Copyright & copy; 2019 ਪੰਜਾਬ ਟਾਈਮਜ਼, All Right Reserved
ਰੂਸ ਨੇ ਕੋਰੋਨਾ ਟੀਕਾ ‘ਸਪੱਟਨਿਕ ਵੀ’ ਆਮ ਜਨਤਾ ਨੂੰ ਕਰਵਾਇਆ ਮੁਹੱਈਆ

ਰੂਸ ਨੇ ਕੋਰੋਨਾ ਟੀਕਾ ‘ਸਪੱਟਨਿਕ ਵੀ’ ਆਮ ਜਨਤਾ ਨੂੰ ਕਰਵਾਇਆ ਮੁਹੱਈਆ

ਮਾਸਕੋ: ਰੂਸ ਨੇ ਆਪਣਾ ਕੋਰੋਨਾ ਟੀਕ’ ‘ਸਪੱਟਨਿਕ ਵੀ’ ਜਨਤਾ ਲਈ ਰਿਲੀਜ਼ ਕਰ ਦਿੱਤਾ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲੋਕਾਂ ਤੱਕ ਕਿਵੇਂ ਪਹੁੰਚੇਗਾ। ਸਰਕਾਰ ਟੀਕਾ ਲੋਕਾਂ ਤੱਕ ਪਹੁੰਚਾਉਣ ਦਾ ਪ੍ਰੋਗਰਾਮ ਖੁਦ ਚਲਾਏਗੀ ਜਾਂ ਫਿਰ ਇਸਨੂੰ ਬਾਜ਼ਾਰ ਵਿਚ ਸਿੱਧਾ ਉਪਲਬਧ ਕਰਵਾਏਗੀ। ਰੂਸ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਹ ਟੀਕਾ ਮੈਡੀਕਲ ਰੈਗੂਲੇਟਰ ਰੋਜ਼ਡਰਵੰਜੌਰ ਦੀ ਲੈਬ ਵਿੱਚ ਟੈਸਟ ਪਾਸ ਕਰਨ ਤੋਂ ਬਾਅਦ ਸਿਵਲ ਸਰਕੂਲੇਸ਼ਨ ਲਈ ਜਾਰੀ ਕੀਤਾ ਗਿਆ ਸੀ। ਇਹ ਟੀਕਾ 11 ਅਗਸਤ ਨੂੰ ਰਜ਼ਿਸਟਰਡ ਕੀਤਾ ਗਿਆ ਸੀ। ਇਹ ਰੂਸ ਦੇ ਗਮਲਾਇਆ ਨੈਸ਼ਨਲ ਰਿਸਰਚ ਸੈਂਟਰ ਆਫ ਐਪੀਡਿਮੋਲੋਜੀ ਅਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਦੁਆਰਾ ਬਣਾਇਆ ਗਿਆ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਯੈਨਿਨ ਨੇ ਉਮੀਦ ਜਤਾਉਦਿਆਂ ਕਿਹਾ ਕਿ ਕੁਝ ਮਹੀਨਿਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਰੂਸ ਵਿੱਚ ਕੋਰੋਨਾ ਦੇ 10 ਲੱਖ 30 ਹਜ਼ਾਰ 690 ਕੇਸ ਹਨ