Copyright & copy; 2019 ਪੰਜਾਬ ਟਾਈਮਜ਼, All Right Reserved
ਹੁਣ ਵਿਸ਼ਵ ਰੈਸਲਿੰਗ ‘ਚ ਦਿਖੇਗਾ ਪੰਜਾਬੀਆਂ ਦਾ ਜਲਵਾ

ਹੁਣ ਵਿਸ਼ਵ ਰੈਸਲਿੰਗ ‘ਚ ਦਿਖੇਗਾ ਪੰਜਾਬੀਆਂ ਦਾ ਜਲਵਾ

ਔਟਾਵਾ : ਡਬਲਯੂ. ਡਬਲਯੂ. ਈ (ਵਰਲਡ ਰੈਸਲਿੰਗ ਐਂਟਰਟੈਨਮੈਂਟ) ਦੇ ਭਾਰਤੀ ਫ਼ੈਨਸ ਲਈ ਬੁਰੀ ਖ਼ਬਰ ਹੈ, ਕਿਉਂਕਿ ਪੰਜਾਬੀ ਰੈਸਲਰ ਏਕਮ ਅਤੇ ਉਸ ਦਾ ਸਾਥੀ ਰੇਜਾਰ ਹੁਣ ਰਿੰਗ ‘ਚ ਨਜ਼ਰ ਨਹੀਂ ਆਉਣਗੇ। ਕੈਨੇਡਾ ‘ਚ ਰਹਿਣ ਵਾਲੇ ਰੈਸਲਰ ਏਕਮ ਤੇ ਉਸ ਦੇ ਸਾਥੀ ਰੇਜਾਰ ਨੂੰ ਕੰਪਨੀ ਨੇ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਟੈਗ ਟੀਮ ਚੈਂਪੀਅਨ ਰਹਿ ਚੁੱਕੇ ਇਹ ਦੋਵੇਂ ਰੈਸਲਰ ‘ਆਥਰਜ਼ ਆਫ਼ ਪੇਨ’ ਵਜੋਂ ਜਾਣੇ ਜਾਂਦੇ ਹਨ। ਕੈਨੇਡਾ ‘ਚ ਰਹਿਣ ਵਾਲੇ ਪੰਜਾਬੀ ਮੂਲ ਦੇ ਏਕਮ ਨੇ 2014 ਵਿੱਚ ਡਬਲਯੂ. ਡਬਲਯੂ. ਈ. ਵਿੱਚ ਐਂਟਰੀ ਕੀਤੀ ਸੀ। 2015 ਵਿੱਚ ਉਸ ਨੇ ਐਨਐਕਸਟੀ ‘ਚ ਆਉਂਦੇ ਹੀ ਤਹਿਲਕਾ ਮਚਾ ਦਿੱਤਾ ਸੀ। ਰਿੰਗ ‘ਚ ਪੰਜਾਬੀ ਭਾਸ਼ਾ ‘ਚ ਏਕਮ ਦੀ ਲਲਕਾਰ ਸੁਣ ਕੇ ਭਾਰਤੀ ਫ਼ੈਨਸ ‘ਚ ਜੋਸ਼ ਭਰ ਜਾਂਦਾ ਸੀ। ਏਕਮ ਨੇ ਐਂਟਰੀ ਮਗਰੋਂ ਰੇਜਾਰ ਨੂੰ ਆਪਣਾ ਪਾਰਟਨਰ ਬਣਾਇਆ ਅਤੇ ਫਿਰ ਐਨਐਕਸਟੀ ਵਿੱਚ ਧਮਾਲ ਮਚਾਉਂਦੇ ਹੋਏ ਐਨਐਕਸਟੀ ਚੈਂਪੀਅਨਸ਼ਿਪ ਦਾ ਟਾਈਟਲ ਆਪਣੇ ਨਾਮ ਕੀਤਾ।
