ਮੁਹੱਬਤ

ਮੁਹੱਬਤ

ਮੇਰੀ ਆਤਮਾ ਹਰ ਵੇਲੇ
ਤੇਰੀ ਸੁੱਚੀ ਆਤਮਾ ਦੀ ਪਰਿਕਰਮਾ ‘ਚ ਹੈ
ਮੇਰਾ ਤਪਦਾ ਮਨ ਹਰ ਵੇਲੇ
ਤੇਰੇ ਸੀਨੇ ‘ਚ ਪਨਾਹ ਮੰਗਦਾ ਹੈ
ਤੇਰੇ ਵਿੱਚ ਸਿਮਟ ਜਾਣਾ ਹੀ
ਸਭ ਤੋਂ ਵੱਧ ਫੈਲ ਜਾਣਾ ਲੱਗਦਾ ਹੈ
ਮੁਹੱਬਤ ਦਾ ਆਪਣਾ ਨਾਂ ਹੀ ਸਭ ਤੋਂ ਸੋਹਣਾ ਹੈ
ਹੋਰ ਸਭ ਰਿਸ਼ਤੇ ਮੁਹੱਬਤ ਦੇ ਮੁਥਾਜ
ਮੁਹੱਬਤ ਨੂੰ ਕਿਸੇ ਦੀ ਮੁਥਾਜੀ ਨਹੀਂ
ਐ ਮੁਹੱਬਤ
ਤੇਰਾ ਚਿਹਰਾ
ਰੂਹ ‘ਤੇ ਉੱਕਰੀ ਇਬਾਰਤ ਦਾ
ਕਿੰਨਾ ਸੋਹਣਾ ਅਕਸ ਹੈ
-ਜਸਵੰਤ ਜ਼ਫ਼ਰ