ਗੈਂਗਹਿੰਸਾ ਨੂੰ ਰੋਕਣ ਲਈ ਐਬਟਸਫੋਰਡ ਦੇ ਟਾਊਨ ਹਾਲ ਹੋਈ ਇਕੱਤਰਤਾ

ਗੈਂਗਹਿੰਸਾ ਨੂੰ ਰੋਕਣ ਲਈ ਐਬਟਸਫੋਰਡ ਦੇ ਟਾਊਨ ਹਾਲ ਹੋਈ ਇਕੱਤਰਤਾ

ਸਮੂਹ ਸੰਸਥਾਵਾਂ ਵੱਲੋਂ ਹਿੰਸਾ ਅਤੇ ਨਸ਼ਿਆਂ ਖਿਲਾਫ਼ ਸਾਂਝਾ ਮੁਹਾਜ ਕਾਇਮ ਕਰਨ ਦਾ ਅਹਿਦ

ਐਬਟਸਫੋਰਡ : (ਬਰਾੜ-ਭਗਤਾ ਭਾਈਕਾ, ਕੈਨੇਡੀਅਨ ਪੰਜਾਬ ਟਾਇਮਜ਼) ਪਿਛਲੇ ਸਮੇਂ ਤੋਂ ਲਗਾਤਾਰ ਗੈਂਗ ਹਿੰਸਾ ‘ਚ ਜਾਰ ਹੀ ਆਂ ਕੀਮਤੀ ਜਾਨਾਂ ਦੇ ਮੰਦਭਾਗੇ ਦੌਰ ਨੂੰ ਰੋਕਣ ਲਈ ਵੇਕਅੱਪ ਐਬਟਸਫੋਰਡ ਵੱਲੋਂ ਜਾਗੋ ਐਬਟਸਫੋਰਡ ਅਤੇ ਜਾਗੋ ਸਰੀ ਵੱਲੋਂ ਸਾਂਝੇ ਯਤਨਾਂ ਤਾਹਿਤ ਏਥੋਂ ਦੇ ਸਿਟੀ ਹਾਲ ਐਡੋਟੋਰੀਅਮ ‘ਚ ਟਾਊਨ ਹਾਲ ਮੀਟਿੰਗ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ‘ਤੇ ਸਿਟੀ ਕੌਂਸਲ, ਪਾਰਲੀਮੈਂਟ ਮੈਂਬਰ, ਸਕੂਲ ਟਰੱਸਟੀ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਮਾਪਿਆਂ ਅਤੇ ਨੌਜਵਾਨਾਂ ਨੇ ਭਾਰੀ ਸ਼ਮੂਲੀਅਤ ਕੀਤੀ। ਸਮਾਗਮ ‘ਚ ਨਸ਼ਾਅ ਤੇ ਹਿੰਸਾ ਵਿੱਚ ਮਾਰੇ ਜਾ ਰਹੇ ਨੌਜਵਾਨਾਂ ਦੇ ਸੰਬੰਧ ਵਿੱਚ ਗਹਿਰੀ ਚਿੰਤਾ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਮੂਹ ਸੰਸਥਾਵਾਂ ਨੇ ਸਾਂਝਾ ਮੁਹਾਜ ਕਾਇਮ ਕਰਨ ਦਾ ਆਹਿਦ ਲਿਆ। ਪ੍ਰੋਗਰਾਮ ਦੇ ਸ਼ੁਰੂ ‘ਚ ਜਾਗੋ ਐਬਟਸਫੋਰਡ ਵੱਲੋਂ ਬੋਲਦਿਆਂ ਡਾ.ਗੁਰਵਿੰਦਰ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਬੈਂਸ ਅਤੇ ਜਸਕਰਨ ਸਿੰਘ ਧਾਲੀਵਾਲ ਨੇ ਟਾਊਨ ਹਾਲ ਮੀਟਿੰਗ ਦੇ ਮਕਸਦ ਅਤੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਜਾਗੋ ਸਰੀ ਵੱਲੋਂ ਸੁੱਖੀ ਸੰਧੂ ਨੇ ਵਿਸਥਾਰ ਸਹਿਤ ਵਿਚਾਰਾਂ ਰਾਹੀਂ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਅਤੇ ਹੋ ਰਹੇਨੁਕਸਾਨ ਬਾਰੇ ਵਿਚਾਰ ਪ੍ਰਗਟਾਏ। ਐਬਟਸਫੋਰਡ ਸਿਟੀ ਮੇਅਰ ਹੈਨਰੀ ਬਰਾਊਨ ਨੇ ਆਪਣੇ ਭਾਸ਼ਨ ਦੌਰਾਨ ਕਾਨੂੰਨ, ਪੁਲੀਸ ਪ੍ਰਸ਼ਾਸ਼ਨ ਅਤੇ ਮਾਪਿਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਲਈ ਬੇਨਤੀ ਕੀਤੀ। ਉਨ੍ਹਾਂ ਫੈਡਰਲ ਪੱਧਰ ਦੇ ਕਾਨੂੰਨਾਂ ਦੀ ਗੱਲ ਕਰਦਿਆਂ ਜੋ ਪੁਲੀਸ ਦੇ ਸੀਮਤ ਹੱਕਾਂ ਕਾਰਨ ਖਤਰਨਾਕ ਅਪਰਾਧੀ ਕਾਨੂੰਨ ਦੇ ਪੰਜੇ ਤੋਂ ਛੁੱਟ ਜਾਂਦੇ ਹਨ, ਉਨ੍ਹਾਂ ਸੰਬੰਧੀ ਕਾਨੂੰਨੀ ਪੀ੍ਰਕ੍ਰਿਆ ਨੂੰ ਮੁੜ ਵਿਚਾਰਨ ਦਾ ਸੱਦਾ ਦਿੱਤਾ। ਐਬਟਸਫੋਰਡ ਪੁਲਿਸ ਮੁਖੀ ਨੇ ਆਪਣੇ ਭਾਸ਼ਨ ਦੌਰਾਨ ਚਾਰ ਮਹੱਤਵਪੂਰਨ ਥੰਮਾਂ ਦੀ ਗੱਲਕਰਦਿਆਂ ਗੈਂਗਹਿੰਸਾ ਅਤੇ ਨਸ਼ਿਆਂ ਦੇ ਮਾਮਲੇ ‘ਚ ਠੋਸ ਕਦਮ ਉਠਾਉਣ ਦੀ ਵਚਨਬੱਧਤਾ ਪ੍ਰਗਟਾਈ। ਲੰਮੇ ਸਮੇਂ ਤੋਂ ਗੈਂਗ ਹਿੰਸਾਬਾਰੇ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਜੈਗ ਖੋਸਾ ਨੇ ਖਰੀਆਂਖਰੀਆਂ ਸੁਣਾਉਂਦਿਆਂ ਕਿਹਾ ਕਿ ਜਿੰਨਾਂ ਚਿਰ ਭਾਈਚਾਰਾ ਆਪਣੀਆਂ ਜਿੰਮੇਵਾਰੀਆਂ ਨੂੰ ਨਹੀਂ ਪਛਾਣ ਦਾ ਅਤੇ ਸਕੂਲੀ ਪੱਧਰ ਤੋਂ ਇਸ ਸਮੱਸਿਆ ਨਾਲ ਨਹੀ ਜੂਝਿਆ ਜਾਂਦਾ, ਇਹ ਮਸਲਾ ਹੱਲ ਹੀ ਨਹੀਂ ਹੋਵੇਗਾ। ਪੀੜਤ ਪਰਿਵਾਰਾਂ ਦੀ ਤਰਜ਼ਮਾਨੀ ਕਰਦਿਆਂ ਕੁਲਵਿੰਦਰ ਸਿੰਘ ਮੱਲ੍ਹੀ ਨੇ ਬੜੇ ਜਜ਼ਬਾਤੀ ਅਤੇ ਅਰਥਭਰਪੂਰ ਸ਼ਬਦਾਂ ਵਿੱਚ ਹਿੰਸਕ ਵਾਰਦਾਤਾਂ ਖਿਲਾਫ਼ ਅਣਥੱਕ ਕੋਸ਼ਿਸਾਂ ਕਰ ਰਹੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਇੱਕਮੁੱਠ ਹੋਣ ਦਾ ਸੱਦਾ ਦਿੱਤਾ। ਇੰਡੋ-ਕੈਨੇਡੀਅਨ ਬਿੱਜਨਸ ਐਸੋਸੀਏਸ਼ਨ ਦੀ ਮੁਖੀ ਡਾਕਟਰ ਭਾਰਤੀ ਸੰਧੂ ਨੇ ਕਿਹਾ ਕਿ ਭਾਈਚਾਰੇ ਦੇ ਸਾਰੇ ਵਰਗਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਅਜਿਹੇ ਸੰਕਟਮਈ ਸਮੇਂ ਅਹਿਮਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ। ਇਸਤਰੀਆਂ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁੱਕੇ ਜਾਣ ਦੀ ਵਕਾਲਤ ਕੀਤੀ। ਐਬਟਸਫੋਰਡ ਦੇ ਦੋਵੇਂ ਪਾਰਲੀਮੈਂਟ ਮੈਂਬਰਾਂ ਜਤਿੰਦਰ ਮੋਹਨਜੀਤ ਸਿੰਘ ਸਿੱਧੂ (ਜਤੀਸਿੱਧ)ੂ ਅਤੇ ਐਡ ਫਾਸਟ ਨੇ ਸਾਰੇ ਪ੍ਰੋਗਰਾਮ ਦੌਰਾਨ ਹਾਜ਼ਰੀ ਲਗਵਾਉਂਦਿਆਂ ਗੰਭੀਰ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਸੰਬੰਧੀ ਠੋਸ ਉਪਰਾਲਿਆਂ ਦਾ ਯਕੀਨ ਦਵਾਇਆ। ਸਿਟੀ ਕੌਂਸਲਰਾਂ ਵਿੱਚ ਡਾਕਟਰ ਬਰੂਸ ਬੈਸਮੈਨ, ਕੈਲੀ ਚਾਹਲ, ਸਕੂਲ ਸਟੱਸਟੀਆਂ ਅਤੇ ਪੁਲੀਸ ਕਮਿਸ਼ਨਰਾਂ ਸਮੇਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰਦੁਆਰਾ ਕਲਗੀਧਰ ਦਰਬਾਰ ਐਬਟਸਫੋਰਡ ਦੇ ਪ੍ਰਬੰਧਕਾਂ ਨੇ ਵੀ ਹਾਜ਼ਰੀ ਲਵਾਈ। ਵੇਕਅੱਪ ਸਰੀ ਵੱਲੋਂ ਗੁਰਪ੍ਰੀਤ ਸਿੰਘ ਸਹੋਤਾ ਨੇ ਯਕੀਨ ਦਵਾਇਆ ਕਿ ਡਰੱਗ ਹਿੰਸਾ ਖਿਲਾਫ਼ ਇਹ ਸਾਂਝੀ ਲੜਾਈ ਬਹੁਤ ਸੂਝਬੂਝ ਅਤੇ ਦ੍ਰਿੜਤਾ ਨਾਲ ਲੜੀ ਜਾਵੇਗੀ। ਪ੍ਰੋਗਰਾਮ ਦੇ ਅਖੀਰ ‘ਚ ਬਹੁਤ ਸਾਰੇ ਲੋਕਾਂ ਨੇ ਵਲੰਟੀਅਰਾਂ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਦਾ ਆਹਿਦਲਿਆ। ਆਖੀਰ ਨਿਚੋੜ ਰੂਪ ‘ਚ ਕੁਝ ਮਤਿਆਂ ਨੂੰ ਸਾਂਝੀ ਪ੍ਰਵਾਨਗੀ ਦਿੱਤੀ ਗਈ ਜਿੰਨ੍ਹਾਂ ਵਿੱਚ ਡਰੱਗ ਹਿੰਸਾ ਦੇ ਰੋਕਣ ਲਈ ਡਾਇਵਿਸਟੀ ਪਲਾਨ ਵਭਿੰਨਤਾ ਦੀ ਰੂਪ ਰੇਖਾ ਤਿਆਰ ਕਰਨੀ, ਕਾਨੂੰਨਣ ਸੋਧਾਂ ਲਈ ਸਾਂਝ ੇਮਸ਼ਹੂਰੇ ਕਾਇਮ ਕਰਨੇ, ਸਿਟੀ ਆਫ਼ ਐਬਟਸਫੋਰਡ ਲਈ ਫੈਡਰਲ ਪੱਧਰ ‘ਤੇ ਮਿਲਣ ਵਾਲੇ ਫੰਡ ਮੁਹੱਈਆ ਕਰਵਾਉਣ ਲਈ ਕਦਮ ਚੁੱਕਣੇ, ਵੱਖ ਵੱਖ ਖੇਡ ਮੇਲਿਆਂ ਦੌਰਾਨ ਨਸ਼ਿਆਂ ਦੀ ਵਰਤੋਂ ਅਤੇ ਸ਼ਰਾਬ ਦੇ ਸੇਵਨ ‘ਤੇ ਰੋਕ ਲਾਉਣੀ, ਸੱਭਿਆਚਾਰਕ ਮੇਲਿਆਂ ਦੌਰਾਨ ਅਸ਼ਲੀਲ ਗਾਇਕੀ ਅਤੇ ਭੜਕਾਊ ਸ਼ੋਰ ‘ਤੇ ਸਖ਼ਤ ਕਦਮ ਚੁੱਕਣ ਲਈ ਰੈਂਟਲ ਐਗਰੀਮੈਂਟ ਅਧੀਨ ਇੰਨ੍ਹਾਂ ਉਦੇਸ਼ਾਂ ਲਈ ਦਿੱਤੀ ਜਾਣਵਾਲੀ ਜਗ੍ਹਾ ਸੰਬੰਧੀ ਪੁਨਰ ਵਿਚਾਰ ਕਰਨਾ ਅਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਸਖ਼ਤ ਕਦਮ ਚੁੱਕਣੇ ਅਤੇ ਸਕੂਲੀ ਪੱਧਰ ‘ਤੇ ਕੌਂਸਲਰਾਂ ਚ ਵਾਧਾ, ਐਂਟੀ ਗੈਂਗਫੋਰਸ ਵਿੱਚ ਪੁਲੀਸ ਅਧਿਕਾਰੀਆਂ ਦੀ ਗਿਣਤੀ ‘ਚ ਵਾਧਾ ਕਰਨ ਆਦਿ ਬਾਰੇ ਫੈਸਲੇ ਲਏ ਜਾਣ ਦੀ ਮੰਗ ਕੀਤੀ ਜਿੰਨ੍ਹਾਂ ਨੂੰ ਹਾਜ਼ਰ ਲੋਕਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਹਿੰਸਾ ਦੌਰਾਨ ਮਾਰੇ ਗਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਕਰੀਬ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਚ ਹਾਜ਼ਰ ਲੋਕਾਂ ਨੇ ਪੂਰੀ ਛਿੱਦਤ ਨਾਲ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹਿੰਸਾ ਅਤੇ ਨਸ਼ਿਆਂ ਖਿਲਾਫ਼ ਠੋਸ ਕਦਮ ਉਠਾਉਣ ਦਾ ਪ੍ਰਣ ਲਿਆ ਅਤੇ ਇਹ ਟਾਊਨ ਹਾਲ ਮੀਟਿੰਗ ਬਹੁਤ ਸਾਰੇ ਪਹਿਲੂਆਂ ‘ਤੇ ਚਾਨਣਾ ਪਾਉਂਦੀ ਸਾਰਥਕ ਹੋ ਨਿੱਬੜੀ।