ਪੰਛੀ ਜੋ ਉੱਡ ਨਹੀਂ ਸਕਦਾ…

ਪੰਛੀ ਜੋ ਉੱਡ ਨਹੀਂ ਸਕਦਾ…

ਸ਼ਤਰਮੁਰਗ (6.9 ਫੁੱਟ) ਪੰਛੀਆਂ ਦੀ ਸਭ ਤੋਂ ਵੱਡੀ ਜੀਵਤ ਪ੍ਰਜਾਤੀ ਵਿਚੋਂ ਹੈ। ਪੌਣੇ 3 ਮੀਟਰ ਉੱਚਾ, 1.5 ਕੁਇੰਟਲ ਭਾਰ ਵਾਲਾ ਇਹ ਪ੍ਰਾਣੀ ਆਪਣੇ ਖੰਭਾਂ ਨੂੰ 2 ਮੀਟਰ ਤੱਕ ਫੈਲਾ ਸਕਦਾ ਹੈ। ਇਹ ਨਾ ਉੱਡਣ ਵਾਲਾ, ਦੋ ਪੈਰਾਂ ‘ਤੇ ਚੱਲਣ ਵਾਲਾ ਪ੍ਰਾਣੀ ਜ਼ਿਆਦਾਤਰ ਅਫਰੀਕਾ ਵਿਚ ਪਾਇਆ ਜਾਂਦਾ ਹੈ। ਗਰਦਨ ਅਤੇ ਪੈਰ ਲੰਬੇ ਹੁੰਦੇ ਹਨ ਅਤੇ ਲੋੜ ਪੈਣ ‘ਤੇ 70 ਕਿ: ਮੀ:/ਘੰਟਾ ਦੀ ਰਫ਼ਤਾਰ ਨਾਲ ਭੱਜ ਸਕਦਾ ਹੈ। ਧਰਤੀ ‘ਤੇ ਸਭ ਤੋਂ ਤੇਜ਼ ਦੌੜਾਕ ਵਜੋਂ ਪ੍ਰਸਿੱਧ ਇਹ ਪੰਛੀ ਖਾਨਾਬਦੋਸ਼ ਗੁੱਟਾਂ ਵਿਚ ਰਹਿੰਦਾ ਹੈ ਅਤੇ ਇਨ੍ਹਾਂ ਦੀ ਸੰਖਿਆ 5 ਤੋਂ 50 ਤੱਕ ਹੁੰਦੀ ਹੈ। ਖੁਰਾਕ ਵਿਚ ਜ਼ਿਆਦਾਤਰ ਫਲ-ਫੁੱਲ, ਕੀੜੇ-ਮਕੌੜੇ ਸ਼ਾਮਿਲ ਹਨ . ਸ਼ਾਕਾਹਾਰੀ ਆਹਾਰ ਵਿਚ ਅਰਸ਼ੇਰੁਕੀ ਵੀ ਸ਼ਾਮਿਲ ਹੈ। ਮਦੀਨ ਪੰਛੀ, ਨਰ ਤੋਂ 6 ਮਹੀਨੇ ਪਹਿਲਾਂ ਹੀ ਪ੍ਰੋੜ੍ਹ ਅਵਸਥਾ ਵਿਚ ਆ ਜਾਂਦਾ ਹੈ। ਮਦੀਨ ਆਂਡਾ (1.4 ਕਿ: ਗ੍ਰਾ:) ਦੁਨੀਆ ਦਾ ਸਭ ਤੋਂ ਵੱਡਾ ਆਂਡਾ ਹੈ (25 ਮੁਰਗੀ ਦੇ ਆਂਡਿਆਂ ਦੇ ਬਰਾਬਰ ਹੈ ਅਤੇ ਉਬਾਲਣ ਲਈ 2 ਘੰਟੇ ਦਾ ਸਮਾਂ ਲੱਗਦਾ ਹੈ)। ਆਪਣੀ ਆਰਥਿਕਤਾ ਨੂੰ ਉਭਾਰਨ ਲਈ ਇਹ ਪੰਛੀ ਦੁਨੀਆ ਭਰ ਵਿਚ ਪਾਲੇ ਜਾਂਦੇ ਹਨ। ਇਨ੍ਹਾਂ ਦੇ ਖੰਭਾਂ ਦੀ ਵਰਤੋਂ ਸਜਾਵਟ ਅਤੇ ਝਾੜੂ ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਦੀ ਚਮੜੀ ਦੀ ਵਰਤੋਂ ਚਮੜੀ ਬਣਾਉਣ ਵਿਚ ਕੀਤੀ ਜਾਂਦੀ ਹੈ। ਕਾਲੇ ਰੰਗ ‘ਚ ਨਰ ਅਤੇ ਭੂਰੇ ਰੰਗ ‘ਚ ਮਦੀਨ, ਇਹ ਵਿਸ਼ਾਲ ਪੰਛੀ ਅਫਰੀਕਾ ਦੇ ਜੰਗਲਾਂ ਵਿਚ ਆਮ ਪਾਏ ਜਾਂਦੇ ਹਨ। ਜ਼ੈਬਰਾ ਅਤੇ ਹੋਰ ਸ਼ਾਕਾਹਾਰੀ ਜਾਨਵਰ ਇਸ ਦੇ ਨੇੜੇ-ਤੇੜੇ ਰਹਿ ਕੇ ਚੁਗਣਾ ਪਸੰਦ ਕਰਦੇ ਹਨ, ਕਿਉਂਕਿ ਇਹ ਆਪਣੇ ਮਿੱਤਰਾਂ ਨੂੰ ਖਤਰੇ ਤੋਂ ਜਾਣੂ ਕਰਵਾ ਦਿੰਦਾ ਹੈ। ਬੀਰਬਲ ਸਾਹਣੀ ਇੰਸਟੀਚਿਊਟ ਆਫ ਪੋਲੀਓਬੋਟਨੀ ਦੇ ਅਨੁਸਾਰ ਇਹ ਪ੍ਰਾਣੀ 20,000 ਸਾਲ ਪਹਿਲਾਂ ਹੋਂਦ ਵਿਚ ਆਇਆ ਅਤੇ ਖਤਰੇ ਤੋਂ ਬਾਹਰ ਹੈ। ਆਮ ਪਾਇਆ ਜਾਣ ਵਾਲਾ ਸ਼ਤਰਮੁਰਗ ਕਈ ਦਿਨਾਂ ਤੱਕ ਬਿਨਾਂ ਪਾਣੀ ਪੀਤੇ ਰਹਿ ਸਕਦਾ ਹੈ। ਦੰਦ ਨਾ ਹੋਣ ਕਰਕੇ ਛੋਟੇ-ਛੋਟੇ ਕੰਕਰਾਂ ਅਤੇ ਪੱਥਰਾਂ ਨੂੰ ਇਹ ਸਿੱਧਾ ਹੀ ਨਿਗਲ ਜਾਂਦੇ ਹਨ, ਜਿਹੜਾ ਕਿ ਗਿਜ਼ਰਡ (ਪੇਟ ਦਾ ਇਕ ਹਿੱਸਾ) ਵਿਚ ਜਾ ਕੇ ਭੋਜਨ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਤੋੜਨ ਅਤੇ ਪਚਾਉਣ ਦਾ ਕੰਮ ਕਰਦੇ ਹਨ। ਸਟੁਥੀਓਨਿਡੀ ਕੁੱਲ ਅਤੇ ਸਟੁਥੀਓ ਵੰਸ਼ ਨਾਲ ਸਬੰਧਤ ਇਸ ਪ੍ਰਾਣੀ ਨੂੰ ਖਤਰੇ ਤੋਂ ਬਾਹਰ ਰੱਖਿਆ ਗਿਆ ਹੈ। ਇਸ ਕੁਲ ਦੇ ਹੋਰ ਪ੍ਰਾਣੀ ਈਮੂ ਅਤੇ ਕੀਵੀ ਹਨ।

-ਕੰਵਲਪ੍ਰੀਤ ਕੌਰ ਥਿੰਦ