ਬਟਵਾਰਾ

ਬਟਵਾਰਾ

ਬਸੰਤ ਸਿੰਘ ਨੇ ਆਪਣੇ ਸਮੇਆ ਵਿਚ ਬਹੁਤ ਕੰਮ ਕੀਤਾ ਸੀ… ਤੇ ਆਪਣੀ ਮੇਹਨਤ ਸਦਕਾ ਕਾਫੀ ਜਾਇਦਾਦ ਬਣਾ ਲੈ ਸੀ ਓਸ ਨੇ ਸ਼ਸਾਰਾ ਪਿੰਡ ਓਸ ਦੇ ਮੇਹਨਤੀ ਸੁਬਾਹ ਨੂ ਦੇਖ ਕੇ ਓਸ ਦੀਆਂ ਸਿਫਤਾ ਕਰਦਾ ਨਹੀ ਥਕਦਾ ਸੀ… ਅਗਰ ਇਕ ਗੱਲ ਵਿਚ ਹੀ ਸਬ ਕੁਜ ਕਹਨਾ ਹੋਵੇ ਤਾਂ ਕਹ ਸਕਦੇ ਹਾਂ, ”ਓਸ ਦੀ ਫੁੱਲ ਚੜਾਈ ਸੀ ਓਸ ਸਮੇ ਵਿਚ”

ਪਰ ਅੱਜ ਓਹ ਆਪਣੀ ਉਮਰ ਦੇ ਆਖਿਰੀ ਪੜਾ ਵਿਚ ਮੰਜੇ ਤੇ ਪਿਆ ਹੰਜੂ ਵਹਾਈ ਜਾ ਰਿਹਾ ਸੀ।.ਕਿਓਂ ਕੇ ਜਿਸ ਘਰ ਨੂ ਓਸ ਨੇ ਆਪਣੇ ਖੂਨ ਪਸੀਨੇ ਵਹਾ ਕੇ ਖੜਾ ਕੀਤਾ ਸੀ ਓਸ ਵਿਚ ਵੰਡੀਆਂ ਪੇਣ ਲੱਗੀਆ ਸੀ। .ਅੱਜ ਪੋਹ ਫੁਟਾਲੇ ਵੇਲੇ ਤੋਂ ਹੀ ਓਸ ਦੇ ਘਰ ਵਿਚ ਕਲੇਸ਼ ਚਲ ਰਿਹਾ ਸੀ। ਕਿਤੇ ਨੂੰਹਾਂ ਆਪਸ ਵਿਚ ਮੇਹਣੋ-ਮੇਹਣੀ ਲੱਗ ਜਾਂਦੀਆ ਸੀ ਤੇ ਕੀਤੇ ਮੁੰਡੇ ਯੁੱਧ ਛੇੜ ਕੇ ਬੈਠ ਜਾਂਦੇਸ਼ਕਿਸੇ ਦਾ ਧਿਆਨ ਬਸੰਤ ਸਿੰਘ ਵੱਲ ਨੀ ਜਾ ਰਿਹਾ ਸੀ.. ਕਿਸੇ ਨੂ ਓਸ ਦੇ ਹੰਜੂ ਨੀ ਦਿਸ ਰਹੇ ਸੀ। ਅਖੀਰ ਆਂਡ-ਗੁਵਾਂਡ ਦੇ ਕੁਜ ਲੋਕਾ ਨੇ ਓਹਨਾ ਨੂ ਸ਼ਾਂਤ ਕਰਵਾਇਆ… ਪਰ ਇਹ ਸ਼ਾਂਤੀ ਬਿਲਕੁਲ ਓਸ ਸ਼ਾਂਤੀ ਵਰਗੀ ਸੀ ਜੋ ਕਿਸੇ ਵੱਡੇ ਤੁਫਾਨ ਤੋਂ ਪਹਲਾ ਛਾ ਜਾਂਦੀ ਹੈ। ਮੁੰਡੇਆ ਨੇ ਅੱਡ ਹੋਣ ਦਾ ਫੈਸਲਾ ਕਰ ਲਿਆ ਸੀ। ਇਹ ਫੈਸਲੇ ਨੇ ਬਸੰਤ ਸਿੰਘ ਦੇ ਕਲੇਜੇ ਤੇ ਇਕ ਸ਼ੂਰੀ ਵਾਂਗ ਵਾਰ ਕੀਤਾ।
