Copyright © 2019 - ਪੰਜਾਬੀ ਹੇਰਿਟੇਜ
ਪਾਕਿ ਸਰਕਾਰ ਨਸ਼ੀਲੀਆਂ ਵਸਤੂਆਂ ‘ਤੇ ‘ਪਾਪ ਟੈਕਸ’ ਲਗਾਉਣ ਦੀ ਤਿਆਰੀ ‘ਚ

ਪਾਕਿ ਸਰਕਾਰ ਨਸ਼ੀਲੀਆਂ ਵਸਤੂਆਂ ‘ਤੇ ‘ਪਾਪ ਟੈਕਸ’ ਲਗਾਉਣ ਦੀ ਤਿਆਰੀ ‘ਚ

ਇਸਲਾਮਾਬਾਦ : ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਸਿਗਰਟ ਦੇ ਸੇਵਨ ‘ਤੇ ਇਕ ਅਜੀਬ ਤਰ੍ਹਾਂ ਦਾ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਕਰਜ਼ ਵਿਚ ਡੂਬੇ ਪਾਕਿਸਤਾਨ ਨੇ ਅਪਣੇ ਸਿਹਤ ਬਜਟ ਨੂੰ ਵਧਾਉਣ ਲਈ ਸਿਗਰਟ ਅਤੇ ਸ਼ਰਬਤਾਂ ‘ਤੇ ਛੇਤੀ ਹੀ ‘ਪਾਪ ਟੈਕਸ’ ਲਗਾਉਣ ਦਾ ਫੈਸਲਾ ਕੀਤਾ ਹੈ।
ਸਥਾਨਕ ਮੀਡੀਆ ਮੁਤਾਬਕ ਉਨ੍ਹਾਂ ਨੇ ਵਿਅਕਤੀ ਸਿਹਤ ਸਮਾਰੋਹ ‘ਚ ਕਿਹਾ ਕਿ ਉਨ੍ਹਾਂ ਦੀ ਪਾਕਿਸਤਾਨ ਤਹਰੀਕ-ਏ-ਇੰਸਾਫ ਸਰਕਾਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦੇ ਪੰਜ ਫ਼ੀਸਦੀ ਵਾਲਾ ਸਿਹਤ ਬਜਟ ਬਣਾਉਣਾ ਚਾਹੁੰਦੀ ਹੈ ਅਤੇ ਇਸ ਕੰਮ ਲਈ ਉਸ ਨੂੰ ਆਮਦਨੀ ਵਧਾਉਣੀ ਹੋਵੇਗੀ।
ਇਸ ਦੇ ਲਈ ਸਰਕਾਰ ਕਈ ਤਰ੍ਹਾਂ ਦੇ ਤਰੀਕੇ ਹੋਂਦ ‘ਚ ਲਿਆ ਰਹੀ ਹੈ। ਮੰਤਰੀ ਦੇ ਮੁਤਾਬਕ ਇਹ ਫੈਸਲਾ ਇਸੇ ਤਰ੍ਹਾਂ ਦਾ ਪ੍ਰਯੋਗ ਹੈ ਇਸ ਵਿਚ ਤੰਮਾਕੂ ਉਤਪਾਦਾਂ ਅਤੇ ਮਿੱਠੇ ਪੀਣ ਵਾਲੇ ਪ੍ਰਦਾਰਥ ‘ਤੇ ਇੱਕ ਪਾਪ ਕਰ (ਉਮਰ ਟੈਕਸ) ਲਗਾਉਣ ਦਾ ਵਿਚਾਰ ਕਰ ਰਹੀ ਹੈ। ਇਸ ਤੋਂ ਜੋ ਆਮਦਨੀ ਹੋਵੇਗੀ ਉਸ ਨੂੰ ਸਿਹਤ ਬਜਟ ਵਿਚ ਸ਼ਾਮਿਲ ਕਰਨ ਦਾ ਯੋਜਨਾ ਹੈ ਦੱਸ ਦਈਏ ਕਿ ਹੁਣੇ ਪਾਕਿਸਤਾਨ ਸਰਕਾਰ ਸਿਹਤ ‘ਤੇ ਜੀਡੀਪੀ ਦਾ ਸਿਰਫ ਦਸ਼ਮਲਵ ਛੇ ਫੀਸਦੀ ਹੀ ਖਰਚ ਕਰਦੀ ਹੈ।
ਮੀਡੀਆ ਰਿਪੋਰਟਸ’ਚ ਡਾਇਰੈਕਟਰ ਜਰਨਲ ਡਾ. ਅਸਦ ਹਫੀਜ਼ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਿਸ਼ਵ ਦੇ ਕਰੀਬ 45 ਦੇਸ਼ਾਂ ਵਿਚ ਇਸ ਤਰ੍ਹਾਂ ਦਾ ਟੈਕਸ ਲਗਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਦੁਨੀਆ ਭਰ ਵਿਚ ਅਪਣੇ ਮੁਲਕ ਦੀ ਗਰੀਬੀ ਦਾ ਰੋਣਾ ਰੋ ਰਹੀ ਹੈ।