ਸਜੱਣ ਅਤੇ ਟਾਈਟਲਰ ਮੁੜ ਘੇਰੇ ‘ਚ ਆਏ

ਸਜੱਣ ਅਤੇ ਟਾਈਟਲਰ ਮੁੜ ਘੇਰੇ ‘ਚ ਆਏ

1984 ਦੇ ਸਿੱਖ ਕਤਲੇਆਮ ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਵਲੋਂ ਦੋ ਮੈਂਬਰੀ ਐਸ. ਆਈ. ਟੀ. ਕਾਇਮ

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਵਲੋਂ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀਮ) ਗਠਿਤ ਕਰ ਦਿੱਤੀ ਗਈ ਹੈ ਜਿਸ ਨੇ ਨਵੇਂ ਸਿਰੇ ਤੋਂ 10 ਮਹੀਨੇਆਂ ਵਿਚ ਜਾਂਚ ਪੂਰੀ ਕਰਨੀ ਹੈ । ਇਨਸਾਫ ਲਈ ਲੜਾਈ ਲੜ ਰਹੇ ਦਿੱਲੀ ਦੇ ਸਿੱਖਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਆਖਿਆ ਹੈ ਕਿ ਇਸ ਨਾਲ ਪਹਿਲਾਂ ਬੰਦ ਕੀਤੇ ਗਏ 186 ਕੇਸਾਂ ਨੂੰ ਮੁੜ ਖੋਲ੍ਹ ਕੇ ਜਾਂਚ ਜਲਦ ਮੁਕੰਮਲ ਕਰਨ ਦਾ ਕੰਮ ਲੀਹ ‘ਤੇ ਪੈ ਜਾਵੇਗਾ। ਬੀਬੀ ਨਿਰਪ੍ਰੀਤ ਕੌਰ ਅਤੇ ਸ੍ਰ. ਗੁਰਲਾਡ ਸਿੰਘ, ਸਾਬਕਾ ਮੈਂਬਰ ਡੀ ਐਸ ਜੀ ਐਮ ਸੀ ਵਲੋਂ ਸਬੂਤਾਂ ਦੀ ਅਣਹੋਂਦ ਕਾਰਨ ਬੰਦ ਕੀਤੇ ਗਏ 186 ਕੇਸ ਦੁਬਾਰਾ ਖੋਲ੍ਹੇ ਜਾਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ । ਬੀਬੀ ਨਿਰਪ੍ਰੀਤ ਕੌਰ ਕਤਲੇਆਮ ਵਿਚ ਅਪਣੇ ਪਿਤਾ ਨੂੰ ਗੁਆ ਚੁੱਕੀ ਹੈ । ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਹੀ ਉਨ੍ਹਾਂ ਦੇ ਪਿਤਾ ਸ ਨਿਰਮਲ ਸਿੰਘ ਜੀ ਨੂੰ ਜਿਉਦਾਂ ਸਾੜਿਆ ਗਿਆ ਸੀ । ਤਿਰਲੋਕ ਪੁਰੀ ਵਿਚ ਤਕਰੀਬਨ 95 ਸਿੱਖਾਂ ਨੂੰ ਮਾਰਿਆ ਗਿਆ ਸੀ ਤੇ 100 ਤੋਂ ਵੱਧ ਘਰਾਂ ਨੂੰ ਅੱਗ ਲਾ ਕੇ ਜਲਾ ਦਿਤਾ ਗਿਆ ਸੀ । 