ਰੁਝਾਨ ਖ਼ਬਰਾਂ
18 ਦਸੰਬਰ ਤੋਂ ਕੈਨੇਡਾ ਭਰ ‘ਚ ਸ਼ਰਾਬੀ ਡਰਾਈਵਰਾਂ ‘ਤੇ ਹੋਵੇਗਾ ਸਖ਼ਤ ਕਾਨੂੰਨ ਲਾਗੂ

18 ਦਸੰਬਰ ਤੋਂ ਕੈਨੇਡਾ ਭਰ ‘ਚ ਸ਼ਰਾਬੀ ਡਰਾਈਵਰਾਂ ‘ਤੇ ਹੋਵੇਗਾ ਸਖ਼ਤ ਕਾਨੂੰਨ ਲਾਗੂ

ਔਟਵਾ : (ਪਰਮਜੀਤ ਸਿੰਘ, ਕੈਨੇਡੀਅਨ ਪੰਜਾਬ ਟਾਇਮਜ਼): ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਫੈਡਰਲ ਸਰਕਾਰ ਵਲੋਂ 18 ਦਸੰਬਰ ਤੋਂ ਕੈਨੇਡਾ ਭਰ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ ਸਖਤ ਕਨੂੰਨ ਲਾਗੂ ਕੀਤੇ ਜਾ ਰਹੇ ਹਨ। ਹੁਣ ਪੂਰੇ ਕੈਨੇਡਾ ਭਰ ‘ਚ ਕਿਸੇ ਵੀ ਥਾਂ ‘ਤੇ ਪੁਲਿਸ ਵਾਲੇ ਕਿਸੇ ਵੀ ਵਹ੍ਹੀਕਲ ਦੇ ਚਾਲਕ ਨੂੰ ਸਾਹ ਦਾ ਨਿਰੀਖਣ ਕਰਵਾਉਣ ਲਈ ਕਹਿ ਸਕਦੇ ਹਨ। ਗ੍ਰੈੱਗ ਥਾਮਸਨ ਜੋ ਕੇ ਮੈਡ ਕੈਨੇਡਾ ਸੰਸਥਾ ($ਰਵੀਕਗਤ 1ਪ਼ਜਅਤਵ 4ਗਚਆ 4ਗਜਡਜਅਪ 3਼ਅ਼ਦ਼), ਨਾਲ ਜੁੜੇ ਹੋਏ ਹਨ (ਜਿਨ੍ਹਾਂ ਦੇ ਪੁੱਤਰ ਨੇ ਸ਼ਰਾਬ ਪੀਣ ਕਾਰਣ ਹੋਏ ਹਾਦਸੇ ‘ਚ ਆਪਣੀ ਜਾਨ ਗਵਾਈ ਸੀ) ਉਨ੍ਹਾਂ ਨੇ ਕਿਹਾ ਕਿ ਫੈਡਰਲ ਸਰਕਾਰ ਦੇ ਇਸ ਉਪਰਾਲੇ ਨਾਲ ਤਕਰੀਬਨ ਇੱਕ ਸਾਲ ‘ਚ 200 ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਹਰ ਸਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਅਨੇਕਾਂ ਜਾਨਾਂ ਜਾਂਦੀਆਂ ਹਨ, ਜਿਨ੍ਹਾਂ ‘ਚੋਂ ਕਈ ਬਿਨ੍ਹਾ ਵਜ੍ਹਾ ਮਾਰੇ ਜਾਂਦੇ ਹਨ, ਜਦ ਸ਼ਰਾਬ ਨਾ ਪੀਣ ਵਾਲੇ ਦੀ ਗੱਡੀ ‘ਚ ਕੋਈ ਸ਼ਰਾਬੀ ਗੱਡੀ ਮਾਰ ਦਿੰਦਾ ਹੈ ਤਾਂ ਉਹ ਨਾਂ ਚਾਹੁੰਦੇ ਹੋਏ ਵੀ ਕਈ ਵਾਰ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਾਨੂੰਨ ਮੰਤਰੀ ਹੈਡਰਨ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਚਾਰਟਰ ਦੀ ਪਾਲਣਾ ਕੀਤੀ ਜਾਣੀ ਲਾਜ਼ਮੀ ਹੋਵੇਗੀ ਅਤੇ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾਵੇਗਾ ਤਾਂ ਜੋ ਕਿਸੇ ਨਾ ਸਮਝ ਡਰਾਈਵਰ ਕਾਰਣ ਕਿਸੇ ਵੀ ਵਿਅਕਤੀ ਨੂੰ ਆਪਣੀ ਕੀਮਤੀ ਜਾਨ ਨਾ ਗਵਾਉਣੀ ਪਵੇ।