ਸੱਚ ਦੇ ਮਾਰਗ ਚਲ ਕੇ ਵੀਰਾ ਕੀ ਲਾਹਾ ਤੂੰ ਖਟਨਾ ਹੈ

ਸੱਚ ਦੇ ਮਾਰਗ ਚਲ ਕੇ ਵੀਰਾ ਕੀ ਲਾਹਾ ਤੂੰ ਖਟਨਾ ਹੈ

ਸੱਚ ਦੇ ਮਾਰਗ ਚਲ ਕੇ ਵੀਰਾ,
ਕੀ ਲਾਹਾ ਤੂੰ ਖਟਨਾਂ ਹੈ।
ਸੋਚ ਸਮਝ ਲੈ ਪਹਿਲਾਂ ਰੱਜ ਕੇ,
ਕੀ ਇਸਤੇ ਤੂ ਚਲਨਾਂ ਹੈ।
ਸੱਚ ਦੇ ਮਾਰਗ ਚਲ ਕੇ…

ਪੈਂਡਾ ਇਸਦਾ ਬਹੁਤ ਲਮੇਰਾ,
ਕੰਡਿਆਂ ਭਰਿਆ ਰਸਤਾ ਇਸਦਾ।
ਖੁਸ਼ੀਆਂ ਖੇਹੜੇ ਗੱਲ ਦੂਰ ਦੀ,
ਨਿਤ ਨਮੋਸ਼ੀ ਸਹਿਨਾਂ ਹੈ।
ਸੱਚ ਦੇ ਮਾਰਗ ਚਲ ਕੇ …

ਜੇ ਤੂੰ ਤੁਰਿਆ ਇਸਤੇ ਵੀਰਾ,
ਮੁੜ ਵਾਪਸ ਨਹੀ ਆ ਸਕਦਾ।
ਜਿਉਦਿਆਂ ਇਸਤੇ ਮਾਨ ਨਹੀ ਮਿਲਦਾ,
ਮੋਇਆਂ ਹੀ ਕੁਝ ਮਿਲਣਾਂ ਹੇ।
ਸੱਚ ਦੇ ਮਾਰਗ ਚਲ ਕੇ…

ਝੂਠ ਦਾ ਪੱਲਾ ਫੜਕੇ ਦੁਨੀਆਂ
ਸ਼ੌਹਰਤ ਦੌਲਤ ਲਭਦੀ ਹੈ।
ਤੇਰਾ ਸਬ ਕੁਝ ਖੁੱਸ ਜਾਂਣਾਂ ਹੈ,
ਜੇ ਤੂੰ ਇਸਤੇ ਚਲਨਾਂ ਹੈ।
ਸੱਚ ਦੇ ਮਾਰਗ ਚਲ ਕੇ…

ਪਗ ਪਗ ਤੇ ਤੈਨੂੰ ਠੱਗ ਮਿਲਣਗੇ।
ਮਿੱਠੈ ਬੋਲ, ਰੁਪਿਹਲੇ ਚੇਹਹੇ।
ਇਹ ਮੁੱਸਦੇ ਠੱਗਦੇ ਨਿੱਤ ਰਹਿਣਗੇ,
ਤੂੰ ਮੰਜਿਲ ਵੱਲ ਤੁਰਨਾਂ ਹੈ।
ਸੱਚ ਦੇ ਮਾਰਗ ਚੱਲ ਕੇ………….

– ਇੰਦਰ ਜੀਤ ਸਿੰਘ, ਕਾਨਪੁਰ