ਰਾਤ ਹੋ ਗਈ ਸੀ… ਤਾਰੇ ਵੀ ਪੂਰੀ ਚਮਕ ਨਾਲ ਚਮਕੀ ਜਾ ਰਹੇ ਸੀ। ਵੇਹੜੇ ਵਿਚ ਪਿਆ ਬਸੰਤ ਸਿੰਘ ਵੀ ਓਹਨਾ ਤਾਰਇਆ ਨੂ ਦੇਖੀ ਜਾ ਰਿਹਾ ਸੀ । ਕਿਓਂ ਕੇ ਓਸ ਨੂ ਅੱਜ ਨੀਂਦ ਤਾਂ ਆ ਨਹੀ ਰਹੀ ਸੀ। ਵਾਰ ਵਾਰ ਓਸ ਦੀਆਂ ਅਖਾ ਅੱਗੇ ਪੁਰਾਣੇ ਦਿਨ ਆ ਰਹੇ ਸੀ ਜੱਦੋ ਓਸ ਨੇ ਆਪਣੇ ਬਾਪੁ ਨਾਲ ਮਿਲ ਕੇ ਇਹ ਜਮੀਨਾ ਤਿਆਰ ਕੀਤੀਆ ਸੀ। ਜਦੋ ਬਸੰਤ ਸਿੰਘ ਦਾ ਬਾਪੁ ਕਹੰਦਾ ਹੁੰਦਾ ਸੀ ,”ਜਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ, ਤੇ ਮਾਂ ਕੱਦੇ ਵੰਡੀ ਨਹੀ ਜਾ ਸਕਦੀ”। ਕਦੇ ਬਸੰਤ ਸਿੰਘ ਨੂ ਓਹ ਪਲ ਯਾਦ ਆ ਰਹੇ ਸੀ, ਜਦ ਬਸੰਤ ਸਿੰਘ ਦੀ ਘਰਵਾਲੀ ਨੇ ਆਪਣੇ ਛੋਟੇ ਪੁਤ ਦਾ ਨਾਮ ਫ਼ਤੇਹ ਸਿੰਘ ਸਿੰਘ ਰਖਇਆ ਸੀ ਤੇ ਵੱਡੇ ਦਾ ਨਾਮ ਪਹਲਾ ਹੀ ਜੋਰਾਵਰ ਰਖਇਆ ਹੋਇਆ ਸੀਸ਼ਓਸ ਦੀ ਘਰਵਾਲੀ ਅਕਸਰ ਕੇਹਂਦੀ ਹੁੰਦੀ ਸੀ ਕੇ ਮੇਰੇ ਪੁੱਤ ਵੀ ਸਾਹਿਬਜਾਦੇਆ ਵਾਂਗ ਪਿਓ ਦਾ ਨਾਮ ਚਮਕਾਓਣ ਗੇ। ਇਹਨਾ ਵਿਚ ਵੀ ਓਹਨਾ ਹੀ ਪਿਆਰ ਹੋਇਆ ਕਰੇ ਗਾ ਜਿਨਾ ਸਾਹਿਬਜਾਦੇਆ ਵਿਚ ਸੀ। ਇਹ ਯਾਦ ਅਉਣ ਤੇ ਫੇਰ ਬਸੰਤ ਸਿੰਘ ਦੀਆ ਅਖਾ ਵਿਚ ਪਾਣੀ ਆ ਗਿਆ। ਬੱਸ ਏਸੇ ਤਰਾ ਸੋਚਾ-ਸੋਚਾ ਵਿਚ ਹੀ ਪੂਰੀ ਰਾਤ ਲੰਗ ਗਈ ਬਸੰਤ ਸਿੰਘ ਦੀ।
