Copyright & copy; 2019 ਪੰਜਾਬ ਟਾਈਮਜ਼, All Right Reserved
ਬਰੈਂਪਟਨ ਨੌਰਥ ਹਕਲੇ ਤੋਂ ਹਰਿੰਦਰ ਮੱਲੀ ਲਿਬਰਲ ਪਾਰਟੀ ਦੀ ਉਮੀਦਵਾਰ ਬਣੀ 

ਬਰੈਂਪਟਨ ਨੌਰਥ ਹਕਲੇ ਤੋਂ ਹਰਿੰਦਰ ਮੱਲੀ ਲਿਬਰਲ ਪਾਰਟੀ ਦੀ ਉਮੀਦਵਾਰ ਬਣੀ

ਬਰੈਂਪਟਨ : ਉਨਟਾਰੀਓ ਦੀ ਲਿਬਰਲ ਪਾਰਟੀ ਨੇ 2022 ‘ਚ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਪਾਰਟੀ ਨੇ ਕੈਨੇਡਾ ‘ਚ ਪੰਜਾਬੀ ਮੂਲ ਦੀ ਸਿਆਸਤਦਾਨ ਹਰਿੰਦਰ ਮੱਲੀ ਨੂੰ ਬਰੈਂਪਟਨ ਨੌਰਥ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਹਰਿੰਦਰ ਮੱਲੀ ਉਨਟਾਰੀਓ ਦੀ ਲਿਬਰਲ ਸਰਕਾਰ ‘ਚ ਐਮਪੀਪੀ ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ। ਉਸ ਨੇ ਬਰੈਂਪਟਨ-ਸਪ੍ਰਿੰਗਡੇਲ ਹਲਕੇ ਦੀ 2014 ਤੋਂ 2018 ਤੱਕ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਨਾਂ ਨੇ ਕੈਥਲਿਨ ਵਿਨ ਸਰਕਾਰ ‘ਚ ਸਟੇਟਸ ਆਫ਼ ਵੁਮਨ ਮਾਮਲਿਆਂ ਬਾਰੇ ਮੰਤਰੀ ਦੇ ਤੌਰ ‘ਤੇ ਵੀ ਸੇਵਾਵਾਂ ਨਿਭਾਈਆਂ। ਹਰਿੰਦਰ ਮੱਲੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਉਨਟਾਰੀਓ ਦੀ ਲਿਬਰਲ ਪਾਰਟੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕਾਫ਼ੀ ਉਤਸ਼ਾਹਿਤ ਹੈ। ਉਨਾਂ ਕਿਹਾ ਕਿ ਉਹ ਉਨਟਾਰੀਓ ਨੂੰ ਅਜਿਹਾ ਬਣਾਉਣਾ ਚਾਹੁੰਦੇ ਹਨ, ਜਿੱਥੇ ਵੱਸਦੇ ਹਰ ਇਕ ਵਿਅਕਤੀ ਨੂੰ ਸਫ਼ਲਤਾ ਲਈ ਬਰਾਬਰ ਮੌਕਾ ਮਿਲੇ। ਮੱਲੀ ਨੇ ਕਿਹਾ ਕਿ ਉਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ 2022 ਦੀਆਂ ਸੂਬਾਈ ਚੋਣਾਂ ਵਿੱਚ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਵਜੋਂ ਚੋਣਾਂ ਲੜੇਗੀ, ਜਿਸ ਦੀ ਅਗਵਾਈ ਸਟੀਵਨ ਡੈਲ ਡੁਕਾ ਕਰਨਗੇ।