ਕੈਨੇਡਾ ‘ਚ ਨਿੱਜਤਾ ਨੂੰ ਲੈ ਕੇ ਕਾਨੂੰਨ ਮਜ਼ਬੂਤ ਬਣਾਉਣ ਦੀ ਮੰਗ ਉੱਠੀ

 

ਕੈਨੇਡਾ ‘ਚ ਨਿੱਜਤਾ ਨੂੰ ਲੈ ਕੇ ਕਾਨੂੰਨ ਮਜ਼ਬੂਤ ਬਣਾਉਣ ਦੀ ਮੰਗ ਉੱਠੀ

ਔਟਵਾ : ਕੈਨੇਡਾ ‘ਚ ਨਿੱਜਤਾ ਨੂੰ ਲੈ ਕੇ ਕਾਨੂੰਨ ਮਜ਼ਬੂਤ ਬਣਾਉਣ ਦੀ ਮੰਗ ਉੱਠੀ ਹੈ। ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਵਲੋਂ ਇਹ ਮੁੱਦਾ ਚੁੱਕਿਆ ਗਿਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਆਰਸੀਐਮਪੀ ਦੁਆਰਾ 32 ਮਾਮਲਿਆਂ ਵਿਚ ਸਪਾਈਵੇਅਰ ਦੀ ਵਰਤੋਂ ਕੀਤੇ ਜਾਣ ਬਾਰੇ ਮੀਡੀਆ ਰਾਹੀਂ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦਾ ਵਿਚਾਰ ਹੈ ਕਿ ਪਾਰਲੀਮੈਂਟ ‘ਚ ਨਿੱਜਤਾ ਕਾਨੂੰਨਾਂ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਸਬੰਧੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਫਿਲਿਪ ਡੁਫ਼ਰੇਨ ਹਾਊਸ ਔਫ਼ ਕੌਮਨਜ਼ ਦੀ ਉਸ ਕਮੇਟੀ ਅੱਗੇ ਪੇਸ਼ ਹੋਏ ਜਿਹੜੀ ਉਸ ਟੈਕਨੋਲੌਜੀ ਬਾਰੇ ਜਾਂਚ ਕਰ ਰਹੀ ਹੈ ਜੋ ਸੰਦੇਸ਼ਾਂ ਦੀ ਨਿਗਰਾਨੀ ਕਰਨ ਲਈ ਕੰਪਿਊਟਰਾਂ ਅਤੇ ਮੋਬਾਈਲ ਫ਼ੋਨਾਂ ‘ਤੇ ਗੁਪਤ ਤਰੀਕੇ ਨਾਲ ਇੰਸਟਾਲ ਕੀਤੀ ਜਾ ਸਕਦੀ ਹੈ, ਇੱਥੋਂ ਤੱਕ ਕਿ ਇਹ ਕੈਮਰੇ ਅਤੇ ਮਾਈਕ੍ਰੋਫ਼ੋਨ ਵੀ ਚਾਲੂ ਕਰ ਸਕਦੀ ਹੈ।
ਉਹਨਾਂ ਕਿਹਾ ਕਿ ਨਿੱਜਤਾ ਕਾਨੂੰਨਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ ਅਤੇ ਨਿੱਜਤਾ ਕਾਨੂੰਨ ਵਿਚ ਇੱਕ ਵੱਖਰਾ ਸੈਕਸ਼ਨ ਤਿਆਰ ਕਰਨਾ ਚਾਹੀਦਾ ਹੈ ਜਿਸ ਵਿਚ ਸੰਗਠਨਾਂ ਅਤੇ ਵਿਭਾਗਾਂ ਲਈ ਨਵੀਂ ਟੈਕਨੋਲੌਜੀ ਪੇਸ਼ ਕੀਤੇ ਜਾਣ ‘ਤੇ ਇਸਦੇ ਨਿੱਜਤਾ ‘ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨਾ ਜ਼ਰੂਰੀ ਹੋਵੇ, ਜਦੋਂ ਨਵੀਂ ਟੈਕਨੋਲੌਜੀ ਜਨਤਾ ਦੇ ਨਿੱਜਤਾ ਦੇ ਅਧਿਕਾਰ ਨੂੰ ਪ੍ਰਭਾਵਤ ਕਰ ਸਕਦੀ ਹੋਵੇ।
ਡੁਫ਼ਰੇਨ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਨੇ ਆਰਸੀਐਮਪੀ ਨੂੰ ਹੋਰ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਹੈ ਜੋਕਿ ਇਸ ਮਹੀਨੇ ਦੇ ਅੰਤ ਤੱਕ ਆਉਣ ਦੀ ਉਮੀਦ ਹੈ। ਆਰਸੀਐਮਪੀ ਮੁਤਾਬਕ ਉਸਨੇ 2021 ਵਿਚ ਨਿੱਜਤਾ ਮੁਲਾਂਕਣ ਕੀਤਾ ਸੀ ਪਰ ਡੁਫ਼ਰੇਨ ਦੇ ਦਫ਼ਤਰ ਨੂੰ ਸੂਚਿਤ ਨਹੀਂ ਕੀਤਾ ਸੀ।
ਡੁਫ਼ਰੇਨ ਨੇ ਕਿਹਾ ਕਿ ਜਦੋਂ ਸਪਾਈਵੇਅਰ ਟੈਕਨੋਲੌਜੀ ਬਾਰੇ ਪਹਿਲਾਂ ਹੀ ਵਰਤੋਂ ਵਿਚ ਹੋਣ ਤੋਂ ਬਾਅਦ ਜਨਤਕ ਤੌਰ ‘ਤੇ ਸਵਾਲ ਉੱਠਦੇ ਹਨ ਤਾਂ ਭਰੋਸਗੀ ਦਾ ਮੁੱਦਾ ਉੱਠ ਖੜਦਾ ਹੈ। ਹੈਫ਼ਨਰ ਨੇ ਦੱਸਿਆ ਕਿ ਆਰਸੀਐਮਪੀ ਨੇ ਇਸ ਟੈਕਨੋਲੌਜੀ ਦਾ ਇਸਤੇਮਾਲ ਅੱਤਵਾਦ, ਕਿਡਨੈਪਿੰਗ, ਕਤਲ ਅਤੇ ਤਸਕਰੀ ਦੇ ਮਾਮਲਿਆਂ ਦੀ ਤਫ਼ਤੀਸ਼ ਵਿਚ ਕੀਤਾ ਸੀ।
ਡੁਫ਼ਰੇਨ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਉਹੀ ਜਾਣਕਾਰੀ ਹੈ ਜਿਸ ਨੂੰ ।ਨਿੱਜਤਾ ਪ੍ਰਭਾਵ ਮੁਲਾਂਕਣ ਵਿਚ॥ ਵੇਖਣ ਦੀ ਲੋੜ ਹੈ ਅਤੇ ਮੇਰੇ ਦਫ਼ਤਰ ਨਾਲ ਇਸ ਬਾਰੇ ਸਲਾਹ ਕੀਤੀ ਜਾ ਰਹੀ ਹੈ।
ਆਰਸੀਐਮਪੀ ਦੇ ਮੈਂਬਰ ਜਿਨ੍ਹਾਂ ਨੇ ਸੀਮਤ ਗਿਣਤੀ ਵਿੱਚ ਜਾਂਚ ਦੌਰਾਨ ਸਪਾਈਵੇਅਰ ਤਕਨੀਕ ਦੀ ਵਰਤੋਂ ਦੀ ਨਿਗਰਾਨੀ ਕੀਤੀ ਸੀ, ਅੱਜ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।