ਡਬਲਯੂ. ਡਬਲਯੂ. ਈ. ਵਿੱਚ ਦੇਖਦੇ ਹੀ ਦੇਖਦੇ ਦੋਵਾਂ ਦੇ ਨਾਮ ਦੀ ਤੂਤੀ ਬੋਲਣ ਲੱਗੀ। ਇਸ ਤੋਂ ਬਾਅਦ ਰਾਅ ‘ਚ ਦੋਵਾਂ ਦੀ ਟੈਗ ਟੀਮ ਦੇ ਰੂਪ ਵਿੱਚ ਐਂਟਰੀ ਹੋਈ। ਇੱਥੇ ਵੀ ਉਨਾਂ ਨੇ ਆਪਣੇ ਵਿਰੋਧੀਆਂ ਨੂੰ ਚੰਗੀ ਧੂੜ ਚਟਾਈ ਅਤੇ ਰਾਅ ਟੈਗ ਟੀਮ ਚੈਂਪੀਅਨਸ਼ਿਪ ਵੀ ਆਪਣੇ ਨਾਮ ਕਰ ਲਈ, ਪਰ ਤਦ ਏਕਮ ਦੇ ਗੋਡੇ ‘ਤੇ ਸੱਟ ਲੱਗ ਗਈ। ਇਸ ਤੋਂ ਬਾਅਦ ਉਨਾਂ ਦੇ ਗੋਡੇ ਦੀ ਸਰਜਰੀ ਹੋਈ ਅਤੇ ਇਸੇ ਕਾਰਨ ਉਹ ਲੰਬੇ ਸਮੇਂ ਤੱਕ ਡਬਲਯੂ. ਡਬਲਯੂ. ਈ. ਰਿੰਗ ਤੋਂ ਦੂਰ ਰਹੇ। ਉਨਾਂ ਨੂੰ ਰਿੰਗ ‘ਚ ਆਖਰੀ ਵਾਰ ਮਾਰਚ ਮਹੀਨੇ ‘ਚ ਦੇਖਿਆ ਗਿਆ।
ਪੰਜਾਬੀ ਰੈਸਲਰ ਏਕਮ ਦਾ ਅਸਲੀ ਨਾਮ ਸਨੀ ਸਿੰਘ ਢੀਂਡਸਾ ਹੈ। ਏਕਮ ਵਧੀਆ ਪੰਜਾਬੀ ਬੋਲਦਾ ਹੈ। ਡਬਲਯੂ. ਡਬਲਯੂ. ਈ. ਰਿੰਗ ‘ਚ ਉਨਾਂ ਨੂੰ ਕਈ ਵਾਰ ਪੰਜਾਬੀ ਬੋਲਦੇ ਹੋਏ ਦੇਖਿਆ ਗਿਆ। ਏਕਮ ਦਾ ਪਾਰਟਨਰ ਰੇਜਾਰ ਨੀਦਰਲੈਂਡਸ ਦੇ ਅਲਬੇਨੀਆ ਦਾ ਵਾਸੀ ਹੈ। ਉਸ ਦਾ ਅਸਲੀ ਨਾ ਗਿਜਿਮ ਸੇਲਮਾਨੀ ਹੈ। ਰੇਜਾਰ ਡਬਲਯੂ. ਡਬਲਯੂ. ਈ. ਤੋਂ ਪਹਿਲਾਂ ਐਮਐਮਏ ਵਿੱਚ ਵੀ ਧਮਾਲ ਮਚਾ ਚੁੱਕਾ ਹੈ। ਉਸ ਨੇ ਸਿਰਫ਼ 15 ਸਾਲਾਂ ‘ਚ ਇੱਥੇ 8 ਜਿੱਤਾਂ ਹਾਸਲ ਕੀਤੀਆਂ ਅਤੇ ਉਸ ਨੂੰ ਦੋ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਸ ਨੇ ਡਬਲਯੂ. ਡਬਲਯੂ. ਈ. ਵਿੱਚ ਕਦਮ ਰੱਖਿਆ ਸੀ, ਪਰ ਹਾਲ ‘ਚ ਡਬਲਯੂ. ਡਬਲਯੂ. ਈ. ਵੱਲੋਂ ਲਏ ਗਏ ਫ਼ੈਸਲੇ ਮਗਰੋਂ ਹੁਣ ਇਹ ਜੋੜੀ ਰਿੰਗ ਵਿੱਚ ਨਜ਼ਰ ਨਹੀਂ ਆਵੇਗੀ।