆਂ ਨੂੰ ਸਫਰ ਕਰਵਾ ਸਕਦੀ ਹੈ। ਇਸ ਬੱਸ ਨੂੰ ਤਿਆਰ ਕਰ ਕੇ ਕੰਪਨੀ ਨੇ ਇਕ ਵਾਰ ਮੁੜ ਨਵਾਂ ਰਿਕਾਰਡ ਬਣਾਇਆ ਹੈ। ਇਸ ਾਂ121 ਬੱਸ ਦੀ ਲੰਬਾਈ 27 ਮੀਟਰ (ਲਗਭਗ 88.5 ਫੁੱਟ) ਹੈ ਅਤੇ ਇਹ ਪਿਓਰ ਇਲੈਕਟ੍ਰਿਕ ਹੈ ਮਤਲਬ ਪੂਰੀ ਤਰ੍ਹਾਂ ਬਿਜਲੀ ਨਾਲ ਚਾਰਜ ਹੋ ਕੇ ਕੰਮ ਕਰਦੀ ਹੈ। ਕੰਪਨੀ ਨੇ ਦੱਸਿਆ ਕਿ ਇਸ ਵਿਚ ਖਾਸ ਤੌਰ ‘ਤੇ ਤਿਆਰ ਬੈਟਰੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਨੂੰ ਇਕ ਵਾਰ ਫੁਲ ਚਾਰਜ ਕਰ ਕੇ 300 ਕਿਲੋਮੀਟਰ ਤਕ ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ ਮਤਲਬ ਪੂਰਾ ਦਿਨ ਇਸ ਨੂੰ ਆਸਾਨੀ ਨਾਲ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਫੋਰ ਵ੍ਹੀਲ ਡਰਾਈਵ
ਬੱਸ ਨੂੰ ਅਧਿਕਾਰਕ ਤੌਰ ‘ਤੇ ਸਭ ਤੋਂ ਪਹਿਲਾਂ ਚੀਨ ਦੇ ਸ਼ਹਿਰ ਸ਼ੇਨਜੇਨ ਵਿਚ ਸਥਿਤ BYD ਕੰਪਨੀ ਦੇ ਹੈੱਡਕੁਆਰਟਰ ਵਿਚ ਸ਼ੋਅਕੇਸ ਕੀਤਾ ਗਿਆ ਹੈ। ਇਹ ਇਲੈਕਟ੍ਰਿਕ ਬੱਸ ਫੋਰ ਵ੍ਹੀਲ ਡਰਾਈਵ ਸਿਸਟਮ ‘ਤੇ ਕੰਮ ਕਰਦੀ ਹੈ। ਮਤਲਬ ਸਮਤਲ ਰਸਤੇ ‘ਤੇ ਇਸ ਨੂੰ ਟੂ ਵ੍ਹੀਲ ਡਰਾਈਵ ਮੋਡ ‘ਚ ਚਲਾਇਆ ਜਾ ਸਕਦਾ ਹੈ ਅਤੇ ਜ਼ਿਆਦਾ ਪਾਵਰ ਦੀ ਲੋੜ ਪੈਣ ‘ਤੇ 4 ਵ੍ਹੀਲ ਡਰਾਈਵ ਦਾ ਬਦਲ ਕੰਮ ਆਉਂਦਾ ਹੈ।
70 ਕਿ. ਮੀ. ਪ੍ਰਤੀ ਘੰਟੇ ਦੀ ਉੱਚ ਰਫਤਾਰ
ਇਸ ਬੱਸ ਵਿਚ ਇਲੈਕਟ੍ਰਾਨਿਕ ਕੰਟਰੋਲ ਦਿੱਤੇ ਗਏ ਹਨ। ਇਸ ਵਿਚ ਲੱਗੀਆਂ ਇਲੈਕਟ੍ਰਿਕ ਮੋਟਰਾਂ ਇਸ ਨੂੰ 70 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਤਕ ਪਹੁੰਚਾਉਣ ਵਿਚ ਮਦਦ ਕਰਦੀਆਂ ਹਨ। ਇਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਨੂੰ 43 ਤੇ 13 ਦੋਵੇਂ ਚਾਰਜਿੰਗ ਪੋਰਟਸ ਰਾਹੀਂ ਚਾਰਜ ਕੀਤਾ ਜਾ ਸਕਦਾ ਹੈ ਮਤਲਬ ਇਸ ਨੂੰ ਵਾਲ ਆਊਟਲੈੱਟ ਰਾਹੀਂ ਜਾਂ ਕਿਸੇ ਹੋਰ ਬੈਟਰੀ ਸੋਮੇ ਨਾਲ ਜੋੜ ਕੇ ਵੀ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਇਸ ਰਾਹੀਂ ਸਫਰ ਕਰਨ ‘ਤੇ ਯਾਤਰੀਆਂ ਨੂੰ ਸ਼ਾਂਤ ਤੇ ਪ੍ਰਦੂਸ਼ਣ-ਰਹਿਤ ਯਾਤਰਾ ਦਾ ਅਨੋਖਾ ਤਜਰਬਾ ਮਿਲੇਗਾ। ਇਸ ਦੇ ਆਪ੍ਰੇਟਰ ਨੂੰ ਬੱਸ ਦੀ ਸਾਂਭ-ਸੰਭਾਲ ਵਿਚ ਖਰਚ ਵੀ ਘੱਟ ਕਰਨਾ ਪਵੇਗਾ। ਫਿਲਹਾਲ ਕੰਪਨੀ ਨੇ ਇਸ ਬੱਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।