ਬਿਪਰ ਦੀ ਸ਼ਾਤਰਤਾ

ਬਿਪਰ ਦੀ ਸ਼ਾਤਰਤਾ

ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦਾ ਰਾਜਨੀਤਕ ਦਲ ਸੀ । ਇਸਦਾ ਪਹਿਲਾ ਕੰਮ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਰਾਜ ਕਰਨਾ । ਨਾਨਕਵਾਦ ਲਾਗੂ ਕਰਨਾ । ਨਾਨਕਵਾਦ ਦਾ ਮੁੱਢਲਾ ਨਿਸ਼ਾਨਾ ਭਾਰਤ ਵਿੱਚ ਉਹਨਾਂ ਲੋਕਾਂ ਨੂੰ ਇੱਜਤ ਮਾਣ ਨਾਲ ਜੀਣ ਦੇ ਮੌਕੇ ਪੈਦਾ ਕਰਨੇ ਜਿਹਨਾਂ ਨੂੰ ਭਾਰਤੀ ਮੰਨੂਵਾਦੀਆਂ ਨੇ ਸਦੀਆਂ ਤੋਂ ਲਿਤਾੜ ਕੇ ਦਬਾਅ ਕੇ ਰੱਖਿਆ ਸੀ । ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਭਾਰਤ ਵਿੱਚ ਨਿਸ਼ਾਨਾ ਮਿੱਥਿਆ ਹੈ :-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥੀ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ॥ 15 ॥
ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਇਹ ਗੁਰ ਲੱਭਿਆ ਸੀ ਕਿ ਨੀਚਾ ਦੀ ਸੰਭਾਲ ਕੀਤੀ ਜਾਵੇ । ਬਿਪਰ ਬਾਬੇ ਕਿਆਂ ਨੂੰ ਸੁਰੂ ਤੋਂ ਹੀ ਇਸ ਨਿਸ਼ਾਨੇ ਤੋਂ ਭਟਕਾਉਂਦਾ ਆਇਆ ਹੈ । ਕਿਉਂਕਿ ਬਿਪਰ ਦਾ ਨਿਸ਼ਾਨਾ ਇਹਨਾਂ ਨੀਚਾ ਤੇ ਰਾਜ ਕਰਨਾ ਹੈ । ਇਹਨਾਂ ਨੂੰ ਪਾਖੰਡਾਂ ਵਿੱਚ ਉਲ਼ਝਾ ਕੇ ਆਪ ਦੇਸ਼ ਦੀ ਧੰਨ ਦੌਲਤ ਨੂੰ ਆਪਣੀ ਮੁੱਠੀ ਵਿੱਚ ਕਰਨਾ ਅਤੇ ਅਯਾਸੀਆਂ ਕਰਨੀਆਂ । ਭਾਰਤ ਤੋਂ ਬਾਹਰ ਬਾਬੇ ਕਿਆਂ ਦਾ ਨਿਸ਼ਾਨਾ ਹੈ ਸਰਬੱਤ ਦਾ ਭਲਾ ਹੈ । ਇਸ ਨਿਸ਼ਾਨੇ ਦੀ ਪੂਰਤੀ ਲਈ ਬਾਬੇ ਕੇ ਹਰ ਰੋਜ਼ ਅਰਦਾਸ ਵੇਲੇ ਖੜੇ ਹੋ ਕੇ ਆਖਦੇ ਹਨ ‘ ਨਾਨਕ ਨਾਮ ਚੜਦੀਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ‘। 1947 ਤੋਂ ਪਹਿਲਾਂ ਬਿਪਰ ਸਦੀਆਂ ਗੁਲਾਮ ਰਿਹਾ ਸੀ । 1947 ਤੋਂ ਬਾਅਦ ਬਾਬੇ ਕਿਆਂ ਨੇ ਬਿਪਰਾਂ ਨੂੰ ਅਜਾਦੀ ਦਾ ਨਿੱਘ ਦੁਆਇਆ ਸੀ । ਪੰਜਾਬ ਦੇ ਪੇਂਡੂ ਸਕੂਲਾਂ ਵਿੱਚ ਪੜ੍ਹਨ ਪੜ੍ਹਾਉਣ ਵਾਲੇ ਮਾਸਟਰ ਤਾਰਾ ਸਿੰਘ ਜੀ ਨੇ ਵਿਦੇਸ਼ਾਂ ਵਿੱਚ ਪੜ੍ਹੇ ਹੋਏ ਬਾਰ ਏਟ ਲਾਅ ਗਾਂਧੀ ਨਹਿਰੂ ਤੇ ਵਿਸ਼ਵਾਸ ਕਰ ਲਿਆ । ਬਿਪਰਾਂ ਨੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ । ਬਿਪਰ ਨੇ ਆਪਣਾ ਅਸਲੀ ਰੂਪ ਦਿਖਾਉਣਾ ਸੁਰੂ ਕਰ ਦਿੱਤਾ । ਬਿਪਰਾਂ ਨੇ ਬਾਬੇ ਕਿਆਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਠਾਣ ਲਈ । 1947 ਤੋਂ ਅੱਜ ਤੱਕ ਬਿਪਰ ਦਾ ਸਾਰਾ ਜੋਰ ਸਿੱਖਾਂ ਨੂੰ ਖਤਮ ਕਰਨ ਤੇ ਹੀ ਲਗਾ ਰਿਹਾ । ਬਿਪਰ ਹਰ ਉਸ ਸਿੱਖ ਦਿੱਖ ਵਾਲੇ ਦੀ ਪਿੱਠ ਤੇ ਰਿਹਾ ਜਿਹੜਾ ਬਾਬੇ ਕਿਆਂ ਦਾ ਘਾਣ ਕਰਨ ਵਾਲਾ ਹੋਵੇ । ਉਹਨਾਂ ਨੂੰ ਇਸ ਕੁਕਰਮ ਬਦਲਾ ਧਨ ਦੌਲਤ ਅਤੇ ਰਾਜ ਕਰਨ ਦਾ ਲਾਲਚ ਦੇਂਦਾ ਆਇਆ । ਪਹਿਲਾਂ ਲੁਕਵੇਂ ਢੰਗ ਨਾਲ਼ ਕਾਂਗਰਸੀ ਬਣ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਤਾਕ ਵਿੱਚ ਰਿਹਾ । 2014 ਤੋਂ ਬਿਪਰ ਨੇ ਆਪਣੇ ਨਿਸ਼ਾਨੇ ਦਾ ਖੁੱਲ੍ਹਾ ਐਲਾਨ ਕਰ ਦਿੱਤਾ । ਇਸਦੇ ਰਸਤੇ ਦਾ ਰੋੜਾ ਅੱਜ ਭੀ ਬਾਬੇ ਕੇ ਹੀ ਹਨ । ਅੱਜ ਭੀ ਇਹ ਬਾਬੇ ਕਿਆਂ ਨੂੰ ਬਾਬਰ ਕਿਆਂ ਨਾਲ ਲੜਾ ਕੇ ਇਹਨਾਂ ਨੂੰ ਖਤਮ ਕਰਕੇ ਨੀਚਾ ਤੇ ਸਦੀਵੀ ਰਾਜ ਕਰਨਾ ਮਿੱਥਿਆ ਹੈ । ਬਿਪਰ ਦੀਆਂ ਪੁਸ਼ਤਾਂ ਬੀਫ ਖਾਂਦੀਆਂ ਰਹੀਆਂ ਹਨ । ਇਹਨਾਂ ਦੇ ਧਾਰਮਿਕ ਗ੍ਰੰਥ ਇਸ ਗੱਲ ਦੀ ਗਵਾਹੀ ਭਰਦੇ ਹਨ । ਬੀਫ ਖਾਣ ਨੂੰ ਇਹ ਧਾਰਮਿਕ ਪਵਿੱਤਰ ਕ੍ਰਿਆ ਮੰਨਦੇ ਸਨ । ਇਹ ਇਸ ਕ੍ਰਿਆ ਨੂੰ ” ਗੌ ਮੇਧ ” ਯੱਗ ਕਹਿੰਦੇ ਸਨ । ਅੱਜ ਬਹੁਤੀ ਦੁਨੀਆਂ ਬੀਫ ਛੱਕ ਦੀ ਹੈ । ਬੀਫ ਛੱਕਣ ਵਾਲੇ ਦੇਸਾਂ ਨਾਲ ਇਹਨਾਂ ਬਿਪਰਾਂ ਦੇ ਵਪਾਰਕ ਸਬੰਧ ਹਨ । ਬਾਬੇ ਨੇ ਤਾਂ ਕਿਹਾ ਸੀ ‘ ਜੇ ਉਹ ਦੀਸੈ ਨਰਕੇ ਜਾਂਦੇ ਤਾਂ ਉਨਾ ਦਾਨ ਨਾ ਲੈਣਾ ‘ । ਮੁੱਕਦੀ ਗੱਲ ਬਿਪਰ ਨੇ ਜਾਣ ਲਿਆ ਕਿ ਅਵਾਰਾ ਪਸ਼ੂਆਂ ਦੇ ਮਾਸ ਤੋਂ ਗਰੀਬ ਗੁਰਬਿਆਂ ਨੂੰ ਵਧੀਆ ਤੇ ਸਸਤਾ ਪ੍ਰੋਟੀਨ ਮਿਲਦਾ ਹੈ । ਉਹ ਕਿਤੇ ਤਕੜੇ ਹੋਕੇ ਬਿਪਰ ਦੇ ਗਲ਼ ਨੂੰ ਨਾ ਪੈ ਜਾਣ । ਇਹਨਾਂ ਨੇ ਇਸ ਸ਼ਾਤਰਤਾ ਦੀ ਅੰਡ ਪੰਡ ਮੁਸਲਮਾਨਾਂ ਤੇ ਝਾੜ ਦਿੱਤੀ । ਪ੍ਰਚਾਰ ਕੀਤਾ ਕਿ ਮੁਸਲਮਾਨ ਹੀ ਬੀਫ ਖਾਂਦੇ ਹਨ ਇਸ ਲਈ ਉਹ ਪਾਪੀ ਹਨ ।