22 ਸਾਲ ਪੁਰਾਣਾ ਮਾਮਲਾ ਵੱਖ ਵੱਖ ਕੋਰਟਾਂ ਤੋ ਹੁੰਦਾ ਹੋਇਆ ਸੁਪਰੀਮ ਕੋਰਟ ਪੁਜਾ ਹੈ ਤੇ ਇਸੇ ਮਾਮਲੇ ਵਿਚ ਅਜ ਬਣੀ ਐਸ ਆਈ ਟੀ 10 ਮਹੀਨੇਆਂ ਵਿਚ ਨਵੇਂ ਸਿਰੇ ਤੋਂ ਜਾਂਚ ਕਰੇਗੀ । ਮੁੜ ਖੁਲ ਰਹੇ ਕੇਸਾਂ ਵਿਚ ਕਾਂਗਰਸੀ ਲੀਡਰ ਸਜੱਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਨਾਮ ਵੀ ਹਨ । ਟਾਈਟਲਰ ਨੂੰ ਸੀਬੀਆਈ ਵਲੋਂ ਬਰੀ ਕੀਤਾ ਗਿਆ ਹੈ ਤੇ ਸੱਜਣ ਕੁਮਾਰ ਜਮਾਨਤ ਤੇ ਚਲ ਰਹੇ ਹਨ । ਐਸਆਈਟੀ ਵਲੋਂ ਮੁਛ ਜਾਂਚ ਕਰਨ ਨਾਲ ਇਨ੍ਹਾਂ ਦੋਨਾਂ ਨੂੰ ਵੀ ਸਜਾ ਮਿਲਣ ਦਾ ਰਾਹ ਪਧਰਾ ਹੋ ਗਿਆ ਹੈ ਤੇ ਇਨਸਾਫ ਤਈ ਤਰਸ ਰਹੇ ਸਿੱਖ ਹਿਰਦੇ ਸੁਪਰੀਮ ਕੋਰਟ ਦੇ ਇਸ ਫੇਸਲੈ ਨਾਲ ਖੂਸ਼ ਨਜ਼ਰ ਆ ਰਹੇ ਹਨ ।

63 ਸਿੱਖ ਕਤਲਾਂ ਨਾਲ ਸਬੰਧਤ ਰਿਕਾਰਡ ਗੁੰਮ
ਨਵੰਬਰ 1984 ਦੌਰਾਨ ਕਤਲੇਆਮ ਮਾਰੇ ਗਏ ਕਲਿਆਣਪੁਰੀ ਖੇਤਰ ਦੇ 63 ਸਿੱਖਾਂ ਦੀਆਂ ਫਾਈਲਾਂ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਚੋਂ ਗਾਇਬ ਹੋ ਗਈਆਂ। ਇਸ ਸਬੰਧੀ ਦਿੱਲੀ ਸ਼੍ਰੋਮਣੀ ਅਕਾਲੀ ਦਲ (ਐਸਏਡੀ) ਨੇ ਖਦਸਾ ਪ੍ਰਗਟਾਇਆ ਹੈ।ਫਾਇਲ ਗੁੰਮ ਹੋਣ ਸਬੰਧੀ ਉਸ ਸਮੇਂ ਸਾਹਮਣੇ ਆਇਆ ਜਦੋਂ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਗਈ ਸਪੈਸ਼ਲ ਜਾਂਚ ਟੀਮ (ਐਸਆਈਟੀ) ਨੇ ਮੁੱਖ ਸਕੱਤਰ, ਗ੍ਰਹਿ ਅਤੇ ਦਿੱਲੀ ਸਰਕਾਰ ਨੂੰ ਲਿਖਕੇ ਜਾਂਚ ਲਈ ਇਨ੍ਹਾਂ ਕੇਸਾਂ ਨਾਲ ਸਬੰਧਤ ਫਾਇਲ ਦੀ ਕਾਪੀ ਮੰਗੀ ਸੀ। ਇਸ ਸਬੰਧੀ ਦਿੱਲੀ ਸਰਕਾਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਇਨ੍ਹਾਂ ਕੇਸਾਂ ਸਬੰਧੀ ਕੋਈ ਰਿਕਾਰਡ ਉਪਲੱਬਧ ਨਹੀਂ ਹੈ।
ਐਸ.ਆਈ.ਟੀ. ਵੱਲੋਂ 29 ਮਾਰਚ 2017 ਨੂੰ ਇਕ ਗੁਪਤ ਰਿਪੋਰਟ ਸਰਕਾਰੀ ਧਿਰ ਦੇ ਡਾਇਰੈਕਟਰ ਪੰਕਜ ਸੰਘੀ ਨੂੰ ਭੇਜੀ ਗਈ ਸੀ, ਜਿਸ ਦੀ ਕਾਪੀ ਦਿੱਲੀ ਪੁਲਿਸ ਦੇ ਮੁੱਖੀ ਅਮੁਲਾ ਪਟਨਾਇਕ ਅਤੇ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਵੀਨ ਕੁਮਾਰ ਸ੍ਰੀਵਾਸਤਵ ਨੂੰ ਵੀ ਭੇਜੀ ਗਈ ਸੀ। ਜਿਸ ਚ 63 ਸਿੱਖਾਂ ਦੇ ਕਤਲਾਂ ਦੇ ਦੋਸ਼ੀਆਂ ਸਬੰਧੀ ਚਾਰਜ ਬਦਲਣ ਜਾਂ ਅਪੀਲ ਸਬੰਧੀ ਕੋਈ ਆਰਜ਼ੀ ਦਾਇਰ ਨਹੀਂ ਕੀਤੀ ਗਈ, ਜਿਸ ਆਧਾਰ ਤੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ।
