Copyright © 2019 - ਪੰਜਾਬੀ ਹੇਰਿਟੇਜ
ਕੈਲੀਫੋਰਨੀਆ ਦੀ ਰੋਜ਼ ਪਰੇਡ ‘ਚ ਸਜਾਇਆ ਗਿਆ ਸਿੱਖ ਫਲੋਟ ਬਣਿਆ ਖਿੱਚ ਦਾ ਕੇਂਦਰ

ਕੈਲੀਫੋਰਨੀਆ ਦੀ ਰੋਜ਼ ਪਰੇਡ ‘ਚ ਸਜਾਇਆ ਗਿਆ ਸਿੱਖ ਫਲੋਟ ਬਣਿਆ ਖਿੱਚ ਦਾ ਕੇਂਦਰ

ਵਾਸ਼ਿੰਗਟਨ : ਹਰ ਸਾਲ ਦੀ ਤਰ੍ਹਾਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ‘ਚ 131ਵੀਂ ਰੋਜ਼ ਪਰੇਡ ‘ਚ ਕੱਢੀ ਗਈ ਜਿਸ ‘ਚ ਸ਼ਾਮਲ ਸਿੱਖ ਫਲੋਟ ਕਾਫੀ ਚਰਚਾ ‘ਚ ਰਿਹਾ। ਇਸ ਨੂੰ ਵੇਖ ਕੇ ਅਮਰੀਕਨ ਵੀ ਸੋਚਣ ਲਈ ਮਜਬੂਰ ਹੋ ਗਏ ਕਿ ਇਹ ਕੌਮ ਕਿੰਨੀ ਦਿਆਲੂ ਹੈ। ‘ਅਮਰੀਕੀ ਫਲੋਟ ਫਾਊਂਡੇਸ਼ਨ’ ਨੇ ਲਗਾਤਾਰ ਛੇਵੇਂ ਸਾਲ ਇਕ ਅਜਿਹਾ ਫਲੋਟ ਬਣਾਇਆ। ਇਸ ਦਾ ਸਿਰਲੇਖ ‘ਉਮੀਦ ਦੇ ਬੀਜ’ ਰੱਖਿਆ ਗਿਆ ਤੇ ਫਾਊਂਡੇਸ਼ਨ ਦੇ ਸਿਰਜਣਾਤਮਕ ਨਿਰਦੇਸ਼ਕ ਮਨਿੰਦਰ ਸਿੰਘ ਨੇ ਇੱਕ ਸਾਲ ਪਹਿਲਾਂ ਇਸ ਫਲੋਟ ਦੇ ਡਿਜ਼ਾਈਨ ਬਾਰੇ ਸੋਚਣਾ ਸ਼ੁਰੂ ਕੀਤਾ ਸੀ। ਉਸ ਨੂੰ ਇਸ ਸਾਲ ਦੇ ਪਰੇਡ ਦੇ ਥੀਮ, ‘ਉਮੀਦ ਦੀ ਤਾਕਤ’ ਨੂੰ ਸਿੱਖ ਧਰਮ ਨਾਲ ਜੋੜਨ ਦੇ ਬਾਰੇ ਸੋਚਣਾ ਪਿਆ। ਇਸ ਦੌਰਾਨ 18ਵੀਂ ਸਦੀ ਦੇ ਸਿੱਖ ਭਾਈ ਘਨੱਈਆ ਸਿੰਘ ਜੀ ਨੂੰ ਇਕ ਮੂਰਤੀ ਦੇ ਰੂਪ ਵਿੱਚ ਸਥਾਪਤ ਕੀਤਾ ਗਿਆ ਜੋ ਜੰਗ ਦੇ ਮੈਦਾਨ ਵਿੱਚ ਜ਼ਖਮੀ ਫੌਜੀਆਂ ਨੂੰ ਪਾਣੀ ਪਿਲਾਉਣ ਦੇ ਦ੍ਰਿਸ਼ ਨੂੰ ਉਜਾਗਰ ਕਰਦੇ ਹਨ। ਜ਼ਿਕਰਯੋਗ ਹੈ ਕਿ ਲਗਭਗ ਪੰਜ ਲੱਖ ਸਿੱਖ ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੇ ਹਨ ਅਤੇ ਇਸ ਧਰਮ ਦੀਆਂ ਜੜ੍ਹਾਂ ਭਾਰਤ ਦੀ 15ਵੀਂ ਸਦੀ ਦੇ ਪੰਜਾਬ ਖੇਤਰ ਵਿੱਚ ਹਨ। 9/11 ਤੋਂ ਬਾਅਦ, ਜਦੋਂ ਇਸਲਾਮ ਫੋਬੀਆ ਵਧਦਾ ਜਾ ਰਿਹਾ ਸੀ, ਅਮਰੀਕੀ ਸਿੱਖਾਂ ਵਿਰੁੱਧ ਹਿੰਸਾ ਹੋਰ ਤੇਜ਼ ਹੋ ਗਈ ਸੀ। ਸਾਲ 2012 ਵਿੱਚ ਮਿਲਵਾਕੀ ਵਿੱਚ ਇੱਕ ਸਿੱਖ ਗੁਰਦੁਆਰੇ ਵਿੱਚ ਹੋਈ ਭਾਰੀ ਗੋਲੀਬਾਰੀ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਦੱਸਣ ਲਈ ਹੀ ਇਹ ਫਲੋਟ ਤਿਆਰ ਕੀਤਾ ਗਿਆ ਹੈ ਤਾਂ ਕਿ ਨਫਰਤ ਅਪਰਾਧ ਨੂੰ ਘਟਾਇਆ ਜਾ ਸਕੇ।