ਹਾਲੇ ਸਵੇਰ ਦੇ 9 ਕੁ ਹੀ ਵੱਜੇ ਸੀ ਕੇ ਬਸੰਤ ਸਿੰਘ ਦੀ ਧੀ ਆ ਗਈ। ਤੇ ਹੋਲੀ ਹੋਲੀ ਕੁਜ ਹੋਰ ਸੱਜਣ ਵੀ ਆ ਗਏ। ਜਿਨਾ ਨੂ ਵਟਵਾਰੇ ਲਈ ਸੱਦਾ ਦਿਤਾ ਸੀਸ਼ਕੁਜ ਦੇਰ ਵਿਚ ਹੀ ਹੋਲੀ ਹੋਲੀ ਸਾਰੇ ਸਮਾਨ ਦੀ ਵੰਡ ਹੋ ਗਈ। ਹੁਣ ਮੁੰਡੇਆ ਦੇ ਚੇਹਰਿਆ ਤੇ ਵੀ ਮੁਸਕਾਨ ਆਓਣ ਲੱਗ ਪਈ। ਆਓਂਦੀ ਵੀ ਕਿਓਂ ਨਾ ਹੁਣ ਜੋ ਮੁਖਤਿਆਰੀ ਓਹਨਾ ਦੇ ਹਥਾ ਵਿਚ ਆ ਗਈ ਸੀ. ਇੰਨੇ ਨੂ ਇਕ ਰਿਸ਼ਤੇਦਾਰ ਨੇ ਬਸੰਤ ਸਿੰਘ ਨੂ ਪੁਛ ਲਿਆ, ”ਬਸੰਤ ਸਿੰਘ ਹੁਣ ਤੂ ਦੱਸ ਤੂ ਕਿਸ ਪੁੱਤ ਵੱਲ ਹੋਣਾ ਹੈ ”
ਏਸ ਤੋਂ ਪਿਹਲਾ ਬਸੰਤ ਸਿੰਘ ਕੁਜ ਬੋਲਦਾ, ਵੱਡਾ ਮੁੰਡਾ ਬੋਲ ਪਿਆ, ” ਬਾਪੂ ਮੈਨੂ ਪਤਾ ਤੁਸੀਂ ਛੋਟੇ ਨੂ ਬਹੁਤ ਪਿਆਰ ਕਰਦੇ ਹੋ,,ਸ਼ੁਰੂ ਤੋਂ ਓਹ ਤੁਹਾਡਾ ਲਾਡਲਾ ਜੋ ਰਿਹਾ ਹੈ। ਮੈ ਨੀ ਚਾਹੁੰਦਾ ਤੁਸੀਂ ਛੋਟੇ ਬਿਨਾ ਤੜਫਦੇ ਰਹੋ ਮੇਰੇ ਕੋਲ,ਏਸ ਲੈ ਤੁਸੀਂ ਛੋਟੇ ਵੱਲ ਹੀ ਹੋ ਜੋ, ਮੈ ਆਪੇ ਕਰ ਲਉ ਗੁਜਾਰਾ ”
ਛੋਟਾ ਵੀ ਨਾਲੇ ਹੀ ਬੋਲ ਪਿਆ,” ਬਾਪੂ ਜੀ ਤੁਸੀਂ ਤਾਂ ਜਾਣਦੇ ਹੀ ਹੋ ਤੁਹਾਡੀ ਛੋਟੀ ਨੂੰਹ ਬੀਮਾਰ ਰਿਹੰਦੀ ਹੈ। ਤੇ ਉੱਤੋ ਨਿਆਣੇ ਵੀ ਹਾਲੇ ਛੋਟੇ ਨੇ ,ਏਸ ਤੋਂ ਵਿਚਾਰੀ ਤੋਂ ਤੁਹਾਡੀ ਰੱਜ ਕੇ ਸੇਵਾ ਨੀ ਹੋ ਪਾਉਣੀ। ਉੱਤੋ ਮੈ ਵੀ ਸਾਰਾ ਦਿਨ ਖੇਤ ਹੀ ਹੁਨਾ। ਮੈ ਨੀ ਚਾਹੁੰਦਾ ਕੇ ਤੁਹਾਡੀ ਸੇਵਾ ਵਿਚ ਕੋਈ ਕਮੀ ਰਹੇਸ਼ਅੱਗੇ ਤੁਹਾਡੀ ਮਰਜੀ ਹੈ ਬਾਪੂ ਜੀ, ਜੋ ਤੁਸੀਂ ਫੈਸਲਾ ਕਰੋ।
ਦੋਵੇ ਪੁੱਤਾ ਨੇ ਇੱਕ ਵਾਰ ਆਪਣਾ-ਆਪਣਾ ਪਖ ਰਖ ਦਿਤਾ ਬਾਪੂ ਤੋਂ ਖੇਹਝੜਾ ਛਡਾਓਣ ਲਈ।