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਇਸ ਸਬੰਧੀ ਕੋਹੀ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਗਾਂਧੀ ਪਰਿਵਾਰ ਨਾਲ ਮਿਲਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਸਬੰਧਤ ਐਫਆਈਆਰ ਨੂੰ ਖਤਮ ਕਰ ਦਿੱਤਾ ਹੈ, ਜਿਸ ਲਈ ਕੇਸਾਂ ਨਾਲ ਸਬੰਧਤ ਫਾਇਲ ਨੂੰ ਰਦੀ ਸਮਝਦੇ ਹੋਏ ਹਟਾ ਦਿੱਤਾ ਗਿਆ।
ਗਵਾਹ ਨੂੰ ਮਿਲੀ ਸੀ ਬੰਬ ਨਾਲ ਉਡਾਉਣ ਦੀ ਧਮਕੀ
1984 ਦੇ ਸਿੱਖ ਕਤਲੇਆਮ ਦੇ ਗਵਾਹ ਅਭਿਸ਼ੇਕ ਵਰਮਾ ਦੇ ਪੌਲੀਗ੍ਰਾਫੀ ਟੈਸਟ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਕੱਲ੍ਹ ਉਸ ਨੂੰ ਮੁੜ ਬੁਲਾਇਆ ਗਿਆ ਹੈ। ਇਸ ਸਬੰਧੀ ਅਭਿਸ਼ੇਕ ਵਰਮਾ ਨੇ ਕਿਹਾ ਹੈ ਕਿ ਉਹ ਗਵਾਹੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਭਿਸ਼ੇਕ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਹਨ ਕਿ ਉਹ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹੀ ਨਾ ਦਵੇ। ਉਸ ਨੂੰ ਕਿਹਾ ਗਿਆ ਸੀ ਕਿ ਜੇ ਉਸ ਨੇ ਗਵਾਹੀ ਦਿੱਤੀ ਤਾਂ ਉਸ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ। ਅਭਿਸ਼ੇਕ ਨੇ ਕਿਹਾ ਕਿ ਪਹਿਲਾਂ ਉਸ ਨੂੰ ਧਮਕਾਇਆ ਗਿਆ ਸੀ। ਉਸ ਨਾਲ ਮਾੜਾ ਵਿਹਾਰ ਕੀਤਾ ਗਿਆ ਪਰ ਹੁਣ ਉਸ ਨੇ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਤਾਂ ਅਦਾਲਤ ਕਮਿਸ਼ਨਰ ਦੀ ਦੇਖ-ਰੇਖ ਵਿੱਚ ਐਫ.ਐਸ.ਐਲ. ਲੈਬ ਦੇ ਅਧਿਕਾਰੀਆਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ।