Copyright © 2019 - ਪੰਜਾਬੀ ਹੇਰਿਟੇਜ
ਨਵੇਂ ਸਾਲ ਦੀ ਪਾਰਟੀ ਦੌਰਾਨ ਅਮਰੀਕਾ ‘ਚ ਹੋਈ ਗੋਲੀਬਾਰੀ

ਨਵੇਂ ਸਾਲ ਦੀ ਪਾਰਟੀ ਦੌਰਾਨ ਅਮਰੀਕਾ ‘ਚ ਹੋਈ ਗੋਲੀਬਾਰੀ

ਵਾਸ਼ਿੰਗਟਨ: ਅਮਰੀਕਾ ‘ਚ ਇੱਕ ਵਾਲਮਾਰਟ ਸਟੋਰ ਬਾਹਰ ਫਾਈਰਿੰਗ ਹੋਈ। ਅਧਿਕਾਰੀਆਂ ਮੁਤਾਬਕ ਟੈਨੇਸੀ ‘ਚ ਇੱਕ ਵਾਲਮਾਰਟ ਸਟੋਰ ਬਾਹਰ ਪਾਰਕਿੰਗ ‘ਚ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਇਸ ਘਟਨਾ ‘ਚ ਪੀੜਤਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੈ।
ਪੁਲਿਸ ਵਿਭਾਗ ਦੇ ਬੁਲਾਰੇ ਏਲਿਸਾ ਮੇਜ਼ਲ ਨੇ ਕਿਹਾ,”ਮੰਗਲਵਾਰ ਦੁਪਹਿਰ 1.30 ਵਜੇ ਦੇ ਨੇੜੇ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਸ਼ੱਕੀ ਗੱਡੀ ‘ਚ ਫਰਾਰ ਹੋਣ ‘ਚ ਕਾਮਯਾਬ ਰਿਹਾ। ਦੋਵੇਂ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮੌਕੇ ‘ਤੇ ਕਈ ਗਵਾਹਾਂ ਨੂੰ ਪੁੱਛ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਟੈਨੇਸੀ ਹਾਈਵੇਅ ਪੈਟਰੋਲ ‘ਚ ਵੀ ਜਾਂਚ ‘ਚ ਮਦਦ ਕਰਨ ਲਈ ਫੋਨ ਕੀਤਾ।
ਜਾਣਕਾਰੀ ਅਨੁਸਾਰ ਨਵੇਂ ਸਾਲ ਮੌਕੇ ਫਲੋਰੀਡਾ ਦੇ ਇਕ ਕਲੱਬ ‘ਚ ਚੱਲ ਰਹੇ ਜਸ਼ਨ ਦੌਰਾਨ ਇਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ। ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਗੋਲੀਬਾਰੀ ਦੇ ਚੱਲਦੇ ਉਥੇ ਮੌਜੂਦ 250 ਲੋਕਾਂ ‘ਚ ਭਗਦੜ ਮਚ ਗਈ। ਇਸੇ ਤਰ੍ਹਾਂ ਹੀ ਓਰੇਂਜ ਕਾਊਂਟੀ ਸ਼ੈਰਿਫ ਦਫਤਰ ਦੇ ਅਧਿਕਾਰੀ ਓਰਲੈਂਡੋ ਦੇ ਉੱਤਰ ‘ਚ ਸਥਿਤ ਇਕ ਕਲੱਬ ‘ਚ ਤੜਕੇ 4 ਵਜੇ ਹੋਈ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਫਰਾਰ ਇਕ ਸ਼ੱਕੀ ਦੀ ਭਾਲ ਕਰ ਰਹੇ ਹਨ। ਅਧਿਕਾਰੀਆਂ ਨੇ ਆਖਿਆ ਕਿ ਘਟਨਾ ਵਾਲੀ ਥਾਂ ‘ਤੇ ਸੁਰੱਖਿਆ ਕਰਮੀ ਮੌਜੂਦ ਸਨ ਪਰ ਲੱਗਦਾ ਹੈ ਕਿ ਜਦ ਗੋਲੀਬਾਰੀ ਹੋਈ ਉਦੋਂ ਉਹ ਬਾਹਰ ਸਨ। ਸ਼ੈਰਿਫ ਦਫਤਰ ਦੇ ਇਕ ਅਧਿਕਾਰੀ ਨੇ ਆਖਿਆ ਕਿ ਆਯੋਜਨ ਦੌਰਾਨ ਕਈ ਬੰਦੂਕਧਾਰੀ ਗਾਰਡ ਮੌਜੂਦ ਸਨ।