Copyright & copy; 2019 ਪੰਜਾਬ ਟਾਈਮਜ਼, All Right Reserved
ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਤੋੜਿਆ ਇਲੈਕਸ਼ਨ ਲਾਅ

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਤੋੜਿਆ ਇਲੈਕਸ਼ਨ ਲਾਅ

ਓਟਵਾ : ਕੈਨੇਡਾ ਦੇ ਇਲੈਕਸ਼ਨ ਵਾਚਡੌਗ ਦਾ ਕਹਿਣਾ ਹੈ ਕਿ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਉਸ ਸਮੇਂ ਕਾਨੂੰਨ ਦੀ ਉਲੰਘਣਾ ਕੀਤੀ ਜਦੋਂ ਉਨ੍ਹਾਂ ਆਪਣੇ ਅਹੁਦੇ ਉੱਤੇ ਰਹਿੰਦਿਆਂ ਕਈ ਈਵੈਂਟਸ ਉੱਤੇ ਲਿਬਰਲ ਉਮੀਦਵਾਰ ਨੂੰ ਪ੍ਰਮੋਟ ਕੀਤਾ। ਦ ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਜ਼ ਦਾ ਕਹਿਣਾ ਹੈ ਕਿ ਪਿਛਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਮੌਰਨਿਊ ਨੇ ਵੱਖ ਵੱਖ ਈਵੈਂਟਸ ਵਿੱਚ ਹਿੱਸਾ ਲੈਣ ਵਾਲੇ ਦੋ ਉਮੀਦਵਾਰਾਂ ਦਾ ਪ੍ਰਚਾਰ ਕੀਤਾ। ਇੱਕ ਉਮੀਦਵਾਰ ਅਨੀਤਾ ਆਨੰਦ ਤਾਂ ਆਪ ਹੀ ਕੈਬਨਿਟ ਮੰਤਰੀ ਬਣ ਚੁੱਕੀ ਹੈ ਤੇ ਦੂਜੀ ਮਿਸ਼ੇਲ ਫਿਸ਼ਰ ਕੰਜ਼ਰਵੇਟਿਵ ਉਮੀਦਵਾਰ ਕੋਲੋਂ ਹਾਰ ਗਈ। ਸਿਆਸੀ ਲਾਹਾ ਲੈਣ ਲਈ ਮੰਤਰੀਆਂ ਨੂੰ ਟੈਕਸਦਾਤਾਵਾਂ ਦੇ ਫੰਡ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਪਰ ਇਲੈਕਸ਼ਨ ਲਾਅ ਤਹਿਤ ਇਹ ਪ੍ਰਬੰਧ ਵੀ ਹਨ ਜੋ ਵਿਅਕਤੀ ਵਿਸ਼ੇਸ਼ ਨੂੰ ਕੈਂਪੇਨਜ਼ ਲਈ ਡੋਨੇਟ ਕਰਨ ਤੋਂ ਵਰਜਦੇ ਹਨ। ਕਮਿਸ਼ਨਰ ਨੇ ਆਖਿਆ ਕਿ ਇਸ ਪ੍ਰਬੰਧ ਦੀ ਹੀ ਮੌਰਨਿਊ ਵੱਲੋਂ ਉਸ ਸਮੇਂ ਉਲੰਘਣਾ ਕੀਤੀ ਗਈ ਹੈ ਜਦੋਂ ਉਨ੍ਹਾਂ ਦੋ ਉਮੀਦਵਾਰਾਂ ਨੂੰ ਪ੍ਰਮੋਟ ਕੀਤਾ। ਅਜਿਹਾ ਇਸ ਲਈ ਕਿਉਂਕਿ ਸਰਕਾਰੀ ਵਸੀਲਿਆਂ ਦੀ ਵਰਤੋਂ ਲਿਬਰਲ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਗਈ। ਕਮਿਸ਼ਨਰ ਨੇ ਆਖਿਆ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਮੌਰਨਿਊ ਨੇ ਜਾਣਬੁੱਝ ਕੇ ਸਿਆਸੀ ਲਾਹਾ ਲੈਣ ਲਈ ਜਨਤਕ ਸਰੋਤਾਂ ਦੀ ਵਰਤੋਂ ਕੀਤੀ ਜਾਂ ਫਿਰ ਉਨ੍ਹਾਂ ਸਬੰਧਤ ਈਵੈਂਟਸ ਲਈ ਕੋਈ ਪਲੈਨਿੰਗ ਹੀ ਕੀਤੀ।