ਪੁੱਤਾ ਦੀਆਂ ਗੱਲਾ ਸੁਨ ਕੇ ਬਸੰਤ ਸਿੰਘ ਅੰਦਰੋ ਅੰਦਰੀ ਬੈਚੈਨ ਹੋਣ ਲੱਗ ਗਿਆ। ਹੁਣ ਓਸ ਦੇ ਪੈਰਾ ਹੇਠੋ ਜਮੀਨ ਖਿਸਕ ਰਹੀ ਸੀ। ਤੇ ਅਸਮਾਨ ਘੁਮਣ ਲੱਗ ਪਿਆਸ਼ਓਸ ਨੂ ਵੇਹੜੇ ਵਿਚ ਲੱਗਾ ਨਿੰਮ ਦਾ ਦਰਖਤ ਵੀ ਓਸ ਉੱਤੇ ਹੱਸ ਰਿਹਾ ਲੱਗ ਰਿਹਾ ਸੀ..ਓਹ ਅੱਜ ਖੁਦ ਨੂ ਬਿਲਕੁਲ ਖਾਲੀ ਮੇਹਝਸੂਸ ਕਰ ਰਿਹਾ ਸੀ,,ਓਹ ਚੌਹਂਦਾ ਸੀ ਕੇ ਓਸ ਨੂ ਇਸੇ ਵਕਤ ਮੋਤ ਆ ਜਾਵੇ ਤੇ ਸਾਰਾ ਜੱਬ ਹੀ ਮੁੱਕ ਜਾਵੇ।
ਇੱਕ ਦਮ ਟਰੰਕ ਦੀ ਆਵਾਜ, ਬਸੰਤ ਸਿੰਘ ਨੂ ਸੋਚਾ ਦੇ ਸਮੁੰਦਰ ਵਿਚੋ ਬਾਹਰ ਖਿਚ ਲੈ ਆਈ। ਬਸੰਤ ਸਿੰਘ ਦੀ ਕੁੜੀ,ਬਸੰਤ ਸਿੰਘ ਦਾ ਟਰੰਕ ਚੁੱਕੀ ਖੜੀ ਸੀ ਓਸ ਦੇ ਅੱਗੇ।
”ਚਲ ਬਾਪੂ , ਤੂ ਮੇਰੇ ਨਾਲ ਚਲ..ਤੂ ਕਿਵੇ ਭੁਲ ਗਿਆ ਤੇਰੀ ਇੱਕ ਧੀ ਵੀ ਹੈ..ਮੈ ਕਰੁ ਤੇਰੀ ਸੇਵਾ..ਕੀ ਹੋਏਆ ਜੇ ਤੈਨੂ ਮੇਰੇ ਜੰਮਣ ਤੇ ਖੁਸ਼ੀ ਨਹੀ ਹੋਈ ਸੀ। ਘੱਟੋ ਘੱਟ ਅੱਜ ਤਾਂ ਤੈਨੂ ਖੁਸ਼ੀ ਮਿਲੇਗੀ ਕੇ ਤੇਰੀ ਇਕ ਧੀ ਹੈ।” ਬਸੰਤ ਸਿੰਘ ਦੀ ਧੀ ਇਹਨਾ ਬੋਲਦਿਆ- ਬੋਲਦਿਆ ਬਸੰਤ ਸਿੰਘ ਨੂ ਬਾਹੋ ਫੜ ਕੇ ਆਪਣੇ ਨਾਲ ਲੈ ਤੁਰੀ..ਦੋਵੇ ਮੁੰਡੇਆ ਦੇ ਸਿਰ ਸ਼ਰਮ ਨਾਲ ਝੁਕ ਗਏ।
ਤੇ ਬਸੰਤ ਸਿੰਘ ਪੋਲੇ ਪੋਲੇ ਕਦਮਾ ਨਾਲ ਆਪਣੇ ਹੀ ਘਰ ਨੂ ਬੇਗਾਨਾ ਹੋਇਆ ਦੇਖਦੇ-ਦੇਖਦੇ ਦਰਵਾਜੇਓ ਬਾਹਰ ਹੋ ਗਿਆ।

-ਜਗਮੀਤ ਸਿੰਘ ਹਠੂਰ, 98033-02527