ਬਾਬੇ ਕਿਆਂ ਦਾ ਦੇਸ਼ ਪੰਜਾਬ ਸੀ । ਬਿਪਰ ਨੇ ਬਹੁਤ ਹੀ ਸ਼ਾਤਰਤਾ ਨਾਲ ਪਹਿਲੀ ਸੱਟੇ ਪੰਜਾਬ ਦੇ ਦੋ ਟੋਟੇ ਕਰਵਾ ਦਿੱਤੇ । ਮੁਸਲਮਾਨਾਂ ਦਾ ਰਾਜ ਦਿੱਲੀ ਤੇ ਸੀ ਜਾਂ ਭਾਰਤ ਤੋਂ ਸੀ । ਸਿੱਖ ਰਾਜ ਜਾਂ ਖ਼ਾਲਸਾ ਰਾਜ ਦਾ ਖ਼ਜਾਨਾ ਦੁਨੀਆਂ ਦੇ ਸਾਰਾ ਰਾਜਿਆਂ ਦੇ ਖਜ਼ਾਨਿਆਂ ਤੋਂ ਵਧੀਆ ਸੀ । ਅਜਾਦੀ ਤੋਂ ਪਹਿਲਾਂ ਭਾਰਤੀ ਫੌਜ ਦਾ 60% ਸਿੱਖ ਸਨ । ਪੰਜਾਬ ਵਿੱਚ 60% ਜਮੀਨਾ ਦੇ ਮਾਲਕ ਸਿੱਖ ਸਨ । ਵੰਡ ਚਾਹੀਦੀ ਸੀ ਖਾਲਸਾ ਰਾਜ ਸਿੱਖਾਂ ਨੂੰ ਦਿੱਤਾ ਜਾਂਦਾ । ਦਿੱਲੀ ਤੇ ਮੁਸਲਮਾਨਾਂ ਨੂੰ ਕਾਬਜ ਕਰਦੇ । ਬਾਕੀ ਹਿੰਦੂ ਰਾਸ਼ਟਰ ਹੁੰਦਾ । ਭਾਰਤ ਦੀ ਵੰਡ ਦਾ ਸਮਝੌਤਾ ਭੀ ਐਂਵੇ ਹੀ ਹੋਇਆ ਸੀ । ਸਬੂਤ ਅੱਜ ਭੀ ਸਾਡੇ ਕੋਲ ਤਿਰੰਗੇ ਦੇ ਰੂਪ ਵਿੱਚ ਹੈ । ਸਭ ਤੋਂ ਉਪਰ ਕੇਸਰੀ ਰੰਗ ਖਾਲਸਾ ਰਾਜ ਦਾ ਸੂਚਿਕ ਹੈ । ਵਿੱਚਕਾਰ ਚਿੱਟਾ ਸਾਂਤੀ ? ਦਾ ਸੂਚਿਕ ਹਿੰਦੂ ਰਾਸ਼ਟਰ । ਹਰਾ ਰੰਗ ਮੁਸਲਮਾਨਾਂ ਦੇ ਰਾਜ ਦਾ ਸੂਚਿਕ ਹੈ । ਇਸ ਤਿਰੰਗੇ ਨੂੰ ਦੇਖ ਕੇ ਅੱਜ ਭੀ ਬਿਪਰ ਕੰਬ ਜਾਂਦਾ ਹੈ । ਇਸ ਦਾ ਸਬੂਤ ਬਿਪਰ ਅੱਜ ਭੀ ਆਪਣੇ ਹੈਡ ਕੁਆਟਰ ਨਾਗਪੁਰ ਵਿਖੇ ਤਿਰੰਗਾ ਨਹੀ ਲਹਿਰਾਉਂਦੇ । ਉਥੇ ਇਹਨਾਂ ਦੇ ਹੈਡ ਕੁਆਟਰ ਵਿੱਚ ਗਾਂਧੀ ਦੀ ਹੱਤਿਆ ਕਰਨ ਵਾਲੇ ਨਾਥੂ ਰਾਮ ਗੋਡਸੇ ਦੀ ਪੂਜਾ ਕਰਦੇ ਹਨ । ਇਹਨਾਂ ਦਾ ਮੱਤ ਹੈ ਕਿ ਭਾਰਤ ਦੀ ਵੰਡ ਦਾ ਜੁਮੇਵਾਰ ਗਾਂਧੀ ਹੀ ਸੀ । ਜੇ ਭਾਰਤ ਦੀ ਵੰਡ ਨਾ ਹੁੰਦੀ ਤਾਂ ਅੱਜ ਹਿੰਦੂ ਵਿਸ਼ਾਲ ਅਣਵੰਡੇ ਭਾਰਤ ਦੇ ਮਾਲਕ ਹੁੰਦੇ । ਗਾਂਧੀ ਲਈ ਸਿੱਖ, ਹਿੰਦੂ ਰਾਸ਼ਟਰ ਲਈ ਖਤਰਾ ਸਨ । ਇਸ ਲਈ ਗਾਂਧੀ ਨੇ ਸਿੱਖਾਂ ਦੇ ਸਫਾਏ ਲਈ ਅੱਧੇ ਪੰਜਾਬ ਨੂੰ ਮੁੱਲਾਂ ਮੌਲਾਣਿਆਂ ਦੇ ਅਧੀਨ ਕਰਕੇ ਸਿੱਖਾਂ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ । ਅੱਧਾ ਪੰਜਾਬ ਬਿਪਰ ਨੇ ਆਪ ਸੰਭਾਲ ਲਿਆ । ਮੁੱਲਾਂ ਮੌਲਾਣਿਆਂ ਨੇ ਪਾਕਿਸਤਾਨ ਵਿੱਚ ਪੰਜਾਬੀ ਮਾਂ ਬੋਲੀ ਨੂੰ ਮਾਰ ਦਿੱਤਾ । ਬਿਪਰ ਨੇ ਭਾਰਤੀ ਪੰਜਾਬ ਦੀ ਮਾਂ ਬੋਲੀ ਤੇ ਹਮਲੇ ਸੁਰੂ ਕਰ ਦਿੱਤੇ ਜੋ ਕਿ ਅੱਜ ਤੱਕ ਹੋ ਰਹੇ ਹਨ
ਪੰਜਾਬ ਦਾ ਪਾਣੀ ਰਾਜਿਸਥਾਨ ਦੇ ਰੇਗਿਸਤਾਨ
ਦੇ ਟਿੱਬਿਆਂ ਵਿੱਚ ਵਹਾ ਦਿੱਤਾ ਗਿਆ । ਭਾਰਤੀ ਪੰਜਾਬ ਦੇ ਭੀ ਤਿੰਨ ਟੋਟੇ ਕਰ ਦਿਤੇ ਗਏ । ਪੰਜਾਬ ਦੀ ਰੀੜ੍ਹ ਦੀ ਹੱਡੀ ਖੇਤੀ ਤੇ ਲਗਾਤਾਰ ਸੱਟਾਂ ਮਾਰੀਆਂ ਗਈਆਂ । ਫਿਰ ਭੀ ਬਿਪਰ ਹੈਰਾਨ ਪ੍ਰੇਸ਼ਾਨ ਹੈ ਕਿ ਬਾਬੇ ਨੇ ਬਾਬੇ ਕਿਆਂ ਨੂੰ ਕਿਹੜੀ ਮਿੱਟੀ ਨਾਲ ਘੜਿਆ ਕਿ ਇਹ ਖਤਮ ਨਹੀ ਹੋ ਰਹੇ । ਹਾਰ ਕੇ ਬਿਪਰ ਨੇ ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਧਾ ਹਮਲਾ ਬੋਲ ਦਿੱਤਾ । ਪਹਿਲਾ ਤਾਂ ਉਸਨੇ ਖੇਤੀ ਕਰਨ ਵਾਲੇ ਸਿੱਖਾਂ ਨੂੰ ਜੱਟ ਬਣਾ ਕੇ ਆਪਣੇ ਨਾਲ਼ ਮਿਲ਼ਾਇਆ । ਫਿਰ ਇਹਨਾ ਰਾਹੀਂ ਹੀ ਸਿੱਖਾਂ ਨੂੰ ਖਤਮ ਕਰਨ ਦੀਆਂ ਨੀਤੀਆਂ ਘੜੀਆਂ ਗਈਆਂ । ਇਸ ਕੰਮ ਲਈ ਇਹਨਾਂ ਨੂੰ ਸਿੱਖ ਦਿੱਖ ਵਾਲਾ ਬੰਦਾ ਬਾਦਲ ਦੇ ਰੂਪ ਵਿੱਚ ਲੱਭ ਪਿਆ । ਉਸਨੂੰ ਸਾਰੀ ਉਮਰ ਦੇ ਰਾਜ ਦਾ ਲਾਲਚ ਦੇਕੇ ਸਿੱਖੀ ਦੇ ਘਾਣ ਲਈ ਲਗਾ ਦਿੱਤਾ । 13-4-1978 ਵਿਸਾਖੀ ਵਾਲੇ ਦਿਨ ਬਾਦਲ ਰਾਹੀਂ ਬਾਬੇ ਕਿਆਂ ਦਾ ਤੇ ਨਿਰੰਕਾਰੀਆਂ ਦਾ ਭੇੜ ਕਰਵਾਇਆ ਗਿਆ । ਇੱਕ ਨਵਾਂ ਯੁੱਧ ਛਿੜ ਗਿਆ । ਇਸ ਦਾ ਨਤੀਜਾ ਬਿਪਰ ਨੇ ਸਿੱਖਾਂ ਦੇ ਮੱਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰੀ ਫੌਜਾ ਚੜਾ ਦਿੱਤੀਆ । ਬੇਅੰਤ ਜਾਨ ਮਾਲ ਦਾ ਨੁਕਸਾਨ ਹੋਇਆ । ਬਾਦਲ ਕਿਆਂ ਨੂੰ ਅੱਗੇ ਵਰਤਣ ਲਈ ਬਚਾਈ ਰੱਖਿਆ । ਬਾਦਲ ਰਾਹੀਂ ਬੇਅੰਤ ਸਿੱਖਾਂ ਦਾ ਘਾਣ ਕੀਤਾ ਗਿਆ । ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਮਰਵਾਉਣ ਵਾਲਾ ਭੀ ਬਾਦਲ ਹੀ ਸੀ । ਬਿਪਰ ਨੇ ਬਾਦਲ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਕਬਜਾ ਕਰਕੇ ਇਸ ਦੇ ਅਧੀਨ ਆਉਂਦੇ 57 ਗੁਰਦੁਆਰਿਆਂ ਤੇ ਜੱਟ ਮੈਨੇਜਰ ਲਗਾਏ ਕਿਉਂਕਿ ਜੱਟਾਂ ਅਤੇ ਬ੍ਰਾਹਮਣ ਵਾਦੀਆਂ ਵਿੱਚ ਕੋਈ ਫਰਕ ਨਹੀਂ ਹੈਂ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 25 ਹਜਾਰ ਏਕੜ ਜਮੀਨ ਜੱਟਾਂ ਨੂੰ ਠੇਕਿਆਂ ਤੇ ਅਲਾਟ ਕੀਤੀ । ਇਸ ਤਰੀਕੇ ਨਾਲ ਬਾਦਲ ਨੇ ਸਿੱਖਾਂ ਨੂੰ ਜੱਟ ਬਣਾ ਕੇ ਆਪਣੇ ਅਧੀਨ ਕੀਤਾ । ਗੁਰੂ ਨਾਨਕ ਸਾਹਿਬ ਜੀ ਦਾ ਨਿਸ਼ਾਨਾ ਨੀਚਾ ਦੀ ਸੰਭਾਲ ਦਾ ਨਿਸ਼ਾਨਾ ਵਿਸਰ ਗਿਆ । ਇਸ ਵੇਲੇ ਪੰਜਾਬ ਦਾ ਬਾਰਾਂ ਹਜਾਰ ਤੋ ਉਪਰ ਪਿੰਡਾਂ ਵਿੱਚ ਮੁੱਖ ਤੌਰ ਉੱਤੇ ਦੋ ਹੀ ਧਿਰਾਂ ਹਨ । ਇੱਕ ਪਾਸੇ ਜੱਟ ਦੂਜੇ ਪਾਸੇ ਤਫ/ਤਵ. ਹਨ । ਬਿਪਰ ਨੂੰ ਸਭ ਤੋਂ ਵੱਡਾ ਖ਼ਤਰਾ ਹੀ ਇਹ ਹੈ ਕਿ ਕਿੱਤੇ ਜੱਟ ਸਿੱਖ ਬਣ ਕੇ ਤਫ/ਤਵ ਦੀ ਸੰਭਾਲ ਨਾ ਕਰਨ ਲੱਗ ਪੈਣ । ਬਿਪਰ ਨੇ ਤਫ/ਤਵ ਨੂੰ ਕਾਬੂ ਕਰਨ ਲਈ ਜਿੰਨ ਰੂਪ ਸਰਸੇ ਵਾਲਾ ਪਰਗਟ ਕੀਤਾ । ਸਰਸੇ ਵਾਲੇ ਦੀ ਸੇਵਾ ਸੰਭਾਲ ਦਾ ਜਿੰਮਾ ਬਾਦਲ ਨੂੰ ਦਿੱਤਾ । ਸਰਸੇ ਵਾਲਾ ਦਾ ਕੰਮ ਸੀ ਤਫ/ਤਵ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਕਰਨਾ । ਸਰਸੇ ਵਾਲੇ ਦੀ ਸੇਵਾ ਸੰਭਾਲ ਲਈ ਬਾਦਲ ਪਰਿਵਾਰ ਨੂੰ ਲਗਾ ਦਿੱਤਾ ਅਤੇ ਬਾਦਲ ਨੇ ਤਫ/ਤਵ ਨੂੰ ਸਰਸੇ ਵਾਲੇ ਦੇ ਵਾੜੇ ਵਿੱਚ ਤਾੜ ਕੇ ਉਹਨਾਂ ਦੀਆਂ ਵੋਟਾਂ ਨੂੰ ਪੱਕਾ ਕੀਤਾ । ਇਸੇ ਆੜ ਵਿੱਚ ਸਰਸੇ ਵਾਲੇ ਨੇ ਉਹ ਭਿਆਨਕ ਕੁਕਰਮ ਕੀਤੇ ਜਿਹੜੇ ਲਿਖੇ ਭੀ ਨਹੀ ਜਾ ਸਕਦੇ । ਅੱਜ ਕੱਲ੍ਹ ਸਰਸੇ ਵਾਲਾ ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿੱਚ 40 ਸਾਲ ਲਈ ਬੰਦ ਹੈ । ਸਜਾ ਤਾਂ ਉਸਨੂੰ ਬਾਲੜੀਆਂ ਦੇ ਬਲਾਤਕਾਰਾਂ ਦੀ ਮਿਲੀ ਹੈ । ਇਸ ਤਰਾਂ ਦੇ ਕੁਕਰਮ ਤਾਂ ਹਿੰਦੂਸਤਾਨੀ ਡੇਰਿਆਂ ਵਿੱਚ ਆਮ ਹੁੰਦੇ ਹਨ । ਬੁੱਢਾ ਆਸਾਰਾਮ ਭੀ ਤਾਂ ਏਸੇ ਕੁਕਰਮ ਕਰਕੇ ਜੇਲ੍ਹ ਵਿੱਚ ਬੰਦ ਹੈ । ਸਰਸੇ ਵਾਲੇ ਨੇ ਤਾਂ ਗੁਰਮਤਿ ਦਾ ਘਾਣ ਕੀਤਾ ਹੈ ਉਹ ਭੀ ਤਫ/ਤਵ ਤੋਂ ਹੀ ਕਰਵਾਇਆ ਹੈ । ਪਹਿਲਾਂ ਉਸਨੇ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸੌਦੇ ਦੇ ਨਾਮ ਨੂੰ ਪਲੀਤ ਕੀਤਾ ਹੈ । ਫਿਰ ਬਾਦਲਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਦਾ ਮਜ਼ਾਕ ਉਡਾਇਆ ਸੀ । ਆਪਣੇ ਚੇਲਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕਰਵਾਈ । ਗੁਰਮਤਿ ਦਾ ਘਾਣ ਕਰਨਾ ਹੀ ਬਿਪਰ ਦਾ ਨਿਸ਼ਾਨਾ ਸੀ । ਸਿੱਖੀ ਦੇ ਘਾਣ ਲਈ ਬਿਪਰ ਨੇ ਬਾਦਲ ਨੂੰ ਸਾਰੀ ਉਮਰ ਦਾ ਰਾਜ ਦਾ ਲਾਲਚ ਦਿੱਤਾ ਹੈ । ਜੱਟ ਵੋਟਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਬਾਦਲ ਦੇ ਕਾਬੂ ਵਿੱਚ ਹੋ ਗਈਆਂ । ਤਫ/ਤਵ ਵੋਟਾਂ ਸਰਸੇ ਵਾਲੇ ਰਾਹੀਂ ਬਾਦਲ ਦੀਆਂ ਪੱਕੀਆਂ ਹੋ ਗਈਆਂ । ਇਉਂ ਬਾਦਲ ਨੇ ਸਾਰੀ ਉਮਰ ਲਈ ਆਪਣਾ ਰਾਜ ਪੱਕਾ ਕੀਤਾ । ਸਰਸੇ ਵਾਲਾ ਆਪਣੀਆ ਅਯਾਸੀਆਂ ਵਿੱਚ ਅੰਨ੍ਹਾ ਹੋ ਗਿਆ । ਉਸਨੇ ਆਪਣਾ ਹੀ ਇੱਕ ਸਾਮਰਾਜ ਖੜਾ ਕਰ ਲਿਆ । ਪੰਜਾਬ ਹਰਿਆਣਾ ਦੋਹਾਂ ਸਰਕਾਰਾਂ ਵਿੱਚ ਉਸ ਦੀ ਤੂਤੀ ਬੋਲਣ ਲੱਗੀ । ਉਸਨੇ ਆਪਣੇ ਆਲ਼ੇ ਦੁਆਲ਼ੇ ਦੇ ਨੌਜਵਾਨਾਂ ਨੂੰ ਹਿਪਨੋਟਾਈਜ ਕਰਕੇ ਰੱਬ ਦੇ ਮਿਲਾਪ ਦੀ ਘਤੁੱਤ ਇਹ ਦਿੱਤੀ ਕਿ ਜੇ ਉਹ ਕਾਮ ਤੋਂ ਕਿਨਾਰਾ ਕਰ ਲੈਣਗੇ ਤਾਂ ਰੱਬ ਨੂੰ ਮਿਲ ਸਕਦੇ ਹਨ । ਇਹ ਗੱਲ ਉਹਨਾਂ ਨੌਜਵਾਨਾਂ ਦੇ ਮਨ ਨੂੰ ਲੱਗ ਗਈ । ਸਰਸੇ ਵਾਲੇ ਨੇ 400 ਨੌਜਵਾਨ ਢੱਠਿਆਂ ਵਰਗੇ ਮਰਦਾਂ ਨੂੰ ਖੱਸੀ ਕਰਕੇ ਉਹਨਾਂ ਨੂੰ ਢੱਗੇ ਬੌਲ਼ਦ ਬਣਾ ਕੇ ਆਪਣੀ ਸੇਵਾ ਵਿੱਚ ਪੱਕੇ ਕਰ ਲਿਆ । ਸੁੰਦਰ ਨੌਜਵਾਨ ਲੜਕੀਆਂ ਦੀ ਸੇਵਾ ਸੰਭਾਲ ਇਹ ਨਕਾਰਾ ਢੱਗਿਆਂ ਨੂੰ ਲਗਾਇਆ ਗਿਆ । ਉਹਨਾਂ ਨੂੰ ਆਪਣੇ ਡੇਰੇ ਜੋਗਾ ਹੀ ਰੱਖਿਆ । ਜੇ ਕਿਤੇ ਉਹ ਡੇਰਾ ਛੱਡ ਆਪਣੇ ਘਰਾਂ ਨੂੰ ਵਰਤਣਗੇ ਤਾਂ ਉਹ ਆਪਣੇ ਟੱਬਰਾਂ ਤੋਂ ਛਿੱਤਰ ਛੁੱਤਰ ਖਾ ਕੇ ਡੇਰੇ ਵਾਪਸ ਪਰਤ ਆਉਣਗੇ । ਸਰਕਾਰ ਨੇ ਇਸ ਦੇ ਇਸ ਕੁਕਰਮ ਤੇ ਭੀ ਪਰਦਾ ਪਾਈ ਰੱਖਿਆ । ਕਿਉਂਕਿ ਉਹ ਤਾਂ ਰਾਜ ਦਾ ਲਾਲਚ ਕਰਕੇ ਅੰਨ੍ਹੇ ਬੋਲ਼ੇ ਹੋਏ ਪਏ ਸਨ । ਜਦੋਂ ਕੁਦਰਤੀ ਸਰਸੇ ਵਾਲਾ ਕਾਨੂੰਨਾਂ ਗੇੜ ਵਿੱਚ ਫਸਿਆ ਤਾਂ ਉਸਦੇ ਚੇਲਿਆਂ ਨੇ ਭਾਰਤ ਖਿਲਾਫ ਯੁੱਧ ਛੇੜਨ ਦਾ ਐਲਾਨ ਤੱਕ ਕਰ ਦਿੱਤਾ । ਪੰਜਾਬ ਹਰਿਆਣਾ ਅਤੇ ਯੂ ਪੀ ਦੇ ਬਾਰਡਰ ਪੰਚਕੂਲਾ ਵਿੱਚ ਲੋਕਾਂ ਦੀਆਂ ਜਾਇਦਾਦਾਂ ਫੂਕਣੀਆਂ ਸੁਰੂ ਕਰ ਦਿੱਤੀਆਂ । ਸੈਂਕੜੇ ਜਾਨਾਂ ਗਈਆਂ । ਜੱਜ ਦੇ ਦ੍ਰਿੜ੍ਹ ਇਰਾਦੇ ਕਰਕੇ ਇਸ ਕੁਕਰਮੀ ਨੂੰ 40 ਸਾਲ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ । ਪੰਜਾਬ ਸਰਕਾਰ ਨੇ ਉਸ ਦੇ ਖਰੂਦੀ ਚੇਲਿਆਂ ਦਾ ਬਚਾ ਕਰਕੇ ਉਹਨਾਂ ਨੂੰ ਹੋਰ ਖਰੂਦ ਕਰਨ ਦੀ ਸ਼ਹਿ ਦਿੱਤੀ । ਕਿਉਂਕਿ ਰਾਜਨੀਤਕ ਲੋਕਾਂ ਨੂੰ ਇਹਨਾਂ ਦੀਆਂ ਵੋਟਾਂ ਚਾਹੀਦੀਆਂ ਸਨ । ਜੇ ਕੋਈ ਆਮ ਸੰਗਤੀ ਸਿੱਖ ਇਸਦੇ ਖਿਲਾਫ ਮਾੜੀ ਜਿਹੀ ਭੀ ਹਿੱਲ ਜੁੱਲ ਕਰਦਾ ਤਾਂ ਸਰਕਾਰ ਉਹਨੂੰ ਭਾਰੀ ਫੋਰਸ ਨਾਲ਼ ਗ੍ਰਿਫਤਾਰ ਕਰ ਲੈਂਦੀ ਅਤੇ ਦੇਸ਼ ਧਰੋਹ ਦੀ ਧਾਰਾ ਲਗਾ ਕੇ ਜੇਲ੍ਹ ਵਿੱਚ ਬੰਦ ਕਰ ਦੇਂਦੀ । ਇਸ ਤਰੀਕੇ ਨਾਲ ਬਾਦਲ ਨੇ ਸਿੱਖਾਂ ਵਿੱਚ ਦਹਿਸ਼ਤ ਪਾਈ ਰਖੀ । ਇਸ ਸਾਰੇ ਕੁੱਝ ਦੀ ਜਾਂਚ ਹੋ ਚੁੱਕੀ ਹੈ । ਪੰਜਾਬ ਸਰਕਾਰ ਦੀ ਵਿਧਾਨ ਸਭਾ ਦੇ 101 ਮੈਂਬਰਾਂ ਨੇ ਇੱਕ ਮੱਤ ਹੋਕੇ ਦੋਸ਼ੀਆਂ ਖਿਲਾਫ ਸਖਤ ਐਕਸਨ ਲੈਣ ਦਾ ਮਤਾ ਪਾਸ ਕਰ ਦਿੱਤਾ ਹੈ । ਪਾਰਖੂ ਵਿਦਵਾਨਾਂ ਦੀ ਰਾਏ ਹੈ ਕਿ ਬਾਦਲ ਨੂੰ ਬਚਾਉਣ ਵਾਸਤੇ ਕੈਪਟਨ ਅਤ ਕੇਂਦਰੀ ਸਰਕਾਰ ਆਪਣਾ ਕੰਮ ਕਰ ਗਏ ਹਨ । ਪਹਿਲਾਂ ਅਫਵਾਹ ਫੈਲਾਈ ਗਈ ਕਿ ਜਾਂਚ ਰਿਪੋਰਟ ਦੀ ਗੁਪਤਤਾ ਭੰਗ ਹੋ ਗਈ ਸੀ । ਬਾਦਲ ਦੀ ਸਲਾਹ ਨਾਲ ਜਾਂਚ ਰਿਪੋਰਟ ਨੂੰ ਸੀ ਬੀ ਆਈ ਨੂੰ ਸੌਂਪ ਕੇ ਕੇਸ ਨੂੰ ਠੰਢੇ ਬਸਤੇ ਪਾਇਆ ਗਿਆ । ਕਈਆਂ ਦੀ ਉਂਗਲ ਗੋਲ਼ੀ ਚਲਾਉਣ ਲਈ ਨਾਗਪੁਰ ਬਿਪਰਾਂ ਵੱਲ ਨੂੰ ਭੀ ਹੁੰਦੀ ਹੈ । ਸੰਕਾ ਤਾਂ ਇਥੋਂ ਤੱਕ ਜਿਤਾਈ ਜਾਂਦੀ ਹੈ ਕਿ ਬਿਪਰਾਂ ਦਾ ਥਿੰਕ ਟੈਂਕ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣੇ ਚਾਹੁੰਦੇ ਹਨ । ਕੈਪਟਨ ਅਤੇ ਬਾਦਲ ਨੂੰ ਲਾਂਭੇ ਕਰਕੇ ਕੋਈ ਨੌਜਵਾਨ ਸਿੱਖ ਦਿੱਖ ਵਾਲੇ ਨੂੰ ਸਿੱਖਾਂ ਦੇ ਖਾਤਮੇ ਤੇ ਲਗਾਇਆ ਜਾਏ । ਸ਼ਰਧਾਲੂ ਜਨ ਗੁਰਮਤਿ ਦੇ ਪ੍ਰਚਾਰ ਲਈ ਗੁਰੂ ਜੀ ਦੀਆਂ ਗੋਲਕਾਂ ਮਾਇਆ ਨਾਲ ਭਰਦੇ ਹਨ । ਉਹ ਇਹ ਸਮਝਦੇ ਹਨ ਕਿ ਇਹ ਮਾਇਆ ਗਰੀਬਾਂ ਦੇ ਭਲੇ ਲਈ ਵਰਤੀ ਜਾਏਗੀ । ਗੁਰੂ ਨਾਨਕ ਸਾਹਿਬ ਜੀ ਦੇ ਨਿਸ਼ਾਨੇ ਨੀਚਾ ਦੀ ਸੰਭਾਲ ਲਈ ਇਹ ਮਾਇਆ ਵਰਤੀ ਜਾਏਗੀ । ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਸਿਧਾਂਤ ਦੀ ਪੂਰਤੀ ਲਈ ਇਹ ਮਾਇਆ ਵਰਤੀ ਜਾਏਗੀ । ਸ਼ਰਧਾਲੂ ਜਨ ਆਪਣੀਆਂ ਜਮੀਨਾ ਭੀ ਗੁਰੂ ਜੀ ਦੇ ਨਾਮ ਇਸ ਲਈ ਲਗਾਉਂਦੇ ਹਨ ਤਾਂ ਕਿ ਬੇਜਮੀਨੇ ਨੀਚਾ ਆਦਿ ਨੂੰ ਘੱਟੋ ਘੱਟ ਘਰ ਬਣਾਉਣ ਵਾਸਤੇ ਦਿੱਤੀ ਜਾਏਗੀ । ਪਰ ਅਫਸੋਸ ! ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਇਆ ਦਾ ਬਜਟ ਅਤੇ ਜਮੀਨ ਸਿੱਖੀ ਦੇ ਘਾਣ ਵਾਸਤੇ ਹੀ ਵਰਤੀ ਗਈ । ਜਿਹਨਾਂ ਨੀਚਾ ਨੂੰ ਗੁਰੂ ਜੀ ਨੇ ਗਲ਼ ਲਾਉਣ ਦਾ ਹੁਕਮ ਕੀਤਾ ਸੀ । ਉਹਨਾਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀ ਬਣਾਇਆ ਗਿਆ । ਬਾਦਲ ਦਾ ਇਹੀ ਸਭ ਤੋਂ ਵੱਡਾ ਪਾਪ ਹੈ । ਕਹਿਣ ਨੂੰ ਤਾਂ ਕਹੀ ਜਾਂਦੇ ਹਨ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿੱਚ ਬਾਦਲ ਦਾ ਕਿਤੇ ਨਾਮ ਨਹੀਂ ਹੈ । ਜਗ ਜਾਣਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭੀ ਬਾਦਲ ਦਾ ਕਿਤੇ ਨਾਮ ਨਹੀਂ ਪਰ ਚਲਦੀ ਸਾਰੀ ਬਾਦਲ ਦੀ ਹੀ ਹੈ । ਪੰਜਾਬ ਸਰਕਾਰ ਤੇ ਜਿਆਦਾਤਰ ਬਾਦਲ ਹੀ ਕਾਬਜ ਰਿਹਾ ਹੈ । ਇੱਥੇ ਭੀ ਬਾਦਲ ਦਾ ਹੀ ਹੁਕਮ ਚਲਦਾ ਸੀ । ਸ਼ਾਤਰ ਬਿਪਰ ਨੇ ਇਹ ਸਾਰਾ ਕੁੱਝ ਦੇਖ ਕੇ ਚੁੱਪੀ ਸਾਧੀ ਹੋਈ ਹੈ । ਉਹ ਅੰਦਰੋਂ ਅੰਦਰੋਂ ਬਾਗੀਆਂ ਪਾ ਰਿਹਾ ਹੈ ਕਿਉਂਕਿ ਉਹਦੇ ਅਸਲੀ ਨਿਸ਼ਾਨੇ ਦੀ ਪੂਰਤੀ ਹੋ ਰਹੀ ਹੈ । ਬਿਪਰ ਨੇ ਟੁੰਡਰਾ ਦੇ ਮੈਦਾਨ ਤੋਂ ਲੈ ਕੇ ਨਿਊਜੀਲੈਂਡ ਤੱਕ ਸਿੱਖੀ ਦੇ ਘਾਣ ਲਈ ਜਾਲ਼ ਫੈਲਾਇਆ ਹੋਇਆ ਹੈ । ਜਿੱਥੇ ਭੀ ਗੁਰਮਤਿ ਦੀ ਨਿਰੋਲਤਾ ਦੀ ਗੱਲ ਹੁੰਦੀ ਹੈ ਉੱਥੇ ਬਿਪਰ ਦੇ ਛੱਡੇ ਹੋਏ ਬੰਦੇ ਗੰਧਲ਼ ਪਾਉਣ ਲਈ ਟੋਲੇ ਬਣਾ ਕਾ ਹਮਲਾ ਕਰਦੇ ਹਨ । ਸਿੱਖ ਦਿੱਖ ਵਾਲ਼ਿਆਂ ਅਖੌਤੀ ਵਿਦਵਾਨਾਂ ਨੂੰ ਬਿਪਰੀ ਪੁਰਜੇ ਬਣਾ ਕੇ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਘੁਸੇੜਦੇ ਚੁੱਕੇ ਹਨ । ਸਿੱਖਾਂ ਦੀਆਂ ਸਾਰੀਆਂ ਉੱਘੀਆਂ ਸੰਸਥਾਵਾਂ ਤੇ ਉਹਨਾਂ ਨੂੰ ਵੱਡੀਆਂ ਵੱਡੀਆਂ ਡਿਗਰੀਆਂ ਉਪਾਧੀਆਂ, ਪੁਰਸਕਾਰ ਅਤੇ ਭਾਰੀ ਲਾਲਚ ਦੇ ਕੇ ਤੈਨਾਤ ਕਰ ਦਿੱਤਾ ਗਿਆ ਹੈ । ਸਿੱਖ ਇਤਿਹਾਸ ਵਿੱਚ ਤਾਂ ਬਿਪਰ ਨੇ ਚਿਰਾਂ ਤੋਂ ਗੰਧਲ਼ ਪਾਇਆ ਹੋਇਆ ਹੈ । ਇਤਨਾ ਕੁੱਝ ਹੋਣ ਤੋਂ ਬਾਅਦ ਭੀ ਬਿਪਰ ਹੈਰਾਨ ਪ੍ਰੇਸ਼ਾਨ ਹੈ ਕਿ ਉਹ ਸਿੱਖਾਂ ਦਾ ਸਰਬਨਾਸ਼ ਨਹੀ ਕਰ ਸਕਿਆ । ਬਿਪਰ ਹੈਰਾਨ ਪ੍ਰੇਸ਼ਾਨ ਹੈ ਕਿ 2% ਸਿੱਖ ਭੀ ਉਹਨਾਂ ਦੇ ਵਿਸ਼ਾਲ ਹਿੰਦੋਸਤਾਨ ਦੇ ਵਸ ਵਿੱਚ ਨਹੀਂ ਆ ਰਹੇ 2% ਦੇ ਭੀ 2% ਅਸਲੀ ਸਿੱਖ ਨਹੀਂ ਹਨ । ਫਿਰ ਭੀ ਬਿਪਰ ਡਰ ਰਿਹਾ ਹੈ । ਬਿਪਰ, ਬਾਦਲ ਨੂੰ ਸਿੱਖਾਂ ਦਾ ਆਦਰਸ਼ਕ ਪ੍ਰਚਾਰ ਰਿਹਾ ਹੈ ਪਰ ਸਿੱਖਾਂ ਨੇ ਬਾਦਲ ਨੂੰ ਨਕਾਰ ਦਿੱਤਾ ਹੈ । ਬੇਸ਼ਕ ਬਾਦਲ ਦੀ ਘਾੜਤ ਭੀ ਬਿਪਰ ਨੇ ਹੀ ਘੜੀ ਹੈ । ਸਾਰੀ ਉਮਰ ਦਾ ਰਾਜ ਕੋਈ ਛੋਟਾ ਮੋਟਾ ਲਾਲਚ ਨਹੀਂ ਹੈ । ਸਿੱਖਾਂ ਲਈ ਗੁਰੂ ਨਾਨਕ ਸਾਹਿਬ ਜੀ ਜੀ ਦਾ ਹੁਕਮ ਹੈ :-
ਪਾਣੀ ਪਖਾ ਪੀਸ ਦਾਸ ਕੈ ਤਬ ਹੋਹਿ ਨਿਹਾਲ ॥
ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿ ਜਾਲ ॥811॥
ਗੁਰੂ ਗ੍ਰੰਥ ਸਾਹਿਬ ਜੀ ਜੀ ਦਾ ਸਿੱਖ ਇਹ ਭੀ ਗਾਉਂਦਾ ਹੈ :-
ਰਾਜੁ ਨ ਚਾਹਉ ਮੁਕਤਿ ਨ ਚਾਹਉ
ਮਨਿ ਪ੍ਰੀਤਿ ਚਰਨ ਕਮਲਾ ਰੇ ॥ 534 ॥
ਜਿਵੇਂ ਕਿ ਸਾਰੀਆਂ ਵਿਦਿਆਵਾਂ ਦਾ ਅੰਤਮ ਨਿਸ਼ਾਨਾ ਨਿਸ਼ਕਾਮ ਸੇਵਾ ਹੈ । ਗੁਰੂ ਜੀ ਦਾ ਹੁਕਮ ਹੈ :-
ਵਿਚਿ ਦੁਨੀਆਂ ਸੇਵ ਕਮਾਈਐ ਤਾ ਦਰਗਹਿ ਬੈਸਣ ਪਾਈਐ ॥
ਕਹੁ ਨਾਨਕ ਬਾਹ ਲੁਡਾਈਐ ॥ 26 ॥
ਬਾਦਲ ਦੇ ਝੂਠੇ ਨਾਅਰੇ ‘ ਰਾਜ ਨਹੀਂ ਸੇਵਾ ਤੋਂ ਪ੍ਰਭਾਵਿਤ ਹੋ ਕੇ ਲੋਕ ਧੋਖੇ ਵਿੱਚ ਆ ਗਏ ਸਨ । ਬੁੱਧੀਜੀਵੀ ਵਰਗ ਦੇ ਸਿੱਖ ਰੌਲ਼ਾ ਤਾਂ ਪਾਈ ਜਾਂਦੇ ਹਨ ਕਿ ਸਿੱਖ 1947 ਵਿੱਚ ਸਿੱਖ ਰਾਜ ਲੈ ਸਕਦੇ ਸਨ । ਸੱਚੀ ਗੱਲ ਤਾਂ ਇਹ ਹੈ ਕਿ ਸਿੱਖਾਂ ਤੇ ਕੋਈ ਸੱਚਾ ਸਿੱਖ ਹੀ ਰਾਜ ਕਰ ਸਕਦਾ ਹੈ । ਰਾਜ ਕਰਨ ਵਾਲਾ ਸਿੱਖ ਜਦ ਤੱਕ ਗੁਰਬਾਣੀ ਨਹੀਂ ਬਣਦਾ ਸਿੱਖਾਂ ਦਾ ਰਾਜਾ ਨਹੀ ਬਣ ਸਕਦਾ
