Copyright & copy; 2019 ਪੰਜਾਬ ਟਾਈਮਜ਼, All Right Reserved
ਅਮਰੀਕਾ ‘ਚ ਦਾਖ਼ਲ ਹੁੰਦੇ 15 ਪੰਜਾਬੀ ਨੌਜਵਾਨ ਹੋਏ ਲਾਪਤਾ

ਅਮਰੀਕਾ ‘ਚ ਦਾਖ਼ਲ ਹੁੰਦੇ 15 ਪੰਜਾਬੀ ਨੌਜਵਾਨ ਹੋਏ ਲਾਪਤਾ

ਵਾਸ਼ਿੰਗਟਨ, ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦਾਂ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖ਼ਲ ਹੁੰਦੇ 15 ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ 15 ਨੌਜਵਾਨਾਂ ‘ਚੋਂ 6 ਨੌਜਵਾਨ ਬਹਾਮਸ ਦੀਪ-ਅਮਰੀਕੀ ਸਰਹੱਦ ਪਾਰ ਕਰਦਿਆਂ ਲਾਪਤਾ ਹੋਏ ਅਤੇ 9 ਹੋਰ ਮੈਕਸੀਕੋ-ਅਮਰੀਕਾ ਸਰਹੱਦ ਪਾਰ ਕਰਦਿਆਂ ਲਾਪਤਾ ਹੋਏ ਹਨ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੈਕਸੀਕੋ ਪੁੱਜਣ ਦੇ ਬਾਅਦ ਪਰਿਵਾਰਾਂ ਦੀ ਆਪਣੇ ਬੱਚਿਆਂ ਨਾਲ ਕਦੇ ਗੱਲ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਏਜੰਟਾਂ ਨੇ ਉਨ੍ਹਾਂ ਤੋਂ ਇਸ ਬਹਾਨੇ ਨਾਲ ਸਾਰੇ ਪੈਸੇ ਲੈ ਲਏ ਕਿ ਟੈਕਸਾਸ ਅਤੇ ਫਲੋਰਿਡਾ ਦੇ ਹਿਰਾਸਤੀ ਕੇਂਦਰਾਂ ‘ਚ ਇਹ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਪਤਾ ਹੋਏ ਨੌਜਵਾਨਾਂ ਨੂੰ ਮੈਕਸੀਕੋ ਉਤਰਨਾ ਸੀ ਪਰ ਉਨ੍ਹਾਂ ਨੂੰ ਨਿਕਾਰਾਗੁਆ ‘ਚ ਉਤਾਰਿਆ ਗਿਆ। 6 ਪੰਜਾਬੀ ਨੌਜਵਾਨਾਂ ਦਾ ਇਕ ਹੋਰ ਗਰੁੱਪ ਕਿਸ਼ਤੀ ਰਾਹੀਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਬਹਾਮਸ ਦੀਪ ਤੋਂ ਲਾਪਤਾ ਹੋ ਗਿਆ ਸੀ। ਉਨ੍ਹਾਂ ਬਹਾਮਸ ‘ਚ ਇਕ ਹੋਟਲ ਤੋਂ ਪੰਜਾਬ ਨੂੰ ਆਪਣੇ ਪਰਿਵਾਰਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਫਲੋਰਿਡਾ ਰਾਹੀਂ ਅਮਰੀਕੀ ਸਰਹੱਦ ਪਾਰ ਕਰਨਗੇ। ਇਸ ਤੋਂ ਬਾਅਦ ਲਾਪਤਾ 6 ਨੌਜਵਾਨਾਂ ਦੀ ਪੰਜਾਬ ‘ਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲ ਨਹੀਂ ਹੋਈ। ਹੁਣ ਪਰਿਵਾਰਕ ਮੈਂਬਰ ਆਪਣਿਆਂ ਦੀ ਸਲਾਮਤੀ ਜਾਣਨ ਬਾਰੇ ਵਿਆਕੁਲ ਹਨ।