ਵੱਡੇ ਵੱਡੇ ਬੁੱਧੀਜੀਵੀਆਂ ਨੇ ਸਿੱਖਾਂ ਨੂੰ ਸਮਝਣ ਦੀਆਂ ਬੇਅਰਥ ਕੋਸ਼ਿਸ਼ਾਂ ਭੀ ਕੀਤੀਆਂ। ਸਹੀ ਮਾਹਨਿਆਂ ਵਿੱਚ ਸਿੱਖਾਂ ਨੂੰ ਸਮਝਣ ਵਾਲੇ ਆਪ ਸਿੱਖ ਬਣ ਕੇ ਸਹਿਜ ਅਵਸਥਾ ਵਿੱਚ ਆ ਗਏ । ਰੂਸ ਵਾਲਿਆਂ ਨੇ ਸਿੱਖਾਂ ਦੀ ਤਰਜ ਤੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਸੀ । ਸੁਰੂ ਸੁਰੂ ਵਿੱਚ ਸਟਾਲਿਨ ਹੋਣਾ ਦੇ ਪੰਚ ਪਰਧਾਨੀ ਤਰੀਕਾ ਅਪਣਾਉਣ ਨਾਲ ਹੀ ਰੂਸ ਦੁਨੀਆ ਦੀ ਤਾਕਤ ਬਣ ਗਿਆ ਸੀ । ਜਿਉਂ ਹੀ ਉਹਨਾਂ ਦਾ ਪੰਚ ਪ੍ਰਧਾਨਗੀ ਸਿਸਟਮ ਟੁੱਟਿਆ ਤਾ ਰੂਸ ਭੀ ਟੁੱਟ ਗਿਆ । ਯਹੂਦੀ ਭੀ ਆਪਣੇ ਆਪ ਨੂੰ ਬਿਪਰਾਂ ਦੀ ਤਰਾ ਉਤਮ ਕੌਮ ਮੰਨਦੇ ਸਨ । ਹਿਟਲਰ ਨੇ 60 ਲੱਖ ਯਹੂਦੀਆਂ ਦਾ ਸਮੂਹਕ ਕਤਲੇਆਮ ਕੀਤਾ ਸੀ । ਹਜਾਰਾਂ ਸਾਲ ਯਹੂਦੀ ਭਟਕਦੇ ਰਹੇ । ਗਿਆਨ ਇਕੱਠਾ ਕਰਦੇ ਰਹੇ । ਇਸ ਗਿਆਨ ਦੇ ਆਸਰੇ ਪੂਰੀ ਦੁਨੀਆਂ ਦਾ ਵਪਾਰ ਆਪਣੀ ਮੁੱਠੀ ਵਿੱਚ ਕਰਕੇ ਚੰਗੇ ਧਨਵਾਦ ਬਣ ਕੇ ਇੱਕ ਛੋਟਾ ਜਿਹਾ ਦੇਸ਼ ਇਸਰਾਈਲ ਬਣਾਇਆ । ਇਸ ਦੇਸ ਦੀ ਅਬਾਦੀ ਕੇਵਲ 90 ਲੱਖ ਹੈ । ਇਸ ਦੇਸ਼ ਦੀ ਪਾਰਲੀਮੈਂਟ ਨੇ ਕਨੂੰਨ ਬਣਾਇਆ :- ਇਹ ਦੇਸ਼ ਯਹੂਦੀਆਂ ਦਾ ਹੈ । ਜਿਹੜੇ ਯਹੂਦੀ ਬਣ ਕੇ ਨਹੀਂ ਰਹਿਣਾ ਚਾਹੁੰਦੇ ਉਹ ਦੇਸ਼ ਛੱਡ ਕੇ ਕਿਤੇ ਭੀ ਚਲੇ ਜਾਣ । ਹਰ ਸਹੂਲਤ ਲਈ ਯਹੂਦੀਆਂ ਨੂੰ ਪਹਿਲ ਹੋਵੇਗਾ । ਇਸ ਤਰਾਂ ਦਾ ਕਨੂੰਨ ਇਸਰਾਈਲ ਦੀ ਪਾਰਲੀਮੈਂਟ ਨੇ ਪਾਸ ਕੀਤਾ ਹੈ । ਇਸਰਾਈਲ ਪਾਰਲੀਮੈਂਟ ਦੇ 120 ਮੈਂਬਰਾਂ ਸਨ । ਇਸ ਪੱਖਪਾਤੀ ਕਨੂੰਨ ਦੇ ਹੱਕ ਵਿੱਚ 62 ਮੈਬਰ ਸਨ ਅਤੇ ਵਿਰੋਧ ਵਿੱਚ 55 ਮੈਬਰ ਸਨ । ਦੋ ਮੈਂਬਰ ਗੈਰ ਹਾਜਰ ਸਨ । ਹੁਣ ਅੰਦਾਜਾ ਲਗਾਓ ਇਸ ਤਰਾਂ ਦੇ ਦੇਸ਼ ਵਿੱਚ ਕਿਵੇਂ ਸਾਂਤੀ ਰਹਿ ਸਕਦੀ ਹੈ । ਸਿੱਖਾਂ ਦੇ ਸੁਪਨਿਆਂ ਦਾ ਖਾਲਸਾ ਰਾਜ ਇਸ ਤਰਾਂ ਦਾ ਹਰਗਿਜ਼ ਨਹੀ ਹੋ ਸਕਦਾ । ਸਿੱਖਾਂ ਦਾ ਦੇਸ਼ ਬੇਗਮਪੁਰੇ ਵਰਗਾ ਹੀ ਹੋ ਸਕਦਾ ਹੈ ਜਿਸਦਾ ਖਾਕਾ ਭਗਤ ਰਵਿਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਲੀਕਿਆ ਹੈ ।
ਅਜੋਕੇ ਸਿੱਖਾਂ ਨੇ ਰਿਫਰੈਂਡਮ 2020 ਦਾ ਤੇ ਖਾਲਿਸਤਾਨ ਦਾ ਰੌਲ਼ਾ ਤਾ ਜਰੂਰ ਪਾਇਆ ਹੈ । ਇਹ ਭੀ ਬਿਪਰ ਦੀ ਇੱਕ ਸ਼ਾਤਰਤਾ ਹੀ ਲਗਦੀ ਹੈ । ਬਿਪਰ ਨੇ ਇਸ ਖਾਲਿਸਤਾਨ ਦਾ ਹਿੰਦੂਆਂ ਨੂੰ ਡਰਾਵਾ ਦੇ ਕੇ 2019 ਦੀਆਂ ਚੋਣਾ ਉਵੇਂ ਜਿੱਤਣੀਆਂ ਹਨ ਜਿਵੇ ਰਾਜੀਵ ਗਾਂਧੀ ਨੇ ਆਨੰਦਪੁਰ ਦੇ ਮਤਾ ਦੀ ਅਫਵਾਹ ਉਡਾ ਕੇ ਭਾਰੀ ਬਹੁਮਤ ਵਿੱਚ ਜਿੱਤਿਆ ਸੀ । ਖਾਲਿਸਤਾਨ ਲੈਣ ਵਾਲਿਆਂ ਨੇ ਤੱਕੜੀ ਦੇ ਦੋਹਾਂ ਪਾਲ਼ਡਿਆਂ ਵਿੱਚ ਪੈਰ ਰੱਖੇ ਹਨ । ਇੱਕ ਪਾਲ਼ਡੇ ਵਿੱਚ ਜੱਟਵਾਦੀ ਪੈਰ ਦੂਜੇ ਵਿੱਚ ਬੇਗਮਪੁਰੀ ਪੈਰ ਹੈ । ਬਾਦਲ ਦੀ ਤਰਾਂ ਝੂਠਾ ਨਾਅਰਾ । ਰਾਜ ਨਹੀ ਸੇਵਾ ।
ਜਰਾ ਸੋਚੋ ! ਜੇ ਗੁਰੂ ਗੋਬਿੰਦ ਸਿੰਘ ਜੀ ਜੀ ਏਵੇਂ ਹੀ ਕਰਦੇ ਜਿਵੇਂ ਅੱਜ ਕੱਲ੍ਹ ਅਸੀਂ ਆਪਣੀਆਂ ਤੋਤਲੀਆਂ ਜਿਹੀਆਂ ਅਵਾਜ਼ਾਂ ਕੱਢਕੇ ਆਪਣੇ ਆਪ ਦਾ ਮਨੋਰੰਜਨ ਕਰਦੇ ਹਾਂ ਜੇ ਗੁਰੂ ਜੀ ਭੀ ਆਪਣੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਵਲ ਇਸ਼ਾਰਾ ਕਰਕੇ ਕਹਿੰਦੇ , ” ਆ ਮੇਰਾ ਜੀਤਾ ਆਨੰਦਪੁਰ ਦੀ ਰਿਆਸਤ ਦਾ ਰਾਜਾ ਬਣੇਗਾ । ਆ ! ਜੂਝਾ !! ਔਰੰਗੇ ਦੀ ਫੌਜ ਦਾ ਕਮਾਂਡਰ ਬਣੇਗਾ । ਇਹ ਮੇਰੇ ਨੌਣੇ ਭੌਣੇ ਡਾਕਟਰ ਇੰਜੀਨੀਅਰ ਬਣਨਗੇ । ਇਹ ਸਭ ਆਰਾਮ ਨਾਲ ਹੋ ਸਕਦਾ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦੀਆਂ ਪਹਾੜੀਆਂ ਦਾ ਮਾਲੀਆ ਮੂਲੀਆ ਇਕੱਠਾ ਕਰਕੇ ਔਰੰਗਜ਼ੇਬ ਨੂੰ ਭੇਜਦੇ ਰਹਿੰਦੇ । ਅੱਜ ਕਲ੍ਹ ਦੇ ਸਿੱਖ ਬੁੱਧੀਜੀਵੀਆਂ ਦੇ ਕਹਿਣ ਅਨੁਸਾਰ ਜੇ ਆਪਣਾ ਦਿਮਾਗ ਵਰਤਦੇ !! ਫਿਰ ਸਾਡਾ ਸਿਖਾਂ ਦਾ ਕੀ ਹਾਲ ਹੁੰਦਾ । ਹੁਣ ਦੀ ਤਰਾਂ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਦੀ ਕੀ ਕਥਾ ਹੁੰਦੀ । ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਦੀ ਕਥਾ ਕਿਸ ਤਰਾਂ ਦੀ ਹੁੰਦੀ । ਵਿਸ਼ਾਲ ਹਿੰਦੋਸਤਾਨੀ ਫੌਜ ਨਾਲ ਟੱਕਰ ਲੈਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਥਾ ਕੇਹੋ ਜਿਹੀ ਹੁੰਦੀ । ਭਾਈ ਸਾਹਿਬ ਰਣਧੀਰ ਸਿੰਘ ਜੀ ਭੀ ਅੰਗਰੇਜ ਸਰਕਾਰ ਦੇ ਸਮੇ ਦਾ ਤਹਿਸੀਲਦਾਰ ਸੀ । ਉਹ ਭੀ ਐਸ ਆਰਾਮ ਨਾਲ ਜਿੰਦਗੀ ਜੀ ਸਕਦੇ ਸਨ । ਉਹਨਾਂ ਦੇ ਮਨ ਵਿੱਚ ਭੀ ਸਿੱਖੀ ਦਾ ਦਰਦ ਸੀ । 16 ਸਾਲ ਜੇਲ੍ਹਾਂ ਵਿੱਚ ਸਿੱਖੀ ਖਾਤਰ ਤਸੀਹੇ ਕੱਟਦੇ ਰਹੇ ।
ਅੱਜ ਭੀ ਸਿੱਖ ਚੜਦੀਆਂ ਕਲਾਵਾਂ ਵਿੱਚ ਹਨ । ਜਿੱਥੇ ਕਦੇ ਸਿੱਖਾਂ ਦਾ ਜਹਾਜ ਕਾਮਾਗਾਟਾਮਾਰੂ ਨੂੰ ਵੜਨ ਨਹੀ ਸੀ ਦਿੱਤਾ ਉਸ ਦੇਸ ਦਾ ਰੱਖਿਆ ਮੰਤਰੀ ਅੱਜ ਇੱਕ ਸਿੱਖ ਹੈ । ਬਿਪਰ ਵਲੋਂ ਐਲਾਨੇ ਹੋਏ ਅੱਤਵਾਦੀ ਉੱਥੇ ਮੰਤਰੀ ਹਨ । ਹੁਣੇ ਹੁਣੇ ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਨੇ ਕਨੂੰਨ ਬਣਵਾਇਆ ਕਿ ਸਿੱਖ ਦੀ ਦਸਤਾਰ ਨੂੰ ਹੱਥ ਪਾਉਣ ਵਾਲੇ ਨੂੰ 10 ਸਾਲ ਦੀ ਸਜਾ ਹੋਵਾਂਗੀ । ਇੰਗਲੈਂਡ ਵਿੱਚ ਸਿੱਖ ਇੱਕ ਵਖਰੀ ਕੌਮ ਹੋਣ ਦਾ ਕਨੂੰਨ ਬਣਨ ਜਾ ਰਿਹਾ ਹੈ । ਅਮਰੀਕਾ ਵਿੱਚ ਸਿੱਖਾਂ ਦੀ ਵਿਸ਼ੇਸ ਪਹਿਚਾਣ ਹੈ । ਸਾਰੇ ਇਸਲਾਮਿਕ ਦੇਸਾਂ ਵਿੱਚ ਸਿੱਖਾਂ ਨੂੰ ਇੱਜਤ ਮਾਣ ਨਾਲ ਦੇਖਿਆ ਜਾਂਦਾ ਹੈ । ਬਿਪਰ ਦੇ ਨਿਰੰਤਰ ਪ੍ਰਚਾਰ ਕਿ ਸਿੱਖਾਂ ਦੇ ਦੁਸ਼ਮਣ ਮੁਸਲਮਾਨ ਹਨ ਨੂੰ ਦਰ ਕਿਨਾਰ ਕਰਕੇ ਖ਼ਾਲਸਾ ਏਡ ਵਾਲੇ ਬਗੈਰ ਭੇਦ ਭਾਵ ਦੇ ਸਭ ਤੋਂ ਮੂਹਰਾ ਹੋ ਕੇ ਦੁਖੀ ਮੁਸਲਮਾਨਾਂ ਦੀ ਮੱਦਤ ਕਰ ਰਹੇ ਹਨ । ਸਾਂਤੀ ਦੇ ਪੂਜਾਰੀ ? ਬੋਧੀਆਂ ਨੇ ਆਪਣੇ ਦੇਸ ਮਿਆਮਾਰ ਵਿੱਚ ਰਹੂੰਗੇ ਮੁਸਲਮਾਨਾਂ ਦਾ ਕਤਲੇਆਮ ਸੁਰੂ ਕਰ ਦਿੱਤਾ । ਤਾਂ ਰਹੂੰਗੇ ਮੁਸਲਮਾਨ ਆਪਣਾ ਦੇਸ ਛੱਡ ਕੇ ਸੱਜੇ ਖੱਬੇ ਭੱਜਣ ਲੱਗੇ । ਮੁਸਲਮਾਨਾਂ ਦੇ 55 ਦੇਸ਼ਾਂ ਚੋਂ ਕੋਈ ਉਹਨਾਂ ਦੀ ਮੱਦਤ ਲਈ ਨਹੀ ਆਇਆ । ਖਾਲਸਾ ਏਡ ਵਾਲਿਆ ਨੇ ਰਹੂੰਗਿਆਂ ਦੀ ਸੇਵਾ ਸੰਭਾਲ ਲਈ ਪਹਿਲ ਕੀਤੀ । ਸੀਰੀਆ ਵਿੱਚ ਭੀ ਜਦੋਂ ਉਹਨਾਂ ਤੇ ਬੰਬਾਰੀ ਹੋ ਰਹੀ ਸੀ ਸੀਆ ਸੁੰਨੀਆਂ ਵਿੱਚ ਕਤਲੇਆਮ ਚਲ ਰਿਹਾ ਸੀ ਤਾਂ ਭੀ ਖਾਲਸਾ ਏਡ ਵਾਲੇ ਦੋਹਾਂ ਦੁਖੀ ਸੀਆ ਸੁੰਨੀਆਂ ਦੀ ਸੰਭਾਲ ਕਰਦੇ ਰਹੇ । ਹੈਰਾਨੀ ਦੀ ਗੱਲ ਹੈ ਇਹ ਦੇਖੋ ! ਸਾਉਦੀ ਅਰਬ ਦੇ ਰਾਜੇ ਦਾ ਮੁੰਡਾ ਪ੍ਰਿੰਸ ਮੁਹੰਮਦ ਬਿਨ ਸੁਲਤਾਨ ਹਾਲੀ ਵੀਡੀਓ ਦੀ ਇੱਕ ਅਭਿਨੇਤਰੀ ਕਿੰਗ ਕਰਨ ਨਾਲ ਇੱਕ ਰਾਤ ਬਿਤਾਉਣ ਲਈ 65 ਕਰੋੜ ਅਮਰੀਕੀ ਡਾਲਰ ਖਰਚ ਕਰ ਸਕਦਾ । ਆਪਣੇ ਜਨਮ ਦਿਨ ਪਾਰਟੀ ਤੇ 92 ਕਰੋੜ ਅਮਰੀਕੀ ਡਾਲਰ ਖਰਚ ਕਰ ਸਕਦਾ । ਸੋਨੇ ਦੀ ਝਾਲ ਵਾਲਾ ਨਿਜੀ ਜਹਾਜ ਰੱਖ ਸਕਦਾ ਪਰ ਤੜਫ ਰਹੇ ਤੇ ਕਤਲ ਹੋ ਰਹੇ ਮੁਸਲਮਾਨਾਂ ਬਾਰੇ ਕੋਈ ਗੱਲ ਨਹੀਂ ਕਰਦਾ !! ਖਲਸਾ ਏਡ ਵਾਲੇ ਸਿੱਖ ਜਿਹਨਾ ਦਾ ਆਪਣਾ ਕੋਈ ਦੇਸ਼ ਨਾ ਹੋਣ ਤੇ ਭੀ ਬਗੈਰ ਕਿਸੇ ਭੇਦ ਭਾਵ ਤੋਂ ਸਭ ਦੁਖੀਆਂ ਦੀ ਸੇਵਾ ਲਈ ਹਾਜਰ ਹੁੰਦਾ ਆਇਆ ਹੈ । ਹੁਣ ਭੀ ਖਾਲਸਾ ਏਡ ਵਾਲੇ ਭਾਰਤ ਦੇ ਕੇਰਲਾ ਦੇ ਹੜ ਪੀੜਤਾਂ ਦੀ ਮੱਦਤ ਲਈ ਸਭ ਤੋਂ ਮੂਹਰੇ ਹੈ
ਜਦਕਿ ਹਿੰਦੂਸਤਾਨੀ ਬਿਪਰ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਕੇਰਲ ਦੇ ਹੜ ਪੀੜਤਾਂ ਦੀ ਮੱਦਤ ਨਹੀ ਕਰਨੀ ਕਿਉਂਕਿ ਉਹ ਮੋਟਾ ਮਾਸ ਖਾਂਦੇ ਹਨ । ਉਹ ਪਾਪੀ ਹਨ । ਇਸ ਪਖੋਂ ਦੇਖਿਆ ਜਾਏ ਤਾਂ ਖਾਲਸਾ ਅੱਜ ਭੀ ਮਨੁੱਖਤਾ ਦੀ ਸ਼ਿਖਰ ਸਾਬਤ ਹੋ ਰਿਹਾ ਹੈ । ਖਾਲਸਾ ਏਡ ਵਾਲਾ ਸਰਦਾਰ ਰਵੀ ਸਿੰਘ ਦਾ ਐਲਾਨ ਹੈ ” ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ” ਉਹਨਾਂ ਇਹ ਭੀ ਕਿਹਾ ਹੈ ਕਿ ਜੇ ਉਹਨਾਂ ਦੀ ਮੌਤ ਸੇਵਾ ਕਰਦੇ ਕਰਦੇ ਕਿਸੇ ਦੀ ਬੰਬਾਰੀ ਨਾਲ ਹੋ ਜਾਂਦੀ ਹੈ ਤਾਂ ਉਸ ਕੌਮ ਦੇ ਬੰਦਿਆਂ ਨੂੰ ਦੋਸ਼ੀ ਨਹੀ ਠਹਿਰਾਉਣਾ । ਇਹ ਹੈ ਸਿੱਖੀ । ਇਹ ਉਦਾਹਰਣਾਂ ਤਾਂ ਦਿੱਤੀਆਂ ਹਨ ਤਾਂ ਕਿ ਸਿੱਖ ਪੰਥ ਆਪਣੀ ਰੂਪ ਰੇਖਾ ਸਿੱਖੀ ਅਨੁਸਾਰ ਬਣਾ ਲਵੇ । ਇਹਨਾਂ ਤੋਂ ਸੇਧ ਲੈ ਲਵੇ ।
ਖ਼ਾਲਸਾ ਜੀ ! ਸਿੱਖੀ ਤਾਂ ਇੱਕ ਪ੍ਰੇਮ ਦੀ ਖੇਡ ਹੈ । ਗੁਰੂ ਨਾਨਕ ਸਾਹਿਬ ਜੀ ਦੀ ਟੀਮ ਦੇ ਖਿਲਾੜੀਆਂ ਨਾਲ਼ ਤਾਂ ਏਵੇਂ ਹੀ ਹੋਣਾ ਹੈ ਜਿਵੇਂ ਹੁੰਦਾ ਆਇਆ ਹੈ । ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਖਿਡਾਰੀਆਂ ਨੂੰ ਇਉਂ ਵੰਗਾਰ ਕੇ ਕਿਹਾ :- ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰਿ ਧਰ ਤਲੀ ਗਲੀ ਮੇਰੀ ਆਉ ॥ ਇਤਿ ਮਾਰਗ ਪੈਰ ਧਰੀਜੈ ਸਿਰਿ ਦੀਜੈ ਕਾਣ ਨਾ ਕੀਜੈ ॥ ਸਿੱਖੀ ਦੀ ਖੇਡ ਐਨੀ ਸੌਖੀ ਨਹੀ ਜਿੰਨੀ ਅਸੀਂ ਬਣਾਈ ਬੈਠੇ ਹਾਂ । ‘ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮੁ ਮਾਰਗ ਚਲਣਾ ॥ ਲਬ ਲੋਭ ਅਹੰਕਾਰ ਤਜਿ ਤ੍ਰਿਸ਼ਨਾ ਬਹੁਤ ਨਹੀ ਬੋਲਣਾ॥
ਅਜੋਕੇ ਸਿੱਖ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ । ਨਾ ਸਿੱਖ ਰਹਿਤ ਮਰਿਯਾਦਾ ਨੂੰ ਤੇ ਨਾ ਹੀ ਪੰਜਾ ਪਿਆਰਿਆਂ ਨੂੰ ਮੰਨਦੇ ਹਨ । ਜੇ ਤਾਂ ਖ਼ਾਲਸਾ ਰਾਜ ਲੈਣਾ ਚਾਹੁੰਦੇ ਹੋ ਤਾਂ ਸ਼ਿੱਦਤ ਨਾਲ਼ ਤਿੰਨਾਂ ਨੂੰ ਹੀ ਪਹਿਲਾਂ ਮੰਨਣਾ ਪੈਣਾ ਹੈ । ਜੇ ਸਿੱਖ ਭੀ ਰਹਿਣਾ ਚਾਹੁੰਦੇ ਹੋ ਅਤੇ ਸੌਖੇ ਭੀ ਤਾਂ ਤਿੰਨਾਂ ਚੋਂ ਕੋਈ ਇੱਕ ਗੱਲ ਤਾਂ ਘੱਟੋ ਘੱਟ ਚੁਣ ਲਵੋ ।
ਦੇਖੋ ! ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ । ਲੜ ਲੱਗਣ ਦਾ ਮਤਲਬ ਹੈ ਕਿ ਜਿਹੜੀਆਂ ਰੀਤਾਂ ਪ੍ਰੰਪਰਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਨਹੀਂ ਹਨ ਉਹਨਾਂ ਨੂੰ ਛੱਡਣਾ ਹੈ । ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਨਾਨਕ ਦੀ ਮੋਹਰ ਹੇਠ ਸੀ ਉਹ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਹੈ । ਗੁਰੂ ਗੋਬਿੰਦ ਸਿੰਘ ਜੀ ਜੇ ਸਮਝਦੇ ਕਿ ਉਹਨਾਂ ਦੇ ਸਿੱਖਾਂ ਨੂੰ ਜਾਪ, ਸਵਯੈ, ਚੌਪਈ ਨਿਤਨੇਮ ਵਿੱਚ ਪੜ੍ਹਨੀ ਚਾਹੀਦੀ ਹੈ ਤਾਂ ਉਹ ਆਪ ਇਹ ਬਾਣੀਆ ਭੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦਰਜ ਕਰ ਸਕਦੇ ਸਨ । ਪਰ ਨਹੀਂ ਕੀਤੀਆਂ । ਇਸ ਲਈ ਨਿਰਸੰਦੇਹ ਇਹ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨਹੀਂ ਹਨ । ਸਿੱਖਾਂ ਦਾ ਨਿਤਨੇਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਕ ਹੀ ਹਨ । ਅਰਦਾਸ ਹੈ ਤੂ ਠਾਕੁਰ ਤੁਮ ਪਏ ਅਰਦਾਸ ੰ
ਜਾਂ ਫਿਰ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਇੱਕ ਨਿਸ਼ਾਨ ਸਾਹਿਬ ਹੇਠ ਇਕੱਠਾ ਹੋ ਜਾਵੋ । ਜਾਂ ਫਿਰ ਪੰਜ ਪਿਆਰਿਆਂ ਦੇ ਅਧੀਨ ਹੋ ਜਾਵੋ । ਪੰਜ ਪਿਆਰਿਆਂ ਦੀ ਯੋਗਤਾ ਮਿਥ ਲਵੋ । ਪਹਿਲੀ ਯੋਗਤਾ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਦੀ ਤਾਰੀਫ਼ ਠੀਕ ਹੈ । ਸੰਸਾਰੀ ਵਿਦਿਆ ਵਧੀਆ ਹੋਵੇ । ਇਹ ਪੰਜ ਪਿਆਰੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਅਧੀਨ ਹੋਣ । ਇਹਨਾਂ ਦੇ ਖਰਚਿਆਂ ਦਾ ਪ੍ਰਬੰਧ ਗੁਰੂ ਜੀ ਦੀ ਗੋਲਕ ਵਿੱਚੋ ਕੀਤਾ ਜਾਵੇ । ਇਹ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਭੀ ਰਹਿਣ ਲਈ ਅਜਾਦ ਹੋਣ । ਅਜੋਕੇ ਡਿਜੀਟਲ ਅਤੇ ਇਲੈਕਟ੍ਰਾਨਿਕ ਸੰਚਾਰ ਮੀਡੀਆ ਰਾਹੀਂ ਇੱਕ ਦੂਜੇ ਨਾਲ ਜੁੜੇ ਰਹਿਣ । ਇਹਨਾਂ ਦੇ ਫੈਸਲਿਆਂ ਨੂੰ ਕੇਵਲ ਤੇ ਕੇਵਲ ਅਨਾਉਂਸ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਹੋਵੇ । ਉਹ ਕੇਵਲ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਹੀ ਪ੍ਰਸਾਰਨ ਵਾਲਾ ਹੋਵੇ । ਸਿੱਖਾਂ ਦੀ ਚੜ੍ਹਦੀ ਕਲਾ ਦਾ ਮੁਢਲਾ ਰਸਤਾ ਏਹੀ ਹੈ । ਇੱਕ ਸਿਧਾਂਤ ਤੋਂ ਬਿਨਾ ਕੋਈ ਭੀ ਇਕੱਠ ਜਿਆਦਾ ਦੇਰ ਨਹੀ ਚਲ ਸਕਦਾ ।
ਜੇ ਏਵੇਂ ਹੀ ਰਹਿਣਾ ਚਾਹੁੰਦੇ ਹੋ ਜਿਵੇ ਰਹਿ ਰਹੇ ਹੋ । ਸਿੱਖ ਭੀ ਹੋ ਤੇ ਜੱਟ ਭੀ ਹੋ । ਸਿੱਖ ਭੀ ਹੋ ਤੇ ਕੁੱਝ ਹੋਰ ਭੀ ਹੋ ਤਾਂ ਕਣਕ ਨਾਲ ਸੁਸਰੀ ਭੀ ਪੀਸੀ ਜਾਂਦੀ ਰਹੇਗੀ
ਇਹ ਤਨੋ ਮਨੋ ਮੰਨ ਕੇ ਚੱਲੋ !! ਸਿੱਖ ਦੀ ਕੋਈ ਜਾਤ ਨਹੀਂ ਤੇ ਜਾਤ ਵਾਲਾ ਸਿੱਖ ਨਹੀਂ ।

ਗੁਰਮੇਲ ਸਿੰਘ ਖਾਲਸਾ ਗਿਆਸਪੁਰਾ
ਫੋਨ :- 9914701469